1. Home
  2. ਖਬਰਾਂ

Sanyukt Kisan Morcha ਕਿਉਂ ਕਰ ਰਿਹੈ ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ, 10 ਤੋਂ 20 ਜਨਵਰੀ ਤੱਕ ਚੱਲਣ ਵਾਲੀ ਮੁਹਿੰਮ ਪਿੱਛੇ ਕੀ ਹੈ ਮੁੱਖ ਕਾਰਨ?

ਸੰਯੁਕਤ ਕਿਸਾਨ ਮੋਰਚਾ ਨੇ ਮੁੜ ਤੋਂ ਹੁੰਕਾਰ ਭਰਦਿਆਂ ਕਿਸਾਨ-ਮਜ਼ਦੂਰ ਜਨ ਜਾਗਰੂਕਤਾ ਮੁਹਿੰਮ ਸ਼ੁਰ ਕਰਨ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੋਰਚੇ ਵੱਲੋਂ 10 ਤੋਂ 20 ਜਨਵਰੀ ਤੱਕ ਮੁਹਿੰਮ ਚਲਾਈ ਜਾਵੇਗੀ, ਜਿਸ ਦਾ ਉਦੇਸ਼ ਖੇਤੀ ਸੰਕਟ ਨੂੰ ਰੋਕਣਾ, ਕਿਸਾਨਾਂ ਅਤੇ ਮਜ਼ਦੂਰਾਂ ਲਈ ਉੱਚ ਆਮਦਨ ਅਤੇ ਸਥਿਰ ਰੁਜ਼ਗਾਰ ਨੂੰ ਯਕੀਨੀ ਬਣਾਉਣਾ ਅਤੇ ਲੁੱਟ-ਖਸੁੱਟ ਨੂੰ ਰੋਕਣ ਦੀ ਮਹੱਤਤਾ 'ਤੇ ਜ਼ੋਰ ਦੇਣਾ ਹੈ।

Gurpreet Kaur Virk
Gurpreet Kaur Virk
ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ

ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ

Sanyukt Kisan Morcha: ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਮੁੜ ਤੋਂ ਅੰਦੋਲਨ ਦੀ ਤਿਆਰੀ ਕਰ ਰਿਹਾ ਹੈ। ਇਸ ਲੜੀ 'ਚ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਯਾਨੀ 10 ਜਨਵਰੀ 2024 ਤੋਂ ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਦੱਸ ਦੇਈਏ ਕਿ ਇਹ ਮੁਹਿੰਮ 10 ਤੋਂ 20 ਜਨਵਰੀ ਤੱਕ ਜਾਰੀ ਰਹੇਗੀ, ਜਿਸ ਵਿੱਚ ਮੋਰਚੇ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਰੋਸ ਮੁਜਾਹਿਰਾ ਕੀਤਾ ਜਾਵੇਗਾ।

ਇਸ ਸਬੰਧ ਵਿੱਚ ਮੰਗਲਵਾਰ ਨੂੰ ਮੋਰਚੇ ਵੱਲੋਂ ਇੱਕ ਪਰਚਾ ਰਿਲੀਜ਼ ਕੀਤਾ ਗਿਆ, ਜਿਸ ਦੇ ਤਹਿਤ ਦੇਸ਼ ਭਰ ਵਿੱਚ ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ ਚਲਾਉਣ ਦੀ ਹੁੰਕਾਰ ਭਰੀ ਗਈ। ਆਓ ਜਾਣਦੇ ਹਾਂ ਕੀ ਹੈ ਮੁਹਿੰਮ ਦਾ ਉਦੇਸ਼?

ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਕੱਲ੍ਹ ਯਾਨੀ 9 ਜਨਵਰੀ 2024 ਨੂੰ ਕਿਸਾਨ-ਮਜ਼ਦੂਰ ਜਨ ਜਾਗਰਣ ਮੁਹਿੰਮ ਲਈ ਹੱਥ ਪਰਚਾ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਜਨ ਜਾਗਰਣ ਮੁਹਿੰਮ ਦੇਸ਼ ਭਰ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਜਨਵਰੀ ਤੋਂ 20 ਜਨਵਰੀ ਤੱਕ ਚਲਾਈ ਜਾਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਮੋਰਚੇ ਦੇ ਬੁਲਾਰੇ ਨੇ ਦੱਸਿਆ ਕਿ ਹੱਥ ਪਰਚੇ ਅਤੇ ਨੋਟਿਸ ਦਾ ਸਾਰੀਆਂ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇਗਾ।

26 ਜਨਵਰੀ ਨੂੰ ਟਰੈਕਟਰ ਪਰੇਡ

ਦਰਅਸਲ, ਸੰਯੁਕਤ ਕਿਸਾਨ ਮੋਰਚਾ ਆਪਣੀਆਂ ਮੰਗਾ ਨੂੰ ਲੈ ਕੇ ਲਾਮਬੰਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਜਲਦੀ ਹੀ ਦਿੱਲੀ ਵਿੱਚ ਨਵਾਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਮੋਰਚੇ ਦੀ ਮੰਨੀਏ ਤਾਂ ਇਹ ਮੁਹਿੰਮ ਪੂਰੇ ਭਾਰਤ ਵਿੱਚ ਜ਼ਿਲ੍ਹਾ ਪੱਧਰ ’ਤੇ 26 ਜਨਵਰੀ 2024 ਨੂੰ ਟਰੈਕਟਰ/ਵਾਹਨ ਪਰੇਡ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਰਿਵਾਰਕ ਮੈਂਬਰਾਂ ਨਾਲ ਸ਼ਮੂਲੀਅਤ ਨੂੰ ਯਕੀਨੀ ਬਣਾਏਗੀ।

ਮੁਹਿੰਮ ਦਾ ਉਦੇਸ਼

ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੁਹਿੰਮ ਭਾਰਤ ਵਿੱਚ ਖੇਤੀ ਸੰਕਟ ਬਾਰੇ ਚਾਨਣਾ ਪਾਏਗੀ ਅਤੇ ਇਸ ਸੰਕਟ ਦਾ ਕਿਸਾਨਾਂ, ਖੇਤ ਕਰਮਚਾਰੀਆਂ, ਮਜ਼ਦੂਰਾਂ ਅਤੇ ਨੌਜਵਾਨਾਂ 'ਤੇ ਕੀ ਅਸਰ ਪੈ ਰਿਹਾ ਹੈ, ਇਸ ਬਾਰੇ ਦੱਸੇਗੀ। ਇਹ ਮੁਹਿੰਮ ਖੇਤੀ ਸੰਕਟ ਨੂੰ ਰੋਕਣ, ਕਿਸਾਨਾਂ ਅਤੇ ਮਜ਼ਦੂਰਾਂ ਲਈ ਉੱਚ ਆਮਦਨ ਅਤੇ ਸਥਿਰ ਰੁਜ਼ਗਾਰ ਨੂੰ ਯਕੀਨੀ ਬਣਾਉਣ ਅਤੇ ਲੁੱਟ-ਖਸੁੱਟ ਨੂੰ ਰੋਕਣ ਦੀ ਮਹੱਤਤਾ ਨੂੰ ਸਮਝਾਏਗੀ। ਜਾਣਕਾਰੀ ਮੁਤਾਬਕ ਮੋਰਚਾ ਦੇ ਵਰਕਰ ਪਿੰਡਾਂ ਅਤੇ ਕਸਬਿਆਂ ਵਿੱਚ ਘਰ-ਘਰ ਜਾ ਕੇ ਪੈਂਫਲਿਟ ਅਤੇ ਹੋਰ ਪ੍ਰਚਾਰ ਸਮੱਗਰੀ ਵੰਡਣਗੇ।

ਇਹ ਵੀ ਪੜੋ: Sanyukt Kisan Morcha ਨੇ ਮੁੜ ਚੁਣਿਆ ਸੰਘਰਸ਼ ਦਾ ਰਾਹ, Republic Day ਮੌਕੇ 500 ਜ਼ਿਲ੍ਹਿਆਂ 'ਚ ਟਰੈਕਟਰ ਪਰੇਡ ਦੀ ਤਿਆਰੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮੁਹਿੰਮ ਦਾ ਟੀਚਾ ਭਾਰਤ ਭਰ ਦੇ 30.4 ਕਰੋੜ ਪਰਿਵਾਰਾਂ ਵਿੱਚੋਂ 40 ਫ਼ੀਸਦ ਨੂੰ ਕਵਰ ਕਰਨ ਦਾ ਹੈ। ਇਹ ਮੁਹਿੰਮ ਕੇਂਦਰ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਦੇ ਵਿਕਾਸ ਦੇ ਬਿਰਤਾਂਤ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਗਿਰਾਵਟ, ਆਮਦਨ ਵਿੱਚ ਵਧ ਰਹੀ ਅਸਮਾਨਤਾ, ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਅਤੇ ਮਜ਼ਦੂਰਾਂ ਨੂੰ ਘੱਟੋ-ਘੱਟ ਉਜਰਤ ਦੇਣ ਤੋਂ ਇਨਕਾਰ ਕਰਕੇ ਲੋਕਾਂ ਨੂੰ ਦਰਪੇਸ਼ ਦੁੱਖਾਂ ਅਤੇ ਸ਼ੋਸ਼ਣ ਦਾ ਪਰਦਾਫਾਸ਼ ਕਰੇਗੀ।

ਇਸ ਤੋਂ ਇਲਾਵਾ ਨਸ਼ਿਆਂ 'ਤੇ ਪਾਬੰਦੀ ਲਗਾਈ ਜਾਵੇ, ਕਾਨੂੰਨ ਬਣਾ ਕੇ ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤਾ ਜਾਵੇ, ਅਟਾਰੀ ਬਾਰਡਰ ਹਰ ਤਰ੍ਹਾਂ ਦੇ ਵਪਾਰ ਲਈ ਖੋਲ੍ਹਿਆ ਜਾਵੇ, ਧੂਰੀ ਮਿੱਲ, ਸ਼ੇਰੋਂ ਗੰਨਾ ਮਿੱਲ ਅਤੇ ਨਰਮਾ ਨਾਲ ਸਬੰਧਤ ਸਨਅਤਾਂ ਨੂੰ ਕੰਮ ਕਰਨ ਦੀ ਸਥਿਤੀ ਵਿੱਚ ਬਣਾਈ ਰੱਖਿਆ ਜਾਵੇ। ਫਿਲਹਾਲ, ਕਿਸਾਨਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਿਮਾਚਲ ਅਤੇ ਉਤਰਾਖੰਡ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਅੰਦੋਲਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

Summary in English: Why Sanyukt Kisan Morcha is protesting, what is the main reason behind the campaign from January 10 to 20?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters