1. Home
  2. ਖਬਰਾਂ

ਪੰਜਾਬ ਵਿੱਚ ਇਸ ਐਪ ਨਾਲ ਕਿਸਾਨ ਘਰ ਬੈਠੇ ਹੀ ਮੋਬਾਈਲ 'ਤੇ ਬੁੱਕ ਕਰ ਸਕਦੇ ਹਨ ਖੇਤੀ ਮਸ਼ੀਨਰੀ

ਜੇਕਰ ਤੁਹਾਨੂੰ ਖੇਤੀ ਦੇ ਲਈ ਕਰਾਏ ਤੇ ਖੇਤੀਬਾੜੀ ਮਸ਼ੀਨਰੀ ਚਾਹੀਦੀ ਹੈ ਤਾਂ ਆਪਣੇ ਮੋਬਾਈਲ ਵਿਚ ਸੀਐਚਸੀ- ਫਾਰਮ ਮਸ਼ੀਨਰੀ ਐਪ ( CHC farm machinery app) ਡਾਊਨਲੋਡ ਕਰੋ । ਖੇਤੀ ਵਿਚ ਮਸ਼ੀਨਰੀ ਨੂੰ ਹੁਲਾਰਾ ਦੇਣ ਦੇ ਲਈ ਕੇਂਦਰ ਸਰਕਾਰ ਨੇ ਖੇਤੀ ਮਸ਼ੀਨੀਕਰਨ ਸਬਮਿਸ਼ਨ ਨਾਮਕ ਸਕੀਮ (SMAM-Sub mission of Agricultural Mechanization) ਬਣਾਈ ਹੈ ।

Pavneet Singh
Pavneet Singh
Agricultural Machinery

Agricultural Machinery

ਜੇਕਰ ਤੁਹਾਨੂੰ ਖੇਤੀ ਦੇ ਲਈ ਕਰਾਏ ਤੇ ਖੇਤੀਬਾੜੀ ਮਸ਼ੀਨਰੀ ਚਾਹੀਦੀ ਹੈ ਤਾਂ ਆਪਣੇ ਮੋਬਾਈਲ ਵਿਚ ਸੀਐਚਸੀ- ਫਾਰਮ ਮਸ਼ੀਨਰੀ ਐਪ ( CHC farm machinery app) ਡਾਊਨਲੋਡ ਕਰੋ । ਖੇਤੀ ਵਿਚ ਮਸ਼ੀਨਰੀ ਨੂੰ ਹੁਲਾਰਾ ਦੇਣ ਦੇ ਲਈ ਕੇਂਦਰ ਸਰਕਾਰ ਨੇ ਖੇਤੀ ਮਸ਼ੀਨੀਕਰਨ ਸਬਮਿਸ਼ਨ ਨਾਮਕ ਸਕੀਮ (SMAM-Sub mission of Agricultural Mechanization) ਬਣਾਈ ਹੈ । ਇਸ ਐਪ ਦੇ ਜਰੀਏ ਕਿਸਾਨ ਵਾਹੁਣਾ, ਬਿਜਾਈ,ਪੌਧਾਰੋਪਣ , ਵਾਢੀ ਅਤੇ ਵੇਸਟ ਮੈਨੇਜਮੇਂਟ ਦੀ ਮਸ਼ੀਨਾਂ ਓਲਾ-ਉਬਰ ਦੀ ਤਰ੍ਹਾਂ ਮੰਗਵਾ ਸਕਦੇ ਹਨ। ਸਰਕਾਰ ਨੇ ਹਰ ਮਸ਼ੀਨ ਦਾ ਕਰਾਇਆ ਤਹਿ ਕਰ ਦੀਤਾ ਹੈ । ਇਸੀ ਤਰ੍ਹਾਂ ਹਰ ਰਾਜ ਵਿਚ ਮਸ਼ੀਨਰੀ ਸੈਂਟਰ ਬਣਾਏ ਗਏ ਹਨ । ਜਿਸ ਵਿਚ ਸਬਸਿਡੀ ਤੇ ਮਸ਼ੀਨਾਂ ਦਿਤੀਆਂ ਗਈਆਂ ਹਨ ।

ਤੁਸੀ ਵੀ ਖੇਤੀਬਾੜੀ ਮਸ਼ੀਨਰੀ ਦੇ ਸਕਦੇ ਹੋ ਕਰਾਏ ਤੇ

ਖੇਤੀ ਵਿਭਾਗ , ਹਰਿਆਣਾ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਕਿਸਾਨ 'ਫਾਰਮ' ਮੋਬਾਈਲ ਐਪ ਦੀ ਸਹੂਲਤ ਨਾਲ ਘਰ ਬੈਠੇ ਆਪਣੇ ਜਿਲ੍ਹੇ ਅਤੇ 50 ਕਿਲੋਮੀਟਰ ਤਕ ਦੇ ਮਸ਼ੀਨਰੀ ਸੈਂਟਰ ਦਾ ਪਤਾ , ਉਨ੍ਹਾਂ ਦੇ ਕੋਲ ਉਪਲੱਭਦ ਮਸ਼ੀਨਰੀ ਦੀ ਜਾਣਕਾਰੀ , ਕਰਾਏ ਦੀ ਜਾਣਕਾਰੀ ਆਦਿ ਦੀ ਜਾਣਕਾਰੀ ਲੈ ਸਕਦੇ ਹਨ । ਬੁਕਿੰਗ ਵੀ ਕਰਵਾ ਸਕਦੇ ਹਨ । ਜੇਕਰ ਕੋਈ ਕਿਸਾਨ ਆਪਣੀ ਖੇਤੀਬਾੜੀ ਮਸ਼ੀਨਰੀ ਨੂੰ ਕਰਾਏ ਤੇ ਦੇਣਾ ਚਾਹੁੰਦਾ ਹੈ ਤਾਂ ਉਹ ਇਸ ਮੋਬਾਈਲ ਐਪ ਤੇ ਰਜਿਸਟਰੇਸ਼ਨ ਕਰਕੇ ਆਪਣੀ ਪੂਰੀ ਜਾਣਕਾਰੀ ਦਰਜ ਕਰ ਸਕਦਾ ਹੈ ਤਾਂਕਿ ਦੂੱਜੇ ਕਿਸਾਨ ਵੀ ਉਹਨਾਂ ਤੋਂ ਕਰਾਏ ਤੇ ਇਹ ਉਪਕਰਣ ਲੈ ਸਕਣ ।

ਖੇਤੀਬਾੜੀ ਵਿਚ ਮਸ਼ੀਨਰੀ ਦਾ ਲਾਭ

ਖੇਤੀਬਾੜੀ ਖੇਤਰ ਵਿਚ ਮਸ਼ੀਨ ਜਲ, ਊਰਜਾ ਸੰਸਾਧਨ, ਮਜ਼ਦੂਰੀ, ਬੀਜ, ਉਰਵਰਕ, ਕਿਟਨਾਸ਼ਕ ਆਦਿ ਵਰਗੇ ਹੋਰ ਮਹੱਤਵਪੂਰਨ ਸਹਾਇਕ ਉਪਯੋਗਾਂ ਨੂੰ ਅਨੁਕੂਲ ਬਣਾਉਣ ਵਿੱਚ ਭੂਮਿਕਾ ਨਿਭਾਉਂਦੀ ਹੈ। ਤੁਸੀਂ ਉਪਲਬਧ ਖੇਤੀ ਯੋਗ ਖੇਤਰ ਦੇ ਉਤਪਾਦਕਤਾ ਵੱਧ ਤੋਂ ਵੱਧ ਕਰ ਸਕਦੇ ਹੋ। ਖੇਤੀਬਾੜੀ ਮਸ਼ੀਨੀਕਰਨ ਖੇਤੀਬਾੜੀ ਖੇਤਰ ਦੇ ਨਿਰੰਤਰ ਵਿਕਾਸ ਲਈ ਪ੍ਰਮੁੱਖ ਪ੍ਰੇਰਕਾਂ ਵਿੱਚੋ ਇੱਕ ਹੈ। ਕਿਸਾਨ ਇਹ ਐਪ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਛੋਟੇ ਕਿਸਾਨਾਂ ਦੇ ਲਈ ਵੱਡੇ ਕੰਮ ਦੀ ਹੈ ਸਕੀਮ

ਦੇਸ਼ ਵਿਚ 90% ਤੋਂ ਵੱਧ ਛੋਟੇ ਕਿਸਾਨ (Farmer) ਹਨ । ਜਿੰਨਾ ਕੋਲ ਜਮੀਨ ਵੀ ਘੱਟ ਹੈ ਅਤੇ ਆਰਥਕ ਸਤਿਥੀ ਵੀ ਠੀਕ ਨਹੀਂ ਹੈ । ਅਜਿਹੇ ਵਿਚ ਉਹ ਟਰੈਕਟਰ ਅਤੇ ਖੇਤੀਬਾੜੀ ਦੇ ਉਪਕਰਣ ਨਹੀਂ ਖਰੀਦ ਪਾਉਂਦੇ। ਜਦ ਕਿ ਫ਼ਸਲਾਂ ਦਾ ਵੱਧ ਉਤਪਾਦਨ ਤਾਹੀ ਸੰਭਵ ਹਨ ਜਦ ਖੇਤੀ ਵਿਚ ਮਸ਼ੀਨਾਂ ਦੀ ਵਰਤੋਂ ਹੋਵੇਗੀ , ਇਸਲਈ ਇਸ ਯੋਜਨਾ ਦੇ ਜਰੀਏ ਛੋਟੇ ਕਿਸਾਨ ਘੱਟ ਰਕਮ ਤੇ ਮਸ਼ੀਨ ਮੰਗਵਾ ਸਕਦੇ ਹਨ ।

ਕਿੰਨੀਆਂ ਨੂੰ ਹੋਇਆ ਹੈ ਲਾਭ ?

ਕੇਂਦਰ ਸਰਕਾਰ ਅੰਕੜਿਆਂ ਦੇ ਅਨੁਸਾਰ ਇਸ ਸਕੀਮ ਦੇ ਤਹਿਤ ਕੁੱਲ ਰਜਿਸਟਰਡ ਕਿਸਾਨਾਂ ਅਤੇ ਖਪਤਕਾਰਾਂ ਦੀ ਗਿਣਤੀ
5,23,90,793 ਹੋ ਚੁਕੀ ਹੈ । ਦੇਸ਼ ਭਰ ਵਿਚ 69,657 ਕਸਟਮ ਹਾਇਰਿੰਗ ਸੈਂਟਰ (CHC) ਬਣ ਚੁਕੇ ਹਨ । ਪੰਜਾਬ ਵਿਚ ਸਭਤੋਂ ਵੱਧ 11,128 CHC ਹਨ । ਜਦਕਿ 8468 ਸੈਂਟਰ ਦੇ ਨਾਲ ਦੂੱਜੇ ਨੰਬਰ ਤੇ ਆਂਧਰਾ ਪ੍ਰਦੇਸ਼ ਹੈ ।

ਇਹ ਵੀ ਪੜ੍ਹੋ : ਭਗਵੰਤ ਮਾਨ ਹੋਣਗੇ ਪੰਜਾਬ 'ਚ 'AAP' ਦੇ ਮੁੱਖ ਮੰਤਰੀ ਉਮੀਦਵਾਰ, ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

Summary in English: With this app in Punjab, farmers can book agricultural machinery on mobile sitting at home

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters