1. Home
  2. ਖਬਰਾਂ

Veterinary University 03 ਦਸੰਬਰ 2023 ਨੂੰ ਕਰਵਾਏਗੀ Dog Show

ਇਸ ਪ੍ਰਦਰਸ਼ਨੀ ਵਿੱਚ ਉੱਤਰੀ ਭਾਰਤ ਤੋਂ ਵਿਭਿੰਨ ਨਸਲਾਂ ਦੇ ਕੁੱਤਿਆਂ ਦੇ ਮਾਲਕ ਆਪਣੇ ਪਾਲਤੂਆਂ ਨੂੰ ਪ੍ਰਦਰਸ਼ਨੀ ਅਤੇ ਮੁਕਾਬਲੇ ਲਈ ਲਿਆਉਣਗੇ।

Gurpreet Kaur Virk
Gurpreet Kaur Virk
03 ਦਸੰਬਰ ਨੂੰ ਲੁਧਿਆਣਾ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ

03 ਦਸੰਬਰ ਨੂੰ ਲੁਧਿਆਣਾ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ

Dog Show: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 03 ਦਸੰਬਰ 2023 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (Dog Show) ਕਰਵਾਈ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਪ੍ਰਦਰਸ਼ਨੀ ਵਿੱਚ ਉੱਤਰੀ ਭਾਰਤ ਤੋਂ ਵਿਭਿੰਨ ਨਸਲਾਂ ਦੇ ਕੁੱਤਿਆਂ ਦੇ ਮਾਲਕ ਆਪਣੇ ਪਾਲਤੂਆਂ ਨੂੰ ਪ੍ਰਦਰਸ਼ਨੀ ਅਤੇ ਮੁਕਾਬਲੇ ਲਈ ਲਿਆਉਣਗੇ। ਇਨ੍ਹਾਂ ਮੁਕਾਬਲਿਆਂ ਲਈ ਉੱਘੇ ਅਤੇ ਪੇਸ਼ੇਵਰ ਨਿਰਣਾਇਕ ਮੰਡਲ ਨੂੰ ਬੁਲਾਇਆ ਜਾ ਰਿਹਾ ਹੈ। ਜੇਤੂ ਕੁੱਤਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ।

ਇਸ ਪ੍ਰਦਰਸ਼ਨੀ ਵਿਚ ਕੁੱਤਿਆਂ ਸੰਬੰਧੀ ਦਵਾਈਆਂ, ਖੁਰਾਕ ਅਤੇ ਹੋਰ ਵਸਤਾਂ ਬਨਾਉਣ ਵਾਲੇ ਅਦਾਰੇ ਵੀ ਆਪਣੀਆਂ ਵਸਤਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨਗੇ। ਪਾਲਤੂ ਜਾਨਵਰਾਂ ਦੇ ਮਾਲਕ ਆਪਣੇ ਪਾਲਤੂਆਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਸੰਬੰਧੀ ਕੋਈ ਜਾਣਕਾਰੀ ਲੈਣ ਹਿਤ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਵੀ ਕਰ ਸਕਣਗੇ।

ਇਹ ਪ੍ਰਦਰਸ਼ਨੀ ਇਕ ਅਜਿਹਾ ਮੰਚ ਹੋਵੇਗੀ ਜਿਥੇ ਡਾਕਟਰ, ਵਿਦਿਆਰਥੀ, ਦਵਾਈ ਨਿਰਮਾਤਾ, ਖੁਰਾਕ ਨਿਰਮਾਤਾ, ਕੁੱਤਿਆਂ ਦੇ ਵਪਾਰੀ ਅਤੇ ਇਨ੍ਹਾਂ ਪਾਲਤੂਆਂ ਦਾ ਸ਼ੌਕ ਰੱਖਣ ਵਾਲੇ ਲੋਕ ਇਕੱਠੇ ਹੋਣਗੇ।

ਇਹ ਵੀ ਪੜ੍ਹੋ : Dr. Amarjit Singh Tanda ਵੱਲੋਂ ਲਿਖੀਆਂ Agriculture Books ਰਿਲੀਜ਼

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਕੁੱਤੇ ਦਾ ਸਾਥ ਲੈਣ ਦੀ ਰੁਚੀ ਕਾਫੀ ਵਧ ਰਹੀ ਹੈ। ਇਸ ਸ਼ੋਅ ਦੇ ਮਾਧਿਅਮ ਰਾਹੀਂ ਜਿਥੇ ਕੁੱਤਿਆਂ ਦੇ ਸ਼ੌਕੀਨ ਜਾਗਰੂਕਤਾ ਪ੍ਰਾਪਤ ਕਰਨਗੇ ਉਥੇ ਉਨ੍ਹਾਂ ਦੀ ਸਿਹਤ ਅਤੇ ਭਲਾਈ ਬਾਰੇ ਵੀ ਗਿਆਨ ਲੈਣਗੇ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਾਇਆ ਜਾਂਦਾ ਇਹ ਸ਼ੋਅ ਉਤਰੀ ਭਾਰਤ ਵਿਚ ਚੰਗੀ ਖਿੱਚ ਦਾ ਕੇਂਦਰ ਹੈ। ਉਨ੍ਹਾਂ ਸੱਦਾ ਦਿੰਦਿਆਂ ਹੋਇਆਂ ਕਿਹਾ ਕਿ ਮਾਲਕ ਆਪਣੇ ਪਾਲਤੂਆਂ ਨਾਲ ਅਤੇ ਖੁਰਾਕ ਤੇ ਦਵਾਈਆਂ ਬਨਾਉਣ ਵਾਲੇ ਨੁਮਾਇੰਦੇ ਇਸ ਸ਼ੋਅ ਵਿਚ ਹੁੰਮ-ਹੁਮਾ ਕੇ ਪਹੁੰਚਣ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: Veterinary University will organize dog show on 03 December

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters