1. Home
  2. ਸਫਲਤਾ ਦੀਆ ਕਹਾਣੀਆਂ

ਪਿਛਲੇ 10 ਸਾਲਾਂ ਤੋਂ Natural Farming ਨਾਲ ਜੁੜੇ Gurdaspur ਦੇ ਕਿਸਾਨ ਬੂਟਾ ਸਿੰਘ ਦੀ ਸਫਲਤਾ ਦੀ ਕਹਾਣੀ ਨੌਜਵਾਨ ਕਿਸਾਨਾਂ ਲਈ ਮਿਸਾਲ

ਕਿਸਾਨ ਬੂਟਾ ਸਿੰਘ ਪਿਛਲੇ 10 ਸਾਲਾਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾ ਕੇ ਇੰਟਰਕਰੋਪਿੰਗ, ਖੇਤੀ ਵਿਭਿੰਨਤਾ, ਐਗਰੋ ਫੋਰੈਂਸਟਰੀ ਤੇ ਮਿੱਟੀ ਊਪਜਾਉਤਾਂ ਲਈ ਦੇਸੀ ਗਾਂਵਾਂ ਤੇ ਹਰੀ ਖਾਦ ਨਾਲ ਕਰਦੇ ਕੁਦਰਤੀ ਖੇਤੀ। ਯੂ-ਟਿਊਬ ਤੋਂ ਸੁਭਾਸ਼ ਪਾਲੇਕਰ ਜੀਵ ਅੰਮ੍ਰਿਤ ਤਿਆਰ ਵਿਧੀ, ਅੰਮ੍ਰਿਤਸਰ ਪਿੰਗਲਵਾੜੇ ਦਾ ਖੇਤੀ ਲਿਟਰੇਚਰ, ਗੁੱਡ ਗ੍ਰੋ ਫ਼ਗਵਾੜਾ ਮਾਡਲ, ਗੁਰਮੁੱਖ ਸਿੰਘ ਰੰਗੀਲਪੁਰ ਰਹੇ ਸੇਧਕ, ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਦੇ ਕਿਸਾਨ ਮੇਲਿਆਂ 'ਚ ਕਰਦੇ ਸ਼ਮੂਲੀਅਤ।

Gurpreet Kaur Virk
Gurpreet Kaur Virk
ਕੁਦਰਤੀ ਖੇਤੀ ਦੀ ਸਫਲ ਕਹਾਣੀ

ਕੁਦਰਤੀ ਖੇਤੀ ਦੀ ਸਫਲ ਕਹਾਣੀ

Success Story: ਕਿਸਾਨ ਵੀਰੋ ਦੇਖਿਆ ਜਾਵੇ ਤਾਂ ਅੱਜ ਮਹਿੰਗਾਈ ਦੇ ਯੁੱਗ ਵਿੱਚ ਖੇਤੀ ਕੇਵਲ ਸਮਝ ਅਨੁਸਾਰ ਚੱਲਣ ਦੀ ਹੀ ਰਹਿ ਗਈ ਹੈ, ਕਿਉਂਕਿ ਇੱਕ ਦੂਜੇ ਵੱਲ ਦੇਖ ਕੇ ਚੱਲਣ ਦੀ ਦੋੜ ਖੇਤ ਪ੍ਰਤੀ ਬੇਲੋੜੀ ਖੇਤੀ ਸਮੱਗਰੀ ਦੀ ਲੋੜ ਭਾਵੇਂ ਨਾ ਹੋਵੇ ਤਦ ਵੀ ਬੇਸਮਝੀ ਕਰਕੇ ਪਾਉਣ ਲਈ ਝਿਜਕਦੇ ਨਹੀਂ। ਅੱਜ ਪੰਜਾਬ ਦਾ 90 ਫੀਸਦੀ ਕਿਸਾਨ ਖੇਤ ਦੇ ਖ਼ਰਚ ਜੋਂ ਬੀਜ਼ ਤੋਂ ਲੈ ਕੇ ਮੰਡੀ ਤੱਕ ਪਹੁੰਚਣ ਦੇ ਲਿਖਦਾ ਨਹੀਂ ਜਿਸਦਾ ਉਸ ਨੂੰ ਅਸਲ ਝਾੜ ਤੇ ਫ਼ਸਲ ਚੋਂ ਬਚੇ ਪੈਸਿਆਂ ਦਾ ਪਤਾ ਲੱਗ ਸਕੇ।

ਦੋਸਤੋ ਅੱਜ ਖੇਤੀ ਖਰਚੇ ਘਟਾਉਣ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣਾ ਹੀ ਅੱਜ ਸਭ ਤੋਂ ਅਹਿਮ ਹੈ। ਜਿਸ ਨਾਲ ਫ਼ਸਲੀ ਕੀਟ ਪਤੰਗੇ, ਬਿਮਾਰੀ, ਜ਼ਮੀਨ ਦਾ ਬੰਜ਼ਰ ਪੁਣਾਂ ਘਟਾਉਣ ਦੇ ਨਾਲ ਹੀ ਮਨੁੱਖੀ ਜੀਵਨ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸ. ਬੂਟਾ ਸਿੰਘ 67 ਸਾਲਾਂ ਦੀ ਉਮਰ 'ਚ ਵੀ ਆਪਣੇ ਸਾਰੇ ਖੇਤੀਬਾੜੀ ਖੇਤਰ ਦੇ ਕੰਮ ਆਪਣੇ ਹੱਥੀਂ ਆਪ ਟਰੈਕਟਰ ਚਲਾ ਕੇ ਕਰਦੇ ਹਨ।

ਕਿਸਾਨ ਬੂਟਾ ਸਿੰਘ

ਸ. ਬੂਟਾ ਸਿੰਘ ਗੁਰੂ ਸਿੱਖ ਹੋਣ ਦੇ ਨਾਲ ਆਪਣੀ ਉੱਚੀ ਸੋਚ ਸਦਕਾ ਜਿਥੇ ਵਾਤਾਵਰਨ ਸਾਫ਼ ਰੱਖਣ ਲਈ ਉਪਰਾਲੇ ਕਰਦੇ, ਉਥੇ ਮਿੱਟੀ ਦੀ ਉਪਜਾਊਪਨ ਵਧਾਉਣ ਲਈ ਵਧੇਰੇ ਦੇਸੀ ਨੁਸਖੇ ਅਪਣਾ ਰਹੇ ਉਹ ਪਸ਼ੂ ਦੇ ਰੂੜੀ ਖਾਦ ਹੋਵੇ ਜਾਂ ਘਾਹ ਵੀ ਹਰੀ ਖਾਦ ਵਜੋਂ ਵਰਤਦੇ ਹਨ। ਪਿੰਡ ਦੇ ਨੋਜਵਾਨ ਮੈਨੂੰ ਹੱਸਦੇ ਹਨ ਕਿ ਬਾਪੂ ਸਾਨੂੰ ਆਪਣੀ ਜ਼ਮੀਨ ਠੇਕੇ ਤੇ ਦੇ ਦੇ। ਆਖਣ ਸਾਡੇ ਤੋਂ ਵੱਧ ਪੈਸੇ ਲੈ ਲਵੋ ਤੁਸੀਂ ਆਰਾਮ ਕਰਿਆਂ ਕਰੋ, ਤੁਸੀਂ ਹੁਣ ਬਜ਼ੁਰਗ ਹੋ ਗਏ ਹੋ। ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਸਭ ਤੋਂ ਪਹਿਲਾਂ ਮੇਰੀ ਜ਼ਮੀਨ ਸਾੜਨੀ ਹੈਂ ਜੋਂ ਮੈਂ ਲੰਮੇ ਸਮੇਂ ਤੋਂ ਬਚਾਈ ਐਂ , ਤੇ ਮੈਂ ਇਸ ਵਿੱਚ ਸੂੰਖਮ ਜੀਵਾਂ ਤੇ ਮਿੱਤਰ ਕੀੜਿਆਂ ਨੂੰ ਸਾਂਭਿਆ ਹੈ। ਤੁਸੀਂ ਅੱਗ ਲਗਾ ਕੇ ਨਸ਼ਟ ਕਰ ਦੇਣੇ ਹਨ। ਉਪਰੋਂ ਤੁਸੀਂ ਵੱਧ ਖ਼ਾਦ ਪਾ ਕੇ ਜ਼ਮੀਨ ਵੀ ਖ਼ਰਾਬ ਕਰ ਦੇਣੀ ਹੈ। ਉਹਨਾਂ ਕਿਹਾ ਕਿ ਮੈਂ ਖੇਤੀ ਸੰਸਥਾਵਾਂ ਦੇ ਲਿਟਰੇਚਰ ਪੜ੍ਹਨ ਦੇ ਨਾਲ ਕਾਸ਼ਤ ਕਰਦਾ ਹਾਂ ਫਜ਼ੂਲ ਖਰਚੀ ਤੇ ਦੇਖਾਂ ਦੇਖੀਂ ਨਾਲ ਨਹੀਂ।

ਕਿਸਾਨੀ ਤਜ਼ਰਬੇ

ਕਿਸਾਨ ਬੂਟਾ ਸਿੰਘ ਨੇ ਕਿਹਾ ਕਿ ਬੇਸ਼ੱਕ ਮੈਂ ਖੇਤ ਨੂੰ ਅੱਗ ਨਹੀਂ ਲਗਾਉਂਦਾ ਜਾਂ ਕੁਦਰਤੀ ਖੇਤੀ ਤੇ ਇੰਟਰਕਰੋਪਿੰਗ ਕਰਦਾ ਹਾਂ ਪਰ ਮੇਰਾ ਪਰਿਵਾਰ ਵੀ ਏਸ ਕੰਮ ਤੋਂ ਆਗਿਆਨਤਾ ਵੱਸ ਖ਼ੁਸ਼ ਨਹੀਂ ਹੈ ਅਤੇ ਪਿੰਡ ਦੇ ਲੋਕ ਵੀ ਏਸੇ ਕਰਕੇ ਮੇਰੇ ਤੇ ਹੱਸਦੇ ਹਨ। ਮੈਨੂੰ ਲੱਗਦਾ ਕਿ ਮੈਂ ਕੁਦਰਤ ਨਾਲ ਜੁੜਿਆ ਹਾਂ। ਕੁਦਰਤ ਦੇ ਨਿਯਮਾਂ ਦੇ ਉਲਟ ਨਹੀਂ ਗਿਆ।ਉਹਨਾਂ ਕਿਹਾ ਕਿ ਮੈਂ ਜਦੋਂ 10 ਸਾਲ ਪਹਿਲਾਂ ਖੇਤ ਦੀ ਮਿੱਟੀ ਨੂੰ ਅੱਗ ਲਗਾਈ ਸੀ ਤਾਂ ਖੇਤ ਚ ਜਾ ਕੇ ਦੇਖਿਆ ਕਿ ਮਿੱਟੀ ਬਹੁਤ ਸਖ਼ਤ ਹੋਈ ਸੀ ਤੇ ਜਦੋਂ ਫੜਿਆ ਤਾਂ ਅਸਲ ਵਿੱਚ ਉਹ ਸੜ ਗਈ ਸੀ। ਮੈਨੂੰ ਦਿਲੋਂ ਦੂਖ ਹੋਇਆ ਕਿ ਜਿਸ ਧਰਤੀ ਨੇ ਸਾਨੂੰ ਖਵਾਇਆ, ਆਰਥਿਕ ਤੌਰ ਤੇ ਤਕੜਾ ਕੀਤਾ ਤੇ ਅਸੀਂ ਉਸਨੂੰ ਬੰਜ਼ਰ ਕਰਕੇ ਸਾੜ ਰਹੇ ਹਾਂ। ਮੇਰਾ ਮਨ ਬਹੁਤ ਝੰਜੋੜਿਆ ਮੁੜ ਪਾਪ ਕਰਨ ਦਾ ਖਿਆਲ ਛੱਡ ਕਦੇ ਅੱਗ ਨਹੀਂ ਲਗਾਈਂ। ਅੱਜ ਮੇਰੇ ਖੇਤ ਚ ਖੁੱਲ੍ਹੇ ਗੰਡੋਏ ਮਿੱਤਰ ਜੀਵ ਤੇ ਪੰਛੀਆਂ ਦੀਆਂ ਲਹਿਰਾਂ ਬਹਿਰਾਂ ਹਨ।

ਤਜ਼ਰਬੇ ਦੀ ਗੱਲ ਕਰਦੇ ਕਿਹਾ ਕਿ ਪਿਛਲੇ ਸੀਜ਼ਨ ਤੇ ਮੇਰੇ ਗੁਆਂਢੀ ਦੇ ਖੇਤ ਚ ਬਰਸੀਮ ਦੀ ਸੁੰਡੀ ਜੋਂ ਕਿ ਮੇਰੇ ਮੂੰਗੀ ਜੋਂ ਕਿ ਘੱਟ ਖ਼ਾਦ ਵਾਲੀ ਫ਼ਸਲ ਨੂੰ ਵੀ ਖ਼ਾਹ ਗਈ, ਪਰ ਉਸ ਖੇਤ ਦੇ ਨਾਲ ਜਿਹੜੀ ਮੂੰਗੀ ਜੀਵ ਅੰਮ੍ਰਿਤ ਤਿਆਰ ਕਰਕੇ ਬਿਜਾਈ ਕੀਤੀ ਸੀ, ਉਸ ਨੂੰ ਖ਼ਾਹ ਨਹੀਂ ਸਕੀ। ਏਂ ਵੀ ਵਿਚਾਰ ਕਰਨ ਵਾਲ਼ੀ ਗੱਲ ਹੈ। ਮਿੱਠੀ ਤੇ ਕੁਦਰਤੀ ਸੋਮਿਆ ਦੁਆਰਾ ਤਿਆਰ ਫ਼ਸਲ ਨੂੰ ਪੰਛੀਆਂ ਦੇ ਨਾਲ ਪਸ਼ੂਆਂ ਨੂੰ ਵੀ ਖਿੱਚ ਲਿਆਉਣ ਲਈ ਖ਼ੁਸ਼ਬੂ ਉਹਨਾਂ ਦੀ ਪਹਿਲੀ ਪਸੰਦ ਹੈ ਜੋ ਨੁਕਸਾਨ ਜ਼ਰੂਰ ਕਰਦੇ ਹਨ। ਮੈਨੂੰ ਲੱਗਦਾ ਮੈਂ ਕੁਦਰਤ ਨਾਲ ਜੁੜਿਆ ਹਾਂ। ਕੁਦਰਤ ਦੇ ਨਿਯਮਾਂ ਦੇ ਉਲਟ ਨਹੀਂ ਗਿਆ। ਕਣਕ ਦੇਸੀ ਕਿਸਮ ਸੋਨਾ ਮੋਤੀ ਕੁਦਰਤੀ ਖੇਤੀ ਰਾਹੀਂ ਤਿਆਰ ਕਰਦੇ ਹਾਂ। ਇੰਟਰਕਰੋਪਿੰਗ ਚ ਗੰਨੇ ਦੀ ਕਿਸਮ 64, 95, ਤੇ 23 ਦਾ ਇੱਕ ਇੱਕ ਸਿਆੜ ਤੇ ਇਕ ਅਮਰੀਕਨ ਕਿਸਮ ਦਾ ਗੰਨਾ ਲਗਾਇਆ ਜੋਂ ਬਾਕੀਆਂ ਨਾਲੋਂ ਬੂਟਾ ਵੱਧ ਕੀਤਾ।

ਉਹਨਾਂ ਕਿਹਾ ਮੈਂ ਕਣਕ ਦੇ ਨਾੜ ਨੂੰ ਵੱਤਰ ਚ ਵਹਾ ਕੇ ਮੁੜ ਪੰਦਰਾਂ ਦਿਨਾਂ ਬਾਅਦ ਪਾਣੀ ਲਗਾ ਕੇ ਮੂੰਗੀ ਜਾਂ ਜੰਤਰੀ ਦਾ ਛੱਟਾ ਦੇ ਦਿੱਤਾ ਜਾਂਦਾ। ਬਾਅਦ ਚ ਪਾਣੀ ਲਗਾ ਕੇ ਸੁਹਾਗਾ ਮਾਰ ਵਿਚ ਵਹਾ ਦਿੱਤਾ ਜਾਂਦਾ ਹੈ ਲੋਕ ਕਹਿੰਦੇ ਮੁੱਢ ਚ ਝੋਨਾ ਨਹੀਂ ਲੱਗਦਾ ਸਾਡੇ ਖੇਤ ਚ ਮੁੱਢ ਲੱਭ ਕੇ ਦੱਸ ਦਿਉ ਸਭ ਗਲ਼ ਜਾਂਦਾ ਹੈ। ਝੋਨੇ ਦੇ ਹਰੇ ਵੱਡ ਨੂੰ ਵੀ ਮਸ਼ੀਨਰੀਆਂ ਨਾਲ ਖੇਤ ਚ ਰਲਾ ਦਿੰਦੇ ਹਾਂ।ਹੋਰ ਤਜਰਬੇ ਬਾਰੇ ਕਿਹਾ ਮੈਂ ਨਰਮੇ ਤੇ ਮੂੰਗਫਲੀ ਦੀ ਵੀ ਬਿਜਾਈ ਕੀਤੀ ਜੋਂ ਵਧੀਆ ਰਹੀ ਪਰ ਅਖ਼ੀਰ ਚ ਕਾਲੇ ਤੇਲੇ ਨੇ ਨਰਮੇ ਦਾ ਨੁਕਸਾਨ ਕੀਤਾ ਪਰ ਮੈਂ ਕੋਈ ਸਪਰੇਅ ਨਹੀਂ ਕੀਤੀ ਜੇ ਕੀਤੀ ਹੁੰਦੀ ਤਾਂ ਫ਼ਸਲ ਏਸ ਜ਼ਮੀਨ ਚ ਕਾਰਗਰ ਹੈ। ਮਿੱਟੀ ਚ ਸੂੰਖਮ ਜੀਵਾਂ ਦੀ ਗਿਣਤੀ ਵਧਾਉਣ ਤੇ ਕੁਦਰਤੀ ਖ਼ਾਦ ਵੱਜੋਂ ਮਹੀਨੇ ਦੇ ਮਹੀਨੇ ਜੀਵ ਅੰਮ੍ਰਿਤ ਤਿਆਰ ਕਰਕੇ ਪਾਣੀ ਦੇ ਨਾਲ ਖੇਤ ਨੂੰ ਪਾਉਂਦੇ ਹਾਂ। ਏਸ ਖੇਤੀ ਚ ਸਾਡੇ ਵੀਰ ਗੁਰਮੁਖ ਸਿੰਘ ਪਿੰਡ ਰੰਗੀਲਪੁਰ ਹੁਰਾਂ ਨਾਲ ਗੱਲਬਾਤ ਸੇਧ ਦਿੰਦੀ ਹੈ। ਉਹਨਾਂ ਕਿਹਾ ਕਿ ਬਹੁਤੇ ਨਦੀਨ ਤੇ ਕੀਟਾਂ ਨੂੰ ਫ਼ਸਲੀ ਜ਼ਮੀਨ ਦੀ ਥਾਂ ਬਦਲਣ ਨਾਲ ਘਟਾਏ ਜਾ ਸਕਦੇ ਹਨ।

ਇਹ ਵੀ ਪੜੋ: Gurdaspur ਜ਼ਿਲ੍ਹੇ ਦੇ Farmer Bhupinder Singh ਵੱਲੋਂ Crop Diversification ਦਾ ਵਧੀਆ ਮਾਡਲ ਤਿਆਰ, ਫਸਲਾਂ ਦੇ ਨਾਲ-ਨਾਲ ਪਸ਼ੂ ਪਾਲਣ ਨੂੰ ਵੀ ਤਰਜ਼ੀਹ

ਉੱਧਮ ਤੇ ਉਪਰਾਲੇ

ਕਿਸਾਨ ਬੂਟਾ ਸਿੰਘ ਨੇ ਕਿਹਾ ਕਿ ਭਗਵਾਨ ਦਾ ਸਿਧਾਂਤ ਹੈ ਭ- ਭੂਮੀ, ਗ- ਗਗਨ, ਵ- ਵਾਯੂ, ਅ- ਅਗਨੀ, ਨ- ਨੀਰ।ਭਗਵਾਨ ਜਿਸ ਤੋਂ ਸਾਰੀ ਬਨਸਪਤੀ ਤੇ ਜੀਵ ਬਣਦੇ ਹਨ। ਏਨਾਂ ਜੀਵਾਂ ਦੀ ਵੀ ਲੋੜਾਂ ਹਨ, ਏਨਾਂ ਨੇ ਵੀ ਤੇ ਏਥੋਂ ਹੀ ਖਾਂਣਾਂ ਹੈ ਤੇ ਏਥੇ ਹੀ ਰਹਿਣਾ ਹੈ ਸਾਨੂੰ ਸਮਝਣ ਦੀ ਲੋੜ ਹੈ।ਦੱਸਿਆ ਕਿ ਮੈਂ ਨਾਨ ਆਰਗੈਨਿਕ ਫ਼ਸਲ ਨੂੰ ਕੇਵਲ 1.5 ਬੋਰਾ ਯੂਰੀਆ, ਅੱਧੀ ਬੋਰੀ ਡੀ ਏਂ ਪੀ ਤੇ ਬਾਕੀ ਸਾਰਾ ਸਾਲ ਸਮਾਂ ਜੀਵ ਅੰਮ੍ਰਿਤ ਪਾਉਂਦੇ ਰਹਿੰਦੇ ਹਾਂ। ਮੈਂ ਕਦੇ ਵੀ ਦੇਖਾਂ ਦੇਖੀਂ ਸਪਰੇਅ ਜਾਂ ਖ਼ਾਦ ਨਹੀਂ ਪਾਈ ਤੇ ਕੀਟਨਾਸ਼ਕ ਵੀ ਨਾ ਬਰਾਬਰ।ਫਗਵਾੜੇ ਦੇ ਗੁੱਡ ਗਰੋ ਮਾਡਲ ਤਹਿਤ ਬੈਡਾਂ ਦੇ ਸਾਈਡਾ ਤੇ ਨੋਂ ਨੋਂ ਇੰਚ ਕਣਕ ਨੂੰ ਚੋਗ ਕੇ ਤੇ ਵਿਚਕਾਰ ਛੋਲੇ ਨਾਈਟ੍ਰੋਜਨ ਫਿਕਸੇਸ਼ਨ ਲਈ ਲਗਾਉਂਦੇ ਹਾਂ।

ਉਹਨਾਂ ਕਿਹਾ ਕਿ ਮੈਂ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਮੁਰਗੀ ਪਾਲਣ ਦੀ ਟਰੇਨਿੰਗ ਲਈ ਪਰ ਪੋਲਟਰੀ ਦਾ ਕੰਮ ਨਹੀਂ ਕੀਤਾ। ਖੇਤੀ ਵਿਭਿੰਨਤਾ ਚ ਗੰਨੇ ਦੀ ਫ਼ਸਲ, ਛੋਲੇ ਦਾਲਾਂ, ਸਾਰੀਆਂ ਸਬਜ਼ੀਆਂ ਵੀ ਸਾਡੇ ਘਰ ਦੀ ਹੁੰਦੀ ਹੈ। ਕੇਵਲ ਅਸੀਂ ਬਜ਼ਾਰ ਵਿੱਚ ਕੇਵਲ ਮਸਾਲੇ ਤੇ ਲੂਣ ਹੀ ਖਰੀਦਦੇ ਹਾਂ। ਸਰੋਂ ਵੀ ਸਾਡੀ ਆਪਣੀ ਹੁੰਦੀ ਹੈ। ਮੈਂ ਘਰ ਵਿੱਚ ਆਪਣਾਂ ਵੇਲਣਾ ਲਗਾਇਆ ਹੈ ਗੰਨਾ ਕਦੇ ਵੀ ਮਿੱਲ ਵਿੱਚ ਨਹੀਂ ਭੇਜਿਆ। ਪਿੰਡਾਂ ਦੇ ਬੰਦੇ ਅਗੇਤੀਆਂ ਡਿਮਾਡਾਂ ਕਰਕੇ ਗੁੜ ਮੈਥੋਂ ਕੁਦਰਤੀ ਖੇਤੀ ਦੁਆਰਾ ਤਿਆਰ ਕੀਤਾ ਖ਼ਰੀਦਦੇ ਹਨ। ਜਿਹੜਾ ਇੱਕ ਵਾਰ ਮੇਰਾ ਗੁੜ ਸਬਜ਼ੀ ਆਲੂ ਜਾਂ ਦਾਲਾਂ ਖਾਂਦੇ ਨੇ ਫਿਰ ਉਹ ਕੁਦਰਤੀ ਖੇਤੀ ਦੁਆਰਾ ਤਿਆਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੇ ਸਵਾਦ ਨੂੰ ਆਨੰਦ ਮਾਣਦੇ ਹਨ। ਬਾਰ ਬਾਰ ਉਹੀਂ ਦੁਬਾਰਾ ਲਿਆਉਣ ਤੇ ਬਣਾਉਣ ਦੀ ਮੰਗ ਕਰਦੇਂ ਹਨ। ਬਹੁਤੇ ਰਹਿ ਜਾਂਦੇ ਹਨ ਜਿਨ੍ਹਾਂ ਦੀ ਡਿਮਾਂਡ ਪੂਰੀ ਨਹੀਂ ਹੁੰਦੀ। ਚੰਗਾ ਭੋਜਨ ਖਾਣ ਨਾਲ ਹੀ ਤੰਦਰੁਸਤ ਸਿਹਤ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੁੰਦੀ ਹੈ।

ਖੇਤੀ ਵਿਭਿੰਨਤਾ ਤੇ ਐਗਰੋ ਫਾਰੈਸਟਰੀ ਦੀ ਗੱਲ ਕਰੀਏ ਤਾਂ ਮੈਂ ਤਿੰਨ ਕਿਲਿਆਂ ਦੀ ਵੱਟਾਂ ਤੇ ਪਾਪੂਲਰ ਲਗਾਇਆ ਹੈ ਜਿਸਦੇ ਪੱਤਿਆਂ ਦੀ ਰਹਿੰਦ ਖੂਹੰਦ ਵੀ ਖੇਤ ਚ ਸੰਭਾਲ ਕਰਦੇ ਹਾਂ ਦੂਜੀ ਗੱਲ ਮੈਂ ਕਦੇ ਚੂਹੇ ਮਾਰਨ ਵਾਲ਼ੀ ਦਵਾਈ ਖੇਤ ਨੂੰ ਨਹੀਂ ਪਾਈ। ਪਾਪੂਲਰ ਦੇ ਉਪਰ ਵਧੇਰੇ ਪੰਛੀਆਂ ਦੇ ਆਲ੍ਹਣੇ ਨੇ ਉਹ ਖ਼ੁਦ ਹੀ ਆਪ ਚੂਹਿਆਂ ਨੂੰ ਖ਼ਾਹ ਜਾਂਦੇ ਹਨ। ਪਿੰਡ ਵਿੱਚ ਕੀਤੇ ਅੱਗ ਲੱਗੀ ਦੇਖ਼ ਲੈਂਦਾ ਤਾਂ ਦਿਲੋ ਦੁਖੀ ਹੁੰਦਾ ਕਿ ਏਂ ਵਾਤਾਵਰਣ ਪਲੀਤ ਕਰਨਗੇ। ਮੈਂ ਪਿੰਡ ਦੇ ਗੁਰੂ ਘਰ ਦਾ ਛੋਟਾ ਜਿਹਾ ਪ੍ਰਚਾਰਕ ਹੋਣ ਦੇ ਨਾਤੇ ਗੁਰੂਦਵਾਰਾ ਸਾਹਿਬ ਤੋਂ ਲੈਕੇ ਜਿਥੇ ਵੀ ਬੈਠਦਾ ਹਾਂ ਅੱਗ ਨਾ ਲਗਾਉਣ ਬਾਰੇ ਤੇ ਕੁਦਰਤ ਨਾਲ ਜੁੜਨ ਬਾਰੇ ਆਖਦਾ ਹਾਂ। ਖੇਤੀਬਾੜੀ ਵਿਭਾਗ ਵੱਲੋਂ ਸਨਮਾਨਿਤ ਕਿਸਾਨ ਬਲਾਕ ਫਾਰਮਰ ਐਡਵਾਇਜਰੀ ਕਮੇਟੀ ਤੇ ਕਿਸਾਨ ਹੱਟ ਕਾਹਨੂੰਵਾਨ ਦਾ ਮੈਂਬਰ ਹੈ।

ਮਾਰਕੀਟਿੰਗ ਤੇ ਸਹਾਇਕ ਧੰਦੇ

ਝੋਨੇ ਦੀ ਮਾਰਕਿੰਟਿੰਗ ਲਈ 1718 ਤੇ ਘੱਟ ਸਮੇਂ ਲਈ 1692 ਨੂੰ ਤਰਜੀਹ ਦਿੰਦੇ ਹਾਂ। ਇਸ ਦੀ ਡਿਮਾਂਡ ਹੋਂਣ ਕਰਕੇ ਵੇਚਣ ਦੀ ਤੰਗੀ ਨਹੀਂ ਆਉਂਦੀ। ਸਾਹੀਵਾਲ ਗਾਵਾਂ ਪਾਲਣ ਦੇ ਨਾਲ ਦੇਸੀ ਕਣਕ ਦਾ ਨਾੜ 10 ਕੁਇੰਟਲ ਤੇ ਝੋਨੇ ਦਾ 22 ਕੁਇੰਟਲ ਪ੍ਰਤੀ ਏਕੜ ਰਹਿੰਦਾ। ਬਿਨਾਂ ਆਰਗੈਨਿਕ ਘੱਟ ਖ਼ਾਦ ਵਾਲੀ ਝੋਨੇ ਦਾ ਝਾੜ 29.5 ਕੁਇੰਟਲ ਰਿਹਾ। ਅਸੀਂ ਗੋਬਰ ਗੈਸ ਪਲਾਂਟ ਪਿਛਲੇ ਗਿਆਰਾਂ ਸਾਲਾਂ ਤੋਂ ਲਗਾਇਆ ਜੋਂ ਗਰਮੀ ਚ ਸਿਲੰਡਰ ਦੀ ਲੋੜ ਨਹੀਂ, ਸਰਦੀਆਂ ਚ ਕਾਹਲ ਕਰਕੇ ਕਰਨੀ ਪੈਂਦੀ ਹੈ।ਪਾਪੂਲਰ ਦੀ ਮਾਰਕੀਟਿੰਗ ਬਾਰੇ ਦੱਸਿਆ ਕਿ ਵਪਾਰੀ ਆ ਕੇ ਲੈਂ ਜਾਂਦੇ, ਅਗਾਂਹ ਪਾਪੂਲਰ ਤੇ ਹਲਦੀ ਦੀ ਕਾਸ਼ਤ ਹੇਠਾਂ ਰਕਬਾ ਵਧਾਉਣ ਦੀ ਪਲੈਨਿੰਗ ਹੈ।

ਸੰਦੇਸ਼

ਕਿਸਾਨ ਬੂਟਾ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਲੋੜ ਹੈ। ਮੈਂ ਖ਼ੁਦ ਯੂ ਟਿਊਬ ਤੇ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਚੱਲਦੇ ਵੱਟਸਐਪ ਗਰੁੱਪ ਰਾਹੀਂ ਆਪਣੇ ਆਪ ਵਿੱਚ ਬਦਲਾਅ ਲਿਆਂਦਾ, ਉਥੋਂ ਕਿਸਾਨਾਂ ਦੀਆਂ ਸਫ਼ਲ ਕਹਾਣੀਆਂ, ਖੇਤੀ ਲਿਟਰੇਚਰ ਪੜਦਾ, ਜਿਸ ਤੋਂ ਸਾਨੂੰ ਨਵੀਂ ਖੋਜ ਨਵੀਂ ਤਕਨੀਕ, ਨਵੀਂ ਸੋਚ ਤੇ ਜਾਣਕਾਰੀ ਸੇਧ ਵੱਜੋਂ ਮਿਲ਼ਦੀ।ਦੂਜੀ ਬੇਨਤੀ ਕਿਸਾਨਾਂ ਨੂੰ ਕੀਤੀ ਕਿ ਮਿੱਟੀ ਨੂੰ ਨਾ ਸਾੜਨ ਕਿੰਨੇ ਜੀਵ ਅਨਜਾਣੇ ਵਿੱਚ ਮਰ ਜਾਂਦੇ ਹਨ ਤੇ ਮਿੱਟੀ ਬੰਜ਼ਰ ਚੁੱਲ੍ਹੇ ਦੀ ਮਿਟੀ ਵਾਂਗ ਬਣਦੀ ਹੈ ਅਤੇ ਕੁਦਰਤ ਨਾਲ ਜੁੜਨ।

ਉਹਨਾਂ ਰੁੱਖ ਲਗਾਉਣ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਇੱਕ ਰੁੱਖ ਇਕ ਮਰਲਾ ਮਾਰਦਾ ਹੈ ਤਾਂ ਮੈਨੂੰ ਪੰਜ ਸਾਲਾਂ ਦੇ ਬੂਟੇ ਦੇ ਵੱਧ ਪੈਸੇ ਮਿਲਦੇ ਹਨ। ਵਧੇਰੇ ਪੈਸੇ ਤੇ ਵਾਤਾਵਰਣ ਨੂੰ ਸਾਫ਼ ਰੱਖਣ ਦੇ ਨਾਲ ਉਹਨਾਂ ਰੁੱਖਾਂ ਤੇ ਬੈਠਣ ਵਾਲੇ ਪੰਛੀ ਖੇਤ ਦੇ ਚੂਹੇ ਵੀ ਤਾਂ ਖਾਂ ਜਾਂਦੇ ਹਨ। ਖੇਤ ਨੂੰ ਪਾਣੀ ਲਗਾਉਣ ਬਾਰੇ ਉਹਨਾਂ ਕਿਹਾ ਕਿ ਕਿਸਾਨ ਵੀਰ ਹਰੇਕ ਫਸਲ ਨੂੰ ਵੱਤਰ ਦੇ ਪਾਣੀ ਲਗਾਉਣ ਫ਼ਸਲ ਉਲੀਆ, ਕੀਟਾਂ ਤੋਂ ਬੱਚ ਜਾਂਦੀਆਂ ਹਨ, ਅਸੀਂ ਕਦੇ ਕਿਸੇ ਫ਼ਸਲ ਚ ਡਾਫਾਂ ਨਾਲ ਪਾਣੀ ਨਹੀਂ ਲਗਾਇਆ ਕੇਵਲ ਦੋ ਤਿੰਨ ਇੰਚ ਪਾਣੀ ਫੇਰਦੇ ਹਾਂ ਜ਼ਿਆਦਾ ਵੱਤਰ ਰੱਖਦੇ ਹਾਂ ਫ਼ਸਲ ਮਿੱਟੀ ਦੋਨੋਂ ਤੰਦਰੁਸਤ। ਉਹਨਾਂ ਆਪਣਾ ਨੰਬਰ 98153 - 67831 ਸਾਂਝਾ ਕੀਤਾ। ਤੁਹਾਡਾ ਕਿਸਾਨ ਸਫ਼ਲ ਕਹਾਣੀ ਸੰਗ੍ਰਹਿ ਪ੍ਰਤੀ ਕੋਈ ਸੁਝਾਅ ਹੋਵੇ ਤਾਂ ਵਿਭਾਗ ਦੇ ਨੰਬਰ ਤੇ ਸੰਪਰਕ ਕਰੋ।

ਲਿਖ਼ਤ:- ਕਮਲ਼ਇੰਦਰਜੀਤ ਬਾਜਵਾ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲ ਕਿਸਾਨ ਦੀ ਕਹਾਣੀ ਬਾਰੇ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।

Summary in English: Punjab Success story of Gurdaspur farmer Buta Singh, involved in natural farming for the last 10 years, is an example for young farmers.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters