ਪੰਜਾਬ ਦੇ ਬਟਾਲਾ ਦੇ ਰਹਿਣ ਵਾਲੇ 63 ਸਾਲਾਂ ਦੇ ਜਗਮੋਹਨ ਸਿੰਘ ਨਾਗੀ , ਤਿੰਨ ਸਾਲਾਂ ਦੇ ਵੱਧ ਸਮੇਂ ਤੋਂ ਖੇਤੀ ਅਧਾਰਿਤ ਕਾਰੋਬਾਰ ਨਾਲ ਜੂੜੇ ਹੋਏ ਹਨ । ਇਸ ਕਾਰੋਬਾਰ ਤੋਂ ਉਹ ਨਾਂ ਸਿਰਫ ਖੁੱਦ ਹਰ ਸਾਲ ਕਰੋੜਾਂ ਰੁਪਏ ਕਮਾ ਰਹੇ ਹਨ , ਬਲਕਿ ਸੈਕਣਾ ਕਿਸਾਨਾਂ ਨੂੰ ਵੀ ਲਾਭ ਪਹੁੰਚਾ ਰਹੇ ਹਨ ।
ਜਗਮੋਹਨ ਫਿਲਹਾਲ ਕਰੀਬ 300 ਏਕੜ ਜ਼ਮੀਨ ਤੇ ਕੰਟਰੈਕਟ ਫਾਰਮਿੰਗ (Contract farming) ਕਰ ਰਹੇ ਹਨ। ਇਸ ਤੋਂ ਹਰ ਸਾਲ 7 ਕਰੋੜ ਤੋਂ ਵੱਧ ਟਰਨ ਓਵਰ ਹੁੰਦਾ ਹੈ । ਮੱਕੀ, ਸਰੋ, ਅਤੇ ਕਣਕ ਦੇ ਇਲਾਵਾ ਗਾਜਰ , ਚੁਕੰਦਰ ,ਗੋਭੀ, ਟਮਾਟਰ ਵਰਗੀਆਂ ਕਈ ਮੌਸਮੀ ਸਬਜੀਆਂ ਉਹਨਾਂ ਦੀ ਮੁਖ ਫ਼ਸਲਾਂ ਹਨ ।
ਜਗਮੋਹਨ ਆਪਣੇ
ਖੇਤਾਂ ਦੇ ਕੰਮ ਨੂੰ ਆਰਗੈਨਿਕ ਤਰੀਕੇ ਨਾਲ ਕਰਦੇ ਹਨ ਅਤੇ ਉਹਨਾਂ ਦੇ ਉਤਪਾਦ ਕੈਲੋਗਜ਼, ਪੈਪਸੀ ਫ਼ੂਡ ਵਰਗੀਆਂ ਕੰਪਨੀਆਂ ਦੇ ਹੋਣ ਦੇ ਨਾਲ ਇੰਗਲੈਂਡ , ਨਿਊਜ਼ੀਲੈਂਡ , ਦੁਬਈ , ਹਾਂਗਕਾਂਗ ਵਰਗੀਆਂ ਕਈ ਦੇਸ਼ਾਂ ਵਿਚ ਹੁੰਦੀ ਹੈ । ਉਹਨਾਂ ਨਾਲ ਫਿਲਹਾਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ 300 ਤੋਂ ਵੱਧ ਕਿਸਾਨ ਜੂੜੇ ਹੋਏ ਹਨ ।
ਕਿੱਦਾਂ ਕੀਤੀ ਸ਼ੁਰੂਆਤ
ਜਗਮੋਹਨ ਸਿੰਘ ਨਾਗੀ ਨੇ ਦੱਸਿਆ ਹੈ ਕਿ , ਮੇਰਾ ਪਰਿਵਾਰ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਕਰਾਚੀ ਵਿਚ ਰਹਿੰਦਾ ਸੀ । ਉਸਤੋਂ ਬਾਅਦ , ਮੇਰੇ ਪਿਤਾ ਰਹਿਣ ਲਈ ਮੁੰਬਈ ਚਲੇ ਗਏ ਸੀ ਅਤੇ ਫੇਰ ਪੰਜਾਬ ਆ ਗਏ । ਉਸ ਸਮੇਂ ਆਟਾ ਮਿਲ ਦੀ ਮੁਰੰਮਤ ਕਰਨ ਵਾਲਿਆਂ ਦੀ ਘਾਟ ਸੀ। ਇਸ ਲਈ ਮੇਰੇ ਪਿਤਾ ਜੀ ਨੇ ਪਰਿਵਾਰ ਚਲਾਉਣ ਲਈ ਇਹ ਕਰਨਾ ਸ਼ੁਰੂ ਕਰ ਦਿੱਤਾ ।
ਉਹ ਅੱਗੇ ਦਸਦੇ ਹਨ ਕਿ ਜਦ ਮੈਂ ਵੱਡਾ ਹੋਇਆ, ਤਾਂ ਉਹ ਚਾਹੁੰਦੇ ਸੀ ਕਿ ਮੈਂ ਫ਼ੂਡ ਦਾ ਕਾਰੋਬਾਰ (food business ) ਵਿਚ ਹੀ ਕੰਮ ਕਰਾਂ, ਪਰ ਇਸਦੀ ਪੜਾਈ ਕਰਨ ਤੋਂ ਬਾਅਦ , ਉਸ ਦੌਰ ਵਿਚ ਪੰਜਾਬ ਵਿਚ ਖੇਤੀ ਦੀ ਪੜਾਈ ਦੇ ਲਈ ਕੁਝ ਖਾਸ ਨਹੀਂ ਸੀ । ਇਸਲਈ ਮੈਂ ਇੰਗਲੈਂਡ ਚਲਾ ਗਿਆ ਅਤੇ ਓਥੇ ਬਰਮਿੰਗਮ ਯੂਨੀਵਰਸਿਟੀ ਤੋਂ food cereal Milling & engineering ਵਿਚ 3 ਸਾਲ ਦਾ ਡਿਪਲੋਮਾ ਕੀਤਾ । ਵਾਪਸ ਆਉਣ ਤੋਂ ਬਾਅਦ , ਮੈਂ ਆਪਣਾ ਐਗਰੀ -ਬਿਜ਼ਨਸ (Agri -business) ਸ਼ੁਰੂ ਕੀਤਾ ।
ਜਗਮੋਹਨ ਨੇ 1989 ਵਿਚ , ਕੁਲਵੰਤ ਨਿਊਤ੍ਰਿਸ਼ਨ ਦੀ ਸ਼ੁਰੂਆਤ ਕੀਤੀ । ਉਹਨਾਂ ਨੇ ਸ਼ੁਰੂਆਤ ਕੌਰਨ ਮਿਲਿੰਗ (Corn Miling) ਤੋਂ ਕੀਤੀ | ਉਹਨਾਂ ਦਾ ਪਹਿਲਾ ਗ੍ਰਾਹਕ , kellogs ਸੀ । ਪਰ ਉਹਨਾਂ ਨੇ ਕਈ ਮੁਸ਼ਕਲਾਂ ਦਾ ਸਾਮਨਾ ਕੀਤਾ ।
ਉਹ ਦਸਦੇ ਹਨ ਕਿ ,ਅੱਸੀ ਪਲਾਂਟ ਤਾਂ ਲਗਾ ਲਿਆ ਸੀ , ਪਰ ਉਸ ਸਮੇਂ ਪੰਜਾਬ ਵਿਚ ਮੱਕੀ ਦੀ ਖੇਤੀ ਜਿਆਦਾ ਨਹੀਂ ਹੁੰਦੀ ਸੀ । ਇਸ ਵਜ੍ਹਾ ਤੋਂ ਸਾਨੂੰ ਕੱਚਾ ਮਾਲ ਪੂਰਾ ਨਹੀਂ ਮਿੱਲ ਪਾਂਦਾ ਸੀ । ਇਸ ਦੇ ਬਾਅਦ , ਮੈਂ ਹਿਮਾਚਲ ਪ੍ਰਦੇਸ਼ ਤੋਂ ਮੱਕੀ ਮੰਗਵਾਣੀ ਸ਼ੁਰੂ ਕੀਤੀ ,ਪਰ ਉਸ ਵਿਚ ਟਰਾਂਸਪੋਰਟੇਸ਼ਨ ਦਾ ਜ਼ਿਆਦਾ ਖਰਚਾ ਹੋ ਰਿਹਾ ਸੀ।
ਉਹ ਅੱਗੇ ਦਸਦੇ ਹਨ ਕਿ , ਇਸ ਤੋਂ ਬਾਅਦ , ਅੱਸੀ ਯੂਨੀਵਰਸਿਟੀ- ਇੰਡਸਟ੍ਰੀ ਲਿੰਕ ਐੱਪ ਦੇ ਤਹਿਤ , ਪੰਜਾਬ ਖੇਤੀ ਯੂਨੀਵਰਸਿਟੀ ਤੋਂ ਟਾਈ-ਅਪ ਕੀਤਾ । ਯੂਨੀਵਰਸਿਟੀ ਦੁਆਰਾ ਕਿਸਾਨਾਂ ਤੋਂ ਸੁਧਰਿਆ ਕਿਸਮ ਦੇ ਬੀਜ ਦਿਤੇ ਜਾਂਦੇ ਸਨ ਅਤੇ ਉਹਨਾਂ ਦੀ ਪੈਦਾਵਾਰ ਨੂੰ ਮੈਂ ਖਰੀਦ ਦਾ ਸੀ । ਫਿਰ 1991 ਵਿਚ ਮੈਂ ਕੰਟ੍ਰੈਕਟ ਫਾਰਮਿੰਗ ਸ਼ੁਰੂ ਕੀਤੀ ਅਤੇ ਹੌਲੀ- ਹੌਲੀ ਸਾਰੀ ਮੱਕੀ ਆਪਣੇ ਆਪ ਉਗਾਨ ਲੱਗ ਪਿਆ।
ਸਾਲ 1992 ਵਿਚ ਜਗਮੋਹਨ ਪੈਪਸੀ ਫ਼ੂਡ ਦੇ ਨਾਲ ਜੂੜੇ । ਉਹ ਉਨ੍ਹਾਂ ਕਿਸਾਨਾਂ ਵਿੱਚੋ ਸਨ , ਜਿਹਨਾਂ ਨੇ ਕੁਰਕੁਰੇ ਦੇ ਲਈ ਸਭਤੋਂ ਪਹਿਲਾ ਕੰਪਨੀ ਨੂੰ ਮੱਕੀ ਵੇਚਨੀ ਸ਼ੁਰੂ ਕੀਤੀ । ਇਸ ਤਰ੍ਹਾਂ ਉਹਨਾਂ ਕੋਲ ਹਰ ਮਹੀਨੇ ਕਰੀਬ 1000 ਟੰਨ ਮੱਕੀ ਦੀ ਮੰਗ ਸੀ । ਫਿਰ 1994-95 ਵਿਚ ਉਹ ਡੋਮੀਨੋ ਪੀਜ਼ਾ ਦੇ ਨਾਲ ਜੂੜੇ ਸਨ ।
ਇਸੀ ਕਾਰੋਬਾਰ ਵਿਚ ਰਹਿਣ ਦੇ ਬਾਅਦ , ਉਹਨਾਂ ਨੇ ਇਕ ਕਦਮ ਵਧਣ ਦਾ ਫੈਸਲਾ ਕੀਤਾ ਅਤੇ 2013 ਵਿਚ ਕੈਨਿੰਗ ਅਤੇ ਸਬਜ਼ੀਆਂ ਦੇ ਕਾਰੋਬਾਰ ਵਿਚ ਆਪਣਾ ਹੱਥ ਵਧਾਇਆ । ਅੱਜ ਉਹ ਕਰੀਬ 300 ਏਕੜ ਕੰਟ੍ਰੈਕਟ ਫਾਰਮਿੰਗ ਕਰਦੇ ਹਨ।
ਉਹ ਦਸਦੇ ਹਨ ਕਿ ਮੈਂ ਸਰਸੋਂ ਦਾ ਸਾਗ ,ਦਾਲ ਮਖਣੀ ਵਰਗੇ ਰਵਾਇਤੀ ਪੰਜਾਬੀ ਖਾਣੇ ਦੇ ਨਾਲ ਬੇਬੀ ਕੌਰਨ , ਸਵੀਟ ਕੌਰਨ ਦਾ ਵੀ ਕਾਰੋਬਾਰ ਸ਼ੁਰੂ ਕੀਤਾ । ਇਸਦੇ ਲਈ ਮੈਂ Dalmonte ਕੰਪਨੀ ਦੇ ਨਾਲ ਜੁੜ ਗਿਆ । ਕੰਪਨੀ ਕਿਸਾਨਾਂ ਨੂੰ ਬੀਜ ਦਿੰਦੀ ਸੀ ਅਤੇ ਅੱਸੀ ਕਿਸਾਨਾਂ ਤੋਂ ਉਤਪਾਦ ਖਰੀਦ ਕੇ ਉਸ ਦੀ ਪ੍ਰਕ੍ਰਿਆ ਕਰਦੇ ਸੀ ਅਤੇ ਪੈਕ ਕਰਕੇ , ਬਰਮਿੰਗਮ ਭੇਜ ਦਿੰਦੇ ਸੀ । ਅੱਸੀ Dalmonte ਦੇ ਨਾਲ ,4 ਸਾਲ ਤਕ ਕੰਮ ਕੀਤਾ । ਪਰ , ਅੰਮ੍ਰਿਤਸਰ ਤੋਂ ਬਰਮਿੰਗਮ ਦੀ ਫਲਾਈਟ ਬੰਦ ਹੋਣ ਦੇ ਕਾਰਨ , ਅੱਸੀ ਉਤਪਾਦ ਨਹੀਂ ਭੇਜ ਪਾ ਰਹੇ ਸੀ ।
ਉਹ ਅੱਗੇ ਦਸਦੇ ਹਨ ਕਿ , ਸਾਡੇ ਕੋਲ ਕਿਸਾਨ ਸੀ, ਸਾਡੇ ਕੋਲ ਮਸ਼ੀਨਰੀ ਵੀ ਸੀ । ਇਸਲਈ ,ਅੱਸੀ ਆਪਣੇ ਉਤਪਾਦਾਂ ਨੂੰ ਸਥਾਨਕ ਮਾਰਕੀਟ ਵਿਚ ਵੇਚਣਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ , ਮੈਂ ਦੁਬਈ , ਕਨੇਡਾ, ਅਮਰੀਕਾ , ਹਾਂਗਕਾਂਗ ਵਰਗੇ ਦੇਸ਼ਾਂ ਵਿਚ ਉਤਪਾਦ ਵੇਚਣ ਲਗਾ ।
ਕਰੋਨਾ ਮਹਾਂਮਾਰੀ ਦੌਰਾਨ ਫੋਕਸ ਸ਼ਿਫਟ
ਜਗਮੋਹਨ ਦਸਦੇ ਹਨ ਕਿ , ਕੋਰੋਨਾ ਮਹਾਮਾਰੀ ਨੇ ਸਪਲਾਈ ਚੇਨ ਨੂੰ ਬਹੁਤ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਕੀਤਾ । ਕਈ ਫੈਕਟਰੀਆਂ ਅਤੇ ਕਾਰੋਬਾਰ ਬੰਦ ਹੋ ਗਏ , ਪਰ ਗਰੋਸਰੀ ਸਟੋਰ ਬੰਦ ਨਹੀਂ ਹੋਏ । ਇਸੀ ਨੂੰ ਵੇਖਦੇ ਹੋਏ , ਮੈਂ ਆਰਗੈਨਿਕ ਕਣਕ ਦੇ ਆਟੇ ਅਤੇ ਮੱਕੀ ਦੇ ਆਟੇ ਤੇ ਫੋਕਸ ਕਰ ਰਿਹਾ ਹੈ । ਹੱਲੇ ਤਕ ਨਤੀਜੇ ਬਹੁਤ ਵਧਿਆ ਆਏ ਹਨ ਅਤੇ ਮੈਂ ਜਲਦ ਤੋਂ ਜਲਦ ਹੀ ਇਸ ਨੂੰ ਸਕੇਲ ਅਪ ਕਰਨ ਲਈ ਸਰਸੋਂ ਦੇ ਤੇਲ ਦੀ ਪ੍ਰੋਸੈਸਿੰਗ , ਝੋਨਾ ਅਤੇ ਚੀਆ ਸੀਡ ਦੀ ਖੇਤੀ ਸ਼ੁਰੂ ਕਰਾਂਗਾ । ਫਿਲਹਾਲ ਸੇਮਪਲਿੰਗ ਚਲ ਰਹੀ ਹੈ ।
ਜਗਮੋਹਨ ਦੇ ਫਿਲਹਾਲ ਪੰਜਾਬ ਅਤੇ ਹਿਮਾਚਲ ਦੇ 300 ਤੋਂ ਵੱਧ ਕਿਸਾਨ ਜੂੜੇ ਹੋਏ ਹਨ । ਉਹਨਾਂ ਨੇ ਆਪਣੇ ਕਾਰੋਬਾਰ ਨੂੰ ਚਲਾਉਣ ਲਈ 70 ਤੋਂ ਵੱਧ ਲੋਕਾਂ ਨੂੰ ਰੋਜਗਾਰ ਵੀ ਦਿੱਤਾ ਹੈ ।
ਕਿਸਾਨਾਂ ਦੇ ਨਾਲ - ਨਾਲ ਸਰਕਾਰ ਨੂੰ ਵੀ ਅਪੀਲ
ਜਗਮੋਹਨ ਕਹਿੰਦੇ ਹਨ , ਅੱਜ ਕਿਸਾਨ ਦਿਸ਼ਾ-ਨਿਰਦੇਸ਼ਾਂ ਨੂੰ ਪੜ੍ਹੇ ਬਿਨਾਂ ਹੀ ਆਪਣੇ ਖੇਤਾਂ ਵਿੱਚ ਬੀਜ ਬੀਜਦੇ ਹਨ । ਨਤੀਜੇ ਵਜੋਂ ਕੰਪਨੀਆਂ ਨੂੰ ਮਨਪਸੰਦ ਉਤਪਾਦ ਨਹੀਂ ਮਿਲ ਪਾਂਦਾ ਹੈ । ਇਸਲਈ ਖੇਤੀ ਵਿਚ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਸ ਨਾਲ ਖੇਤੀ ਦਾ ਵਪਾਰੀਕਰਨ ਹੋਵੇਗਾ , ਜਿਸਦਾ ਫਾਇਦਾ ਅੰਤ ਵਿਚ ਕਿਸਾਨਾਂ ਨੂੰ ਹੀ ਮਿਲੇਗਾ। ਭਾਵ ਕਿਸਾਨ ਪੁਰਾਣੇ ਬੀਜਾਂ ਦਾ ਇਸਤੇਮਾਲ ਕਰਦੇ ਹਨ , ਤਾਂ ਇਸ ਵਿਚ ਫ਼ਸਲ ਦੀ ਪਰਿਪਤਕਾ ਪੱਧਰ ਘਟ ਹੋ ਜਾਂਦੀ ਹੈ।
ਇਸਦੇ ਨਾਲ ਹੀ ਖੇਤੀ ਵਿਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਲੈਕੇ ਉਹ ਕਹਿੰਦੇ ਨੇ , " ਨਵੀ ਪੀੜੀ ਦੇ ਲੋਕ ਖੇਤੀ ਵਿਚ ਨਹੀਂ ਆਉਣਾ ਚਾਹੁੰਦੇ ਹਨ | ਉਹ ਹਮੇਸ਼ਾ ਪੱਕੀ ਨੌਕਰੀ ਦੀ ਤਲਾਸ਼ ਕਰਦੇ ਰਹਿੰਦੇ ਹਨ। ਅਜਿਹੇ ਵਿਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰ ਸਥਾਨਕ ਪੱਧਰ ਤੇ ਖੇਤੀ ਆਧਾਰਿਤ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ।
ਉਹ ਅੱਗੇ ਕਹਿੰਦੇ ਹਨ ,ਅੱਜ-ਕੱਲ੍ਹ ਕਿਸਾਨਾਂ ਉੱਤੇ ਖੇਤੀ ਨਾਲ ਸਬੰਧਤ ਮਸ਼ੀਨਰੀ ਨੂੰ ਲੈ ਕੇ ਦਬਾਅ ਬਹੁਤ ਵੱਧ ਗਿਆ ਹੈ । ਉਹ ਅਜਿਹੇ ਮਹਿੰਗੇ ਸਾਧਨਾ ਪਿੱਛੇ ਭੱਜ ਰਹੇ ਨੇ , ਜਿਸਦਾ ਭੋਜ ਆਖਿਰਕਾਰ ਕਿਸਾਨਾਂ ਤੇ ਹੀ ਪੈ ਰਿਹਾ ਹੈ । ਬੈਂਕ ਵੀ ਕਿਸਾਨਾਂ ਨੂੰ ਵੱਧ ਮੁਨਾਫ਼ੇ ਲਈ ਵੱਡੇ ਕਰਜ਼ੇ ਆਸਾਨੀ ਨਾਲ ਦੇ ਦਿੰਦੇ ਹਨ ਅਤੇ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਉਹ ਖ਼ੁਦਕੁਸ਼ੀ ਕਰ ਲੈਂਦੇ ਹਨ । ਇਸਲਈ ਸਰਕਾਰਾਂ ਨੂੰ ਸਮਝਾਉਣਾ ਪਵੇਗਾ ਕਿ ਕਿਸਾਨਾਂ ਨੂੰ ਉਹਨੀ ਹੀ ਭਾਰੀ ਮਸ਼ੀਨ ਦਿਤੀ ਜਾਵੇ , ਜਿਹਨਾਂ ਉਹਨਾਂ ਕੋਲ ਖੇਤ ਹਨ । ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਕਮਿਊਨਿਟੀ ਪੱਧਰ ਤੇ ਮਸ਼ੀਨਾਂ ਨੂੰ ਜੁਟਾਉਣ ਦੀ ਕੋਸ਼ਿਸ਼ ਕਰਨ , ਇਸ ਵਿਚ ਖਰਚਾ ਵੀ ਘਟ ਆਵੇਗਾ।
ਜਗਮੋਹਨ ਖੇਤੀਬਾੜੀ ਲਈ ਵਿਦਿਆਰਥੀਆਂ ਦੀ ਮਦਦ ਲਈ ਉਹਨਾਂ ਨੂੰ ਮੁਫ਼ਤ ਸਿੱਖਿਆ ਵੀ ਦਿੰਦੇ ਹਨ । ਨਾਲ ਹੀ , ਜੇਕਰ ਕੋਈ ਕਿਸਾਨ ਖੇਤੀ ਦੇ ਉੱਨਤ ਤਰੀਕੇ ਨੂੰ ਸਿੱਖਣਾ ਚਾਹੁੰਦਾ ਹੈ , ਤਾਂ ਉਹ ਉਹਨਾਂ ਦੀ ਵੀ ਮਦਦ ਕਰਦੇ ਹਨ ਅਤੇ ਖੇਤੀ ਵਿਗਿਆਨ ਕੇਂਦਰ , ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੰਸਥਾਵਾਂ ਦੀ ਸਿਫਾਰਿਸ਼ ਕਰਦਾ ਹੈ।
ਉਹ ਕਹਿੰਦੇ ਹਨ ਕਿ " ਕਿਸਾਨਾਂ ਨੂੰ ਲੈਕੇ ਕੋਰੋਨਾ ਮਹਾਮਾਰੀ ਤੋਂ ਬਾਅਦ ਲੋਕਾਂ ਦਾ ਨਜ਼ਰੀਆ ਬਦਲ ਗਿਆ ਹੈ। ਆਉਣ ਵਾਲੇ 5 -10 ਸਾਲਾਂ ਵਿਚ ਕਿਸਾਨਾਂ ਦੇ ਜੀਵਨ ਬਹੁਤ ਸਕਰਾਤਮਕ ਤਬਦੀਲੀ ਆ ਸਕਦੀ ਹੈ । ਸਾਰੇ ਹਿੱਸੇਦਾਰਾਂ ਨੂੰ ਭੋਜਨ ਸੁਰੱਖਿਆ ਅਤੇ ਖੇਤੀ ਆਧਾਰਤ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ।
ਉਹ ਕਹਿੰਦੇ ਹਨ ਕਿ ਅੱਜ ਕਿਸਾਨਾਂ ਨੂੰ ਸਥਾਨਕ ਮੌਸਮ ਦੇ ਹਿਸਾਬ ਨਾਲ ਅਜਿਹੀਆਂ ਫ਼ਸਲਾਂ ਦੀ ਚੋਣ ਕਰਨੀ ਪਵੇਗੀ, ਜਿਸ ਦਾ ਉਨ੍ਹਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ । ਉਧਾਰਣ ਦੇ ਤੌਰ ਤੇ , ਜੇਕਰ ਤੁਸੀ ਝੋਨੇ ਦੀ ਖੇਤੀ ਕਰ ਰਹੇ ਹੋ , ਤਾਂ ਉਸ ਵਿਚ ਇਕ ਏਕੜ ਕਰੀਬ 40 ਹਜਾਰ ਰੁਪਏ ਹੁੰਦੇ ਹਨ । ਪਰ , ਜੇਕਰ ਤੁਸੀ ਮੱਕੀ ਦੀ ਖੇਤੀ ਕਰਦੇ ਹੋ , ਤਾਂ ਉਸ ਨੂੰ ਉਨ੍ਹੇ ਸਮੇਂ ਦੇ ਵਿਚ ਦੋ ਬਾਰ ਉਗਾਇਆ ਜਾ ਸਕਦਾ ਹੈ ਅਤੇ ਇਸ ਵਿਚ ਇੱਕੋ ਵਾਰ 40-45 ਹਜਾਰ ਰੁਪਏ ਹੁੰਦੇ ਹਨ । ਇਸ ਫਰਕ ਨੂੰ ਉਹਨਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤ ਦੇ ਦਿਨਾਂ ਵਿਚ ਹੀ ਸਮਝ ਲਿਆ ਸੀ ।
ਇਹ ਵੀ ਪੜ੍ਹੋ :- ਹੁਣ 40 ਸਾਲ ਦੀ ਉਮਰ 'ਚ ਮਿਲੇਗੀ 50 ਹਜ਼ਾਰ ਰੁਪਏ ਤੱਕ ਦੀ ਪੈਨਸ਼ਨ, ਨਾਲ ਹੀ ਮਿਲੇਗਾ ਲੋਨ