1. Home
  2. ਖਬਰਾਂ

‘Save Life’ ਵਿਸ਼ੇ ’ਤੇ GADVASU ਵਿਖੇ ਸਿਖਲਾਈ ਪ੍ਰੋਗਰਾਮ

GADVASU ਵਿਖੇ ‘ਜੀਵਨ ਬਚਾਓ’ ਵਿਸ਼ੇ ’ਤੇ ਇਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਆਪਾਤਕਾਲ 'ਚ ਕਿਸੇ ਦਾ ਜੀਵਨ ਬਚਾਉਣ ਸੰਬੰਧੀ ਬੁਨਿਆਦੀ ਪਹਿਲੂਆਂ ਬਾਰੇ ਡਾਕਟਰੀ ਗਿਆਨ ਦਿੱਤਾ ਗਿਆ।

Gurpreet Kaur Virk
Gurpreet Kaur Virk
‘ਜੀਵਨ ਬਚਾਓ’ ਵਿਸ਼ੇ ’ਤੇ ਸਿਖਲਾਈ ਪ੍ਰੋਗਰਾਮ

‘ਜੀਵਨ ਬਚਾਓ’ ਵਿਸ਼ੇ ’ਤੇ ਸਿਖਲਾਈ ਪ੍ਰੋਗਰਾਮ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸੀ ਐਲ ਆਈ ਓ, ਮਦਰ ਅਤੇ ਚਾਈਲਡ ਸੰਸਥਾ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਜੀਵਨ ਬਚਾਓ’ ਸੀ, ਜਿਸ ਤਹਿਤ ਬਿਨਾਂ ਕਿਸੇ ਔਜ਼ਾਰ ਅਤੇ ਖਾਲੀ ਹੱਥਾਂ ਨਾਲ ਆਪਾਤਕਾਲ ਵਿਚ ਕਿਸੇ ਦਾ ਜੀਵਨ ਬਚਾਉਣ ਸੰਬੰਧੀ ਬੁਨਿਆਦੀ ਪਹਿਲੂਆਂ ਬਾਰੇ ਡਾਕਟਰੀ ਗਿਆਨ ਦਿੱਤਾ ਗਿਆ।

ਸਿਖਲਾਈ ਪ੍ਰੋਗਰਾਮ ਦੌਰਾਨ ਡਾ. ਵਿਕਾਸ ਬਾਂਸਲ ਅਤੇ ਡਾ. ਮਹਿਕ ਬਾਂਸਲ ਨੇ ਵਿਦਿਆਰਥੀਆਂ ਨੂੰ ਆਪਾਤਕਾਲੀ ਸਥਿਤੀਆਂ ਵਿਚ ਲੋਕਾਂ ਦੀ ਸਹਾਇਤਾ ਕਰਨ ਸੰਬੰਧੀ ਅਤੇ ਜੀਵਨ ਰੱਖਿਅਕ ਨੁਕਤਿਆਂ ਸੰਬੰਧੀ ਚਾਨਣਾ ਪਾਇਆ।

ਡਾ. ਬਾਂਸਲ ਨੇ ਕਿਹਾ ਕਿ ਅਜਿਹੇ ਜੀਵਨ ਬਚਾਓ ਨੁਕਤੇ ਵਿਦਿਆਰਥੀਆਂ ਦੇ ਪਾਠਕ੍ਰਮ ਵਿਚ ਸ਼ਾਮਿਲ ਹੋਣੇ ਚਾਹੀਦੇ ਹਨ। ਡਾ. ਵੀਨਸ ਬਾਂਸਲ ਨੇ ਪ੍ਰਸੂਤੀ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਇਹ ਨੁਕਤੇ ਛੋਟੇ ਜਾਨਵਰਾਂ ਸੰਬੰਧੀ ਵੀ ਕਾਰਗਰ ਹਨ।

ਇਹ ਵੀ ਪੜ੍ਹੋ : Veterinary University ਵਲੋਂ ਮੁੱਖ ਮੰਤਰੀ ਸਨਮਾਨ ਲਈ ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ

‘ਜੀਵਨ ਬਚਾਓ’ ਵਿਸ਼ੇ ’ਤੇ ਸਿਖਲਾਈ ਪ੍ਰੋਗਰਾਮ

‘ਜੀਵਨ ਬਚਾਓ’ ਵਿਸ਼ੇ ’ਤੇ ਸਿਖਲਾਈ ਪ੍ਰੋਗਰਾਮ

ਡਾ. ਐਸ ਕੇ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਬਤੌਰ ਵੈਟਨਰੀ ਮਾਹਿਰ, ਵਿਦਿਆਰਥੀ ਪਸ਼ੂਆਂ ਤੇ ਜਾਨਵਰਾਂ ਦੇ ਬਚਾਅ ਲਈ ਬਹੁਤ ਕੁਝ ਕਰ ਸਕਦੇ ਹਨ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ।

ਡਾ. ਲਛਮਣ ਦਾਸ ਸਿੰਗਲਾ ਨੇ ਮਾਹਿਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਹਿਤੈਸ਼ੀ ਕਾਰਜਾਂ ਲਈ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਵਲੋਂ ਬਹੁਤ ਸਹਿਯੋਗ ਅਤੇ ਪ੍ਰੇਰਣਾ ਮਿਲਦੀ ਹੈ।

ਇਹ ਵੀ ਪੜ੍ਹੋ ਗਡਵਾਸੂ ਨੇ ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਕੀਤਾ ਸਿੱਖਿਅਤ

‘ਜੀਵਨ ਬਚਾਓ’ ਵਿਸ਼ੇ ’ਤੇ ਸਿਖਲਾਈ ਪ੍ਰੋਗਰਾਮ

‘ਜੀਵਨ ਬਚਾਓ’ ਵਿਸ਼ੇ ’ਤੇ ਸਿਖਲਾਈ ਪ੍ਰੋਗਰਾਮ

ਉਨ੍ਹਾਂ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਦਾ ਵੀ ਉਨ੍ਹਾਂ ਵਲੋਂ ਹਰ ਮੌਕੇ ਦਿੱਤੇ ਜਾਂਦੇ ਮੁੱਲਵਾਨ ਯੋਗਦਾਨ ਦਾ ਧੰਨਵਾਦ ਪ੍ਰਗਟਾਇਆ। ਡਾ. ਪਰਮਜੀਤ ਕੌਰ ਨੇ ਇਸ ਗਤੀਵਿਧੀ ਨੂੰ ਬਤੌਰ ਸੰਯੋਜਕ ਬਹੁਤ ਨਿਪੁੰਨਤਾ ਨਾਲ ਸੰਪੂਰਨ ਕੀਤਾ।

Summary in English: Training program at GADVASU on 'Save Life'

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters