1. Home
  2. ਸਫਲਤਾ ਦੀਆ ਕਹਾਣੀਆਂ

Success Story: ਸਰਕਾਰੀ ਨੌਕਰੀ ਛੱਡ ਕਿਸਾਨ ਬਣੀ Gurdev Kaur Deol, 300 ਤੋਂ ਵੱਧ ਔਰਤਾਂ ਦੀ ਬਦਲੀ ਜ਼ਿੰਦਗੀ

ਇੱਕ ਪਾਸੇ ਜਿੱਥੇ ਦੇਸ਼ ਵਿੱਚ ਲਾਗਤ ਕਾਰਨ ਕਿਸਾਨ ਖੇਤੀ ਛੱਡ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇੱਕ ਅਜਿਹੀ ਮਹਿਲਾ ਵੀ ਹੈ ਜਿਹੜੀ ਸਰਕਾਰੀ ਨੌਕਰੀ ਛੱਡ ਕੇ ਖੇਤੀ ‘ਚੋਂ ਲੱਖਾਂ ਰੁਪਏ ਕਮਾ ਰਹੀ ਹੈ।

KJ Staff
KJ Staff
Successful Farmer

Successful Farmer

ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਸ ਦੇ ਸੁਪਨਿਆਂ ਵਿੱਚ ਜਾਣ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ। ਕੁਝ ਅਜਿਹਾ ਹੀ ਕਰ ਦਿਖਾਇਆ ਹੈ ਲੁਧਿਆਣਾ ਜ਼ਿਲ੍ਹੇ ਦੀ ਗੁਰਦੇਵ ਕੌਰ ਦਿਓਲ ਨੇ। ਪੜੋ ਪੂਰੀ ਖ਼ਬਰ...

ਇੱਕ ਪਾਸੇ ਜਿੱਥੇ ਦੇਸ਼ ਵਿੱਚ ਲਾਗਤ ਕਾਰਨ ਕਿਸਾਨ ਖੇਤੀ ਛੱਡ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇੱਕ ਅਜਿਹੀ ਮਹਿਲਾ ਵੀ ਹੈ ਜਿਹੜੀ ਸਰਕਾਰੀ ਨੌਕਰੀ ਛੱਡ ਕੇ ਖੇਤੀ ‘ਚੋਂ ਲੱਖਾਂ ਰੁਪਏ ਕਮਾ ਰਹੀ ਹੈ। ਇਨ੍ਹਾਂ ਨੇ ਨਾ ਸਿਰਫ ਖੇਤੀਬਾੜੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ, ਸਗੋਂ 300 ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੀ ਗੁਰਦੇਵ ਕੌਰ ਦਿਓਲ ਦੀ ਸਫਲਤਾ ਬਾਰੇ। ਗੁਰਦੇਵ ਕੌਰ ਦੇ ਸੈਲਫ਼ ਹੈਲਪ ਗਰੁੱਪ ਤੇ ਫਾਰਮਰ ਪ੍ਰੋਡਿਊਸਰ ਆਰਗਨਾਈਜ਼ੇਸ਼ਨ ਨਾਲ ਜੁੜ ਕੇ ਇਲਾਕੇ ਦੀਆਂ ਔਰਤਾਂ ਤੇ ਕਿਸਾਨ ਵੀ ਕਮਾਈ ਕਰ ਰਹੇ ਹਨ।

ਗੁਰਦੇਵ ਕੌਰ ਨੇ ਦੱਸਿਆ ਕਿ ਉਸ ਨੇ ਜ਼ਿੰਦਗੀ ਵਿੱਚ ਕੁਝ ਕਰਨ ਲਈ 2008 ਵਿੱਚ ਸਰਕਾਰੀ ਨੌਕਰੀ ਛੱਡ ਕੇ ਢਾਈ ਏਕੜ ਜ਼ਮੀਨ ਉੱਤੇ ਸਿਰਫ਼ ਪੰਜ ਹਜ਼ਾਰ ਰੁਪਏ ਨਾਲ ਖੇਤੀ ਕਰਨ ਦਾ ਫ਼ੈਸਲਾ ਕੀਤਾ ਸੀ। ਗੁਰਦੇਵ ਕੌਰ ਨੂੰ ਖੇਤੀ ਦਾ ਤਜਰਬਾ ਨਾ ਹੋਣ ਦੇ ਬਾਵਜੂਦ ਉਸ ਨੇ ਲਗਨ ਤੇ ਮਿਹਨਤ ਦਾ ਸਾਥ ਨਾ ਛੱਡਿਆ, ਜਿਸ ਦੀ ਬਦੌਲਤ ਅੱਜ ਉਹ ਖੇਤੀ ਤੇ ਇਸ ਨਾਲ ਜੁੜੇ ਕਾਰੋਬਾਰ ਤੋਂ 40 ਲੱਖ ਰੁਪਏ ਕਮਾ ਰਹੀ ਹੈ।

ਪਿੰਡ ਇਆਲ਼ੀ ਖ਼ੁਰਦ ਦੇ ਦਸਮੇਸ਼ ਨਗਰ ਦੀ ਰਹਿਣ ਵਾਲੀ ਗੁਰਦੇਵ ਕੌਰ ਚਾਹੁੰਦੀ ਤਾਂ ਉਹ ਆਰਾਮ ਦੀ ਜ਼ਿੰਦਗੀ ਜੀ ਸਕਦੀ ਸੀ ਪਰ ਉਸ ਨੇ ਨੌਕਰੀ ਛੱਡ ਸੰਘਰਸ਼ ਦੀ ਜ਼ਿੰਦਗੀ ਚੁਣੀ। ਐਮਏ ਬੀਐਡ ਕਰਕੇ ਸਰਕਾਰੀ ਸਕੂਲ ਵਿੱਚ ਹਿਸਾਬ ਦੀ ਅਧਿਆਪਕਾ ਵਜੋਂ ਇੱਕ ਸਾਲ ਨੌਕਰੀ ਕੀਤੀ। ਜਦੋਂ ਉਸ ਨੇ ਨੌਕਰੀ ਛੱਡੀ ਤਾਂ ਉਸ ਦੀ ਪਰਿਵਾਰ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਗਈ ਸੀ, ਪਰ ਉਸ ਨੇ ਹੌਸਲੇ ਦਾ ਸਾਥ ਨਾ ਛੱਡਿਆ।

ਗੁਰਦੇਵ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਦੋ ਮਹੀਨਿਆਂ ਦੀ ਸਬਜ਼ੀਆਂ ਉਗਾਉਣ ਤੇ ਅਨਾਜ ਨਾਲ ਬਣੇ ਪਦਾਰਥਾਂ ਦੀ ਮਾਰਕੀਟ ਦੀ ਟਰੇਨਿੰਗ ਲਈ। ਇਸ ਨਾਲ ਉਨ੍ਹਾਂ ਨੇ ਮਧੂ ਮੱਖੀ ਪਾਲਨ ਦੀ ਵੀ ਟ੍ਰੇਨਿੰਗ ਲਈ। ਇਸ ਮਗਰੋਂ ਉਨ੍ਹਾਂ ਨੇ ਆਪਣੇ ਖੇਤ ਵਿੱਚ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰਗੈਨਿਕ ਚੌਲ ਦੀ ਪੈਦਾਵਾਰ ਵੀ ਸ਼ੁਰੂ ਕੀਤੀ।

ਫਿਰ ਉਨ੍ਹਾਂ ਨੇ 15 ਔਰਤਾਂ ਦੇ ਸੈੱਲਫ਼ ਹੈਲਪ ਗਰੁੱਪ ਬਣਾ ਕੇ ਰਸੋਈ ਨਾਲ ਜੁੜੇ ਤਮਾਮ ਪਦਾਰਥ ਬਣਾਉਣੇ ਸ਼ੁਰੂ ਕੀਤੇ ਤੇ ਖ਼ੁਦ ਹੀ ਉਸ ਦੀ ਮੰਡੀਕਰਨ ਕੀਤੀ। ਇੱਕ ਸਮੇਂ ਬਾਅਦ ਉਸ ਨੂੰ ਤੇ ਉਸ ਨਾਲ ਜੁੜੀਆਂ ਮਹਿਲਾਵਾਂ ਨੂੰ ਚੰਗੀ ਕਮਾਈ ਹੋਣ ਲੱਗੀ। ਹੁਣ ਆਲਮ ਇਹ ਹੈ ਕਿ ਉਸ ਦੀ ਸੈੱਲਫ਼ ਹੈਲਪ ਗਰੁੱਪ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਨਾਲ 300 ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਹਨ। ਜਿਹੜੀਆਂ ਮਹੀਨਾਵਾਰ ਘਰ ਬੈਠੀਆਂ 25 ਹਜ਼ਾਰ ਰੁਪਏ ਕਮਾਈ ਕਰ ਰਹੀਆਂ ਹਨ।

ਇਨ੍ਹਾਂ ਫਸਲਾਂ ਦੀ ਕੀਤੀ ਜਾਂਦੀ ਹੈ ਕਾਸ਼ਤ

ਗੋਭੀ, ਗਾਜਰ, ਮਿਰਚ, ਸ਼ਿਮਲਾ ਮਿਰਚ, ਹਲਦੀ, ਅਦਰਕ, ਨਿੰਬੂ, ਆਂਵਲਾ, ਜੈਵਿਕ ਚਾਵਲ, ਦਾਲਾਂ ਅਤੇ ਗੰਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਮਧੂ ਮੱਖੀ ਪਾਲਣ ਵੀ ਸ਼ੁਰੂ ਕਰ ਦਿੱਤਾ। ਸਬਜ਼ੀਆਂ, ਆਂਵਲੇ ਤੋਂ ਅਚਾਰ ਅਤੇ ਮੁਰੱਬੇ ਬਣਾ ਕੇ ਅਤੇ ਚੌਲਾਂ, ਦਾਲਾਂ ਅਤੇ ਹਲਦੀ ਤੋਂ ਪਾਊਡਰ ਬਣਾ ਕੇ ਚੰਗੀ ਪੈਕਿੰਗ ਵਿੱਚ ਮੰਡੀਆਂ, ਮੇਲਿਆਂ ਅਤੇ ਮੰਡੀਆਂ ਵਿੱਚ ਜਾ ਕੇ ਸਿੱਧੇ ਵੇਚਣ ਲੱਗੇ। ਬਿਹਤਰ ਗੁਣਵੱਤਾ ਕਾਰਨ ਉਨ੍ਹਾਂ ਦੇ ਤਿਆਰ ਉਤਪਾਦਾਂ ਦੀ ਵਿਕਰੀ ਵਧ ਗਈ। ਉਹ ਲੋਕਾਂ ਦੇ ਕਹਿਣ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧ ਗਈ। ਗਲੋਬਲ ਸੈਲਫ ਹੈਲਪ ਗਰੁੱਪ ਬਣਾ ਕੇ ਪੀਏਯੂ ਦੀਆਂ ਔਰਤਾਂ ਨੂੰ ਸਿਖਲਾਈ ਦੇਣਾ।

ਇਹ ਵੀ ਪੜ੍ਹੋ ਇੰਜੀਨੀਅਰ ਕਿਸਾਨ ਬਣਿਆ ਹੋਰਨਾਂ ਲਈ ਮਿਸਾਲ! ਡੇਅਰੀ ਫਾਰਮਿੰਗ ਨੂੰ ਕਿੱਤਾ ਬਣਾ ਕੇ ਖੱਟੀ ਕਾਮਯਾਬੀ

ਗੁਰਦੇਵ ਕੌਰ ਨੂੰ ਮਿਲੇ ਕਈ ਪੁਰਸਕਾਰ

ਗੁਰਦੇਵ ਕੌਰ ਨੂੰ ਖੇਤੀ ਲਈ ਕਈ ਸਨਮਾਨ ਮਿਲੇ ਹਨ। 2009 ਵਿੱਚ ਉਸ ਨੂੰ ਪੀਏਯੂ ਵੱਲੋਂ ਸੂਬਾ ਪੱਧਰੀ ਮੇਲੇ ਵਿੱਚ ਜਗਬੀਰ ਕੌਰ ਐਵਾਰਡ ਨਾਲ ਸਨਮਾਨਤ ਕੀਤਾ। 2010 ਵਿੱਚ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਸਟੇਟ ਐਵਾਰਡ ਦਾ ਸਨਮਾਨ ਮਿਲਿਆ। 2011 ਵਿੱਚ ਨਬਾਰਡ ਵੱਲੋਂ ਸੈੱਲਫ਼ ਹੈਲਪ ਗਰੁੱਪ ਲਈ ਸਟੇਟ ਐਵਾਰਡ ਮਿਲ ਚੁੱਕਿਆ ਹੈ।

Summary in English: Success Story: Gurdev Kaur Deol quits government job and becomes a farmer, Transformed lives of over 300 women

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters