1. Home
  2. ਮੌਸਮ

Weather Update: ਦੇਸ਼ `ਚ ਮੀਂਹ ਦਾ ਦੌਰ ਹੋਇਆ ਖ਼ਤਮ? ਜਾਣੋ ਵੱਡੀ ਅਪਡੇਟ

ਅਗਲੇ ਤਿੰਨ ਦਿਨਾਂ ਤੱਕ ਕਿਸ ਤਰ੍ਹਾਂ ਦਾ ਰਹੇਗਾ ਦੇਸ਼ ਦਾ ਮੌਸਮ, ਆਈ.ਐਮ.ਡੀ ਨੇ ਜਾਰੀ ਕੀਤੀ ਤਾਜਾ ਅਪਡੇਟ...

Priya Shukla
Priya Shukla
ਆਈ.ਐਮ.ਡੀ ਨੇ ਜਾਰੀ ਕੀਤੀ ਤਾਜਾ ਅਪਡੇਟ

ਆਈ.ਐਮ.ਡੀ ਨੇ ਜਾਰੀ ਕੀਤੀ ਤਾਜਾ ਅਪਡੇਟ

ਪਿਛਲੇ ਇੱਕ ਹਫ਼ਤੇ ਤੋਂ ਦਿੱਲੀ ਐਨ.ਸੀ.ਆਰ ਸਮੇਤ ਉੱਤਰੀ ਭਾਰਤ `ਚ ਪੈ ਰਹੇ ਮੀਂਹ `ਤੇ ਮੌਸਮ ਵਿਭਾਗ ਨੇ ਤਾਜ਼ਾ ਅਪਡੇਟ ਜਾਰੀ ਕੀਤਾ ਹੈ। ਕਈ ਥਾਵਾਂ `ਤੇ ਪੈ ਰਹੇ ਤੇਜ਼ ਮੀਂਹ ਤੇ ਹਨੇਰੀ ਕਾਰਨ ਕਈ ਕੱਚੇ ਮਕਾਨ ਡਿੱਗ ਗਏ ਤੇ ਸੈਂਕੜੇ ਦਰੱਖਤ ਉੱਖੜ ਗਏ। ਇਸਦੇ ਨਾਲ ਹੀ ਹਰਿਆਣਾ ਤੇ ਉਸਦੇ ਨਾਲ ਲਗਦੇ ਇਲਾਕਿਆਂ `ਚ ਚੱਕਰਵਾਤੀ ਚੱਕਰ ਅਜੇ ਤੱਕ ਬਣਿਆ ਹੋਇਆ ਹੈ, ਜਿਸਦਾ ਅਸਰ ਉਸਦੇ ਨਾਲ ਲਗਦੇ ਹਿੱਸਿਆਂ `ਤੇ ਪੈ ਸਕਦਾ ਹੈ।

ਪਹਾੜਾਂ ਲਈ ਅਪਡੇਟ:

ਭਾਰੀ ਮੀਂਹ ਕਾਰਨ ਉਤਰਾਖੰਡ ਦੇ ਕਈ ਜ਼ਿਲ੍ਹਿਆਂ `ਚ ਪਿਛਲੇ 2 ਦਿਨਾਂ ਤੋਂ ਸਕੂਲ ਬੰਦ ਸੀ। ਮੀਂਹ ਕਾਰਨ ਓਥੇ ਸੜਕਾਂ `ਤੇ ਡੂੰਘੇ ਟੋਏ ਵੀ ਪੈ ਗਏ ਹਨ, ਜਿਸ ਨਾਲ ਆਵਾਜਾਈ ਬਹੁਤ ਪ੍ਰਭਾਵਿਤ ਹੋਈ ਹੈ। ਉੱਤਰਾਖੰਡ ਪੁਲਿਸ ਨੇ ਇੱਕ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਪਹਾੜਾਂ ਦੀ ਯਾਤਰਾ 'ਤੇ ਆਉਣ ਤੋਂ ਪਹਿਲਾਂ ਇੱਕ ਵਾਰ ਮੌਸਮ ਬਾਰੇ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲੈਣ।

Delhi Weather: ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਥੇ ਅੱਜ ਮੌਸਮ ਸਾਫ ਰਹੇਗਾ। ਅਨੁਮਾਨ ਅਨੁਸਾਰ ਕਈ ਥਾਵਾਂ `ਤੇ ਬੱਦਲ ਛਾਏ ਰਹਿਣ ਕਰਕੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੁਝ ਦਿਨਾਂ ਤੋਂ ਲਗਾਤਾਰ ਹੋਈ ਬਾਰਿਸ਼ ਕਾਰਨ ਦਿੱਲੀ ਦੇ ਤਾਪਮਾਨ `ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਦਾ ਅੱਜ ਦਾ ਘਟੋ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਰਹੇਗਾ।

Punjab Weather: ਪੰਜਾਬ ਦਾ ਮੌਸਮ ਅੱਜ ਸਾਫ ਰਹੇਗਾ ਤੇ ਧੁੱਪ ਬਣੀ ਰਹੇਗੀ। ਇਸ ਸਾਲ ਪੰਜਾਬ `ਚ ਸਰਦੀਆਂ ਦਾ ਆਗਾਜ਼ ਸਮੇਂ ਤੋਂ ਪਹਿਲਾਂ ਹੁੰਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਪੰਜਾਬ ਦਾ ਅੱਜ ਦਾ ਘਟੋ ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਰਹੇਗਾ।

ਇਹ ਵੀ ਪੜ੍ਹੋ : ਪੰਜਾਬ ਸਮੇਤ ਇਨ੍ਹਾਂ ਸੂਬਿਆਂ `ਚ ਗਰਜ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ

ਹੋਰਾਂ ਸੂਬਿਆਂ ਦਾ ਮੌਸਮ:

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਉਤਰਾਖੰਡ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।
● ਅਰੁਣਾਚਲ ਪ੍ਰਦੇਸ਼ `ਚ ਅੱਜ ਕਈ ਥਾਵਾਂ `ਤੇ ਹਲਕੀ ਤੇ ਕਈ ਥਾਵਾਂ `ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।
● ਸਿੱਕਮ, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਤੇ ਬਿਹਾਰ `ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਝਾਰਖੰਡ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੋਆ, ਕਰਨਾਟਕ, ਅੰਡੇਮਾਨ ਤੇ ਨਿਕੋਬਾਰ ਟਾਪੂਆਂ `ਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਅਨੁਮਾਨ ਹਨ।
● ਉੱਤਰ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ ਤੇ ਲਕਸ਼ਦੀਪ `ਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।
● ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਗੁਜਰਾਤ 'ਚ ਵੀ ਹਲਕੀ ਬਾਰਿਸ਼ ਦੇਖੀ ਜਾ ਸਕਦੀ ਹੈ।

Summary in English: Is the period of rain over in the country? Know the big update

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters