1. Home
  2. ਸਫਲਤਾ ਦੀਆ ਕਹਾਣੀਆਂ

Successful Women Farmer: ਕਪੜੇ ਧੋਣ ਵਾਲੇ ਸਰਫ਼ ਤੋਂ Organic Farming ਤੱਕ ਦਾ ਸਫਰ ਕਿਵੇਂ ਤਹਿ ਕੀਤਾ Rajinder Kaur ਨੇ ਆਓ ਜਾਣਦੇ ਹਾਂ ਇਸ ਲੇਖ ਰਾਹੀਂ ਪੂਰੀ ਕਹਾਣੀ

ਸ਼ੁਰੂਆਤ ਵਿੱਚ ਕਣਕ ਝੋਨੇ ਦੀ ਪਰੰਪਰਾਗਤ ਖੇਤੀ ਕਰਕੇ ਘਰ ਦੇ ਖਰਚੇ ਕੱਢੇ ਜਾਂਦੇ ਸੀ, ਪਰ ਰਜਿੰਦਰ ਕੌਰ ਨੇ ਖੇਤੀ ਦੇ ਨਾਲ ਨਾਲ ਕੁਝ ਵਿਲੱਖਣ ਕਰਨ ਦਾ ਮੰਨ ਬਣਾਇਆ ਅਤੇ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਪੜੇ ਧੋਣ ਵਾਲੇ ਸਰਫ਼ ਨੂੰ ਬਣਾਉਣ ਦੀ ਸਿਖਲਾਈ ਲਈ ਅਤੇ ਕੰਮ ਸ਼ੁਰੂ ਕਰ ਦਿੱਤਾ। ਪਰ ਇਸ ਕੰਮ ਨੂੰ ਕਰਦਿਆਂ ਦੌਰਾਨ ਰਜਿੰਦਰ ਕੌਰ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਕਿ ਉਸ ਨੇ ਇਸ ਧੰਦੇ ਨੂੰ ਬੰਦ ਕਰਕੇ Organic Farming ਦਾ ਧੰਦਾ ਅਪਨਾਉਣ ਦਾ ਫੈਸਲਾ ਲਿਆ।

Gurpreet Kaur Virk
Gurpreet Kaur Virk
ਪੰਜਾਬ ਦੀਆਂ ਔਰਤਾਂ ਲਈ ਵਧੀਆ ਮਿਸਾਲ ਰਜਿੰਦਰ ਕੌਰ

ਪੰਜਾਬ ਦੀਆਂ ਔਰਤਾਂ ਲਈ ਵਧੀਆ ਮਿਸਾਲ ਰਜਿੰਦਰ ਕੌਰ

Success Story: ਘਰੇਲੂ ਕੰਮਾਂ ਤੋਂ ਇਲਾਵਾ ਅੱਜਕੱਲ੍ਹ ਔਰਤਾਂ ਕਈ ਸਹਾਇਕ ਕਿੱਤਿਆਂ ਵਿੱਚ ਵੀ ਸ਼ਾਮਲ ਹਨ। ਔਰਤਾਂ ਸਿਰਫ਼ ਕੱਪੜੇ ਸਿਉਣ ਅਤੇ ਅਚਾਰ ਬਣਾਉਣ ਤੱਕ ਹੀ ਸੀਮਤ ਨਹੀਂ ਹਨ, ਸਗੋਂ ਉਹ ਖੇਤੀਬਾੜੀ ਦੇ ਕੰਮ ਵਿੱਚ ਵੀ ਮਰਦਾਂ ਦੇ ਬਰਾਬਰ ਦਿਲਚਸਪੀ ਲੈ ਰਹੀਆਂ ਹਨ। ਆਪਣੀ ਮਿਹਨਤ ਅਤੇ ਲਗਨ ਨਾਲ ਔਰਤਾਂ ਨੇ ਖੇਤੀਬਾੜੀ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਕਾਮਯਾਬੀ ਹਾਸਿਲ ਕੀਤੀ ਹੈ।

ਅਜਿਹੀ ਹੀ ਇੱਕ ਉੱਦਮੀ ਅਤੇ ਹਿੰਮਤੀ ਕਿਸਾਨ ਔਰਤ ਰਾਜਿੰਦਰ ਕੌਰ ਪਤਨੀ ਸਰਦਾਰ ਨਾਇਬ ਸਿੰਘ, ਵਾਸੀ ਪਿੰਡ ਚੱਠਾ ਨਨਹੇੜਾ, ਬਲਾਕ- ਸੁਨਾਮ, ਜ਼ਿਲ੍ਹਾ-ਸੰਗਰੂਰ ਦੀ ਵਸਨੀਕ ਹੈ। ਆਪਣੇ ਮਾਤਾ-ਪਿਤਾ ਤੋਂ ਵਿਰਸੇ 'ਚ ਮਿਲੇ ਖੇਤੀ ਦੇ ਗਿਆਨ ਅਤੇ ਤਜ਼ਰਬੇ ਨਾਲ ਉਹ ਆਪਣੇ ਸਹੁਰਿਆਂ ਤੋਂ ਮਿਲੀ ਢਾਈ ਏਕੜ ਜ਼ਮੀਨ 'ਚ ਸਫਲਤਾਪੂਰਵਕ ਫਸਲਾਂ ਉਗਾ ਰਹੀ ਹੈ।

ਉੱਦਮੀ ਅਤੇ ਹਿੰਮਤੀ ਕਿਸਾਨ ਔਰਤ ਰਜਿੰਦਰ ਕੌਰ

ਸ਼ੁਰੂਆਤ ਵਿੱਚ ਕਣਕ ਝੋਨੇ ਦੀ ਪਰੰਪਰਾਗਤ ਖੇਤੀ ਕਰਕੇ ਆਪਣੇ ਘਰ ਦੇ ਖਰਚੇ ਕੱਢੇ ਜਾਂਦੇ ਸੀ, ਪਰ ਰਜਿੰਦਰ ਕੌਰ ਨੇ ਖੇਤੀ ਦੇ ਨਾਲ ਨਾਲ ਕੁਝ ਵਿਲੱਖਣ ਕਰਨ ਦਾ ਮੰਨ ਬਣਾਇਆ ਅਤੇ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਪੜੇ ਧੋਣ ਵਾਲੇ ਸਰਫ਼ ਨੂੰ ਬਣਾਉਣ ਦੀ ਸਿਖਲਾਈ ਲਈ ਅਤੇ ਕੰਮ ਸ਼ੁਰੂ ਕਰ ਦਿੱਤਾ। ਰਜਿੰਦਰ ਕੌਰ ਦਾ ਇਹ ਕੰਮ ਵਧੀਆ ਚਲ ਤਾਂ ਪਿਆ ਪਰ ਇਸ ਕੰਮ ਵਿੱਚ ਦਿੱਕਤ ਇਹ ਸੀ ਕਿ ਇਸ ਕੰਮ ਵਿੱਚ ਵਰਤਿਆ ਜਾਂਦਾ ਰਸਾਇਣ ਰਜਿੰਦਰ ਕੌਰ ਦੀ ਜ਼ਮੀਨ ਵਿੱਚ ਜਾ ਕੇ ਉਸਨੂੰ ਖਰਾਬ ਕਰਨ ਲੱਗਾ ਅਤੇ ਖੇਤੀ ਜਿਣਸਾਂ ਵਿੱਚ ਜ਼ਹਿਰ ਦੀ ਮਿਕਦਾਰ ਵਧਣ ਲਗੀ। ਇਸ ਗਲ ਨੂੰ ਰਜਿੰਦਰ ਕੌਰ ਨੇ ਬਹੁਤ ਹੀ ਗੰਭੀਰਤਾ ਨਾਲ ਸੋਚ ਵਿਚਾਰ ਕੀਤਾ ਅਤੇ ਨਤੀਜੇ ਵੱਜੋਂ ਸਰਫ਼ ਪਾਊਡਰ ਬਣਾਉਣ ਦੇ ਕੰਮ ਨੂੰ ਹਮੇਸ਼ਾਂ ਹਮੇਸ਼ਾਂ ਲਈ ਬੰਦ ਕਰ ਦਿੱਤਾ ਅਤੇ ਆਪਣੀ ਜ਼ਮੀਨ ਦੀ ਸਿਹਤ ਵੱਲ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਜੈਵਿਕ ਖੇਤੀ ਦਾ ਸਫਰ

ਹੁਣ ਰਜਿੰਦਰ ਕੌਰ ਨੇ ਆਪਣੀ ਸਾਰੀ ਖੇਤੀ ਨੂੰ ਪੂਰੀ ਤਰਾਂ ਨਾਲ ਜੈਵਿਕ ਕਰ ਲਿਆ ਅਤੇ ਇਸੇ ਦੇ ਚਲਦੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਅਚਾਰ ਚੱਟਣੀਆਂ ਆਦਿ ਬਣਾਉਣ ਦੀ ਸਿੱਖਲਾਈ ਲੈ ਲਈ ਅਤੇ ਇਸ ਮੁਤਾਬਕ ਆਪਣਾ ਕੰਮ ਸ਼ੁਰੂ ਕੀਤਾ। ਹੁਣ ਰਜਿੰਦਰ ਕੌਰ ਨੇ ਕਣਕ ਝੋਨੇ ਦੇ ਨਾਲ ਨਾਲ ਆਪਣੇ ਖੇਤਾਂ ਵਿੱਚ ਹਲਦੀ, ਦਾਲਾਂ, ਲੱਸਣ, ਹਰੀਆਂ ਮਿਰਚਾਂ, ਨਿੰਬੂ ਆਦਿ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਕਈ ਤਰਾਂ ਦੇ ਕੁਦਰਤੀ ਸੁਆਦਾਂ ਨੂੰ ਪੂਰਦੇ ਮਸਾਲੇ ਵੀ ਬਣਾਏ ਅਤੇ ਇਹਨਾ ਮਸਾਲਿਆਂ ਵਿੱਚ ਵਰਤੀਆਂ ਜਾਂਦੀਆਂ ਜਿਣਸਾਂ ਨੂੰ ਵੀ ਆਪਣੇ ਹੀ ਖੇਤਾਂ ਵਿੱਚ ਉਗਾਇਆ ਜਿਵੇਂ ਨਿਆਜ਼ਪੋਜ਼, ਪੁਦੀਨਾਂ, ਸੁਹੰਜਣਾ ਆਦਿ। ਇਸ ਤਰਾਂ ਰਜਿੰਦਰ ਕੌਰ ਨੇ ਅਚਾਰ ਚੱਟਣੀਆਂ ਦੇ ਨਾਲ ਨਾਲ ਇਹ ਮਸਾਲਾ ਜੋ ਦਹੀਂ, ਲੱਸੀ ਅਤੇ ਚਾਹ ਵਿੱਚ ਵਰਤਿਆ ਜਾਂਦਾ ਸੀ ਨੂੰ ਬਣਾਇਆ। ਇਸ ਸਮਾਨ ਦੀ ਵਧੀਆ ਵਿੱਕਰੀ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ।

ਉਤਪਾਦਾਂ ਦੀ ਵਿਕਰੀ

ਰਜਿੰਦਰ ਕੌਰ ਦੇ ਬਣਾਏ ਉਤਪਾਦਾਂ ਦੀ ਵਿਕਰੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਗਰੂਰ ਦਾ ਬਹੁਤ ਸਾਥ ਬਣਿਆ ਰਿਹਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਮੇਲਿਆਂ ਅਤੇ ਹੋਰ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਦੁਆਰਾ ਲਗਾਏ ਜਾਂਦੇ ਮੇਲਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਇਸ ਸਮਾਨ ਦੀ ਵਧੀਆ ਵਿਕਰੀ ਹੋਣ ਲੱਗੀ। ਰਜਿੰਦਰ ਕੌਰ ਦੇ ਇਸ ਉੱਦਮ ਨੂੰ ਦੇਖਦੇ ਹੋਏ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਸੰਨ 2018 ਵਿੱਚ ਸਫ਼ਲ ਕਿਸਾਨ ਔਰਤ ਵੱਜੋਂ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : Alpana Gupta ਦੇ ਰਸਾਇਣ ਮੁਕਤ ਉਤਪਾਦ ਬਣੇ ਲੋਕਾਂ ਵਿੱਚ ਹਰਮਨ ਪਿਆਰੇ, Lockdown ਦੌਰਾਨ ਵੀ ਚੜ੍ਹਦੀ ਰਹੀ ਗੁੱਡੀ, ਕਈ ਔਰਤਾਂ ਨੂੰ ਦਿੱਤਾ ਰੁਜ਼ਗਾਰ

ਔਰਤਾਂ ਨੂੰ ਦਿੱਤਾ ਰੁਜ਼ਗਾਰ

ਰਜਿੰਦਰ ਕੌਰ ਦਾ ਪਤੀ ਸਰਦਾਰ ਨੈਬ ਸਿੰਘ ਅਤੇ ਬੇਟਾ ਮਨਜੀਤ ਸਿੰਘ ਵੀ ਇਸ ਕੰਮ ਵਿੱਚ ਉਸਦਾ ਪੂਰਾ ਸਾਥ ਦਿੰਦੇ ਹਨ। ਇਸੇ ਦੇ ਨਾਲ ਹੀ ਰਜਿੰਦਰ ਕੌਰ ਨੇ ਕਿਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਵੀ ਲੈ ਲਈ ਜਿਸ ਵਿੱਚ ਲਗਭਗ 15 ਡੱਬਿਆਂ ਦਾ ਸ਼ਹਿਦ ਦਾ ਕੰਮ ਵੀ ਪੂਰੀ ਕਾਮਯਾਬੀ ਨਾਲ ਕੀਤਾ ਜਾ ਰਿਹਾ ਹੈ। ਸ਼ਹਿਦ ਦੀਆਂ ਮੱਖੀਆਂ ਦੀ ਖ਼ੁਰਾਕ ਦਾ ਸਾਰਾ ਪ੍ਰਬੰਧ ਪਿੰਡ ਵਿੱਚ ਹੀ ਹੋ ਜਾਂਦਾ ਹੈ ਜਿਵੇਂ ਸਫ਼ੈਦਾ ਅਤੇ ਸਰੋਂ ਆਦਿ ਫ਼ਸਲਾਂ ਪਿੰਡ ਵਿੱਚ ਹੀ ਮਿਲ ਜਾਂਦੀਆਂ ਹਨ ਅਤੇ ਇਸ ਪੈਦਾ ਹੋਏ ਸ਼ਹਿਦ ਤੋਂ ਵੀ ਰਜਿੰਦਰ ਕੌਰ ਨੂੰ ਚੰਗੀ ਆਮਦਨ ਹੋ ਜਾਂਦੀ ਹੈ। ਰਜਿੰਦਰ ਕੌਰ ਨੇ ਆਪਣੇ ਇਸ ਸਾਰੇ ਕੰਮ ਵਿੱਚ ਆਪਣੇ ਪਿੰਡ ਦੀਆਂ ਕੁਝ ਔਰਤਾਂ ਨੂੰ ਵੀ ਰੁਜ਼ਗਾਰ ਦਿੱਤਾ ਹੋਇਆ ਹੈ ਜੋ ਕਿ ਅਚਾਰ, ਚੱਟਣੀਆਂ ਅਤੇ ਮਸਾਲਿਆਂ ਦੀ ਪੈਕਿੰਗ ਵਿੱਚ ਉਸਦੀ ਮਦਦ ਕਰਦੀਆਂ ਹਨ।

ਕਿਸਾਨ ਕਲੱਬ ਦੀ ਸਰਗਰਮ ਮੈਂਬਰ

ਭਵਿੱਖ ਵਿੱਚ ਰਜਿੰਦਰ ਕੌਰ ਦੀ ਇਹ ਯੋਜਨਾ ਹੈ ਕਿ ਕਣਕ ਝੋਨੇ ਨੂੰ ਘਟਾਅ ਕੇ ਹੋਰ ਦੂਜੀਆਂ ਫ਼ਸਲਾਂ ਲਗਾਈਆਂ ਜਾਣ ਅਤੇ ਆਪਣੇ ਅਚਾਰ ਚੱਟਣੀਆਂ ਦੇ ਕੰਮ ਨੂੰ ਹੋਰ ਉੱਚੇ ਪੱਧਰ ਤੇ ਲੈ ਕੇ ਜਾਇਆ ਜਾਵੇ। ਰਜਿੰਦਰ ਕੌਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਕਲੱਬ ਦੀ ਸਰਗਰਮ ਮੈਂਬਰ ਵੀ ਹੈ। ਇਸ ਤੋਂ ਇਲਾਵਾ ਕਿਸਾਨ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੀ ਵੀ ਮੈਂਬਰ ਹੈ। ਹੁਣ ਤੱਕ ਇਸ ਕੰਮ ਵਿੱਚ ਰਜਿੰਦਰ ਕੌਰ ਨੂੰ ਪੰਜਾਬ ਤੋਂ ਬਾਹਰ ਜਿਵੇਂ ਦਿੱਲੀ, ਹਰਿਆਣਾ, ਰਾਜਾਸਥਾਨ ਆਦਿ ਜਾਣ ਦਾ ਮੌਕਾ ਵੀ ਮਿਲ ਚੁਕਾ ਹੈ।

ਇਹ ਵੀ ਪੜ੍ਹੋ : Punjab ਦੇ District Faridkot ਦੀਆਂ ਕਿਸਾਨ ਬੀਬੀਆਂ Women Empowerment ਦੀ ਵਧੀਆ ਮਿਸਾਲ, ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦੇ ਕਿੱਤੇ ਨਾਲ ਵੀ ਜੁੜੀਆਂ

ਫ਼ਸਲਾਂ ਦਾ ਬੀਜ ਤਿਆਰ ਕਰਦੀ ਹੈ ਰਜਿੰਦਰ ਕੌਰ

ਕਰੋਨਾ ਕਾਲ ਦੇ ਮਾੜੇ ਦੌਰ ਵਿੱਚ ਵੀ ਰਜਿੰਦਰ ਕੌਰ ਦੇ ਕੰਮ ਕਾਜ ਵਿੱਚ ਕੋਈ ਜ਼ਿਆਦਾ ਕਮੀਂ ਨਹੀਂ ਆਈ। ਆਪਣਾ ਸਾਰਾ ਤਿਆਰ ਕੀਤਾ ਸਮਾਨ ਆਪਣੇ ਗਾਹਕਾਂ ਤੱਕ ਕੋਰੀਅਰ ਦੀ ਮਦਦ ਨਾਲ ਪਹੁੰਚਾਇਆ ਅਤੇ ਆਮਦਨ ਹੌਲੀ ਹੌਲੀ ਤੁਰਦੀ ਰਹੀ। ਫ਼ਸਲਾਂ ਦੀ ਸਿੰਚਾਈ ਲਈ ਉਹ ਟਿਊਬਵੈੱਲ ਦੇ ਪਾਣੀ ਦੀ ਵਰਤੋਂ ਕਰਦੀ ਹੈ। ਖੇਤੀ ਖਰਚੇ ਘਟਾਉਣ ਦੇ ਮਨੋਰਥ ਲਈ ਉਹ ਸਾਰੀ ਖੇਤੀ ਮਸ਼ੀਨਰੀ ਕਿਰਾਏ ਤੇ ਲੈ ਕੇ ਹੀ ਵਰਤਦੀ ਹੈ। ਆਪਣੀਆਂ ਫ਼ਸਲਾਂ ਦਾ ਬੀਜ ਰਜਿੰਦਰ ਕੌਰ ਆਪ ਹੀ ਤਿਆਰ ਕਰਦੀ ਹੈ ਅਤੇ ਬਹੁਤ ਜ਼ਿਆਦਾ ਜ਼ਰੂਰਤ ਪੈਣ ਤੇ ਹੀ ਬੀਜ ਬਾਹਰੋਂ ਖਰੀਦਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ Top 5 Women Farmers ਦੀ ਸੰਘਰਸ਼ ਅਤੇ ਮਿਹਨਤ ਦੀ Success Story, ਕਈ ਔਂਕੜਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ, ਰੱਚ ਦਿੱਤੀ ਸਫਲਤਾ ਦੀ ਵੱਖਰੀ ਮਿਸਾਲ

ਵਾਤਾਵਰਣ ਦੀ ਸੰਭਾਲ

ਰਜਿੰਦਰ ਕੌਰ ਵਾਤਾਵਰਣ ਅਤੇ ਜ਼ਮੀਨ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਾ ਕਰਦੀ ਹੈ ਅਤੇ ਆਪਣੀਆਂ ਸਾਰੀਆਂ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਖੇਤਾਂ ਵਿੱਚ ਹੀ ਜਜ਼ਬ ਕਰਦੀ ਹੈ ਅਤੇ ਜ਼ਮੀਨ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ ਅਤੇ ਫ਼ਸਲਾਂ ਦਾ ਝਾੜ ਵਧੇਰੇ ਹੁੰਦਾ ਹੈ। ਧਰਤੀ ਹੇਠਲੇ ਪਾਣੀ ਦੀ ਹੁੰਦੀ ਬਰਬਾਦੀ ਨੂੰ ਲੈ ਕੇ ਰਜਿੰਦਰ ਕੌਰ ਬਹੁਤ ਚਿੰਤਾ ਕਰਦੀ ਹੈ ਜਿਸ ਕਰਕੇ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਨੂੰ ਹੌਲੀ ਹੌਲੀ ਘਟਾਉਣ ਦੀ ਯੋਜਨਾ ਬਣਾਅ ਰਹੀ ਹੈ। ਇਸ ਦੇ ਬਦਲ ਵੱਜੋਂ ਉਹ ਹੋਰ ਦੂਜੀਆਂ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨਾਂ ਚਾਹੁੰਦੀ ਹੈ ਅਤੇ ਵਧੇਰੇ ਝਾੜ ਅਤੇ ਆਮਦਨ ਲੈਣਾ ਚਾਹੁੰਦੀ ਹੈ।

ਰਜਿੰਦਰ ਕੌਰ ਦੁਆਰਾ ਬਣਾਏ ਗਏ ਸਾਰੇ ਉਤਪਾਦ ਬਹੁਤ ਹੀ ਸਾਫ਼-ਸੁਥਰੇ ਅਤੇ ਵਧੀਆ ਪੈਕ ਕੀਤੇ ਜਾਂਦੇ ਹਨ। ਰਜਿੰਦਰ ਕੌਰ ਜਿਹੀਆਂ ਉੱਦਮੀ ਔਰਤਾਂ ਆਪਣੇ ਪਰਿਵਾਰ ਦੀ ਸਿਹਤ ਹੀ ਨਹੀਂ ਸਗੋਂ ਹੋਰ ਦੂਜੇ ਲੋਕਾਂ ਦੀ ਚੰਗੀ ਸਿਹਤ ਲਈ ਵੀ ਵਚਨਬੱਧ ਹੁੰਦੀਆਂ ਹਨ। ਅਸੀਂ ਰਜਿੰਦਰ ਕੌਰ ਦੇ ਇਸ ਅਗਾਂਹਵਧੂ ਉੱਦਮ ਅਤੇ ਸਫ਼ਲ ਕਿਸਾਨ ਔਰਤ ਹੋਣ ਲਈ ਉਸ ਨੂੰ ਭਵਿੱਖ ਵਿੱਚ ਹੋਰ ਬੁਲੰਦੀਆਂ ਛੂਹਣ ਲਈ ਸ਼ੁਭ ਇਛਾਵਾਂ ਭੇਂਟ ਕਰਦੇ ਹਾਂ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Successful Women Farmer: Organic Farmer Rajinder Kaur Organic Farming Journey Punjab Women Farmer

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters