1. Home
  2. ਸਫਲਤਾ ਦੀਆ ਕਹਾਣੀਆਂ

ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਵਿਉਂਤਬੰਦੀ ਦੀ ਮਿਸਾਲ Amritpal Singh Randhawa

ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਚੰਗੀ ਵਿਉਂਤਬੰਦੀ ਦੀ ਮਿਸਾਲ ਬਾਰੇ ਜ਼ਿਕਰ ਕਰੀਏ ਤਾਂ ਕਿਸਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਦਾ ਨਾਂ ਸਭ ਤੋਂ ਪਹਿਲਾਂ ਚੇਤੇ ਆਉਂਦਾ ਹੈ, ਆਓ ਜਾਣਦੇ ਹਾਂ ਇਸ ਕਿਸਾਨ ਦਾ ਸਫਲ ਸਫ਼ਰਨਾਮਾ।

Gurpreet Kaur Virk
Gurpreet Kaur Virk
ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਵਿਉਂਤਬੰਦੀ ਦੀ ਮਿਸਾਲ

ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਵਿਉਂਤਬੰਦੀ ਦੀ ਮਿਸਾਲ

Success Story: ਸ. ਅੰਮ੍ਰਿਤਪਾਲ ਸਿੰਘ ਰੰਧਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫੁਗਲਾਣਾ ਤੋਂ ਸੰਬੰਧਤ ਉਹ ਅਗਾਂਗਵਧੂ ਕਿਸਾਨ ਹਨ, ਜਿਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਐੱਮ ਐੱਸ ਸੀ ਹਾਰਟੀਕਲਚਰ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਸ. ਅੰਮ੍ਰਿਤਪਾਲ ਸਿੰਘ ਕੁੱਲ 54 ਕਿੱਲੇ ਰਕਬੇ ਵਿੱਚ ਖੇਤੀ ਕਰਦੇ ਹਨ। ਇਸ ਵਿੱਚੋਂ ਉਨ੍ਹਾਂ ਨੇ 16 ਏਕੜ ਦੇ ਵਿੱਚ ਨਾਸ਼ਪਾਤੀ, ਆੜੂ ਅਤੇ ਅਲੂਚੇ ਦਾ ਬਾਗ ਵੀ ਲਗਾਇਆ ਹੋਇਆ ਹੈ।

ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਵਿਉਂਤਬੰਦੀ ਦੀ ਮਿਸਾਲ

ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਵਿਉਂਤਬੰਦੀ ਦੀ ਮਿਸਾਲ

ਖੇਤੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਇਹ ਬਹਾਰ ਰੁੱਤ ਦੀ ਮੱਕੀ ਅਤੇ ਮੂੰਗੀ ਦੀ ਵੀ ਬਿਜਾਈ ਕਰਦੇ ਹਨ ਅਤੇ ਸਿੰਚਾਈ ਦਾ ਸਾਰਾ ਕੰਮ ਸੋਲਰ ਪੰਪਾਂ ਦੇ ਨਾਲ ਕੀਤਾ ਜਾਂਦਾ ਹੈ। ਬੇਲੋੜੀਆਂ ਜ਼ਹਿਰਾਂ ਦੀ ਵਰਤੋਂ ਨੂੰ ਠੱਲ੍ਹ ਪਾਉਣ ਦੇ ਲਈ ਕੁਝ ਸਾਲ ਪਹਿਲਾਂ ਹਲਦੀ ਦੀ ਕਾਸ਼ਤ ਸ਼ੁਰੂ ਕੀਤੀ। ਉਹ ਹਲਦੀ ਦੀ ਖੇਤੀ ਵਿੱਚ ਗੰਡੋਇਆ ਖਾਦ, ਹਰੀ ਖਾਦ, ਦੇਸੀ ਰੂੜੀ, ਨਿੰਮ ਦਾ ਤੇਲ ਅਤੇ ਹੋਰ ਜੈਵਿਕ ਪਦਾਰਥਾਂ ਦੀ ਵਰਤੋਂ ਨੂੰ ਹੀ ਪਹਿਲ ਦਿੰਦੇ ਹਨ। ਉਹਨਾਂ ਨੇ ਇਸ ਤੋਂ ਉਤਸ਼ਾਹਿਤ ਹੋ ਕੇ ਆਪਣਾ ਪ੍ਰੋਸੈਸਿੰਗ ਪਲਾਂਟ ਲਾਇਆ ਜਿਸ ਨਾਲ ਪਾਊਡਰ ਬਣਾ ਕੇ ਪੈਕਿੰਗ ਕਰਨ ਉਪਰੰਤ ਖਪਤਕਾਰਾਂ ਤੱਕ ਮਿਆਰੀ ਉਤਪਾਦ ਪਹੁੰਚਾਇਆਂ ਜਾਂਦਾ ਹੈ।

ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਵਿਉਂਤਬੰਦੀ ਦੀ ਮਿਸਾਲ

ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਦੀ ਵਿਉਂਤਬੰਦੀ ਦੀ ਮਿਸਾਲ

ਇੱਕ ਨਾਮੀ ਬਰਾਂਡ ਦੇ ਨਾਮ ਹੇਠ ਉਨ੍ਹਾਂ ਦੀ ਹਲਦੀ ਪੰਜਾਬ ਅਤੇ ਗਵਾਂਢੀ ਸੂਬਿਆਂ ਵਿੱਚ ਕਾਫੀ ਮਕਬੂਲ ਹੈ। ਕਈ ਵਪਾਰੀ ਤਾਂ ਪਲਾਂਟ ਵਿੱਚ ਆਕੇ ਹੀ ਹਲਦੀ ਦੀ ਖੇਪ ਲਿਜਾਣਾ ਪਸੰਦ ਕਰਦੇ ਹਨ। ਯੂਨੀਵਰਸਿਟੀ ਵੱਖ-ਵੱਖ ਖੇਤੀ ਅਦਾਰਿਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਤੋਂ ਸਿਖਲਾਈਆਂ ਪ੍ਰਾਪਤ ਕਰ ਚੁੱਕੇ ਸ. ਰੰਧਾਵਾ ਕੋਲ 1800 ਮੀਟਰਿਕ ਟਨ ਸਮਰੱਥਾ ਦਾ ਆਪਣਾ ਕੋਲਡ ਸਟੋਰ ਹੈ, ਜਿਸ ਵਿੱਚ ਆਲੂਆਂ ਦੀ ਸਟੋਰੇਜ ਕੀਤੀ ਜਾਂਦੀ ਹੈ।

ਅੰਮ੍ਰਿਤਪਾਲ ਸਿੰਘ ਰੰਧਾਵਾ ਹਲਦੀ ਦਾ ਬੀਜ ਵੀ ਪੈਦਾ ਕਰਦੇ ਹਨ, ਜੋ ਕਿ ਇਲਾਕੇ ਦੇ ਵਿੱਚ ਕਾਫ਼ੀ ਹਰਮਨ ਪਿਆਰਾ ਹੈ। ਵੱਖ-ਵੱਖ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਕਰਨ ਉਪਰੰਤ ਉਸਦਾ ਮੰਡੀਕਰਨ ਸ. ਅੰਮ੍ਰਿਤਪਾਲ ਸਿੰਘ ਰੰਧਾਵਾ ਆਪ ਖੁਦ ਕਰਦੇ ਹਨ।

ਇਹ ਵੀ ਪੜ੍ਹੋ : Progressive Farmer Kuldeep Singh ਵੱਲੋਂ ਵਾਤਾਵਰਨ ਬਚਾਉਣ 'ਚ ਅਹਿਮ ਯੋਗਦਾਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸ. ਅੰਮ੍ਰਿਤਪਾਲ ਸਿੰਘ ਰੰਧਾਵਾ ਨੂੰ ਸਫ਼ਲਤਾ ਪੂਰਵਕ ਵਿਭਿੰਨ ਖੇਤੀ ਕਰਨ ਦੇ ਲਈ ਪ੍ਰਵਾਸੀ ਭਾਰਤੀ ਐਵਾਰਡ ਨਾਲ ਕਿਸਾਨ ਮੇਲੇ ਦੌਰਾਨ ਮੁੱਖ ਮੰਤਰੀ ਜੀ ਵੱਲੋਂ ਸਨਮਾਨਿਤ ਕਰਵਾਇਆ ਗਿਆ।

ਇਹ ਵੀ ਪੜ੍ਹੋ : ਇਸ ਅਗਾਂਹਵਧੂ ਕਿਸਾਨ ਨੇ ਖਾਦਾਂ ਦਾ ਖਰਚਾ ਅੱਧਾ ਕਰਨ ਦਾ ਦੱਸਿਆ ਤਰੀਕਾ, ਬਣਿਆ ਕਿਸਾਨਾਂ ਲਈ ਮਿਸਾਲ

ਅਮ੍ਰਿਤਪਾਲ ਦੀ ਜੀਵਨ ਸਾਥਣ ਪਹਿਲਾਂ ਬਤੋਰ ਚੰਗੇ ਕਾਲਜ ਵਿੱਚ ਲੈਕਚਰਾਰ ਸੀ ਪਰ ਉਸਦੇ ਜਜਬੇ ਅਤੇ ਜਨੂਨ ਨੂੰ ਵੇਖ ਹੁਣ ਉਹ ਵੀ ਇਸ ਨੇਕ ਕਾਰਜ ਵਿੱਚ ਸ਼ਾਮਲ ਹੋ ਗਈ ਹੈ। ਪ੍ਰਮਾਤਮਾ ਅਜਿਹੇ ਹੋਣਹਾਰ, ਉੱਦਮੀ, ਪੜ੍ਹੇ ਲਿਖੇ ਕਿਸਾਨ ਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਅਜਿਹੇ ਇਨਸਾਨ ਦੁਜਿਆਂ ਲਈ ਚਾਨਣ ਮੁਨਾਰਾ ਬਨਣ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Example of Turmeric Processing and Marketing Planning Amritpal Singh Randhawa

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters