
ਅੱਜ ਅਸੀਂ ਤੁਹਾਡੇ ਸਾਹਮਣੇ ਰਾਜਸਥਾਨ ਦੇ ਇਕ ਅਜਿਹੇ ਸਫਲ ਕਿਸਾਨ ਦੀ ਕਹਾਣੀ ਲੈ ਕੇ ਆਏ ਹਾਂ। ਜਿਸਦੀ ਸਖਤ ਮਿਹਨਤ ਅਤੇ ਲਗਨ ਨੇ ਉਨ੍ਹਾਂ ਨੂੰ ਫਰਸ਼ ਤੋਂ ਲੈ ਕੇ ਅਰਸ਼ ਤੱਕ ਪਹੁੰਚਾ ਦਿੱਤਾ ਹੈ | ਜੈਪੁਰ ਜ਼ਿਲੇ ਦੇ ਪਿੰਡ ਲੋਹਾਰਵਾੜਾ ਦੇ ਰਹਿਣ ਵਾਲੇ ਰਤਨ ਲਾਲ ਯਾਦਵ ਨੇ ਤਕਰੀਬਨ ਪੰਜ ਸਾਲ ਪਹਿਲਾਂ ਡੇਅਰੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਤਦ ਉਨ੍ਹਾਂ ਕੋਲ ਸਿਰਫ ਪੰਜ ਪਸ਼ੂ ਸਨ | ਪਰ ਸਮੇਂ ਦੇ ਨਾਲ ਉਹਨਾਂ ਦੀ ਮਿਹਨਤ ਦਾ ਫਲ ਮਿਲਿਆ ਅਤੇ ਹੁਣ ਉਹਨਾਂ ਕੋਲ 80 ਪਸ਼ੂ ਹਨ | ਜਿਨਾਂ ਵਿੱਚੋ ਉਹਨਾਂ ਨੂੰ 35 ਪਸ਼ੂਆਂ ਤੋਂ 416 ਲੀਟਰ ਦੁੱਧ ਪ੍ਰਤੀ ਦਿਨ ਮਿਲਦਾ ਹੈ, ਜਦੋਂ ਕਿ ਇੱਕ ਲੀਟਰ ਦੀ ਆਉਸਤ ਕੀਮਤ 60 ਰੁਪਏ ਹੈ। ਇਸ ਤਰ੍ਹਾਂ, ਉਹਨਾਂ ਦੀ ਪ੍ਰਤੀ ਦਿਨ ਕੁੱਲ ਆਮਦਨ 24,960 ਰੁਪਏ ਹੈ, ਜਦੋ ਕਿ ਉਹਨਾਂ ਦਾ ਇਕ ਦਿਨ ਦਾ ਖਰਚਾ 14,900 ਰੁਪਏ ਆਉਂਦਾ ਹੈ | ਇਸ ਕਾਰੋਬਾਰ ਤੋਂ ਹਰ ਮਹੀਨੇ 3 ਲੱਖ ਤੋਂ ਵੱਧ ਕਮਾਉਂਦੇ ਹਨ |

ਦੁੱਧ ਵੇਚ ਕੇ ਹੁੰਦੀ ਹੈ ਕਮਾਈ ਲੱਖਾਂ ਦੀ
ਉਹਨਾਂ ਦਾ ਕਹਿਣਾ ਹੈ | ਉਹਨਾਂ ਨੇ ਫਾਇਦਾ ਕਮਾਉਣ ਦੇ ਲਈ ਆਪਣੀਆਂ ਗਾਵਾਂ ਦੀ ਦੇਖਭਾਲ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ | ਉਨ੍ਹਾਂ ਨੂੰ ਠੰਡ ਅਤੇ ਗਰਮੀ ਤੋਂ ਬਚਾਉਣ ਲਈ, ਖਿੜਕੀਆਂ ਲਗਾਈ ਗਈ ਹਨ | ਸਰਦੀਆਂ ਵਿੱਚ, ਜੂਟ ਦੀਆਂ ਬੋਰੀਆਂ ਖਿੜਕੀਆਂ 'ਤੇ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਠੰਡ ਨਾ ਪਵੇ ਅਤੇ ਗਰਮੀ ਵਿੱਚ ਇਹ ਬੋਰੀਆਂ ਕੱਢ ਦਿੱਤੀਆਂ ਜਾਂਦੀਆਂ ਹਨ | ਇਸਦੇ ਨਾਲ ਹੀ ਪਸ਼ੂਆਂ ਨੂੰ ਇੱਕ ਸੰਤੁਲਿਤ ਖੁਰਾਕ ਦਿੱਤੀ ਜਾਂਦੀ ਹੈ | ਇਸ ਦੇ ਨਾਲ ਹੀ ਰੋਜ਼ਾਨਾ ਖੁਰਾਕ ਵਿੱਚ ਹਰੇ ਅਤੇ ਸੁੱਕੇ ਚਾਰੇ ਦੇ ਨਾਲ 50 ਗ੍ਰਾਮ ਖਣਿਜ ਲੂਣ ਅਤੇ 30 ਗ੍ਰਾਮ ਨਮਕ ਦਿੱਤਾ ਜਾਂਦਾ ਹੈ |
ਇਸ ਤੋਂ ਇਲਾਵਾ, ਰਤਨ ਢੰਡ ਤੋਂ ਬਚਾਉਣ ਲਈ ਆਪਣੇ ਪਸ਼ੂਆਂ ਦੇ ਭੋਜਨ ਵਿੱਚ ਗੁੜ ਅਤੇ ਸਰ੍ਹੋਂ ਦਾ ਤੇਲ ਤਿਆਰ ਕਰਦੇ ਹਨ | ਸਮੇ ਸਮੇ ਤੇ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ,ਪਸ਼ੂ ਚਿਕਿਤਸਿਕ ਦੀ ਸਲਾਹ ਨਾਲ ਟੀਕਾਕਰਣ ਵੀ ਕਰਦੇ ਹਨ | ਜਿਸ ਕਾਰਨ ਉਨ੍ਹਾਂ ਦੇ ਪਸ਼ੂ ਤੰਦਰੁਸਤ ਰਹਿੰਦੇ ਹਨ ਅਤੇ ਚੰਗਾ ਮੁਨਾਫ਼ਾ ਪ੍ਰਦਾਨ ਕਰਦੇ ਹਨ |