ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਕ ਮਹੀਨੇ 'ਚ ਇਕੱਲੇ ਨਿੰਬੂ ਦੀ ਕੀਮਤ 80 ਰੁਪਏ ਤੋਂ 200 ਰੁਪਏ ਤੱਕ ਵਧ ਗਈ ਹੈ। ਤਾਂ ਆਓ ਜਾਣਦੇ ਹਾਂ ਕਿਹੜੀਆਂ ਸਬਜ਼ੀਆਂ ਦੀਆਂ ਕੀਮਤਾਂ 'ਚ ਕਿੰਨਾ ਵਾਧਾ ਹੋਇਆ ਹੈ ਅਤੇ ਇਸ ਦੀਆਂ ਕੀਮਤਾਂ 'ਚ ਅਚਾਨਕ ਵਾਧੇ ਦਾ ਕੀ ਕਾਰਨ ਹੈ।
ਮਹਿੰਗਾਈ ਪੂਰੇ ਦੇਸ਼ ਨੂੰ ਮਾਰ ਰਹੀ ਹੈ। ਪਹਿਲਾਂ ਪੈਟਰੋਲ-ਡੀਜ਼ਲ, ਦੁੱਧ, ਗੈਸ-ਸਿਲੰਡਰ, ਫਿਰ ਖਾਣ-ਪੀਣ ਦੀਆਂ ਵਸਤਾਂ ਅਤੇ ਹੁਣ ਸਬਜ਼ੀਆਂ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਸਬਜ਼ੀਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਆਲਮ ਇਹ ਹੈ ਕਿ ਤੁਹਾਡਾ ਆਪਣਾ ਨਿੰਬੂ ਹੁਣ 200 ਰੁਪਏ ਵਿੱਚ ਮਿਲੇਗਾ। ਤਾਂ ਆਓ ਜਾਣਦੇ ਹਾਂ ਦੇਸ਼ 'ਚ ਕੀ ਹਨ ਸਬਜ਼ੀਆਂ ਦੀਆਂ ਕੀਮਤਾਂ...
ਨਿੰਬੂ ਇੱਕ ਮਹੀਨੇ ਵਿੱਚ 80 ਤੋਂ 200 ਰੁਪਏ ਤੱਕ ਪਹੁੰਚਿਆ(Lemon rise from 80 to 200 rupees in a month)
ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਲੋਕ ਸਬਜ਼ੀ ਦੀਆਂ ਦੁਕਾਨਾਂ 'ਤੇ ਜਾ ਤਾਂ ਰਹੇ ਹਨ, ਪਰ ਮਹਿਜ਼ ਭਾਅ ਪੁੱਛ ਕੇ ਖਾਲੀ ਹੱਥ ਪਰਤ ਰਹੇ ਹਨ। ਨਿੰਬੂ, ਮਿਰਚ, ਅਦਰਕ, ਫਲੀਆਂ, ਲਸਣ, ਗੋਭੀ, ਹਰਾ ਧਨੀਆ ਆਦਿ ਦੇ ਭਾਅ ਲਗਾਤਾਰ ਵਧ ਰਹੇ ਹਨ। ਜੀਰਾ, ਧਨੀਆ ਅਤੇ ਮਿਰਚਾਂ ਦੀਆਂ ਕੀਮਤਾਂ 'ਚ 40 ਤੋਂ 60 ਫੀਸਦੀ ਤੱਕ ਦਾ ਉਛਾਲ ਆਇਆ ਹੈ। ਇਸ ਵਧਦੀਆਂ ਕੀਮਤਾਂ ਦਾ ਅਸਰ ਸਭ ਤੋਂ ਵੱਧ ਨਿੰਬੂ 'ਤੇ ਨਜ਼ਰ ਆ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿੱਚ ਨਿੰਬੂ 80 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 200 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।
ਹਰਾ ਧਨੀਆ 100 ਰੁਪਏ ਤੱਕ ਵਿਕ ਰਿਹਾ ਹੈ (Green coriander is being sold up to Rs 100)
ਜਿਹੜਾ ਹਰਾ ਧਨੀਆ ਤੁਸੀਂ 50-60 ਰੁਪਏ ਕਿਲੋ ਖਰੀਦਦੇ ਹੋ, ਉਹ ਹੁਣ 100 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ। ਜਦਕਿ, ਹਰੀ ਮਿਰਚ 160 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ। ਫਲੀਆਂ ਦੀ ਕੀਮਤ 120 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਹੈ। ਫਰਵਰੀ ਮਹੀਨੇ ਵਿੱਚ 40 ਰੁਪਏ ਕਿਲੋ ਮਿਲਣ ਵਾਲੀ ਫੁੱਲ ਗੋਭੀ ਹੁਣ ਸਿਰਫ 1 ਮਹੀਨੇ 'ਚ ਦੁੱਗਣੇ ਰੇਟ 'ਤੇ ਮਿਲ ਰਹੀ ਹੈ।
ਭਿੰਡੀ ਹੋਵੇ ਜਾਂ ਟਮਾਟਰ, ਹਰ ਕਿਸੇ ਦੇ ਦਾਮ 'ਚ ਉਛਾਲ ਆਇਆ ਹੈ। ਹਾਲਾਂਕਿ, ਇੱਥੇ ਤੁਹਾਨੂੰ ਦੱਸ ਦਈਏ ਕਿ ਹਰ ਖੇਤਰ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਪਰ ਇਸਦੇ ਬਾਵਜੂਦ ਹਰ ਖੇਤਰ ਵਿੱਚ ਕੀਮਤਾਂ ਵਧੀਆਂ ਹਨ। ਹਾਲਾਂਕਿ, ਕਈ ਸਬਜ਼ੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਹੋਇਆ ਹੈ।
ਸਬਜ਼ੀਆਂ ਦੇ ਭਾਅ ਅਚਾਨਕ ਕਿਉਂ ਵਧੇ?(Why have the prices of vegetables suddenly increased?)
ਆਮ ਤੌਰ 'ਤੇ ਗਰਮੀ ਦੇ ਮੌਸਮ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਅਚਾਨਕ ਉਛਾਲ ਆ ਜਾਂਦਾ ਹੈ। ਪਰ ਇਸ ਵਾਰ ਗਰਮੀ ਤੋਂ ਇਲਾਵਾ ਸਬਜ਼ੀਆਂ ਦੇ ਭਾਅ ਵੱਧਣ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਟ੍ਰਾਂਸਪੋਰਟੇਸ਼ਨ ਦੀ ਵਧਦੀ ਕੀਮਤ ਨੂੰ ਦੱਸਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਖੇਤੀ ਲਾਗਤ ਵੀ ਇਸ ਪਿੱਛੇ ਜ਼ਿੰਮੇਵਾਰ ਹੈ। ਆਉਣ ਵਾਲੇ ਦਿਨਾਂ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਹੋਰ ਵਾਧਾ ਹੋ ਸਕਦਾ ਹੈ। ਬਰਸਾਤ ਦੇ ਮੌਸਮ 'ਚ ਨਵੀਂ ਫ਼ਸਲ ਆਉਣ ਤੱਕ ਸਬਜ਼ੀਆਂ ਦੇ ਭਾਅ 'ਚ ਕਮੀ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ।
ਇਹ ਵੀ ਪੜ੍ਹੋ : ਡਰੋਨ ਨਾਲ ਗੰਨੇ ਦੀ ਫਸਲ 'ਤੇ ਕਿਵੇਂ ਕਰੀਏ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ! ਇਫਕੋ ਨੇ ਦਿੱਤਾ ਲਾਈਵ ਡੈਮੋ
Summary in English: Vegetables Price Hike! Now lemon will be available for 200 rupees! Know the price of other vegetables