1. Home
  2. ਸਫਲਤਾ ਦੀਆ ਕਹਾਣੀਆਂ

ਔਰਤਾਂ ਨੂੰ ਬਣਾਇਆ ਕਿਸਾਨ, ਜਾਣੋ ਜੈਵਿਕ ਖੇਤੀ ਕਰਨ ਦਾ ਤਰੀਕਾ

ਪੰਜਾਬ ਦੀ ਧਰਤੀ 'ਤੇ ਜੰਮੀ ਅਤੇ ਪਾਲਣ ਪੋਸ਼ਣ ਵਾਲੀ ਕੁੜੀ ਨੇ ਮਜ਼ਬੂਤ ਇਰਾਦਿਆਂ ਨਾਲ ਆਪਣੀ ਜ਼ਿੰਦਗੀ ਵਿੱਚ ਕੁਝ ਖਾਸ ਕਰਨ ਦਾ ਫ਼ੈਸਲਾ ਕੀਤਾ | ਉਹ ਭੀੜ ਤੋਂ ਅੱਗੇ ਵਧਣਾ ਚਾਹੁੰਦੀ ਸੀ, ਹਾਲਾਂਕਿ, ਬਾਕੀ ਕੁੜੀਆਂ ਦੀ ਤਰ੍ਹਾਂ, ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ,ਅਤੇ ਵਿਆਹ ਕਰਵਾਇਆ | ਪਰ ਆਪਣੇ ਹੌਸਲੇ ਨੂੰ ਟਸ ਤੋਂ ਮਸ ਨਹੀਂ ਹੋਣ ਦਿੱਤਾ | ਆਪਣੀ ਸਰਗਰਮੀ ਅਤੇ ਉਤਸ਼ਾਹ ਨਾਲ, ਅੱਜ ਉਹ ਗਲੋਬਲ ਸੈਲਫ - ਹੈਲਪ ਸਮੂਹ ਦੀ ਪ੍ਰਧਾਨ ਹੈ | ਅਸੀਂ ਗੱਲ ਕਰ ਰਹੇ ਹਾਂ ਗੁਰਦੇਵ ਕੌਰ ਦਿਓਲ ਦੀ ਜਿਸ ਨੇ ਨਾ ਸਿਰਫ ਆਪਣੀ ਕਿਸਮਤ ਬਦਲੀ, ਬਲਕਿ ਬਾਕੀ ਔਰਤਾਂ ਨੂੰ ਵੀ ਮਾਨਤਾ ਦਿੱਤੀ |

KJ Staff
KJ Staff
success story

ਪੰਜਾਬ ਦੀ ਧਰਤੀ 'ਤੇ ਜੰਮੀ ਅਤੇ ਪਾਲਣ ਪੋਸ਼ਣ ਵਾਲੀ ਕੁੜੀ ਨੇ ਮਜ਼ਬੂਤ ​​ਇਰਾਦਿਆਂ ਨਾਲ ਆਪਣੀ ਜ਼ਿੰਦਗੀ ਵਿੱਚ ਕੁਝ ਖਾਸ ਕਰਨ ਦਾ ਫ਼ੈਸਲਾ ਕੀਤਾ | ਉਹ ਭੀੜ ਤੋਂ ਅੱਗੇ ਵਧਣਾ ਚਾਹੁੰਦੀ ਸੀ, ਹਾਲਾਂਕਿ, ਬਾਕੀ ਕੁੜੀਆਂ ਦੀ ਤਰ੍ਹਾਂ, ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ,ਅਤੇ ਵਿਆਹ ਕਰਵਾਇਆ | ਪਰ ਆਪਣੇ ਹੌਸਲੇ ਨੂੰ ਟਸ ਤੋਂ ਮਸ ਨਹੀਂ ਹੋਣ ਦਿੱਤਾ | ਆਪਣੀ ਸਰਗਰਮੀ ਅਤੇ ਉਤਸ਼ਾਹ ਨਾਲ, ਅੱਜ ਉਹ ਗਲੋਬਲ ਸੈਲਫ - ਹੈਲਪ ਸਮੂਹ ਦੀ ਪ੍ਰਧਾਨ ਹੈ | ਅਸੀਂ ਗੱਲ ਕਰ ਰਹੇ ਹਾਂ ਗੁਰਦੇਵ ਕੌਰ ਦਿਓਲ ਦੀ ਜਿਸ ਨੇ ਨਾ ਸਿਰਫ ਆਪਣੀ ਕਿਸਮਤ ਬਦਲੀ, ਬਲਕਿ ਬਾਕੀ ਔਰਤਾਂ ਨੂੰ ਵੀ ਮਾਨਤਾ ਦਿੱਤੀ |

ਅੱਜ ਅਸੀਂ ਤੁਹਾਡੇ ਨਾਲ ਉਸ ਔਰਤ ਦੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਉੱਦਮਤਾ ਦੇ ਜ਼ਰੀਏ ਮਹਿਲਾ ਸਮਾਜ ਵਿੱਚ ਇਕ ਨਵੀਂ ਤਬਦੀਲੀ ਲੇਕਰ ਆਈ | ਗੁਰਦੇਵ ਕੌਰ ਔਰਤਾਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਮਹਿਸੂਸ ਕਰਾਉਣਾ ਚਾਹੁੰਦੀ ਸੀ | ਵਿਦਿਅਕ ਯੋਗਤਾ ਤਹਿਤ ਉਹਨਾਂ ਨੇ ਜੀ.ਐਚ.ਜੀ ਖਾਲਸਾ ਕਾਲਜ, ਗੁਰੂਸਰ ਸਦਰ, ਲੁਧਿਆਣਾ ਤੋਂ MA- B.Ed  ਕੀਤੀ | ਪੜ੍ਹਾਈ ਤੋਂ ਬਾਅਦ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ | ਵਿਆਹ ਤੋਂ ਥੋੜੇ ਦਿਨ ਬਾਅਦ ਹੀ ਉਹਨਾਂ ਨੇ ਸਮਝ ਲਿਆ ਕਿ ਇੱਕ ਘਰੇਲੂ ਔਰਤ ਦੇ ਰੂਪ ਵਿੱਚ, ਸਿਰਫ ਇੱਕ ਪਰਿਵਾਰ ਨੂੰ ਸਭਾਲਣਾ ਹੀ ਪੂਰੀ ਜ਼ਿੰਦਗੀ ਦਾ ਉਦੇਸ਼ ਨਹੀਂ ਹੋਵੇਗਾ | ਉਹਨਾਂ ਦੀ ਅੱਗੇ ਵਧਣ ਦੀ ਇੱਛਾ ਨੂੰ ਖੰਭ ਦੇਣ ਦਾ ਸਮਾਂ ਆ ਗਿਆ ਸੀ |

ਸਾਲ 1995 ਵਿੱਚ, ਉਹਨਾਂ ਨੇ ਮਧੂ ਮੱਖੀ ਪਾਲਣ ਕਰਣ ਦਾ ਫੈਸਲਾ ਕੀਤਾ ਅਤੇ ਸਿਰਫ 5 ਬਕਸੇ ਦੇ ਨਾਲ ਉਹਨਾਂ ਨੇ ਮਧੂ ਮੱਖੀ ਪਾਲਣ ਸ਼ੁਰੂ ਕੀਤਾ | ਤਿੰਨ ਸਾਲ ਬਾਅਦ, 1999 ਵਿੱਚ, ਉਹਨਾਂ ਨੇ ਅਚਾਰ, ਸਾਰਸ ਅਤੇ ਚਟਨੀ ਵਿੱਚ ਵੀ ਆਪਣੇ ਹੱਥ ਅਜ਼ਮਾਏ ਅਤੇ ਬਾਅਦ ਵਿੱਚ ਇਨ੍ਹਾਂ ਸਵੈ-ਨਿਰਮਿਤ ਉਤਪਾਦਾਂ ਨੂੰ ਬਾਜ਼ਾਰ ਵਿੱਚ ਲੈ ਕੇ ਇਹਨਾਂ ਦੀ ਮਾਰਕੀਟਿੰਗ ਸ਼ੁਰੂ ਕੀਤੀ |

ਅੱਜ ਵੀ, ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਇਹਦਾ ਦੀ ਔਰਤਾਂ ਹਨ , ਜਿਨ੍ਹਾਂ ਦੀ ਸਾਰੀ ਉਮਰ ਉਨ੍ਹਾਂ ਦੇ ਪਰਿਵਾਰ ਅਤੇ ਚਾਰ ਦੀਵਾਰਾਂ ਦੀ ਦੇਖਭਾਲ ਵਿੱਚ ਨਿਕਲ ਜਾਂਦੀ ਹੈ | ਇਸ ਤੋਂ ਬਾਅਦ ਵੀ ਉਹਨਾਂ ਨੂੰ ਉਹ ਸਨਮਾਨ ਨਹੀਂ ਮਿਲਦਾ ਜਿਸਦੀ ਉਹ ਹੱਕਦਾਰ ਹੁੰਦੀਆਂ ਹਨ | ਔਰਤਾਂ ਸਿਰਫ ਘਰੇਲੂ ਕੰਮਾਂ ਤੱਕ ਸੀਮਿਤ ਨਾ ਰਹਿਣ, ਇਸ ਦੇ ਲਈ ਗੁਰਦੇਵ ਕੌਰ ਅੱਗੇ ਆਈ | ਗੁਰਦੇਵ ਕੌਰ ਦੇ ਅਨੁਸਾਰ ਔਰਤਾਂ ਨੂੰ ਸਸ਼ਕਤੀਕਰਨ ਬਣਾਉਣ ਦਾ ਸਭ ਤੋਂ ਚੰਗਾ ਤਰੀਕਾ ਉੱਦਮਤਾ ਹੈ |

ਉਹਨਾਂ ਦਾ ਸ਼ੁਰੂਆਤੀ ਕਾਰੋਬਾਰ ਬਹੁਤ ਚੰਗਾ ਚਲਿਆ ਅਤੇ ਇਸ ਨਾਲ ਪ੍ਰੇਰਿਤ ਹੋ ਕੇ ਇਸਨੂੰ ਜਾਰੀ ਰੱਖਣ ਦਾ ਆਪਣਾ ਮਨ  ਬਣਾ ਲਿਆ | ਗੁਰਦੇਵ ਕੌਰ ਨੇ ਨਾ ਸਿਰਫ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਕੰਮ ਕੀਤਾ ਹੈ ਬਲਕਿ ਉਹ ਅਗਾਂਹਵਧੂ ਮਹਿਲਾ ਕਿਸਾਨ ਵੀ ਹੈ। ਸਾਲ 2004 ਵਿੱਚ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਸੰਪਰਕ ਵਿੱਚ ਆਈ। ਇਥੇ ਉਹ ਮਧੂ ਮੱਖੀ ਪਾਲਕ ਸੰਗਠਨ ਦੀ ਮੈਂਬਰ ਬਣ ਗਈ ਅਤੇ ਉੱਥੋਂ ਬਹੁਤ ਕੁਝ ਸਿੱਖਿਆ | ਉਸ ਦੌਰਾਨ, ਉਹਨਾਂ ਨੇ ਸਮਾਜ ਦੀਆਂ ਔਰਤਾਂ ਨੂੰ ਉਸੇ ਪੱਧਰ 'ਤੇ ਲਿਆਉਣ ਦੀ ਯੋਜਨਾ ਬਣਾਈ ਜਿੱਥੇ ਹੁਣ ਉਹ ਆ ਚੁਕੀ ਸੀ | ਉਹਨਾਂ ਨੇ ਦੂਜੀਆਂ ਔਰਤਾਂ ਨੂੰ ਵੀ ਜਾਗਰੂਕ ਕਰਨ ਦਾ ਫੈਸਲਾ ਕੀਤਾ | ਅਤੇ ਇਥੋਂ ਹੀ ਗਲੋਬਲ ਸੈਲਫ - ਹੈਲਪ ਗਰੁੱਪ ਦੀ ਸ਼ੁਰੂਆਤ ਹੋਈ |

ਉਹਨਾਂ ਨੇ ਸਾਲ 2008 ਵਿੱਚ ਮਆਪਣੇ ਹੀ ਪਿੰਡ ਦੀਆਂ 15 ਔਰਤਾਂ ਨੂੰ ਇਕੱਠਾ ਕੀਤਾ ਅਤੇ ਇੱਕ ਸਹਿਕਾਰੀ ਸਭਾ ਬਣਾਈ | ਜਿਸ ਨੂੰ ਗਲੋਬਲ ਸੈਲਫ - ਹੈਲਪ ਗਰੁੱਪ ਦਾ ਨਾਮ ਦਿੱਤਾ ਗਿਆ। ਸ਼ੁਰੂਆਤੀ ਪੜਾਅ ਵਿੱਚ, ਉਹਨਾਂ ਨੇ ਆਪਣੇ ਸਮੂਹ ਦੀ ਸਾਰੀਆਂ ਔਰਤਾਂ ਨੂੰ PAU ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਨ ਵਿੱਚ ਸਹਾਇਤਾ ਕੀਤੀ | ਜਿਸ ਨਾਲ ਉਨ੍ਹਾਂ ਔਰਤਾਂ ਨੂੰ ਸਹੀ ਹੁਨਰ ਸਿੱਖਣ ਦਾ ਮੌਕਾ ਮਿਲਿਆ | ਉਹਨਾਂ ਨੇ ਕਾਰੋਬਾਰ ਅਤੇ ਬਾਜ਼ਾਰਾਂ ਦੀਆਂ ਮਹੱਤਵਪੂਰਣ ਗੱਲਾਂ ਵੀ ਸਿੱਖੀਆਂ |

ਸਮੂਹ ਦੀਆਂ ਔਰਤਾਂ ਨੇ ਵੀ ਗੁਰਦੇਵ ਕੌਰ ਦੀ ਤਰ੍ਹਾਂ ਹੀ ਮੁਰੱਬਾ ਚਟਨੀ, ਜੈਮ, ਚਟਨੀ, ਸ਼ਹਿਦ,ਅਤੇ ਸਾਰਸ ਤਿਆਰ ਕਰਕੇ ਵਪਾਰਕ ਖੇਤਰ ਵਿੱਚ ਆਪਣਾ ਪਹਿਲਾ ਪੈਰ ਰੱਖਿਆ | ਹੌਲੀ ਹੌਲੀ, ਔਰਤਾਂ ਦੇ ਸਮੂਹ ਨੂੰ ਚੰਗਾ ਲਾਭ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ | ਔਰਤਾਂ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਇਕੱਠਾ ਕਰਨਾ ਸ਼ੁਰੂ ਕਰ ਦੀਤਾ | ਉਹ ਹਰ ਮਹੀਨੇ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਂਦੇ ਸੀ | ਇਸਦੇ 6 ਮਹੀਨਿਆਂ ਬਾਅਦ, ਬੈਂਕ ਨੇ ਉਹਨਾਂ ਨੂੰ ਆਪਣੇ ਕਾਰੋਬਾਰ ਲਈ ਇੱਕ ਲੋਨ ਆਫਰ ਕੀਤਾ ਇਹ ਲੋਨ ਉਹਨਾਂ ਦੇ ਕੰਮ ਨੂੰ ਬਿਹਤਰ ਦਿਸ਼ਾ ਦੇ ਸਕਦਾ ਸੀ, ਇਸ ਲਈ ਉਹਨਾਂ ਨੇ ਉਸ ਦੇ ਲਈ ਪ੍ਰਵਾਨਗੀ ਦੇ ਦਿੱਤੀ ਅਤੇ ਆਪਣੇ ਕੰਮ ਦਾ ਵਿਸਥਾਰ ਵੀ ਕੀਤਾ | ਹੂਣ ਸੈਲਫ ਸਮੂਹ ਦੀਆਂ ਔਰਤਾਂ ਵੀ ਜੈਵਿਕ ਖੇਤੀ ਵਿੱਚ ਕਦਮ ਰੱਖਣ ਜਾ ਰਹੀਆਂ ਸਨ | ਜੈਵਿਕ ਖੇਤੀ ਸਿੱਖਣ ਤੋਂ ਬਾਅਦ, ਉਹਨਾਂ ਨੇ ਆਪਣੇ ਉਤਪਾਦਾਂ ਦੀ ਗਿਣਤੀ ਵੀ ਵਧਾ ਦਿੱਤੀ |

ਕਿਸਾਨ ਉਤਪਾਦਕ ਸੰਗਠਨ ਅਤੇ ਨਾਬਾਰਡ ਦੇ ਨਾਲ ਸਮੂਹ ਦਾ ਰਜਿਸਟ੍ਰੇਸ਼ਨ

ਸਾਲ 2012 ਵਿੱਚ, ਸਮੂਹ ਦੇ ਚੇਅਰਮੈਨ ਨੇ ਨਾਬਾਰਡ ਨਾਲ ਸਾਂਝੇਦਾਰੀ ਕੀਤੀ ਅਤੇ ਆਪਣੇ ਸਮੂਹ ਨੂੰ ਉਹਨਾਂ ਨਾਲ ਰਜਿਸਟਰ ਕਰਵਾ ਲਿਆ ਅਤੇ ਇਸਨੂੰ ਇੱਕ ਐਨਜੀਓ ਵਿੱਚ ਬਦਲ ਦਿੱਤਾ | ਰਜਿਸਟਰੀ ਹੋਣ ਤੋਂ ਬਾਅਦ ਔਰਤਾਂ ਨੂੰ ਆਪਣੇ ਹੁਨਰਾਂ ਨੂੰ ਵਿਕਸਤ ਕਰਨ ਲਈ 100 ਸਵੈ-ਸਹਾਇਤਾ ਸਮੂਹਾਂ ਦਾ ਗਠਨ ਕਰਨ ਦਾ ਟੀਚਾ ਦਿੱਤਾ ਗਿਆ ਸੀ। ਇਨ੍ਹਾਂ ਸਮੂਹਾਂ ਦੇ ਗਠਨ ਦੇ ਲਈ ਗੁਰਦੇਵ ਕੌਰ ਅਤੇ ਉਸ ਦੀਆਂ ਮਹਿਲਾ ਮੈਂਬਰਾਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਕਾਫੀ ਸਹਾਇਤਾ ਕੀਤੀ। ਨਾਬਾਰਡ ਨੇ ਅਨਪੜ੍ਹ ਅਤੇ ਲੋੜਵੰਦ ਔਰਤਾਂ ਨੂੰ ਸਿਖਲਾਈ ਦਿੱਤੀ ਜਿਸ ਨਾਲ ਉਹ ਆਪਣਾ ਅਲਗ ਸਮੂਹ ਬਣਾ ਸਕਣ। ਸਫਲਤਾ ਦੇ ਨਾਲ, ਸਾਲ 2015 ਵਿੱਚ ਕਿਸਾਨ ਉਤਪਾਦਕ ਸੰਗਠਨ ਦੇ ਨਾਲ ਗਲੋਬਲ ਸੈਲਫ ਹੈਲਪ ਸਮੂਹ ਨੂੰ ਰਜਿਸਟ੍ਰੇਸ਼ਨ ਕੀਤਾ ਗਿਆ |

ਦੁੱਧ ਦੇ ਉਤਪਾਦਨ ਵਿੱਚ ਵੀ ਰਖਿਆ ਕਦਮ

ਫੂਡ ਪ੍ਰੋਸੈਸਿੰਗ, ਖੇਤੀਬਾੜੀ ਅਤੇ ਮਧੂ ਮੱਖੀ ਪਾਲਣ ਵਿੱਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਗੁਰਦੇਵ ਕੌਰ ਦਿਓਲ ਨੇ ਦੁੱਧ ਦਾ ਉਤਪਾਦਨ ਵੀ ਸ਼ੁਰੂ ਕੀਤਾ। ਹਾਲਾਂਕਿ, ਉਹਨਾਂ ਦਾ ਮਨਪਸੰਦ ਕਾਰੋਬਾਰ ਮਧੂ ਮੱਖੀ ਪਾਲਣ ਹੀ ਸੀ ਜਿਸ ਨੂੰ ਉਹਨਾਂ ਨੇ ਆਪਣੇ  ਸ਼ੌਕ ਦੇ ਤੋਰ ਤੇ ਚੁਣਿਆ | ਜਿਥੇ ਉਹਨਾਂ ਨੇ ਸਿਰਫ ਪੰਜ ਬਕਸੇ ਨਾਲ ਪਾਲਣ ਦੀ ਸ਼ੁਰੂਆਤ ਕੀਤੀ ਸੀ | ਹੁਣ ਉਹਨਾਂ ਦੇ ਕੋਲ 400 ਤੋਂ ਵੱਧ ਬਕਸੇ ਹਨ | ਦੁੱਧ ਦੇ ਉਤਪਾਦਨ ਲਈ ਉਹਨਾਂ ਨੇ ਡੇਅਰੀ ਖੋਲ੍ਹੀ ਹੈ | ਅਤੇ ਮਿਲਣ ਵਾਲੇ ਦੁੱਧ ਤੋਂ ਉਹ ਕਈ ਤਰਾਂ ਦੇ ਉਤਪਾਦ ਤਿਆਰ ਕਰਕੇ ਉਹਨਾਂ ਦੀ ਮਾਰਕਟਿੰਗ ਵੀ ਕਰਦੇ ਹਨ | ਉਹਨਾਂ ਨੇ ਗਲੋਬਲ ਐਗਰੋ-ਫੂਡ ਪ੍ਰੋਡਕਟਸ (Global Agro-Food Products)  ਨਾਮ ਦਾ ਇਕ ਹੋਰ ਸਮੂਹ ਸਥਾਪਤ ਕੀਤਾ ਹੈ | ਇਹ ਸਮੂਹ ਖਾਣ ਪੀਣ ਦੀਆਂ ਚੀਜ਼ਾਂ ਦੀ ਵਿਕਰੀ ਲਈ ਹੈ ਜੋ ਉਹ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਤੋਂ ਖਰੀਦਦੇ ਹਨ ਜਾਂ ਸਮੂਹ ਦੀਆਂ ਔਰਤਾਂ ਦੁਆਰਾ ਖੁਦ ਹੀ ਤਿਆਰ ਕੀਤੇ ਜਾਂਦੇ  ਹਨ | ਸਮੂਹ ਦੀਆਂ ਔਰਤਾਂ ਇਨ੍ਹਾਂ ਸਾਰੇ ਭੋਜਨ ਨੂੰ ਪੈਕ ਕਰਨ ਦਾ ਕੰਮ ਕਰਦੀਆਂ ਹਨ | ਇਨ੍ਹਾਂ ਵਿੱਚ 30 ਤੋਂ ਵੀ ਵੱਧ ਉਤਪਾਦ ਸ਼ਾਮਲ ਹਨ |

ਔਰਤਾਂ ਵਿੱਚ ਏਕਤਾ ਬਣਾਉਣ ਅਤੇ ਉਨ੍ਹਾਂ ਦੀ ਪਹਿਚਾਣ ਕਰਾਉਣ ਲਈ ਹਰ ਢੰਗ ਨਾਲ ਯੋਗ ਕਰਨ ਲਈ ਗੁਰਦੇਵ ਕੌਰ ਨੂੰ ਕਈ ਵਾਰ ਇਨਾਮ ਵੀ ਦੀਤਾ ਗਿਆ | ਸਾਲ 2012 ਵਿੱਚ,ਜਿੱਥੇ ਉਨ੍ਹਾਂ ਦੇ ਔਰਤਾਂ ਸਮੂਹ ਨੂੰ ਨਾਬਾਰਡ ਦੁਆਰਾ ਰਾਜ ਪੁਰਸਕਾਰ ਨਾਲ ਨਿਵਾਜਿਆ ਗਿਆ, ਤਾ ਉਹਵੇ ਹੀ ਸਾਲ 2011 ਵਿੱਚ ਵੀ  ਦੁੱਧ ਉਤਪਾਦਨ ਲਈ ਰਾਸ਼ਟਰੀ ਪੁਰਸਕਾਰ ਵੀ ਦਿੱਤਾ ਗਿਆ ਸੀ | ਸਾਲ 2010 ਵਿੱਚ, ATMA ਸਕੀਮ ਦੇ ਤਹਿਤ, ਇਹਨਾਂ ਨੂੰ ਖੇਤੀਬਾੜੀ ਵਿਭਾਗ ਦੁਆਰਾ ਰਾਜ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ | ਉਹਦਾ ਹੀ ਸਬਤੋ ਪਹਿਲੇ ਸਾਲ 2009 ਵਿੱਚ, ਉਨ੍ਹਾਂ ਨੂੰ ਸਰਦਾਰਨੀ ਜਗਬੀਰ ਕੌਰ ਪੁਰਸਕਾਰ ਨਾਲ ਉਹਨਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ |

Summary in English: gurdev kaur encouraged and provided training to women for organic farming

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters