Krishi Jagran Punjabi
Menu Close Menu

ਪੰਜਾਬ ਦੇ ਨੌਜਵਾਨ ਨੇ ਬਦਲਿਆ ਖੇਤੀ ਦਾ ਨਜ਼ਰੀਆ ਕਿਸਾਨਾਂ ਲਈ ਬਣੇ ਇਕ ਮਿਸਾਲ

Friday, 06 March 2020 03:25 PM
strawberry

ਅਗਰ ਕੁਛ ਕਰਨ ਦਾ ਹੌਸਲਾ ਮਨ ਵਿੱਚ ਬਨਾ ਲਵੋ ਤਾਂ ਕੋਈ ਤਾਕਤ ਸਾਨੂੰ ਸਫਲ ਹੋਣ ਤੋਂ ਰੋਕ ਨਹੀਂ ਸਕਦੀ, ਬਰਨਾਲਾ ਦੇ ਇੱਕ ਕਿਸਾਨ ਹਰਪਾਲ ਸਿੰਘ ਨੇ ਕੁਝ ਅਜਿਹਾ ਹੀ ਕਰ ਕੇ ਦਿਖਾਇਆ ਹੈ | ਦਰਅਸਲ, ਹਰਪਾਲ ਦੀ ਕਹਾਣੀ ਕੁਛ ਇਸ ਤਰਾਂ ਹੈ | ਹਰਪਾਲ ਗ੍ਰੈਜੂਏਸ਼ਨ ਤੋਂ ਬਾਅਦ ਕੁਝ ਮਹੀਨੇ ਨੌਕਰੀ ਲਈ ਆਮ ਨੌਜਵਾਨਾਂ ਵਾਂਗ ਭਟਕਦੇ ਰਹੇ | ਕੋਈ ਪੰਜ ਹਜ਼ਾਰ ਦੇ ਰਹੇ ਸੀ ਅਤੇ ਕੋਈ ਸੱਤ ਹਜ਼ਾਰ | ਇੰਨੀ ਛੋਟੀ ਜਿਹੀ ਰਕਮ ਵਿੱਚ ਪਰਿਵਾਰ ਕਿਵੇਂ ਚਲਾਇਆ ਜਾਵੇ ਇਹ ਇਕ ਵੱਡਾ ਪ੍ਰਸ਼ਨ ਸੀ | ਫੇਰ ਉਹਨਾਂ ਨੇ ਸੋਚਿਆ ਕਿ ਵਿਦੇਸ਼ ਚਲਦੇ ਹਾਂ ਪਰ ਘਰ ਛੱਡਣ ਦਾ ਮਨ ਨੀ ਮਨਿਆ ਅਤੇ ਪਰਿਵਾਰ ਦੇ ਦਬਾਅ ਤੇ ਆ ਕੇ ਉਹਨਾਂ ਨੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ |

ਯੰਗ ਸੋਚ ਸੀ ਅਤੇ ਕੁਝ ਕਰਨਾ ਵੀ ਚਾਉਂਦੇ ਸੀ, ਇਸ ਲਈ ਰਵਾਇਤੀ ਖੇਤੀ ਨੂੰ ਛੱਡ ਕੇ ਸਟ੍ਰਾਬੇਰੀ ਦੀ ਕਾਸ਼ਤ ਕਰਨ ਦਾ ਫੈਸਲਾ ਕੀਤਾ | ਹੀ ਫੈਸਲਾ ਅੱਜ ਲੱਖਾਂ ਦੀ ਕਮਾਈ ਕਰਕੇ ਦੇ ਰਿਹਾ ਹੈ ਅਤੇ ਇਸੀ ਦੁਆਰਾ ਹਰਪਾਲ ਹੋਰਾਂ ਲਈ ਵੀ ਇੱਕ ਮਿਸਾਲ ਬਣ ਗਏ ਹਨ | 44 ਸਾਲਾ ਦੇ ਹਰਪਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਸਿਰਫ ਦੋ ਕਨਾਲ ਤੋਂ ਸਟ੍ਰਾਬੇਰੀ ਦੀ ਕਾਸ਼ਤ ਸ਼ੁਰੂ ਕੀਤੀ ਸੀ। ਅੱਜ ਉਹ ਛੇ ਏਕੜ ਵਿੱਚ ਵੱਧ ਰਹੇ ਹਨ | ਸਾਰੇ ਖਰਚਿਆਂ ਕੱਢ ਕੇ ਉਹ ਪ੍ਰਤੀ ਏਕੜ ਦੋ ਲੱਖ ਰੁਪਏ ਦੀ ਬਚਤ ਕਰਦੇ ਹਨ | ਦਸ ਦਈਏ ਕਿ  ਹਰਪਾਲ ਨੇ ਸੋਲਨ ਯੂਨੀਵਰਸਿਟੀ ਦਾ ਦੌਰਾ ਕੀਤਾ | ਉਥੇ ਜਾ ਕੇ ਗਰਮ ਮੌਸਮ ਵਿੱਚ ਵੀ ਸਟ੍ਰਾਬੇਰੀ ਕਿਵੇਂ ਉਗਾਨੀ ਹੈ ,ਉਸ ਦੇ ਬਾਰੇ ਵਿੱਚ ਸਿੱਖਿਆ | ਮਿਸ਼ਨ ਦੀ ਸ਼ੁਰੂਆਤ 2013 ਵਿੱਚ ਹੋਈ ਸੀ ਅੱਜ ਨਤੀਜਾ ਤੁਹਾਡੇ ਸਾਹਮਣੇ ਹੇਗਾ ਹੈ |

ਹਰਪਾਲ ਦੀ ਉਗਾਈ ਹੋਈ ਸਟ੍ਰਾਬੇਰੀ ਅੱਜ ਜਲੰਧਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਸਮੇਤ ਹਰਿਆਣਾ ਦੀਆਂ ਮੰਡੀਆਂ ਵਿੱਚ ਵੀ ਜਾਂਦੀ ਹੈ | ਉਹਨਾਂ ਨੇ ਕਿਹਾ ਕਿ ਜਦੋਂ ਇਸ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ, ਤਾ ਲੋਕਾਂ ਨੇ ਕਿਹਾ, ਇਹ ਇੱਕ ਮੂਰਖਤਾਪੂਰਣ ਫੈਸਲਾ ਹੈ | ਅਜਿਹੀ ਗਰਮੀ ਵਿੱਚ ਸਟ੍ਰਾਬੇਰੀ ਕਿਵੇਂ ਰੇਹ ਪਾਵੇਗੀ ? ਅਨੁਕੂਲ ਮੌਸਮ ਅਤੇ ਵਾਤਾਵਰਣ ਦੇ ਨਾ ਹੋਣ ਦੇ ਬਾਦ ਵੀ ਉਹਨਾਂ ਨੇ ਇਹ ਕਰ ਕੇ ਦਿਖਾਇਆ | ਇਸ ਦੀ ਪੈਕਿੰਗ ਵੀ ਪਰਿਵਾਰ ਦੇ ਮੈਂਬਰ ਕਰਦੇ ਹਨ | ਉਹਨਾਂ ਨੇ ਕਿਹਾ ਕਿ ਪਹਿਲਾਂ - ਪਹਿਲਾ ਤਾਂ ਕੁਝ ਸਮੱਸਿਆ ਆਈ ਸੀ, ਪਰ ਹੁਣ ਵਪਾਰੀ ਖੁਦ ਹੀ ਆ ਕੇ ਲੈ ਜਾਂਦੇ ਹਨ | ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਉਹ ਅੱਜ ਵੀ ਨੌਕਰੀ ਕਰ ਰਹੇ ਹੁੰਦੇ ਤਾਂ ਉਹ ਅਗਾਂਹਵਧੂ ਕਿਸਾਨ ਨਾ ਬਣ ਪਾਂਦੇ |

Farmer, Punjab farmer, farmer harppal singh, Young thinking, Cultivation of benefits, Strawberry cultivation , Harpal Singh, Punjab top, Punjab Technolog
English Summary: farmer of punjab enhance the production of agriculture

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.