Krishi Jagran Punjabi
Menu Close Menu

ਕਿਸਾਨ ਕ੍ਰੈਡਿਟ ਕਾਰਡ ਦਾ ਫਾਰਮ ਭਰਦੇ ਹੀ ਮਿਲੇਗਾ 2 ਬੀਮਾ ਯੋਜਨਾਵਾਂ ਦਾ ਲਾਭ , ਪੜੋ ਪੂਰੀ ਖਬਰ !

Friday, 23 October 2020 05:42 PM

ਦੇਸ਼ ਭਰ ਦੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਅਤੇ ਬਹੁਤ ਸਸਤੀ ਵਿਆਜ ਦਰਾਂ ਤੇ ਕਰਜ਼ੇ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦੁਆਰਾ ਕਿਸਾਨ ਕ੍ਰੈਡਿਟ ਕਾਰਡ ਪੇਸ਼ ਕੀਤਾ ਗਿਆ ਸੀ। ਕਿਸਾਨਾਂ ਨੂੰ ਇੱਕ ਲੱਖ ਤੋਂ ਲੈ ਕੇ ਤਿੰਨ ਲੱਖ ਤੱਕ ਦੇ ਕਰਜ਼ੇ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਉਪਲਬਧ ਕਰਵਾਏ ਜਾਂਦੇ ਹਨ। ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਬਹੁਤ ਘੱਟ ਵਿਆਜ਼ ਦਰਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਅਤੇ ਇਸਦੀ ਵਰਤੋਂ ਬੈਂਕ ਦੁਆਰਾ ਅਸਾਨੀ ਨਾਲ ਕੀਤੀ ਜਾ ਸਕਦੀ ਹੈ | ਤੁਹਾਨੂੰ ਦੱਸ ਦੇਈਏ ਕਿ ਹੁਣ ਕਿਸਾਨ ਕ੍ਰੈਡਿਟ ਕਾਰਡ ਦੇ ਨਾਲ ਤੁਹਾਨੂੰ ਦੋ ਹੋਰ ਬੀਮਾ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ ਤੁਸੀਂ ਕਿਸਾਨ ਕ੍ਰੈਡਿਟ ਕਾਰਡ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ |

ਦੋ ਬੀਮਾ ਯੋਜਨਾਵਾਂ ਵਿਚ ਸ਼ਾਮਲ ਹੋਣ ਦਾ ਮਿਲੇਗਾ ਮੌਕਾ

ਪ੍ਰਧਾਨ ਮੰਤਰੀ ਕਿਸਾਨ ਕ੍ਰੈਡਿਟ ਕਾਰਡ ਨਾਲ ਕਿਸਾਨਾਂ ਨੂੰ ਦੋ ਬੀਮਾ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਰੱਖੀ ਗਈ ਹੈ। ਕਿਸਾਨਾਂ ਨੂੰ ਇਨ੍ਹਾਂ ਬੀਮਾ ਯੋਜਨਾਵਾਂ ਵਿਚੋਂ ਕਿਸੀ ਇਕ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ | ਕਿਸਾਨਾਂ ਨੂੰ ‌ਕ੍ਰੈਡਿਟ ਕਾਰਡ ਦੇ ਫਾਰਮ ਨੂੰ ਭਰਨ ਦੇ ਨਾਲ-ਨਾਲ ਹੀ ਜੀਵਨ ਬੀਮਾ ਯੋਜਨਾ ਵਿੱਚ ਕਿਸੀ ਇਕ ਵਿਕਲਪ ਦੇ ਕੋਲ yes ਦੇ ਵਿਕਲਪ ਦੀ ਚੋਣ ਕਰਨੀ ਪਵੇਗੀ ਅਤੇ ਫਿਰ ਪ੍ਰੀਮੀਅਮ ਦੀ ਰਕਮ ਆਪਣੇ ਆਪ ਹੀ ਕਿਸਾਨਾਂ ਦੇ ਖਾਤੇ ਵਿੱਚੋਂ ਡੈਬਿਟ ਹੋ ਜਾਏਗੀ | ਦਸ ਦੇਈਏ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਰਾਹੀਂ, ਸਿਰਫ 12 ਰੁਪਏ ਦਾ ਪ੍ਰੀਮੀਅਮ ਜਮ੍ਹਾ ਕਰਨਾ ਹੁੰਦਾ ਹੈ |

ਕੁਝ ਦਿਨਾਂ ਵਿੱਚ ਤਿਆਰ ਹੋ ਜਾਵੇਗਾ ਕਿਸਾਨ ਕ੍ਰੈਡਿਟ ਕਾਰਡ

ਕਿਸਾਨ ਕ੍ਰੈਡਿਟ ਕਾਰਡ ਸਕੀਮ ਵਿੱਚ ਆਨਲਾਈਨ ਅਰਜ਼ੀ ਦੇਣ ਦੇ ਕੁਝ ਦਿਨਾਂ ਦੇ ਅੰਦਰ ਹੀ ਤੁਹਾਨੂ ਤੁਹਾਡਾ ਕਿਸਾਨ ਕਰੈਡਿਟ ਕਾਰਡ ਉਪਲਬਧ ਕਰਵਾ ਦਿੱਤਾ ਜਾਵੇਗਾ | ਇਸਦੇ ਨਾਲ ਹੀ, ਤੁਹਾਨੂੰ ਬੈਂਕ ਅਧਿਕਾਰੀ ਦੁਆਰਾ ਇੱਕ ਐਨਰੋਲਮੈਂਟ ਸਲਿੱਪ ਵੀ ਪ੍ਰਦਾਨ ਕੀਤੀ ਜਾਏਗੀ | ਐਨਰੋਲਮੈਂਟ ਸਲਿੱਪ ਰਾਹੀਂ ਤੁਸੀਂ ਆਪਣੇ ਕਿਸਾਨ ਕ੍ਰੈਡਿਟ ਕਾਰਡ ਦੀ ਸਥਿਤੀ ਪ੍ਰਾਪਤ ਕਰਨ ਦੇ ਯੋਗ ਵੀ ਹੋਵੋਗੇ | ਇਸਦੇ ਨਾਲ ਹੀ, ਇਹ ਸਾਰੀ ਜਾਣਕਾਰੀ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਵੀ ਤੁਹਾਨੂੰ ਉਪਲਬਧ ਕਾਰਵਾਈ ਜਾਵੇਗੀ | ਜਾਣਕਾਰੀ ਲਈ ਦਸ ਦੇਈਏ ਕਿ ਕਿਸਾਨ ਕ੍ਰੈਡਿਟ ਕਾਰਡ ਐਪਲੀਕੇਸ਼ਨ ਤੋਂ, ਤੁਹਾਨੂੰ ਆਪਣੇ ਨਜ਼ਦੀਕੀ ਬੈਂਕ ਨਾਲ ਸੰਪਰਕ ਕਰਨਾ ਪਏਗਾ |

ਬਹੁਤ ਸਸਤੀ ਵਿਆਜ ਦਰ ਤੇ ਮਿਲ ਰਿਹਾ ਹੈ ਲੋਨ

ਪ੍ਰਧਾਨ ਮੰਤਰੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਤਹਿਤ, ਕਿਸਾਨਾਂ ਨੂੰ ਸਿਰਫ 4% ਦੀ ਵਿਆਜ ਦਰ 'ਤੇ ਕਰਜ਼ੇ ਪ੍ਰਦਾਨ ਕੀਤੇ ਜਾਂਦੇ ਹਨ | ਇਸ ਤੋਂ ਇਲਾਵਾ, ਇਕ ਕ੍ਰੈਡਿਟ ਕਾਰਡ ਵਿਚ, ਤੁਸੀਂ 100000 ਤੋਂ ਲੈ ਕੇ ₹ 300000 ਤੱਕ ਦਾ ਕਰਜ਼ਾ ਲੈ ਸਕਦੇ ਹੋ | ਜਾਣਕਾਰੀ ਲਈ, ਦਸ ਦਈਏ ਕਿ ਤੁਹਾਨੂੰ ਰਕਮ ਇਕ ਨਿਸ਼ਚਤ ਸਮੇਂ ਤਕ ਵਾਪਸ ਕਰਨੀ ਪੈਂਦੀ ਹੈ | ਨਹੀਂ ਤਾਂ ਤੁਹਾਨੂੰ ਇਸ 'ਤੇ 7% ਵਿਆਜ ਦੇਣਾ ਪਏਗਾ | ਦੱਸ ਦੇਈਏ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਬਿਨਾਂ ਕਿਸੇ ਗਰੰਟੀ ਦੇ 1.60 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾ ਰਹੇ ਹਨ। ਜਾਣਕਾਰੀ ਲਈ ਇਹ ਵੀ ਦਸ ਦੇਈਏ ਕਿ ਆਮ ਵਿਆਜ ਦਰਾਂ 9% ਹਨ ਪਰ ਸਰਕਾਰ ਦੁਆਰਾ 3% ਸਬਸਿਡੀ ਦਿੱਤੀ ਜਾ ਰਹੀ ਹੈ | ਉਹਦਾ ਹੀ ਸਮੇ ਤੇ ਕਰਜੇ ਦੀ ਰਕਮ ਵਾਪਿਸ ਕਰਨ ਤੇ ਵਾਧੂ 2% ਵਿਆਜ ਦਰ ਦੀ ਛੋਟ ਦਿੱਤੀ ਜਾਂਦੀ ਹੈ |

ਇਹ ਵੀ ਪੜ੍ਹੋ :- ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੀਤੇ ਨਵੇਂ ਯਤਨ

Kisan Credit Card KCC punjabi news 2 insurance scheme
English Summary: You will get benefit of 2 insurance schemes as soon as filling the Kisan Credit Card form

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.