1. Home
  2. ਸਫਲਤਾ ਦੀਆ ਕਹਾਣੀਆਂ

ਪੰਜਾਬ ਦੇ ਰਾਜਵਿੰਦਰ ਨੇ ਅਮਰੀਕੀ ਡਾਲਰ ਨੂੰ ਠੁਕਰਾ ਕੇ, ਆਪਣੀ ਮਿੱਟੀ ਵਿੱਚ ਉਗਾਇਆ ਸੋਨਾ

ਹਰ ਸਾਲ ਪੰਜਾਬ ਦੇ ਸੈਂਕੜੇ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਵਿੱਚ ਬਰੋਕਰਾ ਦੇ ਹੱਥਾਂ ਲੱਖਾਂ ਰੁਪਏ ਲੁਟਾ ਦਿੰਦੇ ਹਨ। ਇਸ ਦੇ ਲਈ ਗੈਰ ਕਾਨੂੰਨੀ ਢੰਗ ਅਪਣਾਉਣ ਤੋਂ ਵੀ ਸੰਕੋਚ ਨਹੀਂ ਹੁੰਦੇ, ਫੜੇ ਜਾਣ ਤੇ ਕਈ ਵਾਰ ਜੇਲ ਦੀ ਹਵਾ ਵੀ ਖਾਣੀ ਪੈਂਦੀ ਹੈ, ਤਾ ਕਈ ਵਾਰ ਤੇ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ।

KJ Staff
KJ Staff
Rajwinder Singh Dhaliwal

Rajwinder Singh Dhaliwal

ਹਰ ਸਾਲ ਪੰਜਾਬ ਦੇ ਸੈਂਕੜੇ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਵਿੱਚ ਬਰੋਕਰਾ ਦੇ ਹੱਥਾਂ ਲੱਖਾਂ ਰੁਪਏ ਲੁਟਾ ਦਿੰਦੇ ਹਨ। ਇਸ ਦੇ ਲਈ ਗੈਰ ਕਾਨੂੰਨੀ ਢੰਗ ਅਪਣਾਉਣ ਤੋਂ ਵੀ ਸੰਕੋਚ ਨਹੀਂ ਹੁੰਦੇ, ਫੜੇ ਜਾਣ ਤੇ ਕਈ ਵਾਰ ਜੇਲ ਦੀ ਹਵਾ ਵੀ ਖਾਣੀ ਪੈਂਦੀ ਹੈ, ਤਾ ਕਈ ਵਾਰ ਤੇ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ।

ਇਸੀ ਦੇ ਵਿਚਕਾਰ ਅਜਿਹੇ ਉਦਾਹਰਣ ਵੀ ਹਨ, ਜਿਨ੍ਹਾਂ ਨੇ ਡਾਲਰਾਂ ਅਤੇ ਚਮਕਦਾਰ ਭਰੀ ਜ਼ਿੰਦਗੀ ਨੂੰ ਨਕਾਰਦਿਆਂ ਹੋਏ ਆਪਣੀ ਧਰਤੀ 'ਤੇ ਸੋਨਾ ਉਗਾਇਆ ਹੈ,ਅਤੇ ਸਫਲਤਾ ਪ੍ਰਾਪਤ ਕੀਤੀ ਹੈ।

ਮੋਗਾ ਸ਼ਹਿਰ ਦੇ ਰਾਜਵਿੰਦਰ ਸਿੰਘ ਧਾਲੀਵਾਲ ਵੀ ਅਜਿਹੇ ਲੋਕਾਂ ਵਿਚੋਂ ਇਕ ਹੈ। ਰਾਜਵਿੰਦਰ ਪਹਿਲੇ ਅਮਰੀਕਾ ਵਿੱਚ ਇਕ ਵੱਡੀ ਟਰਾਂਸਪੋਰਟ ਕੰਪਨੀ ਵਿੱਚ ਟਰੱਕ ਚਲਾਉਂਦੇ ਸੀ, ਪਰ ਉਹ ਹਮੇਸ਼ਾਂ ਤੋਂ ਹੀ ਆਪਣਾ ਕੰਮ ਕਰਨਾ ਚਾਉਂਦੇ ਸੀ, ਇਸ ਲਈ ਛੇ ਸਾਲ ਪਹਿਲਾਂ ਨੌਕਰੀ ਛੱਡ ਕੇ ਉਹ ਆਪਣੇ ਪਿੰਡ ਲੋਹਾਰਾ ਵਾਪਸ ਆ ਗਏ ਆਪਣੀ 22 ਏਕੜ ਜ਼ਮੀਨ ਵਿਚੋਂ ਉਹਨਾਂ ਨੇ ਸੱਤ ਏਕੜ ਵਿੱਚ ਇਕ ਫਾਰਮ ਬਣਾ ਕੇ ਜੈਵਿਕ ਢੰਗ ਨਾਲ ਖੇਤੀ ਸ਼ੁਰੂ ਕੀਤੀ।

ਉਹ ਚਾਰ ਸਾਲਾਂ ਤੋਂ ਫਲ, ਸਬਜ਼ੀਆਂ ਅਤੇ ਅਨਾਜ ਉਗਾ ਰਹੇ ਹਨ। ਮਾਰਕੀਟਿੰਗ ਵੀ ਉਹ ਖੁਦ ਹੀ ਕਰਦੇ ਹਨ। ਰਾਜਵਿੰਦਰ ਗੰਨਾ ਵੀ ਉਗਾਂਦੇ ਹਨ ਅਤੇ ਇਸ ਵਿਚੋਂ ਗੁੜ ਅਤੇ ਚੀਨੀ ਵੀ ਬਣਾਉਂਦੇ ਹੈ। ਇਸ ਦੇ ਲਈ, ਫਾਰਮ ਵਿੱਚ ਹੀ ਇਕ ਪਲਾਂਟ ਵੀ ਲਗਾਇਆ ਹੈ। ਇਸ ਤੋਂ ਇਲਾਵਾ ਆੜੂ, ਕਿੰਨੂ, ਨਿੰਬੂ, ਗੁਲਾਬ, ਬੇਰ ਅਤੇ ਅੰਗੂਰ ਦੀ ਪੈਦਾਵਾਰ ਵੀ ਕਰਦੇ ਹਨ। ਰਾਜਵਿੰਦਰ ਦਸਦੇ ਹਨ ਕਿ ਉਹ ਹਰ ਰੋਜ਼ 10 ਤੋਂ 12 ਘੰਟੇ ਖੇਤ ਵਿੱਚ ਕੰਮ ਕਰਦੇ ਹਨ। ਝੋਨੇ ਦੀ ਕਾਸ਼ਤ ਨਹੀਂ ਕਰਦੇ ਕਿਉਂਕਿ ਇਹ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਾ ਰਿਹਾ ਹੈ।

ਨਹੀਂ ਰਾਸ ਆਇਆ ਪੀਜ਼ਾ ਕਾਰੋਬਾਰ

ਸ਼ਹਿਰ ਦੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰਾਜਵਿੰਦਰ ਸਿੰਘ ਧਾਲੀਵਾਲ ਨੇ ਗ੍ਰੈਜੂਏਸ਼ਨ ਤੋਂ ਬਾਅਦ ਟੈਕਸੈਸ਼ਨ ਐਡਵੋਕੇਟ ਵਰਿੰਦਰ ਅਰੋੜਾ ਦੇ ਦਫ਼ਤਰ ਵਿੱਚ ਨੌਕਰੀ ਕੀਤੀ। ਕੰਮ ਉਹ ਨਹੀਂ ਪਸੰਦ ਆਇਆ ਤਾਂ ਸਾਲ 2000 ਵਿੱਚ ਕਰਾਉਨ ਪੀਜ਼ਾ ਦੇ ਨਾਮ ਤੋਂ ਆਪਣਾ ਬ੍ਰਾਂਡ ਸ਼ੁਰੂ ਕੀਤਾ। ਸ਼ਹਿਰ ਵਿਚ ਤਿੰਨ ਸ਼ਾਖਾਵਾਂ ਖੋਲ੍ਹੀਆਂ ਸਨ। ਬਾਅਦ ਵਿੱਚ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਫਰੈਂਚਾਈਜ਼ਿੰਗ ਵੀ ਸ਼ੁਰੂ ਕੀਤੀਆਂ। ਕਾਰੋਬਾਰ ਵਧੀਆ ਚੱਲਦਾ ਰਿਹਾ, ਪਰ ਜ਼ਿੰਦਗੀ ਇਕ ਮਸ਼ੀਨ ਬਣ ਗਈ। ਪਰ ਉਹ ਵਪਾਰਕ ਰੁਝੇਵਿਆਂ ਨੂੰ ਪਸੰਦ ਨਹੀਂ ਹੋਏ। 

ਮੰਡੀਆਂ ਵਿੱਚ ਨਹੀਂ ਮਿਲੀ ਕੀਮਤ ਤਾਂ ਫਾਰਮ ਤੋਂ ਸ਼ੁਰੂ ਕੀਤੀ ਸਿੱਧੀ ਵਿਕਰੀ

ਰਾਜਵਿੰਦਰ ਦਸਦੇ ਹਨ ਕਿ ਉਹ ਆਮ ਮੰਡੀਆਂ ਵਿੱਚ ਜੈਵਿਕ ਉਤਪਾਦਾਂ ਦਾ ਸਹੀ ਮੁੱਲ ਨਹੀਂ ਲੈ ਪਾਂਦੇ ਸਨ, ਇਸ ਲਈ ਖੁਦ ਮਾਰਕੀਟਿੰਗ ਕਰਨ ਦਾ ਫੈਸਲਾ ਕੀਤਾ। ਫਾਰਮ ਦੀ ਬ੍ਰਾਂਡਿੰਗ ਕੀਤੀ ਹੁਣ ਲੋਕ ਸਿੱਧੇ ਫਾਰਮ 'ਤੇ ਪਹੁੰਚਦੇ ਹਨ ਅਤੇ ਚੀਜ਼ਾਂ ਖਰੀਦਦੇ ਹਨ। ਇੱਥੇ ਉਨ੍ਹਾਂ ਨੂੰ ਕੀਮਤ ਵੀ ਚੰਗੀ ਮਿਲਦੀ ਹੈ। ਉਹ ਆਪਣੇ ਖਰਚੇ ਆਦਿ ਕੱਢ ਕੇ ਸਾਲ ਵਿੱਚ ਅਸਾਨੀ ਨਾਲ ਇਕ ਲੱਖ ਰੁਪਏ ਕਮਾ ਲੈਂਦੇ ਹਨ। ਕੁਝ ਸਾਲ ਪਹਿਲਾਂ ਉਹਨਾਂ ਨੇ ਗੁਲਾਬ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ ਸੀ ਅਤੇ ਹੁਣ ਗੁਲਕੰਦ ਬਨਾਉਂਦੇ ਹਨ। ਇਹ ਕਾਫ਼ੀ ਮਸ਼ਹੂਰ ਹੋ ਰਿਹਾ ਹੈ। ਖੇਤ ਵਿੱਚ ਹੀ ਉਹਨਾਂ ਨੇ ਇੱਕ ਕੱਚਾ ਘਰ ਬਣਾਇਆ ਹੈ, ਜਿਸ ਵਿੱਚ ਉਹਨਾਂ ਨੇ ਪੰਜਾਬੀ ਵਿਰਸੇ ਨੂੰ ਚੰਗੀ ਤਰ੍ਹਾਂ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ :- ਗੁਰਦੁਆਰਾ ਰਕਾਬਗੰਜ ਸਾਹਿਬ 'ਚ ਅੱਜ ਤੋਂ ਕੋਰੋਨਾ ਕੇਅਰ ਸੈਂਟਰ ਸ਼ੁਰੂ, 400 ਆਕਸੀਜਨ ਬੈਡਾਂ ਦਾ ਪ੍ਰਬੰਧ

Summary in English: Punjab's Rajvinder rejected American offer of dollars, interested to cultivate in his own land, became rich in organic farming

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters