1. Home
  2. ਸਫਲਤਾ ਦੀਆ ਕਹਾਣੀਆਂ

Success Story: ਟਰੈਕਟਰ ਚਲਿਤ ਝੋਨੇ ਦੀ Mat Type Nursery Seeder ਅਪਨਾਉਣ ਵਾਲਾ Progressive Farmer Gurdeep Singh

ਮਾਹਿਲਪੁਰ ਬਲਾਕ ਦੇ ਪਿੰਡ ਕੋਟ ਫਤੂਹੀ ਦਾ ਨੌਜਵਾਨ ਵਸਨੀਕ ਸ. ਗੁਰਦੀਪ ਸਿੰਘ 100 ਏਕੜ ਰਕਬੇ 'ਤੇ ਖੇਤੀ ਕਰਦਾ ਹੈ। ਇਸ ਕਿਸਾਨ ਨੇ ਸਾਉਣੀ, 2023 ਦੌਰਾਨ ਝੋਨੇ ਦੀ ਮਸ਼ੀਨੀ ਲੁਆਈ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਵਿਕਸਿਤ ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਦੀ ਖਰੀਦ ਕੀਤੀ। ਇਸ ਕਿਸਾਨ ਦਾ ਮੰਨਣਾ ਹੈ ਕਿ ਝੋਨੇ ਦੀ ਮਸ਼ੀਨੀ ਲੁਆਈ ਲਈ ਵਧੀਆ ਮੈਟ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਕਿਸਾਨ ਨੇ ਝੋਨੇ ਦੀ ਮੈਟ ਟਾਇਪ ਮਸ਼ੀਨ ਨਰਸਰੀ ਸੀਡਰ ਬਾਬਤ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ।

Gurpreet Kaur Virk
Gurpreet Kaur Virk
ਕਿਸਾਨ ਨੇ ਝੋਨੇ ਦੀ ਮੈਟ ਟਾਇਪ ਮਸ਼ੀਨ ਨਰਸਰੀ ਸੀਡਰ ਬਾਬਤ ਨਿੱਜੀ ਤਜਰਬੇ ਕਿਤੇ ਸਾਂਝੇ

ਕਿਸਾਨ ਨੇ ਝੋਨੇ ਦੀ ਮੈਟ ਟਾਇਪ ਮਸ਼ੀਨ ਨਰਸਰੀ ਸੀਡਰ ਬਾਬਤ ਨਿੱਜੀ ਤਜਰਬੇ ਕਿਤੇ ਸਾਂਝੇ

Progressive Farmer: ਅੱਜ ਦੇ ਮਸ਼ੀਨੀ ਯੁੱਗ ਵਿੱਚ ਖੇਤੀ ਦੇ ਬਹੁਤ ਸਾਰੇ ਰੁਝੇਵਿਆਂ ਦਾ ਪੂਰਨ ਰੂਪ ਵਿੱਚ ਮਸ਼ੀਨੀਕਰਨ ਹੋ ਚੁੱਕਾ ਹੈ। ਫਿਰ ਵੀ ਖੇਤੀ ਨਾਲ ਸੰਬੰਧਿਤ ਕੁਝ ਕੁ ਕੰਮ ਇਸ ਤਰ੍ਹਾਂ ਦੇ ਹਨ ਜਿਹਨਾਂ ਦਾ ਮਸ਼ੀਨੀਕਰਨ ਤਾਂ ਹੋਇਆ ਹੈ, ਪਰ ਕਿਸਾਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਨਾ ਹੋਣ ਕਰ ਕੇ ਵੱਡੇ ਪੱਧਰ 'ਤੇ ਅਪਣਾਇਆ ਨਹੀਂ ਜਾ ਰਿਹਾ। ਅਜਿਹਾ ਹੀ ਇਕ ਖੇਤੀ ਰੁਝੇਂਵਾ ਹੈ ਝੋਨੇ ਦੀ ਮਸ਼ੀਨੀ ਲਵਾਈ।

ਦਰਅਸਲ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੈਟ ਟਾਈਪ ਝੋਨੇ ਦੀ ਨਰਸਰੀ ਤਿਆਰ ਕਰਨ ਲਈ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਬਣਾਈ ਗਈ ਹੈ। ਇਸ ਮਸ਼ੀਨ ਦੀ ਮਦਦ ਨਾਲ ਝੋਨੇ ਦੀ ਪਨੀਰੀ ਦੀ ਲਵਾਈ ਸੁਖਾਲੀ, ਘੱਟ ਸਮੇਂ ਅਤੇ ਬੂਟਿਆਂ ਦੀ ਗਿਣਤੀ ਸਹੀ ਲਗਾਈ ਜਾ ਸਕਦੀ ਹੈ। ਬੂਟੇ ਵੀ ਕਤਾਰਾਂ ਵਿੱਚ ਲਗਦੇ ਹਨ, ਜਿਸ ਨਾਲ ਬੂਟਿਆਂ ਵਿੱਚ ਹਵਾ ਪਾਸ ਹੁੰਦੀ ਹੈ ਅਤੇ ਸਪਰੇਅ ਕਰਨੀ ਵੀ ਸੁਖਾਲੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਟਰੈਕਟਰ ਚਲਿਤ ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਗੁਰਦੀਪ ਸਿੰਘ ਨਾਲ ਜਾਣੂ ਕਰਵਾਉਣ ਜਾ ਰਹੇ ਹਨ।

ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ ਅਪਨਾਉਣ ਵਾਲਾ ਅਗਾਂਹਵਧੂ ਕਿਸਾਨ

ਮਾਹਿਲਪੁਰ ਬਲਾਕ ਦੇ ਪਿੰਡ ਕੋਟ ਫਤੂਹੀ ਦਾ ਨੌਜਵਾਨ ਵਸਨੀਕ ਸ. ਗੁਰਦੀਪ ਸਿੰਘ 100 ਏਕੜ ਰਕਬੇ 'ਤੇ ਖੇਤੀ ਕਰਦਾ ਹੈ। ਇਸ ਕਿਸਾਨ ਨੇ ਸਾਉਣੀ, 2023 ਦੌਰਾਨ ਝੋਨੇ ਦੀ ਮਸ਼ੀਨੀ ਲੁਆਈ ਲਈ ਚਾਰ ਪਹੀਆ ਸਵੈ ਚਲਿਤ ਝੋਨਾ ਲਾਉਣ ਵਾਲੀ ਮਸ਼ੀਨ ਦੀ ਖਰੀਦ ਕੀਤੀ। ਸ. ਗੁਰਦੀਪ ਸਿੰਘ ਨੇ ਸਾਉਣੀ, 2023 ਦੌਰਾਨ ਝੋਨੇ ਦੀ ਮਸ਼ੀਨੀ ਲੁਆਈ ਆਪਣੇ ਖੇਤਾਂ ਵਿੱਚ 70 ਏਕੜ ਰਕਬੇ ਤੇ ਕੀਤੀ ਅਤੇ ਦੂਜੇ ਕਿਸਾਨਾਂ ਦੇ ਖੇਤਾਂ ਵਿੱਚ ਕਿਰਾਏ ਤੇ 50 ਏਕੜ ਰਕਬੇ ਤੇ ਕੀਤੀ। ਸ. ਗੁਰਦੀਪ ਸਿੰਘ ਨੇ ਸਾਉਣੀ, 2023 ਦੌਰਾਨ ਝੋਨੇ ਦੀ ਮਸ਼ੀਨੀ ਲੁਆਈ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਵਿਕਸਿਤ ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਦੀ ਖਰੀਦ ਕੀਤੀ।

ਇਸ ਕਿਸਾਨ ਦਾ ਮੰਨਣਾ ਹੈ ਕਿ ਝੋਨੇ ਦੀ ਮਸ਼ੀਨੀ ਲੁਆਈ ਲਈ ਵਧੀਆ ਮੈਟ ਦਾ ਹੋਣਾ ਬਹੁਤ ਜ਼ਰੂਰੀ ਹੈ। ਰਿਵਾੲਤੀ ਤਰੀਕੇ ਨਾਲ ਲੇਬਰ ਦੀ ਵਰਤੋਂ ਕਰਕੇ ਮੈਟ ਟਾਇਪ ਝੋਨੇ ਦੀ ਪਨੀਰੀ ਲਗਾਉਣ ਲਈ 50-60 ਗੇਜ਼ ਦੀ ਪਤਲੀ ਅਤੇ 90-100 ਸੈਂਟੀਮੀਟਰ ਚੌੜੀ ਪਲਾਸਟਿਕ ਦੀ ਸ਼ੀਟ, ਮਸ਼ੀਨ ਮੁਤਾਬਿਕ ਫਰੇਮ ਦੇ ਸਾਇਜ਼ ਦੀ ਲੋੜ ਹੁੰਦੀ ਹੈ। ਇਹਨਾਂ ਫਰੇਮਾਂ ਵਿੱਚ ਮਿੱਟੀ ਪਾਉਣ ਤੋਂ ਬਾਅਦ ਪੁੰਗਰਿਆ ਹੋਇਆ ਬੀਜ ਮਿੱਟੀ ਤੇ ਪਾਇਆ ਜਾਂਦਾ ਹੈ, ਬੀਜ ਨੂੰ ਮਿੱਟੀ ਦੀ ਬਰੀਕ ਪਰਤ ਨਾਲ ਢੱਕਣ ਉਪਰੰਤ ਫੁਆਰੇ ਨਾਲ ਪਾਣੀ ਛਿੜਕਾ ਦਿੱਤਾ ਜਾਂਦਾ ਹੈ ਤਾਂ ਜੋ ਮਿੱਟੀ ਜੰਮ ਜਾਵੇ।

ਟਰੈਕਟਰ ਚਲਿਤ ਮੈਟ ਟਾਈਪ ਨਰਸਰੀ ਸੀਡਰ 1.0 ਮੀਟਰ ਚੌੜੇ ਮਿੱਟੀ ਦੇ ਬੈੱਡ ਉੱਤੇ ਪੋਲੀਥੀਨ ਸ਼ੀਟ (50-60 ਗੇਜ਼) ਵਿਛਾਉਣ, ਸ਼ੀਟ ਉੱਪਰ 1.0 ਇੰਚ ਮੋਟੀ ਮਿੱਟੀ ਦੀ ਪਰਤ ਪਾਉਣ ਅਤੇ ਨਾਲ ਹੀ ਬੈੱਡ ਉੱਤੇ ਬੀਜ ਪਾਉਣ ਦਾ ਕੰਮ ਇੱਕ ਵਾਰ ਵਿੱਚ ਹੀ ਕਰਦੀ ਹੈ। ਸ. ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਮਸ਼ੀਨ ਆਸਾਨੀ ਨਾਲ 40 ਜਾਂ ਇਸ ਤੋਂ ਵੱਧ ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ। ਇਸ ਮਸ਼ੀਨ ਨਾਲ ਆਸਾਨੀ ਨਾਲ 150-200 ਏਕੜ ਲਈ ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਤਿਆਰ ਕੀਤੇ ਜਾ ਸਕਦੇ ਹਨ। ਰਵਾਇਤੀ ਢੰਗ ਨਾਲ ਤਿਆਰ ਕੀਤੇ ਮੈਟ ਦੀ ਤੁਲਨਾ ਮੁਤਾਬਿਕ, ਇਸ ਮਸ਼ੀਨ ਦੇ ਨਾਲ ਤਿਆਰ ਕੀਤੇ ਮੈਟ ਨਾਲ 64-68 ਪ੍ਰਤੀਸ਼ਤ ਖਰਚੇ ਅਤੇ 93-94.4 ਪ੍ਰਤੀਸ਼ਤ ਲੇਬਰ ਦੀ ਬੱਚਤ ਹੁੰਦੀ ਹੈ। ਸ. ਗੁਰਦੀਪ ਸਿੰਘ, ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ ਦੀ ਕਾਰਜਕੁਸ਼ਲਤਾ ਤੋਂ ਸੰਤੁਸ਼ਟ ਸਨ।

ਇਹ ਵੀ ਪੜ੍ਹੋ : Mat Type Nursery: ਝੋਨੇ ਦੀ ਮਸ਼ੀਨੀ ਲਵਾਈ ਲਈ ਮੈਟ ਟਾਈਪ ਪਨੀਰੀ ਤਿਆਰ ਕਰਦੇ ਸਮੇਂ ਇਨ੍ਹਾਂ 15 ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ

ਝੋਨੇ ਦੀ ਮੈਟ ਟਾਇਪ ਮਸ਼ੀਨ ਨਰਸਰੀ ਸੀਡਰ ਬਾਬਤ ਨਿੱਜੀ ਤਜਰਬੇ:

● ਝੋਨੇ ਦੀ ਮਸ਼ੀਨੀ ਲੁਆਈ ਦੀ ਕਾਰਜਕੁਸ਼ਲਤਾ, ਝੋਨੇ ਦੀ ਮੈਟ ਟਾਇਪ ਪਨੀਰੀ 'ਤੇ ਬਹੁਤ ਨਿਰਭਰ ਕਰਦੀ ਹੈ ਅਤੇ ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਨਾਲ ਵਧੀਆ ਮੈਟ ਬਣਦੇ ਹਨ।

● ਮਸ਼ੀਨ ਦੁਆਰਾ ਬਣਾਏ ਮੈਟ, ਰਵਾਇਤੀ ਢੰਗ ਨਾਲੋਂ ਜਲਦੀ ਤਿਆਰ ਹੋ ਜਾਂਦੇ ਹਨ।

● ਮਸ਼ੀਨੀ ਦੁਆਰਾ ਬਣਾਏ ਮੈਟਾਂ ਵਿੱਚ ਪੁੰਗਰਿਆ ਹੋਇਆ ਬੀਜ ਇਕਸਾਰ ਖਿਲਰਦਾ ਹੈ।

● ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਟਾਇਪ ਨਰਸਰੀ ਸੀਡਰ ਦੁਆਰਾ ਤਿਆਰ ਕੀਤੇ ਮੈਟ ਦੀ ਵਰਤੋਂ ਕਰਨ ਉਪਰੰਤ, ਝੋਨੇ ਦੀ ਬੂਟਿਆਂ ਦੀ ਗਿਣਤੀ ਪ੍ਰਤੀ ਵਰਗ ਮੀਟਰ ਵਿੱਚ ਆਮ ਝੋਨੇ ਦੀ ਰਵਾਇਤੀ ਢੰਗ ਨਾਲੋਂ ਲੁਆਏ ਝੋਨੇ ਨਾਲੋਂ ਵੱਧ ਹੁੰਦੀ ਹੈ ਅਤੇ ਮਸ਼ੀਨੀ ਲੁਆਈ ਨਾਲ ਲਗਾਏ ਗਏ ਝੋਨੇ ਦਾ ਝਾੜ ਰਵਾਇਤੀ ਤਰੀਕੇ ਨਾਲੋਂ ਜ਼ਿਆਦਾ ਆਇਆ।

ਸਰੋਤ: ਸ. ਗੁਰਦੀਪ ਸਿੰਘ ਅਜੈਬ ਸਿੰਘ, ਅਰਸ਼ਦੀਪ ਸਿੰਘ ਅਤੇ ਮਨਿੰਦਰ ਸਿੰਘ ਬੌਂਸ, ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ

ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success Story: Progressive Farmer Gurdeep Singh Adopting Mat Type Nursery Seeder of Tractor Driven Paddy

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters