ਹੁਸ਼ਿਆਰਪੁਰ, ਪੰਜਾਬ, ਦੀ 34 ਸਾਲਾ ਵਿਨੋਦ ਕੁਮਾਰੀ ਨੇ ਹਾਯਰ ਸੈਕੰਡਰੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਬੇਰੁਜ਼ਗਾਰੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੇਤੀਬਾੜੀ ਸੁਧਾਰ ਗਤੀਵਿਧੀ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਛੋਟੇ ਪੈਮਾਨੇ 'ਤੇ ਅਚਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਅਚਾਰ ਨੂੰ ਵੇਚਿਆ | ਉਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਨਾਲ ਸਲਾਹ ਕੀਤੀ ਅਤੇ ਬਹੁਤ ਘੱਟ ਸਰੋਤਾਂ ਦੇ ਬਾਵਜੂਦ ਅੱਜ ਇਹ ਕਾਰੋਬਾਰ ਨੂੰ ਸਫਲਤਾਪੂਰਵਕ ਚਲਾ ਰਹੀ ਹੈ। ਉਹ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੀ ਬਹੁ-ਅਨੁਸ਼ਾਸਨੀ ਟੀਮ ਦੇ ਸੰਪਰਕ ਵਿੱਚ ਆਈ, ਜਿੱਥੋਂ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦਾ ਮਿਆਰੀ ਸਮਰਥਨ ਮਿਲਿਆ। ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਵਿੱਚ ਕੁਸ਼ਲਤਾਵਾਂ ਵਿਕਸਤ ਕਰਨ ਨਾਲ, ਉਨ੍ਹਾਂ ਦੀ ਸੰਭਾਵਨਾ ਨੂੰ ਵਿਕਸਿਤ ਕੀਤਾ ਗਿਆ ਅਤੇ ਇਸ ਨੂੰ ਸਹੀ ਦਿਸ਼ਾ ਦਿੱਤੀ ਗਈ | ਉਨ੍ਹਾਂ ਦੀ ਅੰਦਰੂਨੀ ਕਾਰੋਬਾਰੀ ਭਾਵਨਾ ਅਤੇ ਕਾਰੋਬਾਰੀ ਪਹੁੰਚ ਦਾ ਸੁਮੇਲ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵਿਖੇ ਸੁਰੱਖਿਅਤ ਉਤਪਾਦਾਂ ਦੀਆਂ ਕਿਸਮਾਂ ਦੇ ਵਿਕਾਸ ਲਈ ਸ਼ਾਨਦਾਰ ਕੁਸ਼ਲਤਾ ਨਾਲ ਤਿਆਰ ਕੀਤਾ ਗਿਆ | ਅਚਾਰ, ਜੈਮ, ਚਟਨੀ, ਵਰਗੇ ਉਤਪਾਦਾਂ ਨੇ ਇਹਨਾਂ ਦੀ ਸਫਲਤਾ ਦੀ ਰਾਹ ਖੋਲੀ|
ਵਿਨੋਦ ਕੁਮਾਰੀ ਦੀ ਪ੍ਰਤਿਭਾ ਨੂੰ ਪੀਏਯੂ, ਲੁਧਿਆਣਾ ਨੇ ਮਾਨਤਾ ਦਿੱਤੀ ਅਤੇ ਮਾਰਚ 2006 ਵਿੱਚ ਹੋਏ ਖੇਤੀ ਮੇਲੇ ਵਿੱਚ ਉਸਨੂੰ ਦੂਜਾ ਸਰਬੋਤਮ ਉੱਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ। ਸਾਲ 2009 ਵਿੱਚ ਬਠਿੰਡਾ ਵਿਖੇ ਆਯੋਜਿਤ ਖੇਤਰੀ ਕਿਸਾਨ ਮੇਲੇ ਵਿੱਚ ਸਰਬੋਤਮ ਉੱਦਮੀ ਪੁਰਸਕਾਰ, ਮਾਰਚ 2011 ਵਿੱਚ ਬੁਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਦਾ ਦੂਜਾ ਸਰਬੋਤਮ ਉੱਦਮੀ ਪੁਰਸਕਾਰ, 2011 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਬਠਿੰਡਾ ਵਿਖੇ ਆਯੋਜਿਤ ਖੇਤਰੀ ਕਿਸਾਨ ਮੇਲੇ ਵਿੱਚ ਦੂਜਾ ਸਰਬੋਤਮ ਉੱਦਮੀ ਪੁਰਸਕਾਰ ਇਹਨਾਂ ਦੀ ਕੁਝ ਪ੍ਰਾਪਤੀਆਂ ਹਨ |
ਇਹਨਾਂ ਨੂੰ ਸਾਲ 2012 ਵਿੱਚ ਪੀਏਯੂ, ਲੁਧਿਆਣਾ ਦੇ ਕਿਸਾਨ ਕਲੱਬ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। ਕੇਵੀਕੇ, ਹੁਸ਼ਿਆਰਪੁਰ ਤੋਂ ਉਤਸ਼ਾਹਿਤ ਹੋਏ, ਹੁਣ ਉਹ ਆਪਣੇ ਕਾਰੋਬਾਰ ਤੋਂ 5000 ਰੁਪਏ ਪ੍ਰਤੀ ਮਹੀਨਾ, ਮੋਬਾਈਲ ਵੈਨਾਂ ਤੋਂ 4000 ਰੁਪਏ ਪ੍ਰਤੀ ਮਹੀਨਾ ਅਤੇ ਛੋਟੇ ਕਾਰਜਾਂ ਲਈ ਬੁਕਿੰਗ ਆਰਡਰ ਦੇਣ ਤੋਂ 5000 ਰੁਪਏ ਪ੍ਰਤੀ ਮਹੀਨਾ ਕਮਾ ਰਹੇ ਹਨ | ਉਹ ਆਪਣੇ ਹੀ ਪਿੰਡ ਵਿੱਚ ਬਾਕਾਇਦਾ ਵਿਕਰੀ ਕੇਂਦਰ ਅਤੇ ਕਿਸਾਨ ਮੇਲਿਆਂ ਵਿੱਚ ਸਟਾਲ ਲਗਾ ਕੇ ਪ੍ਰਤੀ ਮਹੀਨਾ ਔਸਤਨ 6000 ਰੁਪਏ ਕਮਾ ਰਹੀ ਹੈ। ਅੱਜ ਉਹ 5 ਏਕੜ ਵਿੱਚ ਕਣਕ, ਮੱਕੀ, ਆਲੂ ਅਤੇ ਮਟਰ ਦੀ ਕਾਸ਼ਤ ਕਰਦੇ ਹਨ | ਉਹਨਾਂ ਨੇ ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਯੂਨਿਟ ਵੀ ਸ਼ੁਰੂ ਕੀਤੀ ਹੈ | ਅੱਜ, ਬਹੁਤ ਸਾਰੀਆਂ ਔਰਤਾਂ ਉਨ੍ਹਾਂ ਨਾਲ ਇਸ ਕੰਮ ਵਿੱਚ ਹੱਥ ਮਿਲਾ ਰਹੀਆਂ ਹਨ ਅਤੇ ਰੁਜ਼ਗਾਰ ਪ੍ਰਾਪਤ ਕਰ ਰਹੀਆਂ ਹਨ |
Summary in English: Vinod Kumari sets a new example of low-cost business