1. Home
  2. ਸਫਲਤਾ ਦੀਆ ਕਹਾਣੀਆਂ

ਕਿਸਾਨ Amrik Singh ਕਿਉਂ ਬਣਿਆ ਹੋਇਆ ਹੈ ਖਿੱਚ ਦਾ ਕੇਂਦਰ?

ਪਿੰਡ ਸਰੌਦ ਦਾ ਕਿਸਾਨ ਅਮਰੀਕ ਸਿੰਘ 2014 ਤੋਂ ਖੇਤੀ ਕਰਕੇ ਚੋਖਾ ਮੁਨਾਫਾ ਕਮਾ ਰਿਹਾ ਹੈ, ਆਓ ਜਾਣਦੇ ਹਾਂ Amrik Singh ਕਿਉਂ ਬਣਿਆ ਹੋਇਆ ਹੈ ਆਪਣੇ ਇਲਾਕੇ ਵਾਸੀਆਂ ਲਈ ਪ੍ਰੇਰਨਾ ਸਰੋਤ?

Gurpreet Kaur Virk
Gurpreet Kaur Virk
ਕਿਸਾਨ Amrik Singh ਕਿਉਂ ਬਣਿਆ ਖਿੱਚ ਦਾ ਕੇਂਦਰ?

ਕਿਸਾਨ Amrik Singh ਕਿਉਂ ਬਣਿਆ ਖਿੱਚ ਦਾ ਕੇਂਦਰ?

Success Story: ਕੌਣ ਕਹਿੰਦਾ ਹੈ ਕਿ ਸਫਲਤਾ ਸਿਰਫ ਵੱਡੇ-ਵੱਡੇ ਦਫਤਰਾਂ 'ਚ ਹੀ ਬਹਿ ਕੇ ਹਾਸਿਲ ਕੀਤੀ ਜਾਂਦੀ ਹੈ, ਕਈ ਵਾਰ ਕੜਕਦੀ ਧੁੱਪ 'ਚ ਵੀ ਲੋਕ ਆਪਣੀ ਕੜੀ ਮੇਹਨਤ ਸਦਕਾ ਬੁਲੰਦੀਆਂ ਹਾਸਿਲ ਕਰ ਲੈਂਦੇ ਹਨ। ਕੁਝ ਅਜਿਹਾ ਹੀ ਕਰ ਦਿਖਾਇਆ ਹੈ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਸਰੋਦ ਦੇ ਕਿਸਾਨ ਅਮਰੀਕ ਸਿੰਘ ਨੇ। ਆਓ ਜਾਣਦੇ ਹਾਂ ਕਿਸਾਨ ਅਮਰੀਕ ਸਿੰਘ ਕਿਉਂ ਬਣਿਆ ਹੋਇਆ ਹੈ ਪਿੰਡ ਵਾਸੀਆਂ ਲਈ ਖਿੱਚ ਦਾ ਕੇਂਦਰ?

ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਸਰੌਦ ਦੇ ਕਿਸਾਨ ਅਮਰੀਕ ਸਿੰਘ ਪੁੱਤਰ ਹਰਨੇਕ ਸਿੰਘ ਨੇ ਸਾਲ 2014 ਵਿੱਚ ਪਹਿਲੀ ਵਾਰ ਚਾਰ ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਸੀ। ਦਸ ਦੇਈਏ ਕਿ ਇਹ ਕਿਸਾਨ ਮੁੱਖ ਤੌਰ 'ਤੇ ਤਰਬੂਜ, ਖ਼ਰਬੂਜ਼ਾ, ਸ਼ਿਮਲਾ ਮਿਰਚ, ਖੀਰਾ, ਗੋਭੀ, ਆਲੂ ਆਦਿ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ। ਨਕਦੀ ਫ਼ਸਲਾਂ ਰਾਹੀਂ ਕਿਸਾਨ ਅਮਰੀਕ ਸਿੰਘ ਇਸ ਵੇਲੇ ਕਰੀਬ 30 ਏਕੜ ਰਕਬੇ ਵਿੱਚ ਸਬਜ਼ੀਆਂ ਦੀ ਸਫ਼ਲਤਾਪੂਰਵਕ ਕਾਸ਼ਤ ਕਰਕੇ ਰਵਾਇਤੀ ਫ਼ਸਲਾਂ ਨਾਲੋਂ ਦੁੱਗਣਾ ਜਾਂ ਤਿਗਣਾ ਮੁਨਾਫ਼ਾ ਕਮਾ ਰਿਹਾ ਹੈ ਅਤੇ 20-25 ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ : Kiwi Cultivation ਨੇ ਖੋਲ੍ਹੇ ਸਫ਼ਲਤਾ ਦੇ ਰਾਹ, ਕਿਸਾਨ ਬੰਜਰ ਜ਼ਮੀਨ ਤੋਂ ਕਮਾ ਰਿਹੈ ਲੱਖਾਂ ਰੁਪਏ

ਅਮਰੀਕ ਸਿੰਘ ਦੀ ਮੰਨੀਏ ਤਾਂ ਨਗਦੀ ਫਸਲ (ਕੈਸ਼ ਕਾਰਪਸ) ਸਬਜ਼ੀਆਂ ਦੀ ਖੇਤੀ ਕਰਨਾ ਬੈਂਕ ਚਲਾਉਣ ਵਾਂਗ ਹੈ। ਸਬਜ਼ੀਆਂ ਦੀ ਖੇਤੀ ਨੂੰ ਅਪਣਾਉਣ ਨਾਲ ਕਿਸਾਨ ਕੋਲ ਸਾਰਾ ਸਾਲ ਕੰਮ ਰਹਿੰਦਾ ਹੈ, ਜਿਸ ਕਾਰਨ ਘਰ ਦੀ ਰੋਜ਼ਾਨਾ ਸਾਂਭ-ਸੰਭਾਲ ਲਈ ਪੈਸੇ ਤਾਂ ਆਉਂਦੇ ਰਹਿੰਦੇ ਹਨ, ਨਾਲ ਹੀ ਘਰ ਦੇ ਮੈਂਬਰਾਂ ਲਈ ਲਗਾਤਾਰ ਕੰਮ ਚੱਲਦਾ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਕੰਮ ਵਿੱਚ ਵਧੇਰੇ ਦਿਲਚਸਪੀ ਪੈਦਾ ਹੋ ਜਾਂਦੀ ਹੈ ਅਤੇ ਉਹ ਫ਼ਾਲਤੂ ਦੇ ਕੰਮਾਂ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਦੇ।

ਉਨ੍ਹਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਤੋਂ ਪ੍ਰਤੀ ਏਕੜ ਆਮਦਨ ਦੂਜੀਆਂ ਫ਼ਸਲਾਂ ਨਾਲੋਂ ਦੁੱਗਣੀ ਤੋਂ ਤਿੱਗਣੀ ਹੋ ਜਾਂਦੀ ਹੈ। ਜੇਕਰ ਸਬਜ਼ੀਆਂ ਦੀ ਕਾਸ਼ਤ ਅਗੇਤੀ ਜਾਂ ਦੇਰੀ ਨਾਲ ਕੀਤੀ ਜਾਵੇ ਤਾਂ ਮੁਨਾਫ਼ਾ ਕਈ ਗੁਣਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਾਣੀ ਦੀ ਬੱਚਤ ਕਰਨ ਅਤੇ ਖੇਤੀ ਲਾਗਤ ਘਟਾਉਣ ਦੇ ਉਦੇਸ਼ ਨਾਲ 2015 ਵਿੱਚ ਉਨ੍ਹਾਂ ਆਪਣੇ ਖੇਤਾਂ ਵਿੱਚ ਤੁਪਕਾ ਸਿੰਚਾਈ ਰਾਹੀਂ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਸੀ। ਇਸ ਨਾਲ ਸਬਜ਼ੀਆਂ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਅਤੇ ਖੇਤੀ ਲਾਗਤ ਵੀ ਘਟੀ।

ਇਹ ਵੀ ਪੜ੍ਹੋ : Dragon Fruit Farming ਤੋਂ ਲੱਖਾਂ ਦੀ ਕਮਾਈ, ਜਾਣੋ Raman Salaria ਦੀ ਕਾਮਯਾਬੀ ਦੀ ਕਹਾਣੀ

ਅੱਗੇ ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਵੱਡੇ ਰਕਬੇ ਵਿੱਚ ਹੋਣ ਕਾਰਨ ਕਟਾਈ ਤੋਂ ਬਾਅਦ ਸਬਜ਼ੀਆਂ ਦੀ ਸਾਂਭ-ਸੰਭਾਲ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ। ਇਸ ਸਮੱਸਿਆ ਦੇ ਹੱਲ ਲਈ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਕੇ ਪੈਕ ਹਾਊਸ ਬਣਾਇਆ ਗਿਆ। ਸਿੱਟੇ ਵਜੋਂ ਸਬਜ਼ੀਆਂ ਨੂੰ ਕਟਾਈ ਤੋਂ ਬਾਅਦ ਪੈਕ ਹਾਊਸ ਵਿੱਚ ਰੱਖਣ ਨਾਲ ਜਿੱਥੇ ਸਬਜ਼ੀਆਂ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ, ਉੱਥੇ ਕੰਮ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਇਆ।

ਬਾਗਬਾਨੀ ਅਫ਼ਸਰ ਬਲਜੀਤ ਕੁਮਾਰ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਬਾਗਬਾਨੀ ਵਿਭਾਗ ਵੱਲੋਂ ਕਿਸਾਨ ਨੂੰ 600 ਵਰਗ ਫੁੱਟ ਦਾ ਪੈਕ ਹਾਊਸ ਬਣਾਉਣ ਲਈ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਬਾਹਰ ਕੱਢਣ, ਬਾਗਬਾਨੀ ਫ਼ਸਲਾਂ ਦੀਆਂ ਨਵੀਨਤਮ ਕਿਸਮਾਂ ਪੈਦਾ ਕਰਨ, ਬਾਗਬਾਨੀ ਫ਼ਸਲਾਂ ਦੇ ਸਮੁੱਚੇ ਪਸਾਰ ਲਈ ਪ੍ਰਚਾਰ ਸੇਵਾਵਾਂ ਅਤੇ ਤਕਨੀਕੀ ਜਾਣਕਾਰੀ ਪ੍ਰਦਾਨ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : Success Story: ਫੁੱਲਾਂ ਵਾਂਗ ਖਿੜ੍ਹਿਆ Patiala ਦੇ ਕਿਸਾਨ Gurpreet Singh Shergill ਦਾ ਨਾਮ

ਕਿਸਾਨ Amrik Singh ਕਿਉਂ ਬਣਿਆ ਖਿੱਚ ਦਾ ਕੇਂਦਰ?

ਕਿਸਾਨ Amrik Singh ਕਿਉਂ ਬਣਿਆ ਖਿੱਚ ਦਾ ਕੇਂਦਰ?

ਉਨ੍ਹਾਂ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਬੂਟੇ ਲਗਾਉਣ, ਖੁੰਬਾਂ ਦੀ ਪੈਦਾਵਾਰ, ਮਧੂ ਮੱਖੀ ਪਾਲਣ, ਹਾਈਬ੍ਰਿਡ ਸਬਜ਼ੀਆਂ ਅਤੇ ਫੁੱਲਾਂ ਦੀ ਸੁਰੱਖਿਅਤ ਕਾਸ਼ਤ, ਜਿਸ ਵਿੱਚ ਪੋਲੀ ਹਾਊਸ, ਨੈੱਟ ਹਾਊਸ, ਲੋਅ ਟਨਲ, ਕੋਲਡ ਸਟੋਰ, ਪੈਕ ਹਾਊਸ, ਕੋਲਡ ਰੂਮ, ਪ੍ਰੀ-ਕੂਲਿੰਗ ਯੂਨਿਟ, ਮੋਬਾਈਲ ਪ੍ਰੀ-ਕੂਲਿੰਗ ਯੂਨਿਟ, ਰਾਈਪਨਿੰਗ ਚੈਂਬਰ ਅਤੇ ਮਲਚਿੰਗ ਆਦਿ ਬਾਗ਼ਬਾਨੀ ਮਸ਼ੀਨਰੀ 'ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਰ.ਕੇ.ਵੀ.ਵਾਈ ਸਕੀਮ ਤਹਿਤ ਆਨ-ਫਾਰਮ ਕੋਲਡ ਰੂਮ, ਆਈ.ਐਨ.ਐਮ., ਬੈਬੂ. ਸਟੇਕਿੰਗ 'ਤੇ 50 ਫੀਸਦੀ ਵਿੱਤੀ ਸਹਾਇਤਾ ਦੇਣ ਦੀ ਵਿਵਸਥਾ ਹੈ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮਲੇਰਕੋਟਲਾ (District Public Relations Office Malerkotla)

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Why is farmer Amrik Singh the center of attraction?

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters