s
  1. ਸਫਲਤਾ ਦੀਆ ਕਹਾਣੀਆਂ

ਦਾਦੀ ਦੀ ਮਿਹਨਤ ਨੂੰ ਸਲਾਮ! 94 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸਟਾਰਟਅੱਪ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਦਾਦੀ ਦੀ ਮਿਹਨਤ ਬਣੀ ਮਿਸਾਲ

ਦਾਦੀ ਦੀ ਮਿਹਨਤ ਬਣੀ ਮਿਸਾਲ

ਕਹਿੰਦੇ ਨੇ ਕਿ ਮਿਹਨਤ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ ਅਤੇ ਮੰਨ ਵਿੱਚ ਕੁੱਝ ਕਰ ਦਿਖਾਉਣ ਦਾ ਜਜ਼ਬਾ ਹੋਵੇ, ਤਾਂ ਹਰ ਰਾਹ ਸੌਖੀ ਹੋ ਜਾਉਂਦੀ ਹੈ। ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਸ਼ਖ਼ਸੀਅਤ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਉਮਰ ਨੂੰ ਛਿੱਕੇ ਟੰਗ ਕੇ ਸਫਲਤਾ ਦੀ ਵੱਖਰੀ ਕਹਾਣੀ ਲਿੱਖੀ ਹੈ। ਜਾਣੋ 94 ਸਾਲਾ ਦਾਦੀ ਦੀ ਮਿਹਨਤ ਦੀ ਕਹਾਣੀ...

ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਸ ਦੇ ਸੁਪਨਿਆਂ ਵਿੱਚ ਜਾਣ ਹੁੰਦੀ ਹੈ, ਖੰਭਾਂ ਨਾਲ ਕੁੱਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ। ਕੁੱਝ ਅਜਿਹਾ ਹੀ ਕਰ ਦਿਖਾਇਆ ਹੈ ਚੰਡੀਗੜ੍ਹ ਦੀ ਰਹਿਣ ਵਾਲੀ ਹਰਭਜਨ ਕੌਰ ਨੇ। ਦਰਅਸਲ, 94 ਸਾਲਾ ਹਰਭਜਨ ਕੌਰ ਨੇ ਸਟਾਰਟਅੱਪ ਸ਼ੁਰੂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੋ ਕੋਈ ਇਨ੍ਹਾਂ ਦੀ ਕਹਾਣੀ ਸੁਣਦਾ ਹੈ, ਉਹ ਇਨ੍ਹਾਂ ਦੀ ਤਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾਉਂਦਾ।

ਦੱਸ ਦਈਏ ਕਿ ਹਰਭਜਨ ਕੌਰ ਵੱਲੋਂ ਸ਼ੁਰੂ ਕੀਤਾ ਗਿਆ ਸਟਾਰਟਅੱਪ ਹੁਣ ਬ੍ਰਾਂਡ ਬਣ ਗਿਆ ਹੈ। ਹਰਭਜਨ ਨੇ ਛੋਲਿਆਂ ਦੀ ਬਰਫ਼ੀ ਬਣਾਉਣ ਦਾ ਕੰਮ ਆਪਣੀ ਲਗਨ ਨਾਲ ਸ਼ੁਰੂ ਕੀਤਾ ਸੀ, ਪਰ ਅੱਜ ਉਨ੍ਹਾਂ ਦੇ ਆਟਾ, ਸ਼ਰਬਤ ਅਤੇ ਚਟਣੀਆਂ ਦੇ ਨਾਲ-ਨਾਲ ਛੋਲਿਆਂ ਦੀ ਬਰਫ਼ੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ।

ਕਿਵੇਂ ਸ਼ੁਰੂ ਹੋਇਆ ਸਟਾਰਟਅੱਪ

ਹਰਭਜਨ ਕੌਰ ਦੱਸਦੇ ਨੇ ਕਿ ਉਹ ਆਪਣੀ ਬੇਟੀ ਰਵੀਨਾ ਸੂਰੀ ਨਾਲ ਰਹਿੰਦੀ ਹਨ। ਇੱਕ ਦਿਨ ਉਨ੍ਹਾਂ ਦੀ ਬੇਟੀ ਨੇ ਪੁੱਛਿਆ ਕਿ ਤੁਹਾਡੀ ਕਿਤੇ ਜਾਣ ਦੀ ਇੱਛਾ ਹੈ, ਜਾਂ ਕੋਈ ਕੰਮ ਜੋ ਤੁਸੀਂ ਨਹੀਂ ਕਰ ਪਾਏ। ਜਿਸਦਾ ਜਵਾਬ ਦਿੰਦਿਆਂ ਹਰਭਜਨ ਕੌਰ ਦੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਪੈਸੇ ਕਮਾਉਣ, ਪਰ ਕਦੇ ਅਜਿਹਾ ਕੋਈ ਸਬਬ ਹੀ ਨਹੀਂ ਬਣਿਆ। ਜਿਸਤੋਂ ਬਾਅਦ ਉਨ੍ਹਾਂ ਦੀ ਬੇਟੀ ਨੇ ਸਟਾਰਟਅੱਪ ਸ਼ੁਰੂ ਕਰਨ ਵਿੱਚ ਉਨ੍ਹਾਂ ਦੀ ਪੂਰੀ ਮਦਦ ਕੀਤੀ।

ਛੋਲਿਆਂ ਦੀ ਬਰਫ਼ੀ ਦੇ ਦੀਵਾਨੇ ਹਨ ਲੋਕ

ਹਰਭਜਨ ਕੌਰ ਦਾ ਸਫਰ ਬੇਹੱਦ ਮਜ਼ੇਦਾਰ ਰਿਹਾ। ਪਹਿਲਾਂ ਤਾਂ ਹਰਭਜਨ ਅਤੇ ਉਸ ਦੀ ਧੀ ਵੱਲੋਂ ਬਣਾਈਆਂ ਗਈਆਂ ਛੋਲਿਆਂ ਦੀਆਂ ਬਰਫੀਆਂ ਨੂੰ ਬਾਜ਼ਾਰ ਵਿੱਚ ਮੁਫਤ ਖੁਆਇਆ ਗਿਆ। ਲੋਕਾਂ ਅਤੇ ਦੁਕਾਨਦਾਰਾਂ ਨੇ ਇਸ ਬਰਫੀ ਨੂੰ ਕਾਫੀ ਪਸੰਦ ਕੀਤਾ। ਜਿਸ ਤੋਂ ਬਾਅਦ ਹਰਭਜਨ ਕੌਰ ਨੂੰ ਬਰਫੀ ਦੇ ਆਰਡਰ ਆਉਣ ਲੱਗੇ। ਹਰਭਜਨ ਨੂੰ 5 ਕਿਲੋ ਬਰਫੀ ਦਾ ਪਹਿਲਾ ਆਰਡਰ ਮਿਲਿਆ। ਜਦੋਂ ਹਰਭਜਨ ਨੂੰ ਆਪਣੀ ਪਹਿਲੀ ਕਮਾਈ ਮਿਲੀ, ਤਾਂ ਉਸਨੇ ਇਸਨੂੰ ਆਪਣੀਆਂ ਧੀਆਂ ਵਿੱਚ ਬਰਾਬਰ ਵੰਡ ਦਿੱਤੀ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਉਸ ਦਾ ਸ਼ੌਕ ਪੂਰਾ ਹੋ ਗਿਆ ਹੈ, ਹੁਣ ਉਹ ਆਰਾਮ ਕਰੇਗੀ ਪਰ ਛੋਲਿਆਂ ਦੀ ਬਰਫੀ ਦੀ ਮੰਗ ਵਧ ਗਈ ਅਤੇ ਫਿਰ ਹਰਭਜਨ ਆਪਣੇ ਕੰਮ ਵਿਚ ਰੁੱਝ ਗਈ।

ਕਰੋਨਾ ਦੌਰਾਨ ਆਏ ਆਰਡਰ

ਕਰੋਨਾ ਦੌਰਾਨ ਹਰਭਜਨ ਕੌਰ ਨੂੰ ਕੰਮ ਪੱਖੋਂ ਕਾਫੀ ਹੁੰਗਾਰਾ ਮਿਲਿਆ। ਜਿਸ ਵੇਲੇ ਹਰ ਕੋਈ ਬਾਹਰ ਦਾ ਖਾਣਾ ਖਾਉਂਣ ਤੋਂ ਪਰਹੇਜ਼ ਕਰ ਰਿਹਾ ਸੀ, ਉਸ ਵੇਲੇ ਘਰੇਲੂ ਚੀਜ਼ਾਂ ਦੀ ਬੁੱਕਤ ਪਈ ਅਤੇ ਉਨ੍ਹਾਂ ਨੂੰ ਕਈ ਆਰਡਰ ਆਉਣ ਲੱਗ ਪਏ।

ਇਹ ਵੀ ਪੜ੍ਹੋ ਸਰਕਾਰੀ ਨੌਕਰੀ ਛੱਡ ਕਿਸਾਨ ਬਣੀ ਗੁਰਦੇਵ ਕੌਰ! 300 ਤੋਂ ਵੱਧ ਔਰਤਾਂ ਦੀ ਬਦਲੀ ਜ਼ਿੰਦਗੀ

ਛੋਲਿਆਂ ਦੀ ਬਰਫ਼ੀ ਦੇ ਨਾਲ ਇਨ੍ਹਾਂ ਚੀਜ਼ਾਂ ਦੀ ਮੰਗ ਵਧੀ

ਹਰਭਜਨ ਕੌਰ ਦੀ ਛੋਲੇ ਦੀ ਬਰਫੀ ਤਾਂ ਮਸ਼ਹੂਰ ਹੋ ਚੁੱਕੀ ਹੈ, ਇਸ ਦੇ ਨਾਲ ਹੀ ਹੁਣ ਉਨ੍ਹਾਂ ਦੀ ਚਟਨੀ, ਸ਼ਰਬਤ, ਦਾਲ ਦਾ ਹਲਵਾ ਅਤੇ ਅਚਾਰ ਵੀ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਹਰਭਜਨ ਦਾ ਕਹਿਣਾ ਹੈ ਕਿ ਅਸੀਂ ਜਦੋਂ ਚਾਹੀਏ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦੇ ਹਾਂ। ਲੋੜ ਹੈ ਸਿਰਫ ਪੱਕੀ ਮਿਹਨਤ ਅਤੇ ਜਜ਼ਬੇ ਦੀ।

Summary in English: Salute Grandma's hard work! Startup started at the age of 90!

Like this article?

Hey! I am ਗੁਰਪ੍ਰੀਤ ਕੌਰ . Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription