1. Home
  2. ਸਫਲਤਾ ਦੀਆ ਕਹਾਣੀਆਂ

Successful Woman Farmer: ਪੰਜਾਬ ਦੀ ਧੀ ਗੁਰਬੀਰ ਕੌਰ ਦੇ ਜਜ਼ਬੇ ਨੂੰ ਸਲਾਮ

ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਰ ਔਖਾ ਕੰਮ ਸੌਖਾ ਹੋ ਜਾਂਦਾ ਹੈ, ਅਜਿਹਾ ਹੀ ਕੁਝ ਪੰਜਾਬ ਦੀ ਇਕ Women Farmer Gurbir Kaur ਨਾਲ ਹੋਇਆ ਹੈ।

Gurpreet Kaur Virk
Gurpreet Kaur Virk
ਪੰਜਾਬ ਦੀ ਧੀ ਗੁਰਬੀਰ ਕੌਰ ਬਣੀ ਹੋਰਨਾਂ ਲਈ ਮਿਸਾਲ

ਪੰਜਾਬ ਦੀ ਧੀ ਗੁਰਬੀਰ ਕੌਰ ਬਣੀ ਹੋਰਨਾਂ ਲਈ ਮਿਸਾਲ

Successful Woman: ਅਜੋਕੇ ਸਮੇਂ ਵਿੱਚ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਜੀ ਹਾਂ, ਮੈਡੀਕਲ ਖੇਤਰ ਤੋਂ ਲੈ ਕੇ ਖੇਤੀਬਾੜੀ ਦੇ ਖੇਤਰ ਤੱਕ ਔਰਤਾਂ ਨੇ ਆਪਣੀ ਮਿਹਨਤ ਦੀ ਵਧੀਆ ਕਮਾਈ ਕੀਤੀ ਹੈ। ਪੰਜਾਬ ਦੇ ਮੋਗੇ ਦੀ ਰਹਿਣ ਵਾਲੀ ਗੁਰਬੀਰ ਕੌਰ ਵੀ ਅਜਿਹੀ ਹੀ ਇੱਕ ਮਿਸਾਲ ਬਣ ਕੇ ਸਾਹਮਣੇ ਆਈ ਹੈ, ਜਿਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਨਾ ਸਿਰਫ ਘਰ ਦੀ ਜਿੰਮੇਵਾਰੀ ਸੰਭਾਲੀ, ਸਗੋਂ ਆਪਣੇ ਪਿਤਾ ਦਾ ਕਿੱਤਾ ਵੀ ਅਪਣਾਇਆ। ਆਓ ਜਾਣਦੇ ਹਾਂ ਇਸ ਮਹਿਲਾ ਕਿਸਾਨ ਦੀ ਹਿੰਮਤ ਅਤੇ ਜਜ਼ਬੇ ਦੀ ਕਹਾਣੀ।

ਪੰਜਾਬ ਦੀ 45 ਸਾਲਾ ਮਹਿਲਾ ਕਿਸਾਨ ਗੁਰਬੀਰ ਕੌਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਗੁਰਬੀਰ ਕੌਰ ਨੇ ਆਪਣੇ ਲੰਬੇ ਸੰਘਰਸ਼ ਅਤੇ ਸਖ਼ਤ ਮਿਹਨਤ ਸਦਕਾ ਸੂਬੇ ਵਿੱਚ ਇੱਕ ਵੱਖਰਾ ਨਾਮ ਕਮਾਇਆ ਹੈ, ਜਿਸ ਕਾਰਨ ਹਰ ਕੋਈ ਉਨ੍ਹਾਂ ਦੀ ਦੀਆਂ ਤਾਰੀਫ਼ਾਂ ਕਰਦਾ ਨਹੀਂ ਥੱਕਦਾ ਪਿਆ।

ਜੇਕਰ ਗੁਰਬੀਰ ਕੌਰ ਦੇ ਕਿੱਤੇ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਸੰਭਾਲਿਆ ਅਤੇ ਅੱਗੇ ਨੂੰ ਤੋਰਿਆ। ਗੁਰਬੀਰ ਕੌਰ ਨੇ ਮੁਸੀਬਤ ਵਿੱਚ ਵੀ ਹਿੰਮਤ ਨਹੀਂ ਹਾਰੀ ਅਤੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ।

ਇਹ ਵੀ ਪੜ੍ਹੋ : Punjab ਦੇ Dairy Farmer ਗਗਨਦੀਪ ਨੇ ਬਣਾਈ ਅਨੋਖੀ ਮਸ਼ੀਨ, ਦੇਸੀ ਜੁਗਾੜ ਨੇ ਖੋਲ੍ਹੇ ਕਾਮਯਾਬੀ ਦੇ ਰਾਹ

ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਬੱਚੀ

ਗੁਰਬੀਰ ਕੌਰ ਪਰਿਵਾਰ ਵਿੱਚ ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਬੱਚੀ ਹੈ। ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਗੁਰਬੀਰ ਦੇ ਮੋਢਿਆਂ 'ਤੇ ਆ ਗਈ। ਪਰਿਵਾਰ ਦੀ ਆਮਦਨ ਦਾ ਸਾਧਨ ਖੇਤੀਬਾੜੀ ਸੀ, ਇਸ ਲਈ ਗੁਰਬੀਰ ਨੇ ਕੋਈ ਹੋਰ ਕੰਮ ਕਰਨ ਦੀ ਬਜਾਏ ਖੇਤੀ ਦੇ ਕੰਮ ਨੂੰ ਤਰਜੀਹ ਦਿੱਤੀ ਅਤੇ ਆਪਣੇ ਪਿਤਾ ਦੀ ਖੇਤੀ ਨੂੰ ਸੰਭਾਲ ਲਿਆ।

ਗੁਰਬੀਰ ਕੌਰ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਕਦੇ ਵੀ ਕੁੜੀ ਨਹੀਂ ਸਮਝਿਆ, ਸਗੋਂ ਉਹ ਆਪਣੇ ਆਪ ਨੂੰ ਆਪਣੇ ਮਾਪਿਆਂ ਦਾ ਪੁੱਤਰ ਹੀ ਸਮਝਦੇ ਸਨ। ਅੱਗੇ ਉਨ੍ਹਾਂ ਦੱਸਿਆ ਕਿ ਘਰ ਵਿੱਚ ਗਰੀਬੀ ਹੋਣ ਕਾਰਨ ਉਨ੍ਹਾਂ ਨੇ ਖੇਤੀ ਦਾ ਕੰਮਕਾਜ ਸੰਭਾਲਿਆ ਅਤੇ ਘਰ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ, ਜੋ ਅੱਜ ਵੀ ਜਾਰੀ ਹੈ।

ਇਹ ਵੀ ਪੜ੍ਹੋ : ਬਾਜਰੇ ਨੇ ਬਦਲੀ ਅਗਾਂਹਵਧੂ ਕਿਸਾਨ ਪੰਨੂ ਦੀ ਕਿਸਮਤ, ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਵਧਿਆ ਬਾਜਰੇ ਦਾ ਰੁਝਾਨ

ਗੁਰਬੀਰ ਕੌਰ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਕਿਸ ਤਰ੍ਹਾਂ ਨਾਲ ਘਰ ਨੂੰ ਸੰਭਾਲਿਆ। ਉਨ੍ਹਾਂ ਦੱਸਿਆ ਕਿ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਮਾਂ ਵੀ ਬਿਮਾਰ ਹੋ ਗਈ। ਲੰਮੇ ਇਲਾਜ ਤੋਂ ਬਾਅਦ ਮਾਂ ਦੀ ਵੀ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਅਤੇ ਪਰਿਵਾਰ ਦੀ ਦੇਖਭਾਲ ਕਰਨ ਲੱਗ ਪਏ। ਗੁਰਬੀਰ ਕੌਰ ਦਾ ਕਹਿਣਾ ਹੈ ਕਿ ਖੇਤੀ ਦਾ ਕੰਮ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਉਹ ਆਪਣੀ ਧਰਤੀ ਨਾਲ ਬਹੁਤ ਪਿਆਰ ਕਰਦੇ ਹਨ।

ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਗੁਰਬੀਰ ਕੌਰ ਖੁਦ ਖੇਤਾਂ ਵਿੱਚ ਟਰੈਕਟਰ ਚਲਾਉਂਦੇ ਹਨ। ਸਮੇਂ ਦੇ ਬੀਤਣ ਨਾਲ ਉਹ ਹੁਣ ਖੇਤੀ ਵਿੱਚ ਮਾਹਿਰ ਵੀ ਹੋ ਗਏ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵਧੀਆ ਸਲਾਹ ਵੀ ਦਿੰਦੇ ਹਨ। ਖੇਤ ਨੂੰ ਤਿਆਰ ਕਰਨ ਤੋਂ ਲੈ ਕੇ ਫ਼ਸਲ ਦੀ ਬਿਜਾਈ, ਕਟਾਈ ਅਤੇ ਫ਼ਸਲ ਨੂੰ ਮੰਡੀ ਤੱਕ ਲੈ ਕੇ ਜਾਣ ਤੱਕ ਦਾ ਕੰਮ ਗੁਰਬੀਰ ਕੌਰ ਸਾਰਾ ਆਪ ਹੀ ਕਰਦੇ ਹਨ।

ਗੁਰਬੀਰ ਕੌਰ ਖੇਤੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦੇ ਕੰਮ ਵਿੱਚ ਵੀ ਅੱਗੇ ਵਧਣਾ ਚਾਹੁੰਦੇ ਹਨ। ਉਨ੍ਹਾਂ ਕੋਲ ਅੱਜ ਕਰੀਬ ਚਾਰ ਏਕੜ ਵਾਹੀਯੋਗ ਜ਼ਮੀਨ ਹੈ ਅਤੇ ਉਨ੍ਹਾਂ ਨੇ ਗੈਰ-ਖੇਤੀ ਜ਼ਮੀਨ ਵੀ ਖਰੀਦੀ ਹੋਈ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Successful Woman Farmer: Salute to the spirit of Punjab's daughter Gurbir Kaur

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters