ਹਰ ਸਾਲ 26 ਨਵੰਬਰ ਨੂੰ ਡਾ. ਵਰਗੀਸ ਕੁਰੀਅਨ ਦੇ ਸਨਮਾਨ 'ਚ ਰਾਸ਼ਟਰੀ ਦੁੱਧ ਦਿਵਸ ਮਨਾਇਆ ਜਾਂਦਾ ਹੈ। ਜਾਣੋ ਇਸਦੇ ਪਿੱਛੇ ਦੀ ਕਹਾਣੀ...
ਰਾਸ਼ਟਰੀ ਦੁੱਧ ਦਿਵਸ (National Milk Day) ਹਰ ਸਾਲ 26 ਨਵੰਬਰ ਨੂੰ ਡਾ. ਵਰਗੀਸ ਕੁਰੀਅਨ (Dr. Verghese Kurien)ਦੇ ਸਨਮਾਨ 'ਚ ਮਨਾਇਆ ਜਾਂਦਾ ਹੈ, ਇਸ ਖ਼ਬਰ 'ਚ ਜਾਣੋ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਭਾਰਤ 'ਚ ਉਨ੍ਹਾਂ ਦਾ ਕੀ ਯੋਗਦਾਨ ਹੈ।
ਜਦੋਂ ਇੱਕ ਮਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀ ਹੈ ਤਾਂ ਹਮੇਸ਼ਾ ਉਸਦੇ ਮੁੱਖ 'ਤੇ ਇੱਕੋ ਹੀ ਗੱਲ ਹੁੰਦੀ ਹੈ ਕਿ ਤੁਸੀਂ ਦੁੱਧ ਪੀਓਗੇ ਤਾਂ ਮਜ਼ਬੂਤ ਬਣੋਗੇ ਅਤੇ ਜਲਦੀ ਵੱਡੇ ਹੋਵੋਗੇ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਦੁੱਧ ਇੱਕ ਸਿਹਤਮੰਦ ਡਰਿੰਕ ਵੀ ਹੈ। ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਜੇਕਰ ਦੇਖਿਆ ਜਾਵੇ ਤਾਂ ਹਰ ਘਰ ਵਿੱਚ ਦੁੱਧ ਦਾ ਸੇਵਨ ਕੀਤਾ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰਾਸ਼ਟਰੀ ਦੁੱਧ ਦਿਵਸ (National Milk Day) ਹਰ ਸਾਲ 26 ਨਵੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ। ਤਾਂ ਅੱਜ ਅਸੀਂ ਇਸ ਬਾਰੇ ਵਿਸਥਾਰ ਨਾਲ ਜਾਣਾਂਗੇ ਕਿ ਇਸ ਦਿਨ ਹੀ ਰਾਸ਼ਟਰੀ ਦੁੱਧ ਦਿਵਸ (National Milk Day) ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦੇ ਪਿੱਛੇ ਦੀ ਕੀ ਹੈ ਕਹਾਣੀ…
ਰਾਸ਼ਟਰੀ ਦੁੱਧ ਦਿਵਸ ਮਨਾਉਣ ਦੇ ਪਿੱਛੇ ਦੀ ਵੱਡੀ ਵਜ੍ਹਾ
ਤੁਹਾਨੂੰ ਦੱਸ ਦੇਈਏ ਕਿ ਚਿੱਟੀ ਕ੍ਰਾਂਤੀ ਦੇ ਪਿਤਾਮਾ ਡਾਕਟਰ ਵਰਗੀਸ ਕੁਰੀਅਨ (Dr. Verghese Kurien) ਦਾ ਜਨਮ 26 ਨਵੰਬਰ ਨੂੰ ਹੋਇਆ ਸੀ ਅਤੇ ਉਨ੍ਹਾਂ ਨੂੰ ਭਾਰਤ ਦੇ ਮਿਲਕਮੈਨ (Milkman of India) ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਸਨਮਾਨ ਵਿੱਚ ਹਰ ਸਾਲ 26 ਨਵੰਬਰ ਨੂੰ ਮਿਲਕ ਡੇ (Milk Day) ਮਨਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਦਿਨ ਦੀ ਸ਼ੁਰੂਆਤ ਸਾਲ 2001 ਵਿੱਚ ਹੋਈ ਸੀ, ਉਦੋਂ ਤੋਂ ਹੀ ਇਸ ਦਿਨ ਨੂੰ ਹਰ ਸਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਨੂੰ ਖਾਸ ਬਣਾਉਣ ਲਈ ਇਸ ਦਿਨ ਨੂੰ ਰਾਸ਼ਟਰੀ ਡੇਅਰੀ ਵਿਕਾਸ ਬੋਰਡ (NDDB), ਇੰਡੀਅਨ ਡੇਅਰੀ ਐਸੋਸੀਏਸ਼ਨ (IDA) ਦੇ ਨਾਲ-ਨਾਲ 22 ਸੂਬਾ ਪੱਧਰੀ ਦੁੱਧ ਯੂਨੀਅਨਾਂ ਸਮੇਤ ਦੇਸ਼ ਦੇ ਸਾਰੇ ਡੇਅਰੀ ਮੁਖੀਆਂ ਵੱਲੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ।
ਕੌਣ ਸਨ ਡਾ. ਵਰਗੀਸ ਕੁਰੀਅਨ?
ਡਾ. ਵਰਗੀਸ ਕੁਰੀਅਨ, ਜਿਨ੍ਹਾਂ ਨੂੰ ਭਾਰਤ ਦੀ ਚਿੱਟੀ ਕ੍ਰਾਂਤੀ ਦਾ ਪਿਤਾਮਾ ਕਿਹਾ ਜਾਂਦਾ ਹੈ ਦਾ ਜਨਮ ਕੇਰਲ ਦੇ ਕੋਜ਼ੀਕੋਡ ਵਿੱਚ ਇੱਕ ਸੀਰੀਆਈ ਈਸਾਈ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਜਨਮ ਨਵੰਬਰ 1921 ਵਿੱਚ ਹੋਇਆ ਸੀ। ਉਨ੍ਹਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਲਾਯਲਾ ਕਾਲਜ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫਿਰ ਗਿੰਡੀ ਕਾਲਜ ਆਫ਼ ਇੰਜੀਨੀਅਰਿੰਗ, ਚੇਨਈ ਤੋਂ ਡਿਗਰੀ ਪ੍ਰਾਪਤ ਕੀਤੀ। ਉਹ ਪੜ੍ਹਾਈ ਵਿੱਚ ਇੰਨਾ ਵਧੀਆ ਸਨ ਕਿ ਉਨ੍ਹਾਂ ਨੂੰ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਚੰਗੀ ਤਰ੍ਹਾਂ ਪੂਰੀ ਕਰਨ ਲਈ ਭਾਰਤ ਸਰਕਾਰ ਵੱਲੋਂ ਸਕਾਲਰਸ਼ਿਪ ਵੀਂ ਦਿੱਤੀ ਗਈ ਸੀ।
ਡਾ. ਵਰਗੀਸ ਕੁਰੀਅਨ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਦੁਨੀਆ ਵਿੱਚ ਸਭ ਤੋਂ ਪਹਿਲਾਂ ਭੈਂਸ ਦੇ ਦੁੱਧ ਤੋਂ ਪਾਊਡਰ ਸਫਲਤਾਪੂਰਵਕ ਤਿਆਰ ਕੀਤਾ ਗਿਆ ਸੀ। ਜਦੋਂਕਿ, ਬਾਕੀ ਸਾਰੀਆਂ ਦੁੱਧ ਕੰਪਨੀਆਂ ਗਾਂ ਦੇ ਦੁੱਧ ਤੋਂ ਹੀ ਪਾਊਡਰ ਬਣਾਉਂਦੀਆਂ ਸਨ। ਇਸ ਤੋਂ ਬਾਅਦ ਹੀ ਸਾਰੀਆਂ ਕੰਪਨੀਆਂ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਦੁੱਧ ਉਦਯੋਗ ਵਿੱਚ ਭਾਰਤ ਨੂੰ ਇੱਕ ਨਵੀਂ ਦਿਸ਼ਾ
ਡਾਕਟਰ ਵਰਗੀਸ ਕੁਰੀਅਨ ਨੇ ਭਾਰਤ ਵਿੱਚ ਦੁੱਧ ਉਦਯੋਗ ਦੀ ਦਿਸ਼ਾ ਹਮੇਸ਼ਾ ਲਈ ਬਦਲ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਪਹਿਲਾਂ ਦੁੱਧ ਦੀ ਕਮੀ ਨਾਲ ਜੂਝ ਰਿਹਾ ਸੀ। ਇਸ ਦੇ ਨਾਲ ਹੀ ਇਸ ਦੇ ਵਿਚਾਰ ਸਦਕਾ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਬਣਾਇਆ ਗਿਆ ਹੈ। ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਕਾਰਨ ਉਨ੍ਹਾਂ ਨੂੰ ਰੈਮਨ ਮੈਗਸੇਸੇ, ਪਦਯ ਵਿਭੂਸ਼ਣ ਅਤੇ ਵਿਸ਼ਵ ਫੂਡ ਪ੍ਰਾਈਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
Summary in English: Why National Milk Day is celebrated on November 26 only, know the main reason