1. Home
  2. ਸਫਲਤਾ ਦੀਆ ਕਹਾਣੀਆਂ

Ravinder Singh ਵਾਤਾਵਰਨ ਦਾ ਮਿੱਤਰ ਇੱਕ ਸਿਰਕੱਢ ਕਿਸਾਨ

ਭਾਵੇਂ ਵਾਤਾਵਰਨ ਪ੍ਰੇਮੀ ਕਹਿ ਲਓ ਜਾਂ ਫਿਰ ਵਾਤਾਵਰਨ ਮਿੱਤਰ, ਪਰ ਕਿਸਾਨ ਰਵਿੰਦਰ ਸਿੰਘ ਨੇ ਅਜਿਹਾ ਕਾਰਨਾਮਾ ਕੀਤਾ ਹੈ ਕਿ ਹਰ ਕੋਈ ਉਸ ਦੀ ਸੋਚ ਦੀ ਤਾਰੀਫ਼ ਕਰ ਰਿਹਾ ਹੈ।

Gurpreet Kaur Virk
Gurpreet Kaur Virk
ਵਾਤਾਵਰਨ ਦਾ ਮਿੱਤਰ ਮੋਹਰੀ ਕਿਸਾਨ ਰਵਿੰਦਰ ਸਿੰਘ

ਵਾਤਾਵਰਨ ਦਾ ਮਿੱਤਰ ਮੋਹਰੀ ਕਿਸਾਨ ਰਵਿੰਦਰ ਸਿੰਘ

Success Story: ਕਿਸਾਨੀ ਪਰਿਵਾਰ ਨਾਲ ਸੰਬੰਧਿਤ, ਰਵਿੰਦਰ ਸਿੰਘ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਸ਼ੇਰਪੁਰ ਪਿੰਡ ਦੇ ਅਗਾਂਹਵਧੂ ਕਿਸਾਨਾਂ ਵਿੱਚੋਂ ਇੱਕ ਹੈ। ਇਹ ਖੇਤੀ ਕਰਨ ਦੇ ਨਾਲ ਨਾਲ ਮੁਰਗੀ ਪਾਲਣ ਦਾ ਕੰਮ ਵੀ ਕਰਦਾ ਹੈ। ਇੱਥੇ ਉਹ ਮੁੱਖ ਫ਼ਸਲੀ ਚੱਕਰ ਵਜੋਂ ਕਣਕ ਅਤੇ ਝੋਨੇ ਨਾਲ ਮੱਕੀ ਜਾਂ ਮੂੰਗੀ ਉਗਾਉਂਦਾ ਹੈ। ਇਨ੍ਹਾਂ ਦੀ ਨਹੀਂ ਘਰੇਲੂ ਪੱਧਰ 'ਤੇ ਡੇਅਰੀ ਫਾਰਮਿੰਗ ਦੇ ਧੰਦੇ ਨਾਲ ਚੰਗੀ ਕਮਾਈ ਵੀ ਕਰਦਾ ਹੈ।

ਕਿਸਾਨ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਫਸਲਾਂ ਦੀ ਰਹਿੰਦ-ਖੂੰਹਦ, ਜੋ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਰਹਿੰਦੀ ਹੈ ਨੂੰ ਅੱਗ ਨਾ ਲਗਾ ਕੇ ਖੇਤ ਵਿੱਚ ਵਾਹੁਣਾ ਚਾਹੀਦਾ ਹੈ। ਕਿਸਾਨ ਆਮ ਤੌਰ 'ਤੇ ਅਕਤੂਬਰ-ਨਵੰਬਰ ਦੇ ਆਸ-ਪਾਸ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਜਿਸ ਨਾਲ ਕੀਮਤੀ ਪੌਸ਼ਟਿਕ ਤੱਤ ਤਬਾਹ ਹੋ ਜਾਂਦੇ ਹਨ ਜਿੰਨ੍ਹਾਂ ਨੂੰ ਮਿੱਟੀ ਵਿੱਚ ਵਾਪਸ ਕਰਨ ਦੀ ਲੋੜ ਹੁੰਦੀ ਹੈ, ਅਤੇ ਕਿਸਾਨਾਂ ਨੂੰ ਇਸ ਬਾਰੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਕੇ ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ ਇਕ ਨੇਕ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : Success Story: ਬਲਦੇਵ ਸਿੰਘ ਬਾਜਵਾ ਨੇ ਆਪਣੇ ਖੇਤਾਂ 'ਚ ਲਗਾਇਆ `ਗੁਰੂ ਨਾਨਕ ਮਿੰਨੀ ਜੰਗਲ`

ਇਹ ਕਿਸਾਨ ਕਈ ਕਿਸਾਨ ਮੀਟਿੰਗਾਂ ਵਿੱਚ ਹਿੱਸਾ ਲੈਂਦਾ ਹੈ ਅਤੇ ਮਾਹਿਰਾਂ ਤੋਂ ਸਿਖਦਾ ਰਹਿੰਦਾ ਹੈ ਕਿ ਪਰਾਲੀ ਨੂੰ ਮਿੱਟੀ ਵਿੱਚ ਕਿਵੇਂ ਮਿਲਾਉਣਾ ਹੈ। ਉਹ ਪਰਾਲੀ ਦੀ ਰਹਿੰਦ-ਖੂੰਹਦ ਨੂੰ ਹਟਾਉਣ ਲਈ ਪਰਾਲੀ ਛਕਾ ਕੇ ਵੇਚ ਦਿੰਦਾ ਸੀ ਅਤੇ ਆਪਣੇ ਖੇਤਾਂ ਦੀ ਬਿਜਾਈ ਲਈ ਜ਼ੀਰੋ-ਟਿੱਲ ਡਰਿੱਲ ਦੀ ਵਰਤੋਂ ਕਰਦਾ ਸੀ।

ਪਰ ਉਸਨੇ ਮਹਿਸੂਸ ਕੀਤਾ ਕਿ ਇਨ-ਸੀਟੂ ਰਹਿੰਦ-ਖੂੰਹਦ ਪ੍ਰਬੰਧਨ ਅਧੀਨ ਫਸਲਾਂ ਐਕਸ-ਸੀਟੂ ਪ੍ਰਬੰਧਨ ਪ੍ਰਣਾਲੀ ਨਾਲੋਂ ਬਿਹਤਰ ਹੁੰਦੀਆਂ ਹਨ ਅਤੇ ਇਹ ਵੀ ਦੇਖਿਆ ਕਿ ਝੋਨੇ ਦੀ ਰਹਿੰਦਖੂੰਹਦ ਨਾਲ ਭਰੇ ਖੇਤ ਵਿੱਚ ਕਣਕ ਦੀ ਨਵੀਂ ਫਸਲ ਬੀਜਣਾ ਇੱਕ ਚੁਣੌਤੀ ਸੀ। ਮਲਚਰ ਅਤੇ ਜ਼ੀਰੋ ਡਰਿੱਲ ਦੇ ਇਸਤੇਮਾਲ ਨਾਲ ਖੇਤਾਂ ਦੀ ਸਿਹਤ ਵਿੱਚ ਵੀ ਵਾਧਾ ਦੇਖਿਆ ਗਿਆ ਹੈ ਜਿਸ ਨਾਲ ਖਾਦਾਂ ਅਤੇ ਸਪਰੇਆਂ ਦੀ ਲੋੜ ਦੀ ਮਾਤਰਾ ਘੱਟਦੀ ਹੈ ਅਤੇ ਪੈਸੇ ਦੀ ਬਚਤ ਹੁੰਦੀ ਹੈ।

ਇਹ ਵੀ ਪੜ੍ਹੋ : Kulwinder Singh ਨੇ ਡੇਅਰੀ ਅਤੇ ਸਾਈਲੇਜ ਦੇ ਕੰਮ ਤੋਂ ਸਿਰਜਿਆ ਸਫ਼ਲਤਾ ਦਾ ਨਵਾਂ ਮੁਕਾਮ

ਰਵਿੰਦਰ ਨੇ 45 ਕਿਲੋ ਬੀਜ ਪ੍ਰਤੀ ਏਕੜ, ਇਕ ਥੈਲੀ ਡੀਏਪੀ ਮੁੱਢਲੀ ਵਰਤੋਂ ਵਜੋਂ, ਯੂਰੀਆ ਦੀਆਂ ਦੋ ਥੈਲੀਆਂ (ਪਹਿਲੇ ਅਤੇ ਦੂਜੇ ਪਾਣੀ ਤੋਂ ਠੀਕ ਪਹਿਲਾਂ ਇਕ-ਇਕ) ਦੀ ਵਰਤੋਂ ਕੀਤੀ ਅਤੇ ਫ਼ਸਲ ਦੇ ਵਾਧੇ ਦੌਰਾਨ ਚਾਰ ਪਾਣੀਆਂ ਦੀ ਵਰਤੋਂ ਕੀਤੀ। ਇਸ ਨਾਲ ਉਸ ਨੇ 20 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ।

ਫਸਲਾਂ ਦੇ ਵਧੀਆ ਢੰਗਾਂ ਨੂੰ ਅਜ਼ਮਾਉਣ ਦੀ ਇੱਛਾ ਨਾਲ, ਰਵਿੰਦਰ ਸਿੰਘ ਸਥਾਨਕ ਕਿਸਾਨਾਂ ਲਈ ਇੱਕ ਰੋਲ ਮਾਡਲ ਬਣ ਗਿਆ ਹੈ। ਉਸ ਦੀ ਸਫਲਤਾ ਦੀ ਕਹਾਣੀ ਅੱਜ ਦੇ ਪੜ੍ਹੇ-ਲਿਖੇ ਨੌਜਵਾਨਾਂ ਲਈ ਅੱਖਾਂ ਖੋਲ੍ਹਣ ਵਾਲੀ ਹੈ ਜੋ ਖੇਤੀ ਵਿੱਚ ਇੱਕ ਨਵੀਂ ਸੰਭਾਵਨਾ ਨੂੰ ਦੇਖ ਸਕਦੇ ਹਨ।

ਸਖਤ ਮਿਹਨਤ, ਸੂਝਵਾਨ ਖੇਤੀ ਯੋਜਨਾਬੰਦੀ ਅਤੇ ਪ੍ਰਬੰਧਨ, ਮਾਹਿਰਾਂ ਦੀ ਸਿਖਲਾਈ ਦੁਆਰਾ ਪੂਰੀ ਤਰ੍ਹਾਂ ਸਮਰਪਿਤ, ਰਵਿੰਦਰ ਨੇ ਦਿਖਾਇਆ ਹੈ ਕਿ ਪੰਜਾਬ ਦੇ ਛੋਟੇ ਕਿਸਾਨ ਆਧੁਨਿਕ ਤਕਨੀਕ ਨਾਲ ਖੇਤੀਬਾੜੀ ਕਰ ਸਕਦੇ ਹਨ।

ਪੁਨੀਤ ਸ਼ਰਮਾ ਅਤੇ ਨਰਿੰਦਰ ਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: A friend of the environment, a pioneer farmer Ravinder Singh

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters