Success Story: ਪੰਜਾਬ ਦੀ ਧਰਤੀ ਇੱਥੋਂ ਦੇ ਮਿਹਨਤਕਸ ਅਤੇ ਉੱਦਮੀ ਕਿਸਾਨਾਂ ਦੇ ਪਸੀਨੇ ਨਾਲ ਸਿਰਜ ਕੇ ਹਰੀ ਬਰੀ ਹੁੰਦੀ ਹੈ। ਇੱਥੋਂ ਦੇ ਕਿਸਾਨ ਖੇਤੀਬਾੜੀ ਨੂੰ ਆਪਣਾ ਧਰਮ ਮੰਨਦੇ ਹਨ, ਆਪਣੀ ਮਹਿਨਤ ਅਤੇ ਲਗਨ ਸਦਕਾ ਪੰਜਾਬ ਦੇ ਕਿਸਾਨਾਂ ਨੇ ਪੂਰੀ ਦੁਨੀਆ ਵਿੱਚ ਆਪਣਾ ਇੱਕ ਵਿਸ਼ੇਸ ਸਥਾਨ ਬਣਾਇਆ ਹੈ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਕਮਾਲਪੁਰ ਬਲਾਕ ਦਿੜ੍ਹਬਾ ਜਿਲ੍ਹਾ ਸੰਗਰੂਰ ਦਾ ਰਹਿਣ ਵਾਲ ਹਰਪ੍ਰੀਤ ਸਿੰਘ।
ਕਿਸਾਨ ਹਰਪ੍ਰੀਤ ਸਿੰਘ ਆਪਣੀ ਕੁੱਲ 40 ਏਕੜ ਜਮੀਨ ਤੇ ਪੂਰੀ ਕਾਮਯਾਬੀ ਨਾਲ ਸਫਲ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਤੇ ਬੀਜ ਉਤਪਾਦਨ ਦਾ ਕੰਮ ਕਰ ਰਿਹਾ ਹੈ। ਹਰਪ੍ਰੀਤ ਦੁਆਰਾ ਫਸਲਾਂ ਨੂੰ ਅਨਾਜ ਦੇ ਤੌਰ ਤੇ ਮੰਡੀ ਵਿੱਚ ਬਹੁਤ ਘੱਟ ਵੇਚਿਆ ਜਾਂਦਾ ਹੈ। ਹਰਪ੍ਰੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਕਣਕ-ਝੋਨੇ ਦੇ ਮੁੱਖ ਫਸਲੀ ਚੱਕਰ ਤੋਂ ਇਲਾਵਾ ਗੋਭੀ ਸਰੋਂ, ਮੂੰਗੀ ਅਤੇ ਬਾਸਮਤੀ ਨੂੰ ਵੀ ਆਪਣੇ ਖੇਤਾਂ ਵਿੱਚ ਉਗਾ ਰਿਹਾ ਹੈ।
ਹਰਪ੍ਰੀਤ ਸਿੰਘ ਅਨੁਸਾਰ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵੱਧ ਦੀ ਹੈ ਅਤੇ ਨਾਈਟਰੋਜਨ (ਯੂਰੀਆ) ਦੀ ਵੀ ਬੱਚਤ ਹੁੰਦੀ ਹੈ ਅਤੇ ਫਸਲ ਤੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ, ਝਾੜ ਵੀ ਵਧੀਆ ਆਉਂਦਾ ਹੈ। ਗੋਭੀ ਸਰੋਂ ਦੀ GSC 7 ਦੀ ਆਲੇ ਦੁਆਲੇ ਦੇ ਲੋਕ ਪਹਿਲਾਂ ਹੀ ਬੂਕਿੰਗ ਕਰਵਾ ਦਿੰਦੇ ਹਨ ਅਤੇ ਘਰੋਂ ਹੀ ਖਰੀਦ ਕੇ ਲੈ ਜਾਂਦੇ ਹਨ ਅਤੇ ਘਰ ਖਾਣ ਲਈ ਮੂੰਗੀ ਵੀ ਹੋ ਜਾਂਦੀ ਹੈ।
ਕਿਸਾਨ ਹਰਪ੍ਰੀਤ ਸਿੰਘ ਆਪਣੇ ਖੇਤ ਰੂੜੀ ਦੀ ਵਰਤੋ ਨਾ ਕਰਕੇ ਵਰਮੀ ਕੰਪੋਸ਼ਟ ਜਮੀਨ ਵਿੱਚ ਪਾਉਂਦਾ ਹੈ ਅਤੇ ਵਰਮੀ ਕੰਪੋਸ਼ਟ ਆਪਣੇ ਫਾਰਮ ਤੇ ਹੀ ਤਿਆਰ ਕਰਦਾ ਹੈ। ਅੱਜ ਸਭ ਤੋਂ ਵੱਡਾ ਮੁੱਦਾ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਨਸ਼ਟ ਕਰਨ ਦਾ ਹੈ ਪਰ ਹਰਪ੍ਰੀਤ ਸਿੰਘ ਪਰਾਲੀ ਨੂੰ ਜਮੀਨ ਵਿੱਚ ਹੀ ਵਾਹ ਦਿੰਦਾ ਹੈ। ਜਿਸ ਨਾਲ ਵਾਤਾਵਰਨ ਵੀ ਦੂਸ਼ਿਤ ਨਹੀਂ ਹੁੰਦਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।
ਇਹ ਵੀ ਪੜ੍ਹੋ : Farmer Kuljinder Singh ਦੇ ਖੇਤੀ ਮਾਡਲ ਨੇ ਕਿਸਾਨਾਂ ਨੂੰ ਦਿਖਾਇਆ ਨਵਾਂ ਰਾਹ
ਹਰਪ੍ਰੀਤ ਸਿੰਘ ਦੇ ਫਾਰਮ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੀ ਦੌਰਾ ਕੀਤਾ। ਹਰਪ੍ਰੀਤ ਸਿੰਘ ਸਫਲ ਬੀਜ ਉਤਪਾਦਕ ਵੀ ਹੈ। ਕਣਕ ਦੀ 826 ਕਿਸਮ ਨੇ ਪਿਛਲੇ ਸਾਲ 27 ਕੁਇੰਟਲ ਝਾੜ ਦੇ ਕੇ ਰਿਕਾਰਡ ਸਥਾਪਿਤ ਕੀਤਾ। ਆਲੇ ਦੁਆਲੇ ਦੇ ਕਿਸਾਨ ਫਾਰਮ ਤੇ ਫਸਲਾਂ ਦੇਖ ਕੇ ਹਰਪ੍ਰੀਤ ਤੋਂ ਬੀਜ ਲੈ ਕੇ ਜਾਂਦੇ ਹਨ।
ਵਜਿੰਦਰ ਪਾਲ ਕਾਲੜਾ ਅਤੇ ਸੋਹਣ ਸਿੰਘ ਵਾਲੀਆ, ਸਕੂਲ ਆਫ ਆਰਗੈਨਿਕ ਫਾਰਮਿੰਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: 826 varieties of wheat broke the record, contact farmer Harpreet Singh to get seeds