1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਆਯੋਜਿਤ ਕਰੇਗੀ ’ਪਸ਼ੂ ਪਰਜੀਵੀ ਜਾਗਰੂਕਤਾ ਹਫ਼ਤਾ’

ਪਸ਼ੂਆਂ ਵਿਚ ਪਰਜੀਵੀ ਜਿਥੇ ਬੀਮਾਰੀਆਂ ਦਾ ਕਾਰਣ ਬਣਦੇ ਹਨ ਉਥੇ ਇਨ੍ਹਾਂ ਕਾਰਣ ਉਤਪਾਦਨ ਵਿਚ ਵੀ ਬਹੁਤ ਨੁਕਸਾਨ ਹੁੰਦਾ ਹੈ ਜਿਸ ਕਾਰਣ ਪਸ਼ੂ ਦੀ ਸਿਹਤ ਦੇ ਨੁਕਸਾਨ ਨਾਲ ਪਸ਼ੂ ਪਾਲਕ ਨੂੰ ਆਰਥਿਕ ਨੁਕਸਾਨ ਵੀ ਸਹਿਣਾ ਪੈਂਦਾ ਹੈ।ਪਸ਼ੂ ਪਰਜੀਵੀਆਂ ਸੰਬੰਧੀ ਵਧੇਰੇ ਗਿਆਨ ਸਾਂਝਾ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ’ਪਸ਼ੂ ਪਰਜੀਵੀ ਜਾਗਰੂਕਤਾ ਹਫ਼ਤਾ’ 23 ਤੋਂ 27 ਅਗਸਤ 2021 ਦੌਰਾਨ ਆਯੋਜਿਤ ਕੀਤਾ ਜਾ ਰਿਹਾ ਹੈ।

KJ Staff
KJ Staff
Guru Angad Dev Veterinary

Guru Angad Dev Veterinary

ਪਸ਼ੂਆਂ ਵਿਚ ਪਰਜੀਵੀ ਜਿਥੇ ਬੀਮਾਰੀਆਂ ਦਾ ਕਾਰਣ ਬਣਦੇ ਹਨ ਉਥੇ ਇਨ੍ਹਾਂ ਕਾਰਣ ਉਤਪਾਦਨ ਵਿਚ ਵੀ ਬਹੁਤ ਨੁਕਸਾਨ ਹੁੰਦਾ ਹੈ ਜਿਸ ਕਾਰਣ ਪਸ਼ੂ ਦੀ ਸਿਹਤ ਦੇ ਨੁਕਸਾਨ ਨਾਲ ਪਸ਼ੂ ਪਾਲਕ ਨੂੰ ਆਰਥਿਕ ਨੁਕਸਾਨ ਵੀ ਸਹਿਣਾ ਪੈਂਦਾ ਹੈ।ਪਸ਼ੂ ਪਰਜੀਵੀਆਂ ਸੰਬੰਧੀ ਵਧੇਰੇ ਗਿਆਨ ਸਾਂਝਾ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ’ਪਸ਼ੂ ਪਰਜੀਵੀ ਜਾਗਰੂਕਤਾ ਹਫ਼ਤਾ’ 23 ਤੋਂ 27 ਅਗਸਤ 2021 ਦੌਰਾਨ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਲਛਮਣ ਦਾਸ ਸਿੰਗਲਾ, ਮੁਖੀ, ਵੈਟਨਰੀ ਪਰਜੀਵੀ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਪਰਜੀਵੀਆਂ ਨੂੰ ਕਾਬੂ ਕਰਨ ਵਾਲੇ ਤਰੀਕੇ ਅਤੇ ਪਰਜੀਵੀ ਬੀਮਾਰੀਆਂ ਦਾ ਇਲਾਜ ਕਾਫੀ ਮਹਿੰਗਾ ਹੈ।ਇਸ ਨਾਲ ਜਿਥੇ ਬੀਮਾਰੀ ਕਾਬੂ ਕਰਨ ’ਤੇ ਸਮਾਂ ਖਰਾਬ ਹੁੰਦਾ ਹੈ ਉਥੇ ਬਹੁਤ ਵਾਰੀ ਪਰਜੀਵੀ ਉਸ ਦਵਾਈ ਸੰਬੰਧੀ ਆਪਣੀ ਪ੍ਰਤੀਰੋਧਕ ਸਮਰਥਾ ਕਾਇਮ ਕਰ ਲੈਂਦੇ ਹਨ ਜਿਸ ਕਾਰਣ ਦਵਾਈ ਦੀ ਮਿਕਦਾਰ ਵਧਾਉਣੀ ਪੈਂਦੀ ਹੈ ਜਾਂ ਨਵੀਆਂ ਦਵਾਈਆਂ ਲੱਭਣੀਆਂ ਪੈਂਦੀਆਂ ਹਨ।ਉਨ੍ਹਾਂ ਕਿਹਾ ਕਿ ਅਸੀਂ ਪਸ਼ੂ ਪਾਲਕਾਂ ਨੂੰ ਇਸ ਸੰਬੰਧੀ ਹੋਰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਉਹ ਪਸ਼ੂਆਂ ਨੂੰ ਪਰਜੀਵੀ ਬੀਮਾਰੀਆਂ ਤੋਂ ਕਿਵੇਂ ਬਚਾਅ ਸਕਦੇ ਹਨ ਅਤੇ ਖਾਸ ਮੌਸਮ ਜਾਂ ਖਾਸ ਸਥਾਨ ’ਤੇ ਪਰਜੀਵੀਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੁਝ ਨਿਯਮਾਂ ਨੂੰ ਅਪਣਾਉਂਦਿਆਂ ਹੋਇਆਂ ਪਸ਼ੂ ਪਾਲਕ ਵੱਡੇ ਆਰਥਿਕ ਨੁਕਸਾਨ, ਪਸ਼ੂਆਂ ਦੀ ਮੌਤ, ਘੱਟ ਉਤਪਾਦਨ ਅਤੇ ਪ੍ਰਜਣਨ ਸਮੱਸਿਆਵਾਂ ਤੋਂ ਰਾਹਤ ਪਾ ਸਕਦਾ ਹੈ।

ਡਾ. ਸਿੰਗਲਾ ਨੇ ਜਾਣਕਾਰੀ ਦਿੱਤੀ ਕਿ ਇਸ ਜਾਗਰੂਕਤਾ ਹਫ਼ਤੇ ਦੌਰਾਨ ਕਿਸਾਨਾਂ ਨੂੰ ਅਖ਼ਬਾਰਾਂ, ਰੇਡੀਓ, ਦੂਰਦਰਸ਼ਨ ਅਤੇ ਇਲੈਕਟ੍ਰਾਨਿਕ ਚੈਨਲਾਂ ਦੇ ਮਾਧਿਅਮ ਰਾਹੀਂ ਯੂਨੀਵਰਸਿਟੀ ਦੇ ਮਾਹਿਰ ਗਿਆਨ ਦੇਣਗੇ ਤਾਂ ਜੋ ਪਸ਼ੂ ਪਾਲਕ ਆਪਣੇ ਪਸ਼ੂ ਪਾਲਕਾਂ ਨੂੰ ਹੋਰ ਸੁਰੱਖਿਅਤ ਰੱਖ ਸਕਣ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਯੂਨੀਵਰਸਿਟੀ ਵਿਖੇ ਅਤੇ ਯੂਨੀਵਰਸਿਟੀ ਦੇ ਕੇਂਦਰਾਂ ਵਿਖੇ ਇਕ ਕਾਰਜਸ਼ਾਲਾ ਵੀ ਕਰਵਾਈ ਜਾਏਗੀ ਜਿਸ ਵਿਚ ਕਿਸਾਨਾਂ, ਵਿਗਿਆਨੀਆਂ, ਵੈਟਨਰੀ ਡਾਕਟਰਾਂ, ਪਸਾਰ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਅਜਿਹੇ ਯਤਨਾਂ ਨਾਲ ਜਿਥੇ ਸਾਡੇ ਪਸ਼ੂ ਪਾਲਕ ਜਾਗਰੂਕ ਹੋਣਗੇ ਉਥੇ ਵੈਟਨਰੀ ਡਾਕਟਰ ਅਤੇ ਪਸਾਰ ਮਾਹਿਰ ਵੀ ਪਰਜੀਵੀਆਂ ਦੇ ਨਾਂਹ-ਪੱਖੀ ਪ੍ਰਭਾਵਾਂ ਨੂੰ ਹੋਰ ਬਿਹਤਰੀ ਨਾਲ ਸਮਝ ਸਕਣਗੇ।ਇਸ ਨਾਲ ਸਾਨੂੰ ਸਮੱਸਿਆ ’ਤੇ ਕਾਬੂ ਪਾਉਣ ਸੰਬੰਧੀ ਇਕ ਸਮੱਗਰ ਨੀਤੀ ਬਣਾਉਣ ਵਿਚ ਵੀ ਮਦਦ ਮਿਲੇਗੀ।ਉਨ੍ਹਾਂ ਇਹ ਵੀ ਕਿਹਾ ਕਿ ਜਾਗਰੂਕਤਾ ਆਉਣ ਨਾਲ ਉਤਪਾਦਕਤਾ ਅਤੇ ਮੁਨਾਫ਼ਾ ਵਧੇਗਾ ਅਤੇ ਪਸ਼ੂ ਪਾਲਣ ਖੇਤਰ ਸੰਬੰਧੀ ਰਸਾਇਣਾਂ ਦੇ ਪ੍ਰਯੋਗ ਵਿਚ ਕਮੀ ਆਵੇਗੀ।

ਲੋਕ ਸੰਪਰਕ ਦਫਤਰ

ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: Veterinary University to host 'Animal Parasite Awareness Week'

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters