1. Home
  2. ਖਬਰਾਂ

Laser Land Leveler Technique: ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਯੂਨੀਵਰਸਿਟੀ ਬੀਜ ਫਾਰਮਾਂ ਵਿਚ ਕੰਮ ਕਰ ਰਹੇ ਟਰੈਕਟਰ ਚਾਲਕਾਂ ਲਈ ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਬਾਰੇ Training Program

ਪਿਛਲੇ ਸਮੇਂ ਵਿੱਚ ਕਿਸਾਨੀ ਦੀ ਬਿਹਤਰੀ ਲਈ ਜੋ ਮਸ਼ੀਨਰੀ ਅਤੇ ਤਕਨੀਕੀ ਖੋਜਾਂ ਕੀਤੀਆਂ ਗਈਆਂ ਹਨ ਉਹਨਾਂ ਵਿਚ ਲੇਜ਼ਰ ਲੈਂਡ ਲੈਵਲਰ ਅਜਿਹੀ ਤਕਨੀਕ ਹੈ ਜਿਸਦਾ ਅਸਰ ਵਿਆਪਕ ਰੂਪ ਵਿਚ ਜ਼ਮੀਨੀ ਪੱਧਰ ਤੇ ਦੇਖਿਆ ਗਿਆ ਹੈ: ਡਾ. ਮਹੇਸ਼ ਕੁਮਾਰ ਨਾਰੰਗ

Gurpreet Kaur Virk
Gurpreet Kaur Virk
Laser Land Leveler Technique

Laser Land Leveler Technique

Laser Land Leveler Technique: ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਯੂਨੀਵਰਸਿਟੀ ਬੀਜ ਫਾਰਮਾਂ ਵਿਚ ਕੰਮ ਕਰ ਰਹੇ ਟਰੈਕਟਰ ਚਾਲਕਾਂ ਲਈ ਲੇਜ਼ਰ ਲੈਂਡ ਲੈਵਲਰ ਦੀ ਵਰਤੋਂ ਬਾਰੇ ਹੱਥੀਂ ਸਿਖਲਾਈ ਦਾ ਇੱਕ ਪ੍ਰੋਗਰਾਮ ਕਰਵਾਇਆ।

ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਸਮੇਂ ਵਿਚ ਕਿਸਾਨੀ ਦੀ ਬਿਹਤਰੀ ਲਈ ਜੋ ਮਸ਼ੀਨਰੀ ਅਤੇ ਤਕਨੀਕੀ ਖੋਜਾਂ ਕੀਤੀਆਂ ਗਈਆਂ ਹਨ ਉਹਨਾਂ ਵਿਚ ਲੇਜ਼ਰ ਲੈਂਡ ਲੈਵਲਰ ਅਜਿਹੀ ਤਕਨੀਕ ਹੈ ਜਿਸਦਾ ਅਸਰ ਵਿਆਪਕ ਰੂਪ ਵਿਚ ਜ਼ਮੀਨੀ ਪੱਧਰ ਤੇ ਦੇਖਿਆ ਗਿਆ ਹੈ।

ਉਹਨਾਂ ਨੇ ਇਸ ਤਕਨੀਕ ਦੀ ਮਹੱਤਤਾ ਅਤੇ ਪਾਣੀ ਦੀ ਬੱਚਤ ਵਿਚ ਇਸਦੀ ਵਰਤੋਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਖੇਤ ਅਨੁਸਾਰ ਲੇਜ਼ਰ ਲੈਵਲਰ ਨੂੰ ਢੁੱਕਵੇਂ ਤਰੀਕੇ ਨਾਲ ਵਰਤਣ ਦੇ ਨੁਕਤੇ ਦੱਸੇ ਅਤੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਫਾਰਮਾਂ ਵਿਚ ਇਸ ਮਸ਼ੀਨਰੀ ਦੀ ਸਹੀ ਵਰਤੋਂ ਲਾ ਕਿਸਾਨਾਂ ਸਾਹਮਣੇ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ।

ਸੀਨੀਅਰ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਭਾਗ ਲੈਣ ਵਾਲਿਆਂ ਨੂੰ ਲੇਜ਼ਰ ਲੈਂਡ ਲੈਵਲਰ ਤਕਨੀਕ ਦੇ ਵੱਖ-ਵੱਖ ਪੱਖਾਂ ਬਾਰੇ ਦੱਸਦਿਆਂ ਇਹਨਾਂ ਵਿਚ ਅੰਤਰ ਸੰਬੰਧਾਂ ਦੀ ਗੱਲ ਕੀਤੀ। ਉਹਨਾਂ ਨੇ ਖੇਤ ਦੇ ਸਰਵੇਖਣ ਅਤੇ ਲੇਜ਼ਰ ਲੈਵਲਰ ਦੀ ਵਰਤੋਂ ਦੇ ਤਰੀਕੇ ਵੀ ਦੱਸੇ। ਵਿਭਾਗ ਦੇ ਖੋਜ ਫਾਰਮ ਤੇ ਇਸ ਤਕਨੀਕ ਦੀ ਵਿਹਾਰਕ ਨੁਮਾਇਸ਼ ਵੀ ਕੀਤੀ ਗਈ।

ਇਹ ਵੀ ਪੜ੍ਹੋ : Duplicate PR 126 ਦਾ ਬੀਜ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ, Seed Dealers-Distributors-Producers ਦੀ ਤੁਰੰਤ ਚੈਕਿੰਗ ਦੇ ਆਦੇਸ਼ ਜਾਰੀ, ਮਿਲੀਭੁਗਤ ਹੋਣ 'ਤੇ ਹੋਵੇਗੀ ਖੇਤੀਬਾੜੀ ਅਫਸਰਾਂ ਖਿਲਾਫ ਸਖ਼ਤ ਕਾਰਵਾਈ

ਭਾਗ ਲੈਣ ਵਾਲੇ ਸਿਖਿਆਰਥੀਆਂ ਨੇ ਟਰੈਕਟਰ ਅਤੇ ਲੈਂਡ ਲੈਵਲਰ ਦੀ ਹੱਥੀਂ ਵਰਤੋਂ ਕਰਕੇ ਬਹੁਤ ਕੁਝ ਸਿੱਖਿਆ। ਇਸ ਸੰਬੰਧ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਵੀ ਉਹਨਾਂ ਨੂੰ ਮੌਕੇ 'ਤੇ ਹੀ ਸਿਖਾਇਆ ਗਿਆ। ਖੇਤੀ ਪ੍ਰੀਖਣ ਦੌਰਾਨ ਮੁੱਖ ਪਸਾਰ ਮਾਹਿਰ ਡਾ. ਜੁਗਰਾਜ ਸਿੰਘ ਵੀ ਮੌਜੂਦ ਰਹੇ।

Summary in English: Training Program on the Use of Laser Land Leveler for Tractor Operators Working in Agricultural Centers and University Seed Farms

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters