1. Home
  2. ਮੌਸਮ

Orange Alert: ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ, ਦਿੱਲੀ `ਚ ਹੋਏ ਸਕੂਲ ਬੰਦ

ਦਿੱਲੀ `ਚ ਪ੍ਰਦੂਸ਼ਣ ਕਾਰਨ 8ਵੀਂ ਤੱਕ ਦੇ ਬੱਚਿਆਂ ਲਈ ਸਕੂਲ ਹੋਏ ਬੰਦ, ਜਾਣੋ ਆਪਣੇ ਸੂਬੇ ਦਾ ਮੌਸਮ...

Priya Shukla
Priya Shukla
ਦਿੱਲੀ `ਚ ਪ੍ਰਦੂਸ਼ਣ ਕਾਰਨ 8ਵੀਂ ਤੱਕ ਦੇ ਬੱਚਿਆਂ ਲਈ ਸਕੂਲ ਹੋਏ ਬੰਦ

ਦਿੱਲੀ `ਚ ਪ੍ਰਦੂਸ਼ਣ ਕਾਰਨ 8ਵੀਂ ਤੱਕ ਦੇ ਬੱਚਿਆਂ ਲਈ ਸਕੂਲ ਹੋਏ ਬੰਦ

ਦੇਸ਼ ਦੇ ਕਈ ਸੂਬਿਆਂ `ਚ ਲੋਕ ਸਰਦੀਆਂ ਦਾ ਇੰਤਜ਼ਾਰ ਕਰ ਰਹੇ ਹਨ, ਜਦੋਂਕਿ ਕਿਤੇ ਕਿਤੇ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਾੜੀ ਇਲਾਕਿਆਂ `ਚ ਬਰਫਬਾਰੀ ਹੋਣੀ ਸ਼ੁਰ ਹੋ ਗਈ ਹੈ। ਇਨ੍ਹੀਂ ਦਿਨੀਂ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਖੁਸ਼ਕ ਬਣਿਆ ਹੋਇਆ ਹੈ ਪਰ ਹੌਲੀ-ਹੌਲੀ ਉੱਥੇ ਵੀ ਠੰਡ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਦੱਖਣੀ ਭਾਰਤ ਦੇ ਕਈ ਹਿੱਸਿਆਂ `ਚ ਅਜੇ ਵੀ ਬਾਰਿਸ਼ ਦਾ ਦੌਰ ਜਾਰੀ ਹੈ।

IMD Forecast: ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਲਈ ਕਈ ਸੂਬਿਆਂ `ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੁਡੁਚੇਰੀ `ਚ ਤਾਂ ਭਾਰੀ ਮੀਂਹ ਕਾਰਨ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਕੇਰਲ ਦੇ ਤਿੰਨ ਜ਼ਿਲ੍ਹਿਆਂ ਲਈ 'ਔਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ `ਚ ਵੱਧ ਰਹੇ ਪ੍ਰਦੂਸ਼ਣ ਕਾਰਨ 8ਵੀਂ ਤੱਕ ਦੇ ਬੱਚਿਆਂ ਲਈ ਸਕੂਲ ਵੀਂ ਬੰਦ ਕਰ ਦਿੱਤੇ ਗਏ ਹਨ।

Delhi Weather: ਦਿੱਲੀ `ਚ ਪ੍ਰਦੂਸ਼ਣ ਬਹੁਤ ਖ਼ਰਾਬ ਸ਼੍ਰੇਣੀ `ਚ ਪੁੱਜ ਗਿਆ ਹੈ। ਇਥੇ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਧੁੰਦ ਛਾਈ ਹੋਈ ਹੈ। ਦੱਸ ਦੇਈਏ ਕਿ ਦਿੱਲੀ `ਚ ਏਅਰ ਕੁਆਲਿਟੀ ਇੰਡੈਕਸ (AQI) 472 (ਗੰਭੀਰ) ਸ਼੍ਰੇਣੀ `ਚ ਹੈ। ਇਸੇ ਕਾਰਨ ਨੋਇਡਾ `ਚ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ ਆਨਲਾਈਨ ਪੜ੍ਹਾਈ ਦਾ ਐਲਾਨ ਕੀਤਾ ਗਿਆ ਹੈ।

Punjab Weather: ਪੰਜਾਬ `ਚ ਮੌਸਮ ਵਿਭਾਗ ਨੇ 5 ਤੋਂ 7 ਨਵੰਬਰ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ `ਚ ਅੱਜ ਬੱਦਲ ਛਾਏ ਰਹਿਣਗੇ। ਅੱਜ ਦਾ ਘੱਟੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਰਹੇਗਾ।

ਇਹ ਵੀ ਪੜ੍ਹੋ : Weather Update: ਗੁਲਾਬੀ ਠੰਡ ਨੇ ਠਾਰੇ ਲੋਕ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਮੀਂਹ ਦੇ ਆਸਾਰ

ਹੋਰਾਂ ਸੂਬਿਆਂ ਦਾ ਮੌਸਮ:

Uttar Pradesh: ਦਿੱਲੀ ਵਾਂਗ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ `ਚ ਵੀ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ`ਚ ਬਣੀ ਹੋਈ ਹੈ। ਜਿਸਦੇ ਚਲਦਿਆਂ ਅੱਜ ਸਵੇਰੇ ਪੂਰੇ ਗਾਜ਼ੀਆਬਾਦ `ਚ ਧੁੰਦ ਛਾਈ ਰਹੀ।
Kerala: ਮੌਸਮ ਵਿਭਾਗ ਨੇ ਕੇਰਲ ਦੇ ਤਿੰਨ ਦੱਖਣੀ ਜ਼ਿਲ੍ਹਿਆਂ `ਚ ਭਾਰੀ ਮੀਂਹ ਦੇ ਸੰਕੇਤ ਦੇ ਚਲਦਿਆਂ 'ਔਰੇਂਜ ਅਲਰਟ' ਜਾਰੀ ਕੀਤਾ ਹੈ।
Tamil Nadu: ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਤਾਮਿਲਨਾਡੂ ਤੇ ਇਸ ਦੇ ਨਾਲ ਲੱਗਦੇ ਖੇਤਰਾਂ `ਚ ਚੱਕਰਵਾਤੀ ਚੱਕਰ ਬਣਨ ਕਾਰਨ ਅਗਲੇ ਪੰਜ ਦਿਨਾਂ ਦੌਰਾਨ ਜ਼ਿਆਦਾਤਰ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ।
Uttrakhand: ਉੱਤਰਾਖੰਡ `ਚ ਵੀ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ। ਇਥੇ 6 ਤੇ 7 ਨਵੰਬਰ ਨੂੰ ਮੀਂਹ ਦੇ ਨਾਲ ਬਰਫ਼ਬਾਰੀ ਹੋ ਸਕਦੀ ਹੈ।
Madhya Pradesh: ਮੱਧ ਪ੍ਰਦੇਸ਼ `ਚ ਮੌਸਮ ਵਿਭਾਗ ਵੱਲੋਂ 5 ਤੋਂ 7 ਨਵੰਬਰ ਤੱਕ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
● ਆਈਐਮਡੀ ਵੱਲੋਂ ਪੁਡੂਚੇਰੀ, ਮਾਹੇ ਤੇ ਕਰਾਈਕਲ `ਚ 7 ​​ਨਵੰਬਰ ਤੱਕ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
● ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਲੱਦਾਖ `ਚ 5 ਤੋਂ 7 ਨਵੰਬਰ ਦਰਮਿਆਨ ਮੀਂਹ ਦੇ ਨਾਲ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
● ਤੱਟਵਰਤੀ ਆਂਧਰਾ ਪ੍ਰਦੇਸ਼, ਦੱਖਣੀ ਅੰਦਰੂਨੀ ਕਰਨਾਟਕ, ਤੱਟਵਰਤੀ ਕਰਨਾਟਕ, ਅੰਡੇਮਾਨ ਤੇ ਨਿਕੋਬਾਰ ਟਾਪੂ, ਲਕਸ਼ਦੀਪ ਤੇ ਰਾਇਲਸੀਮਾ ਦੇ ਵੱਖ-ਵੱਖ ਸਥਾਨਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਉੱਤਰ-ਪੂਰਬੀ ਸੂਬਿਆਂ ਮੇਘਾਲਿਆ, ਅਸਾਮ ਤੇ ਅਰੁਣਾਚਲ ਪ੍ਰਦੇਸ਼ `ਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Summary in English: Orange alert issued in this state of the country, schools closed in Delhi

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters