1. Home
  2. ਖਬਰਾਂ

ਇਸ ਸਰਕਾਰੀ ਯੋਜਨਾ 'ਚ ਰਜਿਸਟ੍ਰੇਸ਼ਨ ਹੋਣ ਨਾਲ ਹੋਵੇਗਾ ਵੱਡਾ ਫਾਇਦਾ, ਜਾਣੋ ਕੀ ਹੈ ਸਕੀਮ ਅਤੇ ਹੋਰ ਜਾਣਕਾਰੀ

ਈਸ਼ਰਮ ਪੋਰਟਲ ਤੇ ਹੁਣ ਤਕ ਅਸੰਗਠਿਤ ਖੇਤਰ ਵਿਚ ਲਗਭਗ 10 ਕਰੋੜ ਕਾਮਿਆਂ ਨੇ ਈਸ਼ਰਮ ਪੋਰਟਲ ਤੇ ਰਜਿਸਟ੍ਰੇਸ਼ਨ ਕੀਤਾ ਹੈ । ਈਸ਼ਰਮ ਪੋਰਟਲ ਸਰਕਾਰ ਦੀ ਰਸਮੀ ਕਰਮਚਾਰੀਆਂ ਦਾ ਇਕ ਰਾਸ਼ਟਰੀ ਡੇਟਾਬੇਸ ਬਣਾਉਣ ਦੀ ਇਕ ਪਹਿਲ ਹੈ । ਇਸ ਵਿਚ ਰਜਿਸਟ੍ਰੇਸ਼ਨ ਦੇ ਬਾਅਦ 2 ਲੱਖ ਦਾ ਦੁਰਘਟਨਾ ਬੀਮਾ ਕਵਰ ਮਿਲਦਾ ਹੈ । ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਈਸ਼ਰਮ ਪੋਰਟਲ ਇਸ ਸਾਲ ਅਗਸਤ ਵਿਚ ਸਰਕਾਰ ਦੁਆਰਾ ਚਲਾਈਆਂ ਗਈਆਂ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਫਾਇਦਾ ਦੇਣ ਲਈ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਇਕ ਡਾਟਾਬੇਸ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ ।

KJ Staff
KJ Staff
eSHRAM Portal

eSHRAM Portal

ਈਸ਼ਰਮ ਪੋਰਟਲ ਤੇ ਹੁਣ ਤਕ ਅਸੰਗਠਿਤ ਖੇਤਰ ਵਿਚ ਲਗਭਗ 10 ਕਰੋੜ ਕਾਮਿਆਂ ਨੇ ਈਸ਼ਰਮ ਪੋਰਟਲ ਤੇ ਰਜਿਸਟ੍ਰੇਸ਼ਨ ਕੀਤਾ ਹੈ । ਈਸ਼ਰਮ ਪੋਰਟਲ ਸਰਕਾਰ ਦੀ ਰਸਮੀ ਕਰਮਚਾਰੀਆਂ ਦਾ ਇਕ ਰਾਸ਼ਟਰੀ ਡੇਟਾਬੇਸ ਬਣਾਉਣ ਦੀ ਇਕ ਪਹਿਲ ਹੈ । ਇਸ ਵਿਚ ਰਜਿਸਟ੍ਰੇਸ਼ਨ ਦੇ ਬਾਅਦ 2 ਲੱਖ ਦਾ ਦੁਰਘਟਨਾ ਬੀਮਾ ਕਵਰ ਮਿਲਦਾ ਹੈ । ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਈਸ਼ਰਮ ਪੋਰਟਲ ਇਸ ਸਾਲ ਅਗਸਤ ਵਿਚ ਸਰਕਾਰ ਦੁਆਰਾ ਚਲਾਈਆਂ ਗਈਆਂ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਫਾਇਦਾ ਦੇਣ ਲਈ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਇਕ ਡਾਟਾਬੇਸ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ ।

ਮੰਤਰਾਲੇ ਦੇ ਅਨੁਸਾਰ ਕੇਂਦਰੀ ਮੁੱਖ ਲੇਬਰ ਕਮਿਸ਼ਨਰ (ਸੀਐਲਸੀ) ਨੇ ਕਿਹਾ ਹੈ ਕਿ ਸੀਐਲਸੀ ਖੇਤਰ ਦੇ ਅਧਿਕਾਰੀਆਂ ਦੇ 100 ਦਿਨਾਂ ਵਿਚ ਠੋਸ ਯਤਨਾਂ ਦੇ ਕਾਰਣ , ਈ-ਸ਼ਰਮ ਪੋਰਟਲ ਤੇ ਲਗਭਗ 10 ਕਰੋੜ ਕਾਮਿਆਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਹੈ । ਸਾਰੇ ਅਧਿਕਾਰੀਆਂ ਨੂੰ ਇਹ ਯਤਨ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਜਿਹਾ ਕਾਮਿਆਂ ਨਾ ਰਹੇ ਜਿਸਦਾ ਰਜਿਸਟ੍ਰੇਸ਼ਨ ਨਹੀਂ ਕੀਤਾ ਗਿਆ ਹੋਵੇ ।

29 ਨਵੰਬਰ ,2021 ਤਕ ਪੋਰਟਲ ਤੇ ਲਗਭਗ 9.7 ਕਰੋੜ (9,69,82,091) ਕਾਮਿਆਂ ਦਾ ਰਜਿਸਟ੍ਰੇਸ਼ਨ ਹੋ ਚੁਕਿਆ ਹੈ, ਜਿਸ ਵਿਚ ਇਕ ਦਿਨ ਪਹਿਲਾਂ ਤੋਂ ਲਗਭਗ 15 ਲੱਖ ਕਰਮਚਾਰੀਆਂ (14,95,993) ਦਾ ਵਾਧਾ ਹੋਇਆ ਹੈ । ਈ-ਸ਼ਰਮ ਪੋਰਟਲ ਤੇ ਰਜਿਸਟ੍ਰੇਸ਼ਨ ਦੀ ਗਿਣਤੀ ਵਿਚ ਹਫ਼ਤਾਦਾਰੀ ਵਾਧਾ, ਹਰ ਹਫਤੇ ਘਟੋਂ-ਘੱਟ 70 ਲੱਖ ਕਰਮਚਾਰੀਆਂ ਦੀ ਵਾਧਾ ਦਰਸਾਉਂਦੀ ਹੈ ।

UAN ਰਜਿਸਟ੍ਰੇਸ਼ਨ

ਜੋ ਕਰਮਚਾਰੀ ਈਸ਼ਰਮ ਪੋਰਟਲ ਤੇ ਰਜਿਸਟਰ ਕਰਦੇ ਹਨ ਉਹਨਾਂ ਨੂੰ ਯੂਨੀਵਰਸਲ ਖਾਤਾ ਨੰਬਰ (UAN) ਅਲਾਟ ਹੁੰਦਾ ਹੈ। ਇਹ 12 ਅੰਕਾਂ ਦਾ ਨੰਬਰ ਹੈ ,ਜੋ eSHRAM ਪੋਰਟਲ ਤੇ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਅਸੰਗਠਿਤ ਕਰਮਚਾਰੀ ਨੂੰ ਵਿਲੱਖਣ ਤੌਰ ਤੇ ਦਿੱਤਾ ਜਾਂਦਾ ਹੈ । UAN ਨੰਬਰ ਇਕ ਸਥਾਈ ਨੰਬਰ ਹੁੰਦਾ ਹੈ ਜੋ ਕਿ ਇਕ ਵਾਰ ਨਿਧਾਰਿਤ ਕੀਤੇ ਜਾਣ ਤੋਂ ਬਾਅਦ , ਕਰਮਚਾਰੀ ਦੇ ਜੀਵਨ ਭਰ ਨਹੀਂ ਬਦਲੇਗਾ।

ਕੌਣ ਕਰ ਸਕਦਾ ਹੈ ਰਜਿਸਟ੍ਰੇਸ਼ਨ

ਕੋਈ ਵੀ ਕਰਮਚਾਰੀ ਜੋ ਅਸੰਗਠਿਤ ਹੈ ਅਤੇ 16 -59 ਸਾਲ ਦੀ ਉਮਰ ਦੇ ਵਿਚਕਰ , ਉਹ eSHRAM ਪੋਰਟਲ ਤੇ ਰਜਿਸਟ੍ਰੇਸ਼ਨ ਦੇ ਲਈ ਯੋਗ ਹੈ ।

ਕਿਹੜੇ ਦਸਤਾਵੇਜਾਂ ਦੀ ਹੋਵੇਗੀ ਲੋੜ 

ਅਧਾਰ ਨੰਬਰ

ਮੋਬਾਈਲ ਨੰਬਰ ,ਅਧਾਰ ਲਿੰਕ

ਬੈਂਕ ਖਾਤਾ

ਕਿ ਹੋਵੇਗਾ ਫਾਇਦਾ 

ਕੇਂਦਰ ਸਰਕਾਰ ਨੇ eSHRAM ਪੋਰਟਲ ਉਨ੍ਹਾਂ ਲਈ ਤਿਆਰ ਕੀਤਾ ਹੈ, ਜੋ ਅਧਾਰ ਨਾਲ ਜੁੜੇ ਅਸੰਗਠਿਤ ਕਾਮਿਆਂ ਹਨ। ਰਜਿਸਟ੍ਰੇਸ਼ਨ ਤੋਂ ਬਾਅਦ , ਉਨ੍ਹਾਂ ਨੂੰ PMSBY ਦੇ ਤਹਿਤ 2 ਲੱਖ ਦਾ ਦੁਰਘਟਨਾ ਬੀਮਾ ਕਵਰ ਮਿਲਦਾ ਹੈ । ਬਾਅਦ ਵਿਚ ਅਸੰਗਠਿਤ ਕਰਮਚਾਰੀਆਂ ਦੇ ਸਾਰੇ ਸਮਾਜਿਕ ਸੁਰੱਖਿਆ ਲਾਭ ਇਸ ਪੋਰਟਲ ਤੋਂ ਉਪਲੱਭਦ ਹੋਣਗੇ । ਆਪਾਤਕਾਲੀਨ ਅਤੇ ਰਾਸ਼ਟਰੀ ਮਹਾਮਾਰੀ ਵਰਗੀਆਂ ਸਤਿਥੀਆਂ ਵਿਚ ਯੋਗ ਅਸੰਗਠਿਤ ਕਾਮਿਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਇਸ ਡੇਟਾਬੇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਕਿਵੇਂ ਕਰੀਏ ਰਜਿਸਟ੍ਰੇਸ਼ਨ

ਇਕ ਅਸੰਗਠਿਤ ਵਰਕਰ https://eshram.gov.in/ ਪੋਰਟਲ ਤੇ ਜਾ ਕੇ ਜਾਂ ਨਜ਼ਦੀਕੀ CSC ਤੇ ਜਾਕੇ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹਨ । ਇਥੇ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਫ਼ਤ ਹੈ । ਇਥੇ ਬੈਂਕ ਦੀ ਵੇਰਵੇ ਮੰਗੇ ਜਾਣਗੇ ਤਾਂ ਜੋ ਅੱਗੇ ਸੁਵਿਧਾ ਦਾ ਲਾਭ ਮਿਲ ਸਕੇ।

ਕੀ ਹੈ PMSBY

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਭਾਰਤ ਸਰਕਾਰ ਦੀ ਇੱਕ ਦੁਰਘਟਨਾ ਬੀਮਾ ਯੋਜਨਾ ਹੈ, 18-70 ਸਾਲ ਦੀ ਉਮਰ ਦੇ ਲੋਕਾਂ ਲਈ ਹੈ। ਦੁਰਘਟਨਾ ਵਿੱਚ ਮੌਤ ਜਾਂ ਸਥਾਈ ਅਪੰਗਤਾ ਦੇ ਮਾਮਲੇ ਵਿੱਚ 2 ਲੱਖ ਅਤੇ ਅੰਸ਼ਕ ਅਪੰਗਤਾ ਦੇ ਮਾਮਲੇ ਵਿੱਚ 1 ਲੱਖ ਰੁਪਏ ਮਿਲਦਾ ਹੈ ।

ਇਹ ਵੀ ਪੜ੍ਹੋ : ਪੂਰੇ 7 ਦਿਨ ਚਲੇਗਾ ਪ੍ਰਧਾਨ ਮੰਤਰੀ ਫਸਲ ਯੋਜਨਾ ਹਫਤਾ ਮੁਹਿੰਮ, ਕਿਸਾਨ ਜ਼ਰੂਰ ਲੈਣ ਇਹ ਲਾਭ

Summary in English: With the registration in this government scheme, there will be a big benefit, know here what is the scheme and other details

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters