1. Home
  2. ਸਫਲਤਾ ਦੀਆ ਕਹਾਣੀਆਂ

Farmer Gurjinder Singh ਨੂੰ ਖੇਤੀ ਅਤੇ ਸਹਾਇਕ ਧੰਦਿਆ ਰਾਹੀਂ ਮਿਲੀ ਕਾਮਯਾਬੀ

Batala ਦੇ ਕਿਸਾਨ Gurjinder Singh ਖੇਤੀ ਅਤੇ ਸਹਾਇਕ ਧੰਦਿਆ ਰਾਹੀਂ ਸਫਲ ਜੀਵਨ ਵਤੀਤ ਕਰ ਰਹੇ ਹਨ, ਜੋ ਨੇੜਲੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ।

Gurpreet Kaur Virk
Gurpreet Kaur Virk
ਖੇਤੀ ਅਤੇ ਸਹਾਇਕ ਧੰਦਿਆ ਰਾਹੀਂ ਮਿਲੀ ਕਾਮਯਾਬੀ

ਖੇਤੀ ਅਤੇ ਸਹਾਇਕ ਧੰਦਿਆ ਰਾਹੀਂ ਮਿਲੀ ਕਾਮਯਾਬੀ

Success Story: ਸਿਰਫ਼ ਸ਼ਹਿਰਾਂ ਵਿੱਚ ਹੀ ਰਹਿ ਕੇ ਮੰਜ਼ਿਲ ਹਾਸਲ ਨਹੀਂ ਹੁੰਦੀ, ਕਈ ਵਾਰ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਵੀ ਸਫ਼ਲਤਾ ਦੇ ਝੰਡੇ ਗੱਡ ਦਿੰਦੇ ਹਨ। ਅਜਿਹੀ ਮਿਸਾਲ ਬਣਕੇ ਉਭਰ ਰਹੇ ਹਨ ਕਿਸਾਨ ਗੁਰਜਿੰਦਰ ਸਿੰਘ, ਜੋ ਅੱਜ-ਕੱਲ੍ਹ ਖੇਤੀ ਅਤੇ ਸਹਾਇਕ ਧੰਦਿਆ ਰਾਹੀਂ ਸਫਲ ਜੀਵਨ ਵਤੀਤ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਗੁਰਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਸੇਖੂਪੁਰ ਖੁਰਦ ਬਲਾਕ ਬਟਾਲਾ ਜਿਲ੍ਹਾ ਗੁਰਦਾਸਪੁਰ ਵਿੱਚ ਰਹਿੰਦੇ ਹਨ। ਗੱਲਬਾਤ ਕਰਦਿਆਂ ਕਿਸਾਨ ਗੁਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਪਿਤਾ ਪੁਰਖੀ ਕਿਤੇ ਨੂੰ ਸਫਲ ਬਣਾਉਣ ਲਈ ਆਪਣੇ ਪਰਿਵਾਰ ਸਮੇਤ ਖੇਤੀ ਅਤੇ ਸਹਾਇਕ ਧੰਦਿਆ ਨਾਲ ਵਧੀਆ ਜੀਵਨ ਬਤੀਤ ਕਰ ਰਹੇ ਹਨ।

ਕਿਸਾਨ ਗੁਰਜਿੰਦਰ ਸਿੰਘ ਕੋਲ ਕੁੱਲ 20 ਏਕੜ ਜਮੀਨ ਹੈ। ਇਸ ਰਕਬੇ ਵਿੱਚ ਇਹ ਕਿਸਾਨ ਬਾਸਮਤੀ ਅਤੇ ਕਣਕ ਦੀ ਖੇਤੀ ਕਰ ਰਹੇ ਹਨ। ਖੇਤੀ ਦੇ ਨਾਲ ਨਾਲ ਕਿਸਾਨ ਗੁਰਜਿੰਦਰ ਸਿੰਘ ਇੱਕ ਵਧੀਆ ਪਸ਼ੂ ਪਾਲਕ ਵੀ ਹਨ।

ਇਹ ਵੀ ਪੜ੍ਹੋ : Kulwinder Singh ਨੇ ਡੇਅਰੀ ਅਤੇ ਸਾਈਲੇਜ ਦੇ ਕੰਮ ਤੋਂ ਸਿਰਜਿਆ ਸਫ਼ਲਤਾ ਦਾ ਨਵਾਂ ਮੁਕਾਮ

ਪਸ਼ੂ ਪਾਲਣ ਦੇ ਧੰਦੇ ਵਿੱਚ ਇਨ੍ਹਾਂ ਕੋਲ ਵਧੀਆ ਕਿਸਮ ਦੀਆਂ 15 ਐੱਚ ਐੱਫ ਗਾਵਾਂ ਹਨ, ਜਿਸ ਤੋਂ ਇਹ ਆਪਣੇ ਇਲਾਕੇ ਵਿੱਚ ਇਕ ਵਧੀਆ ਦੁੱਧ ਉਤਪਾਦਕ ਵੱਜੋਂ ਵੀ ਜਾਣੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਗੁਰਜਿੰਦਰ ਸਿੰਘ ਰੋਜ਼ਾਨਾ 1.0 ਕੁਇੰਟਲ ਦੁੱਧ ਦੀ ਵਿਕਰੀ ਕਰਕੇ ਚੰਗਾ ਮੁਨਾਫਾ ਕਮਾਉਂਦੇ ਹਨ।

ਕਿਸਾਨ ਗੁਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਡੇਅਰੀ ਵਿਭਾਗ ਅਤੇ ਆਤਮਾ ਸਕੀਮ ਦੇ ਸਹਿਯੋਗ ਨਾਲ ਵੇਰਕਾ ਮਿਲਕ ਪਾਲਟ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ, ਜਿਸ ਨਾਲ ਹੁਣ ਉਹ ਪਸੂ ਪਾਲਣ ਦੇ ਧੰਦੇ ਵਿੱਚ ਵਧੀਆ ਮੁਨਾਫਾ ਕਮਾ ਰਹੇ ਹਨ।

ਇਹ ਵੀ ਪੜ੍ਹੋ : Success Story: ਬਲਦੇਵ ਸਿੰਘ ਬਾਜਵਾ ਨੇ ਆਪਣੇ ਖੇਤਾਂ 'ਚ ਲਗਾਇਆ `ਗੁਰੂ ਨਾਨਕ ਮਿੰਨੀ ਜੰਗਲ`

ਦੱਸ ਦੇਈਏ ਕਿ ਕਿਸਾਨ ਗੁਰਜਿੰਦਰ ਸਿੰਘ ਪਸ਼ੂ ਪਾਲਣ ਦੇ ਨਾਲ-ਨਾਲ ਸਬਜ਼ੀਆਂ ਦੀ ਖੇਤੀ ਵੀ ਕਰ ਰਹੇ ਹਨ। ਉਨ੍ਹਾਂ ਨੇ ਕਰਤਾਰਪੁਰ ਤੋਂ ਸਬਜ਼ੀਆਂ ਦੀ ਕਾਸ਼ਤ ਵਿਭਾਗ ਦੇ ਸਹਿਯੋਗ ਨਾਲ ਸਿਖਲਾਈ ਪ੍ਰਾਪਤ ਕੀਤੀ ਹੈ, ਜੋ ਕਿ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਨਾਲੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਕਾਸ਼ਤ ਪਾਣੀ ਨਾਲ ਭਰਪੂਰ ਹੈ, ਜਦਕਿ ਸਬਜ਼ੀਆਂ ਦੀ ਕਾਸ਼ਤ ਝੋਨੇ ਦਾ ਬਹੁਤ ਵਧੀਆ ਬਦਲ ਹੈ।

ਕਿਸਾਨ ਗੁਰਜਿੰਦਰ ਸਿੰਘ ਆਤਮਾ ਯੋਜਨਾ ਤਹਿਤ ਮਿੱਤਰ ਕਿਸਾਨ ਵਜੋਂ ਵਧੀਆ ਕੰਮ ਕਰ ਰਹੇ ਹਨ ਅਤੇ ਪੀਏਯੂ ਕਿਸਾਨ ਕਲੱਬ ਦੇ ਮੈਂਬਰ ਵੀ ਹਨ। ਇਸ ਦੇ ਨਾਲ-ਨਾਲ ਕਿਸਾਨ ਗੁਰਜਿੰਦਰ ਸਿੰਘ ਡੇਅਰੀ ਵਿਭਾਗ ਦੇ ਪੀਡੀਐਫਏ ਦੇ ਜ਼ਿਲ੍ਹਾ ਪੱਧਰੀ ਪ੍ਰਧਾਨ ਵਜੋਂ ਵੀ ਕੰਮ ਕਰ ਰਹੇ ਹਨ। ਇਸ ਤਰ੍ਹਾਂ ਕਿਸਾਨ ਗੁਰਜਿੰਦਰ ਸਿੰਘ ਖੇਤੀਬਾੜੀ ਅਤੇ ਸਹਾਇਕ ਧੰਦੇ ਨੂੰ ਚੰਗੇ ਢੰਗ ਨਾਲ ਆਪਣਾ ਕੇ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਟਾਲਾ (District Public Relations Office Batala)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Farmer Gurjinder Singh's success through farming and ancillary business

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters