s
  1. ਸਫਲਤਾ ਦੀਆ ਕਹਾਣੀਆਂ

ਕਨੇਡਾ ਵਿੱਚ ਨਹੀਂ, ਭਾਰਤ ਵਿੱਚ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ : ਦਵਿੰਦਰ ਕੌਰ

KJ Staff
KJ Staff
davinder kaur

ਲੁਧਿਆਣਾ ਦੀ ਦਵਿੰਦਰ ਕੌਰ ਬਚਪਨ ਤੋਂ ਹੀ ਆਪਣਾ ਕਾਰੋਬਾਰ ਚਲਾਉਣ ਦੀ ਸੋਚ ਰੱਖਦੀ ਸੀ | ਉਹਨਾਂ ਨੇ ਆਪਣੀ ਬੀ.ਏ.ਦੀ ਡਿਗਰੀ ਲੈਣ ਤੋਂ ਬਾਅਦ ਕੰਪਿਊਟਰ ਦਾ ਦੋ ਸਾਲਾਂ ਦਾ ਕੋਰਸ ਵੀ ਕੀਤਾ | ਪਰ ਉਹਨਾਂ ਨੂੰ ਤਾ ਜੁਨੂਨ ਸਵਾਰ ਸੀ ਸਫਲਤਾ ਹਾਸਿਲ ਕਰਨ ਦਾ | ਉਹਨਾਂ ਦਾ ਪੂਰਾ ਪਰਿਵਾਰ ਕਨੇਡਾ ਅਤੇ ਅਮਰੀਕਾ ਵਿੱਚ ਵਸਿਆ ਹੋਇਆ ਹੈ | ਹਾਲਾਂਕਿ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਨੂੰ ਕਨੇਡਾ ਬੁਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦਵਿੰਦਰ ਨੇ ਹਰ ਕਿਸੇ ਦੇ ਪ੍ਰਸਤਾਵ ਨੂੰ ਠੁਕਰਾਉਂਦੇ ਹੋਏ, ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ | ਵਿਆਹ ਤੋਂ ਬਾਅਦ ਉਹਨਾਂ ਦਾ ਮਨ ਵਿਦੇਸ਼ ਜਾਣ ਦਾ ਹੋਇਆ ਹੀ ਨਹੀਂ | ਦਵਿੰਦਰ ਦਾ ਮੰਨਣਾ ਹੈ ਕਿ ਗੋਰਿਆਂ ਦੇ ਉਥੇ ਕੰਮ ਕਰਨ ਤੋਂ ਬਿਹਤਰ ਹੈ ਭਾਰਤ ਵਿੱਚ ਆਪਣੇ ਪੈਰਾਂ ਤੇ ਖੁਦ ਖਲੋਣਾ |

ਉਹ ਦਸਦੇ ਹੈ ਕਿ ਉਹਨਾਂ ਨੇ ਪਿੰਡ ਦੇ ਆਸ - ਪਾਸ ਔਰਤਾਂ ਨੂੰ ਖੇਤਾਂ ਵਿੱਚ ਕੰਮ ਕਰਦਿਆਂ ਵੇਖਿਆ ਸੀ। ਬਾਘਾ ਪੁਰਾਣਾ ਦੇ ਨੇੜੇ ਇਕ ਕੁੜੀਆਂ ਦਾ ਕੇਂਦਰ ਹੈ ਜਿਥੇ ਖੇਤੀਬਾੜੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਦੌਰਾਨ ਜੀ.ਐਸ ਮਾਨ ਸਰ ਨੇ ਸਾਡੀ ਬਹੁਤ ਮਦਦ ਕੀਤੀ ਹੈ। ਪਹਿਲਾਂ ਅਸੀਂ ਪੁਦੀਨੇ ਦੀ ਕਾਸ਼ਤ ਕੀਤੀ | ਸਾਡੇ ਕੋਲ ਕੁੱਲ 15 ਏਕੜ ਜ਼ਮੀਨ ਹੈ। ਜਿਸ ਵਿਚੋਂ 10 ਏਕੜ ਅਸੀਂ ਗਾਵਾਂ ਦਾ  ਸ਼ੈਡ ਬਣਾਇਆ ਹੋਇਆ ਹੈ | ਉਹਦਾ ਹੀ ਅਸੀਂ ਮੱਕੀ ਦੇ ਬੀਜ ਦਾ ਚਾਰਾ ਨਿਕਾਲਣਾ, ਖਾਦ ਤਿਆਰ ਕਰਨਾ, ਲੱਸੀ ਤਿਆਰ ਕਰਨਾ  ਵਰਗੇ ਕੰਮ ਕਰਦੇ ਹਾਂ | ਬਾਕੀ ਦੇ 5 ਏਕੜ ਵਿੱਚ ਅਸੀਂ ਆਲੂ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਕੀਤੀ ਹੈ | ਸਿਰਫ ਇਹ ਹੀ ਨਹੀਂ, ਅਸੀਂ ਮਟਰ ਅਤੇ ਸਾਗ ਦੀ ਵੀ ਬਿਜਾਈ ਕੀਤੀ, ਜਿਸ ਨਾਲ ਸਾਨੂੰ ਬਹੁਤ ਲਾਭ ਹੋਇਆ | 5 ਸਾਲਾਂ ਦੇ ਅੰਦਰ ਅਸੀਂ ਆਪਣਾ ਖੁਦ ਦਾ ਖੇਤ ਤਿਆਰ ਕੀਤਾ | ਹਾਲਾਂਕਿ ਖੇਤ ਨੂੰ ਤਿਆਰ ਕਰਨ ਵਿੱਚ ਬਹੁਤ ਜ਼ਿਆਦਾ ਖਰਚਾ ਨਹੀਂ ਹੋਇਆ ਸੀ ,ਪਰ ਆਮਦਨੀ ਕਾਫ਼ੀ ਹੋਈ ਸੀ | ਮੈ ਆਪਣੇ ਇਸ ਕੰਮ ਵਿੱਚ ਗਰੀਬ ਔਰਤਾਂ ਨੂੰ ਸ਼ਾਮਲ ਕਰਨਾ ਚਾਉਂਦੀ ਹਾਂ | ਅਤੇ ਉਹਨਾਂ ਨੂੰ ਖੁਦ ਦੇ ਪੈਰਾਂ ਤੇ ਖਲੋਣਾ ਦੇਖਣਾ ਚਾਉਂਦੀ ਹਾਂ | ਆਉਣ ਵਾਲੇ ਦਿਨਾਂ ਵਿੱਚ, ਮੈਂ ਪਨੀਰ ਅਤੇ ਮੱਖਣ ਬਣਾਉਣ ਵਾਲੀ ਮਸ਼ੀਨ ਵੀ ਸਥਾਪਤ ਕਰਨਾ ਚਾਉਂਦੀ ਹਾਂ | ਜਿਸ ਨਾਲ ਕੰਮ ਵਧੇਗਾ ਅਤੇ ਚੰਗਾ ਲਾਭ ਵੀ ਹੋਏਗਾ।

Summary in English: Davinder Kaur decided to do farming in india

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription