ਲੁਧਿਆਣਾ ਦੀ ਦਵਿੰਦਰ ਕੌਰ ਬਚਪਨ ਤੋਂ ਹੀ ਆਪਣਾ ਕਾਰੋਬਾਰ ਚਲਾਉਣ ਦੀ ਸੋਚ ਰੱਖਦੀ ਸੀ | ਉਹਨਾਂ ਨੇ ਆਪਣੀ ਬੀ.ਏ.ਦੀ ਡਿਗਰੀ ਲੈਣ ਤੋਂ ਬਾਅਦ ਕੰਪਿਊਟਰ ਦਾ ਦੋ ਸਾਲਾਂ ਦਾ ਕੋਰਸ ਵੀ ਕੀਤਾ | ਪਰ ਉਹਨਾਂ ਨੂੰ ਤਾ ਜੁਨੂਨ ਸਵਾਰ ਸੀ ਸਫਲਤਾ ਹਾਸਿਲ ਕਰਨ ਦਾ | ਉਹਨਾਂ ਦਾ ਪੂਰਾ ਪਰਿਵਾਰ ਕਨੇਡਾ ਅਤੇ ਅਮਰੀਕਾ ਵਿੱਚ ਵਸਿਆ ਹੋਇਆ ਹੈ | ਹਾਲਾਂਕਿ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਨੂੰ ਕਨੇਡਾ ਬੁਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦਵਿੰਦਰ ਨੇ ਹਰ ਕਿਸੇ ਦੇ ਪ੍ਰਸਤਾਵ ਨੂੰ ਠੁਕਰਾਉਂਦੇ ਹੋਏ, ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ | ਵਿਆਹ ਤੋਂ ਬਾਅਦ ਉਹਨਾਂ ਦਾ ਮਨ ਵਿਦੇਸ਼ ਜਾਣ ਦਾ ਹੋਇਆ ਹੀ ਨਹੀਂ | ਦਵਿੰਦਰ ਦਾ ਮੰਨਣਾ ਹੈ ਕਿ ਗੋਰਿਆਂ ਦੇ ਉਥੇ ਕੰਮ ਕਰਨ ਤੋਂ ਬਿਹਤਰ ਹੈ ਭਾਰਤ ਵਿੱਚ ਆਪਣੇ ਪੈਰਾਂ ਤੇ ਖੁਦ ਖਲੋਣਾ |
ਉਹ ਦਸਦੇ ਹੈ ਕਿ ਉਹਨਾਂ ਨੇ ਪਿੰਡ ਦੇ ਆਸ - ਪਾਸ ਔਰਤਾਂ ਨੂੰ ਖੇਤਾਂ ਵਿੱਚ ਕੰਮ ਕਰਦਿਆਂ ਵੇਖਿਆ ਸੀ। ਬਾਘਾ ਪੁਰਾਣਾ ਦੇ ਨੇੜੇ ਇਕ ਕੁੜੀਆਂ ਦਾ ਕੇਂਦਰ ਹੈ ਜਿਥੇ ਖੇਤੀਬਾੜੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਦੌਰਾਨ ਜੀ.ਐਸ ਮਾਨ ਸਰ ਨੇ ਸਾਡੀ ਬਹੁਤ ਮਦਦ ਕੀਤੀ ਹੈ। ਪਹਿਲਾਂ ਅਸੀਂ ਪੁਦੀਨੇ ਦੀ ਕਾਸ਼ਤ ਕੀਤੀ | ਸਾਡੇ ਕੋਲ ਕੁੱਲ 15 ਏਕੜ ਜ਼ਮੀਨ ਹੈ। ਜਿਸ ਵਿਚੋਂ 10 ਏਕੜ ਅਸੀਂ ਗਾਵਾਂ ਦਾ ਸ਼ੈਡ ਬਣਾਇਆ ਹੋਇਆ ਹੈ | ਉਹਦਾ ਹੀ ਅਸੀਂ ਮੱਕੀ ਦੇ ਬੀਜ ਦਾ ਚਾਰਾ ਨਿਕਾਲਣਾ, ਖਾਦ ਤਿਆਰ ਕਰਨਾ, ਲੱਸੀ ਤਿਆਰ ਕਰਨਾ ਵਰਗੇ ਕੰਮ ਕਰਦੇ ਹਾਂ | ਬਾਕੀ ਦੇ 5 ਏਕੜ ਵਿੱਚ ਅਸੀਂ ਆਲੂ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਕੀਤੀ ਹੈ | ਸਿਰਫ ਇਹ ਹੀ ਨਹੀਂ, ਅਸੀਂ ਮਟਰ ਅਤੇ ਸਾਗ ਦੀ ਵੀ ਬਿਜਾਈ ਕੀਤੀ, ਜਿਸ ਨਾਲ ਸਾਨੂੰ ਬਹੁਤ ਲਾਭ ਹੋਇਆ | 5 ਸਾਲਾਂ ਦੇ ਅੰਦਰ ਅਸੀਂ ਆਪਣਾ ਖੁਦ ਦਾ ਖੇਤ ਤਿਆਰ ਕੀਤਾ | ਹਾਲਾਂਕਿ ਖੇਤ ਨੂੰ ਤਿਆਰ ਕਰਨ ਵਿੱਚ ਬਹੁਤ ਜ਼ਿਆਦਾ ਖਰਚਾ ਨਹੀਂ ਹੋਇਆ ਸੀ ,ਪਰ ਆਮਦਨੀ ਕਾਫ਼ੀ ਹੋਈ ਸੀ | ਮੈ ਆਪਣੇ ਇਸ ਕੰਮ ਵਿੱਚ ਗਰੀਬ ਔਰਤਾਂ ਨੂੰ ਸ਼ਾਮਲ ਕਰਨਾ ਚਾਉਂਦੀ ਹਾਂ | ਅਤੇ ਉਹਨਾਂ ਨੂੰ ਖੁਦ ਦੇ ਪੈਰਾਂ ਤੇ ਖਲੋਣਾ ਦੇਖਣਾ ਚਾਉਂਦੀ ਹਾਂ | ਆਉਣ ਵਾਲੇ ਦਿਨਾਂ ਵਿੱਚ, ਮੈਂ ਪਨੀਰ ਅਤੇ ਮੱਖਣ ਬਣਾਉਣ ਵਾਲੀ ਮਸ਼ੀਨ ਵੀ ਸਥਾਪਤ ਕਰਨਾ ਚਾਉਂਦੀ ਹਾਂ | ਜਿਸ ਨਾਲ ਕੰਮ ਵਧੇਗਾ ਅਤੇ ਚੰਗਾ ਲਾਭ ਵੀ ਹੋਏਗਾ।
Summary in English: Davinder Kaur decided to do farming in india