1. Home
  2. ਸਫਲਤਾ ਦੀਆ ਕਹਾਣੀਆਂ

ਮੁਰਾਦਾਬਾਦ ਦਾ ਕਿਸਾਨ ਬੰਨਿਆ ਕਈਆਂ ਲਈ ਮਿਸਾਲ ! ਜਾਣੋ ਇਸ ਖ਼ਬਰ ਵਿਚ

ਗੰਨੇ ਦੀ ਕਾਸ਼ਤ ਨੂੰ ਲੈਕੇ ਇਕ ਖ਼ਬਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਕਿਸਾਨ ਦੀ ਹੈ। ਜਿਸ ਨੇ ਗੰਨੇ ਦੀ ਕਾਸ਼ਤ ਕਰਕੇ ਮੁਰਾਦਾਬਾਦ ਵਿਚ ਆਪਣੀ ਪਹਿਚਾਣ ਬਣਾਈ ਹੈ।

Pavneet Singh
Pavneet Singh
Farmer of Muradabad

Farmer of Muradabad

ਗੰਨੇ ਦੀ ਕਾਸ਼ਤ ਨੂੰ ਲੈਕੇ ਇਕ ਖ਼ਬਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਕਿਸਾਨ ਦੀ ਹੈ। ਜਿਸ ਨੇ ਗੰਨੇ ਦੀ ਕਾਸ਼ਤ ਕਰਕੇ ਮੁਰਾਦਾਬਾਦ ਵਿਚ ਆਪਣੀ ਪਹਿਚਾਣ ਬਣਾਈ ਹੈ। ਗੰਨੇ ਦੀ ਖੇਤੀ ਲਈ ਰਾਜ ਭਰ ਵਿਚ ਮੁਰਾਦਾਬਾਦ ਦਾ ਨਾਂ ਸਭਤੋਂ ਪਹਿਲਾਂ ਆਉਂਦਾ ਹੈ। ਇਥੇ ਵਧੇਰੇ ਕਿਸਾਨ ਗੰਨੇ ਦੀ ਖੇਤੀ ਕਰਦੇ ਹਨ। ਮੁਰਾਦਾਬਾਦ ਜਨਪਦ ਦੇ ਬਿਲਾਰੀ ਤਹਿਸੀਲ ਇਲਾਕੇ ਵਿਚ ਰਹਿਣ ਵਾਲੇ ਇਕ ਕਿਸਾਨ ਨੇ 23ਫੁੱਟ ਲੰਬਾ ਗੰਨਾ ਉਗਾਇਆ ਹੈ, ਜੋ ਪੂਰੇ ਜਨਪਦ ਦੇ ਕਿਸਾਨਾਂ ਦੇ ਲਈ ਚਰਚਾ ਬਣ ਗਿਆ ਹੈ। ਕਿਸਾਨ ਇਸ ਗੰਨੇ ਨੂੰ ਵੇਖਣ ਲਈ ਮੋਹਮਦ ਮੂਬੀਨ ਦੇ ਖੇਤ ਵਿਚ ਪਹੁੰਚ ਰਹੇ ਹਨ। ਮੋਹੰਮਦ ਮੂਬੀਨ ਵੀਂ ਲਗਾਤਾਰ ਦੂੱਜੇ ਕਿਸਾਨਾਂ ਨੂੰ ਇਸਦੀ ਕਾਸ਼ਤ ਲਈ ਸਲਾਹ ਦੇ ਰਹੇ ਹਨ। ਜਿਸ ਤੋਂ ਕਿਸਾਨਾਂ ਨੂੰ ਵਧੀਆ ਲਾਭ ਪ੍ਰਾਪਤ ਹੋ ਸਕੇ।

ਖੇਤੀ ਨੂੰ ਅੱਗੇ ਵਧਾਉਣ ਲਈ ਮੁਰਾਦਾਬਾਦ ਵਿਚ ਕਿਸਾਨ ਦੁਆਰਾ ਕਿਸਾਨਾਂ ਨੂੰ ਵੀਂ ਟਾਂਚ ਤਕਨੀਕੀ ਦੀ ਜਾਣਕਾਰੀ ਦਿਤੀ ਜਾ ਰਹੀ ਹੈ , ਜਿਸ ਤੋਂ ਕਿਸਾਨ ਇਸ ਤਕਨੀਕ ਦਾ ਲਾਭ ਪ੍ਰਾਪਤ ਕਰ ਸਕਣ। ਮੁਰਾਦਾਬਾਦ ਜਨਪਦ ਦੇ ਬਿਲਾਰੀ ਇਲਾਕੇ ਵਿਚ ਇਸ ਤਕਨੀਕੀ ਦੁਆਰਾ ਕਿੱਤੀ ਗਈ ਖੇਤੀ ਨੂੰ ਵੇਖਣ ਲਈ ਵੱਖ ਵੱਖ ਥਾਵਾਂ ਤੋਂ ਪੁੱਝ ਰਹੇ ਹਨ। ਉੱਤਰ ਪ੍ਰਦੇਸ਼ ਦਾ ਇਲਾਕਾ ਗੰਨੇ ਦੀ ਪੈਦਾਵਾਰ ਲੇਈ ਮੰਨਿਆ ਜਾਂਦਾ ਹੈ। 23 ਫੁੱਟ ਦਾ ਗੰਨਾ ਉਗਾਉਣ ਵਾਲਾ ਕਿਸਾਨ ਵੀਂ ਉੱਤਰ ਪ੍ਰਦੇਹਸ ਦਾ ਹੀ ਰਹਿਣ ਵਾਲਾ ਹੈ।

ਦੁਗਣੀ ਹੋਈ ਗੰਨੇ ਦੀ ਪੈਦਾਵਾਰ (Sugarcane production doubled)

ਦਰਅਸਲ ਬਿਲਾਰੀ ਇਲਾਕੇ ਦੇ ਰਹਿਣ ਵਾਲੇ ਮੋਹੰਮਦ ਮੋਬਿਨ ਨੇ ਆਪਣੇ ਜਜਬੇ ਅਤੇ ਮਿਹਨਤ ਦੇ ਚਲਦੇ ਉਨ੍ਹਾਂ ਨੇ ਗੰਨੇ ਦੀ ਫ਼ਸਲ ਨੂੰ ਟਾਂਚ ਤਕਨੀਕੀ ਨਾਲ ਉਗਾਉਣ ਦੀ ਸ਼ੁਰੂਆਤ ਕਿੱਤੀ। ਉਨ੍ਹਾਂ ਦੀ ਇਹ ਮਿਹਨਤ ਤਦ ਰੰਗ ਲਿਆਈ ਜਦੋ ਉਨ੍ਹਾਂ ਦੇ ਖੇਤਾਂ ਵਿਚ ਲਗੇ ਗੰਨੇ 23 ਫੁੱਟ ਤੋਂ ਵੀਂ ਵੱਧ ਲੰਬੇ ਹੋ ਗਏ। ਇਨ੍ਹਾਂ ਗੰਨਿਆਂ ਦਾ ਭਾਰ ਵੀਂ ਦੁਗਣਾ ਹੋਗਿਆ ਹੈ। ਆਮ ਖਤਾ ਵਿਚ ਗੰਨਾ 40 ਤੋਂ 50 ਕੁਇੰਟਲ
ਮਿਲਦਾ ਹੈ ਤਾਂ ਉੱਥੇ ਹੀ ਮੋਹਮਦ ਮੋਬਿਨ ਦੀ ਇਸ ਤਕਨੀਕੀ ਤੋਂ 100 ਕੁਇੰਟਲ ਤੋਂ ਵੀਂ ਵੱਧ ਗੰਨੇ ਦੀ ਫ਼ਸਲ ਪ੍ਰਾਪਤ ਹੋਈ ਹੈ। 

ਇਹ ਵੀ ਪੜ੍ਹੋ: Sugarcane farming : ਗੰਨੇ ਦੀ ਖੇਤੀ ਨੂੰ ਲਾਲ ਸੜਨ ਦੀ ਬਿਮਾਰੀ ਦੇ ਵਧਦੇ ਪ੍ਰਕੋਪ ਤੋਂ ਬਚਾਉਣ ਲਈ ਅਪਣਾਓ ਇਹ ਤਰੀਕਾ !

ਤਕਨੀਕੀ ਤੋਂ ਕਾਸ਼ਤ ਕਰਨ ਤੇ ਵਧੀ ਪੈਦਾਵਾਰ

ਮੋਹਮਦ ਮੋਬਿਨ ਦਾ ਕਹਿੰਣਾ ਹੈ ਕਿ ਜਦੋ ਪਹਿਲਾਂ ਫ਼ਸਲ ਉਗਾਈ ਤਾਂ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪਿਆ ,ਪਰ ਲਗਾਤਾਰ ਮਿਹਨਤ ਕਰਨ ਦੇ ਬਾਅਦ ਕਿਸਾਨ ਨੇ ਆਪਣੇ ਖੇਤ ਵਿਚ 23 ਲੰਬੇ ਗੰਨੇ ਉਗਾਏ ਹਨ ਜਿਸ ਤੋਂ ਕਿਸਾਨਾਂ ਨੂੰ ਕਈ ਲਾਭ ਹੋਏ ਹਨ। ਆਮ ਖੇਤੀ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਇਕ ਗਿੱਲੇ ਖੇਤ ਵਿਚ 40 ਤੋਂ 45 ਕੁਇੰਟਲ ਗੰਨਾ ਮਿਲਦਾ ਸੀ, ਪਰ ਇਸ ਤਕਨੀਕ ਤੋਂ ਉਗਾਏ ਗਏ ਗੰਨੇ ਤੋਂ 100 ਕੁਇੰਟਲ ਗੰਨੇ ਦੀ ਪੈਦਾਵਾਰ ਹੋ ਰਹੀ ਹੈ। ਜਿਸ ਤੋਂ ਕਿਸਾਨ ਬਹੁਤ ਖੁਸ਼ ਹਨ, ਮੋਬਿਨ ਨੇ ਹੋਰ ਕਿਸਾਨਾਂ ਨੂੰ ਵੀ ਇਸ ਤਕਨੀਕ ਤੋਂ ਗੰਨੇ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਹੈ।

Summary in English: The farmer of Moradabad became an example for many! Learn in this news

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters