1. Home
  2. ਮੌਸਮ

ALERT! 29 March ਦੀ ਰਾਤ ਤੋਂ ਮੌਸਮ 'ਚ ਵੱਡਾ ਬਦਲਾਅ, 1 April ਤੱਕ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਦੌਰ ਜਾਰੀ

ਕਿਸਾਨਾਂ ਦੀਆਂ ਚਿੰਤਾਵਾਂ ਮੁੜ ਵਧਣ ਵਾਲੀਆਂ ਹਨ। IMD ਨੇ Punjab-Haryana ਲਈ Alert ਜਾਰੀ ਕੀਤਾ ਹੈ, ਮੌਸਮ ਵਿਭਾਗ ਨੇ ਅੱਜ ਯਾਨੀ 29 ਮਾਰਚ ਦੀ ਰਾਤ ਤੋਂ ਮੌਸਮ ਵਿੱਚ ਵੱਡੇ ਬਦਲਾਅ ਦੇ ਆਸਾਰ ਜਤਾਏ ਹਨ।

Gurpreet Kaur Virk
Gurpreet Kaur Virk
1 ਅਪ੍ਰੈਲ ਤੱਕ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਦੌਰ

1 ਅਪ੍ਰੈਲ ਤੱਕ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਦੌਰ

Weather Forecast: ਅੱਜ ਯਾਨੀ 29 ਮਾਰਚ ਦੀ ਰਾਤ ਤੋਂ ਦੇਸ਼ ਭਰ ਦੇ ਮੌਸਮ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਹੈ। ਹਾਲਾਂਕਿ, ਉੱਤਰ ਭਾਰਤ ਦੇ ਕਈ ਸੂਬਿਆਂ 'ਚ ਅੱਜ ਸਵੇਰ ਤੋਂ ਹੀ ਚੰਗੀ ਧੁੱਪ ਨਿਕਲੀ ਹੋਈ ਹੈ, ਜਿਸ ਕਾਰਨ ਲੋਕ ਗਰਮੀ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਭਾਰਤ ਦੇ ਕਈ ਸੂਬਿਆਂ ਵਿੱਚ ਦਿਨ ਵੇਲੇ ਹਲਕੇ ਬੱਦਲ ਛਾਏ ਰਹਿ ਸਕਦੇ ਹਨ ਅਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਸ਼ਹਿਰਾਂ ਵਿੱਚ ਮੀਂਹ ਦੀਆਂ ਸਰਗਰਮੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਮੌਸਮ ਨਾਲ ਜੁੜੇ ਅਪਡੇਟਸ ਬਾਰੇ ਵਿਸਥਾਰ ਨਾਲ...

ਪੰਜਾਬ-ਹਰਿਆਣਾ ਦਾ ਮੌਸਮ

ਪੰਜਾਬ-ਹਰਿਆਣਾ ਦੇ ਮੌਸਮ 'ਚ ਲਗਾਤਾਰ ਬਦਲਾਅ ਹੁੰਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਈ ਸਾਲਾਂ ਬਾਅਦ ਮਾਰਚ ਦਾ ਮਹੀਨਾ ਔਸਤ ਨਾਲੋਂ 5 ਡਿਗਰੀ ਠੰਡਾ ਹੋਇਆ ਹੈ। ਹਾਲਾਂਕਿ, ਦੁਪਹਿਰ ਵੇਲੇ ਦੀ ਗਰਮੀ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ, ਪਰ ਸਵੇਰੇ-ਸ਼ਾਮ ਦਾ ਠੰਡਾ ਮੌਸਮ ਲੋਕਾਂ ਨੂੰ ਰਾਹਤ ਦੇ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਰਾਤ ਤੋਂ ਮੌਸਮ ਮੁੜ ਤੋਂ ਬਦਲ ਜਾਵੇਗਾ, ਜਿਸਦੇ ਚਲਦਿਆਂ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਦੀ ਨਵੀ ਭਵਿੱਖਬਾਣੀ ਮੁਤਾਬਕ 1 ਅਪ੍ਰੈਲ ਤੱਕ ਗਰਜ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : 30-31 March ਕਿਸਾਨਾਂ ਲਈ ਆਫ਼ਤ! Punjab-Haryana-Delhi-UP 'ਚ ਗੜ੍ਹੇਮਾਰੀ ਅਤੇ ਮੀਂਹ ਦਾ Alert

ਦਿੱਲੀ ਦਾ ਮੌਸਮ

ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸਵੇਰ ਤੋਂ ਹੀ ਸੂਰਜ ਚਮਕ ਰਿਹਾ ਹੈ। ਆਈਐਮਡੀ ਅਨੁਸਾਰ ਅੱਜ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 17-18 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 32-33 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ। ਪਰ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਅੱਜ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ 30 ਅਪ੍ਰੈਲ ਯਾਨੀ ਕੱਲ੍ਹ ਤੋਂ ਦਿੱਲੀ 'ਚ ਹਲਕੀ ਬਾਰਿਸ਼ ਸ਼ੁਰੂ ਹੋ ਸਕਦੀ ਹੈ, ਜਿਸਦੇ ਚਲਦਿਆਂ ਮੌਸਮ ਵਿਭਾਗ ਨੇ 30 ਅਤੇ 31 ਮਾਰਚ, 2023 ਨੂੰ ਕਾਲੇ ਸੰਘਣੇ ਬੱਦਲਾਂ ਨਾਲ ਬੂੰਦਾ-ਬਾਂਦੀ ਹੋਣ ਦਾ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ : PUNJAB-HARYANA-DELHI 'ਚ ਫਿਲਹਾਲ ਰਾਹਤ, 29 ਮਾਰਚ ਤੋਂ ਮੁੜ ਮੀਂਹ ਬਣੇਗਾ ਆਫ਼ਤ, ALERT ਜਾਰੀ

ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ਲਈ ਅਲਰਟ

● ਮੌਸਮ ਵਿਭਾਗ ਨੇ 30 ਅਪ੍ਰੈਲ ਯਾਨੀ ਕੱਲ੍ਹ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕਈ ਸੂਬਿਆਂ ਵਿੱਚ ਭਾਰੀ ਗੜੇਮਾਰੀ ਹੋਣ ਦੀ ਸੰਭਾਵਨਾ ਹੈ।

● ਮੌਸਮ ਵਿਭਾਗ ਦੇ ਅਨੁਸਾਰ, 30 ਮਾਰਚ ਤੋਂ 01 ਅਪ੍ਰੈਲ, 2023 ਦੌਰਾਨ ਉੱਤਰ ਪੱਛਮੀ ਭਾਰਤ ਦੇ ਅਲੱਗ-ਥਲੱਗ ਹਿੱਸਿਆਂ ਵਿੱਚ ਕਾਫ਼ੀ ਵਿਆਪਕ ਮੀਂਹ/ਗਰਜ਼-ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਨਾਲ ਹੀ 31 ਮਾਰਚ 2023 ਨੂੰ ਗੜੇਮਾਰੀ ਵੀ ਹੋ ਸਕਦੀ ਹੈ।

● 30 ਅਤੇ 31 ਤਰੀਕ ਨੂੰ ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਕਈ ਇਲਾਕਿਆਂ 'ਚ ਗਰਜ ਨਾਲ ਮੀਂਹ ਪੈਣ ਅਤੇ ਕੁਝ ਹਿੱਸਿਆਂ 'ਚ ਗੜੇਮਾਰੀ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਜੇਕਰ ਪੂਰਬੀ ਭਾਰਤ ਦੀ ਗੱਲ ਕਰੀਏ ਤਾਂ ਅੱਜ ਬਿਹਾਰ, ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ 'ਚ ਤੂਫਾਨ ਆਉਣ ਦੀ ਸੰਭਾਵਨਾ ਹੈ।

● 30 ਮਾਰਚ ਤੋਂ 02 ਅਪ੍ਰੈਲ ਦੇ ਦੌਰਾਨ, ਪੱਛਮੀ ਬੰਗਾਲ, ਸਿੱਕਮ ਅਤੇ ਓਡੀਸ਼ਾ ਸਮੇਤ ਸਿੱਕਮ ਦੇ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 31 ਮਾਰਚ 2023 ਨੂੰ ਗੜੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।

● 31 ਮਾਰਚ ਤੋਂ 02 ਅਪ੍ਰੈਲ, 2023 ਤੱਕ ਅਰੁਣਾਚਲ ਪ੍ਰਦੇਸ਼ ਅਤੇ ਪੂਰਬੀ ਅਸਾਮ ਦੇ ਵੱਖ-ਵੱਖ ਸਥਾਨਾਂ 'ਤੇ ਗਰਜ਼-ਤੂਫ਼ਾਨ ਦੇ ਨਾਲ ਭਾਰੀ ਮੀਂਹ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।

Summary in English: ALERT! Period of strong winds with rain till April 1, Punjab-Haryana farmers in worry

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters