1. Home
  2. ਮੌਸਮ

Big Update: ਦਿਨ ਵੇਲੇ ਧੁੱਪ ਤੇ ਰਾਤ ਨੂੰ ਠੰਡ, ਜਾਣੋ ਕਦੋਂ ਮਿਲੇਗੀ ਰਾਹਤ?

ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਦਾ ਪੈਟਰਨ ਬਦਲ ਰਿਹਾ ਹੈ। ਅਜਿਹੀ ਸਥਿਤੀ ਵਿੱਚ IMD ਨੇ ਕਈ ਸੂਬਿਆਂ ਲਈ ਵੱਡੀ ਅਪਡੇਟ ਜਾਰੀ ਕੀਤੀ ਹੈ।

Gurpreet Kaur Virk
Gurpreet Kaur Virk
ਦਿੱਲੀ ਲਈ ਰਾਹਤ, ਪੰਜਾਬ-ਹਰਿਆਣਾ ਲਈ ਆਫ਼ਤ

ਦਿੱਲੀ ਲਈ ਰਾਹਤ, ਪੰਜਾਬ-ਹਰਿਆਣਾ ਲਈ ਆਫ਼ਤ

Weather Forecast: ਦੇਸ਼ ਭਰ ਦੇ ਕਈ ਇਲਾਕਿਆਂ 'ਚ ਫਰਵਰੀ ਮਹੀਨੇ ਦੀ ਪਹਿਲੀ ਤਰੀਕ ਤੋਂ ਹੀ ਠੰਡ 'ਚ ਰਾਹਤ ਦੇਖਣ ਨੂੰ ਮਿਲ ਰਹੀ ਹੈ, ਪਰ ਜੇਕਰ ਦੇਖਿਆ ਜਾਵੇ ਤਾਂ ਅਜੇ ਵੀ ਸਵੇਰ ਅਤੇ ਰਾਤ ਨੂੰ ਠੰਡ ਦਾ ਸਿਲਸਿਲਾ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਦਿਨ ਵੇਲੇ ਵੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਨੇ 8 ਤੋਂ 10 ਫਰਵਰੀ ਦਰਮਿਆਨ ਪਹਾੜੀ ਸੂਬਿਆਂ 'ਚ ਬਰਫਬਾਰੀ ਅਤੇ ਮੀਂਹ ਦੇ ਆਸਾਰ ਜਤਾਏ ਹਨ। ਇਸ ਦੇ ਨਾਲ ਹੀ ਦਿੱਲੀ ਦਾ ਮੌਸਮ ਸਾਫ ਅਤੇ ਪੰਜਾਬ-ਹਰਿਆਣਾ ਦੇ ਮੌਸਮ 'ਚ ਤਬਦੀਲੀ ਆਉਣ ਦੀ ਸੰਭਾਵਨਾ ਜਤਾਈ ਹੈ।

ਪੰਜਾਬ 'ਚ ਬਦਲ ਸਕਦੈ ਮੌਸਮ

ਪੰਜਾਬ ਦੇ ਕਈ ਹਿੱਸਿਆਂ ਵਿੱਚ ਠੰਡ ਦਾ ਦੌਰ ਹਾਲੇ ਵੀ ਜਾਰੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਸੂਬੇ 'ਚ ਸਵੇਰੇ ਅਤੇ ਰਾਤ ਵੇਲੇ ਸੀਤ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ, ਜਦੋਂਕਿ, ਦਿਨ ਵੇਲੇ ਨਿਕਲ ਰਹੀ ਧੁੱਪ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰ ਰਹੀ ਹੈ। ਗੱਲ ਤਾਪਮਾਨ ਦੀ ਕਰੀਏ ਤਾਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7.6 ਡਿਗਰੀ, ਲੁਧਿਆਣਾ 9.7 ਡਿਗਰੀ, ਬਠਿੰਡਾ 6.6 ਡਿਗਰੀ, ਪਠਾਨਕੋਟ 8.8 ਡਿਗਰੀ, ਗੁਰਦਾਸਪੁਰ 10 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਠੰਡ ਨੂੰ Good Bye, ਪੰਜਾਬ ਤੋਂ ਦਿੱਲੀ ਤੱਕ ਦਾ ਬਦਲਿਆ ਮੌਸਮ, ਜਾਣੋ ਵੱਡੀ Update

ਹਰਿਆਣਾ 'ਚ ਠੰਡ ਜਾਰੀ

ਮੌਸਮ ਵਿਭਾਗ ਮੁਤਾਬਕ ਹਰਿਆਣਾ ਵੀ ਠੰਡ ਦੀ ਲਪੇਟ ਵਿੱਚ ਹੈ। ਇੱਥੇ ਸਵੇਰੇ-ਸ਼ਾਮੀ ਚੱਲ ਰਹੀਆਂ ਠੰਡੀਆਂ ਹਵਾਵਾਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਮੌਸਮ ਵਿਭਾਗ ਨੇ ਸੂਬੇ ਦੇ ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਅਤੇ ਅੰਬਾਲਾ ਵਿੱਚ 11.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੂਬੇ 'ਚ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ, ਇਸਦੇ ਚਲਦਿਆਂ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਪੜ੍ਹੋ : Weather Change: ਉੱਤਰ ਭਾਰਤ 'ਚ ਠੰਡ ਤੋਂ ਰਾਹਤ ਦੀ ਉਮੀਦ, ਇਸ ਦਿਨ ਤੋਂ ਬਾਅਦ ਲੱਗੇਗੀ ਠੰਡ 'ਤੇ ਬ੍ਰੇਕ

ਦਿੱਲੀ-ਐਨਸੀਆਰ 'ਚ ਮੌਸਮ

ਦਿੱਲੀ ਸਮੇਤ ਪੂਰੇ ਉੱਤਰ ਭਾਰਤ 'ਚ ਹੌਲੀ-ਹੌਲੀ ਠੰਡ ਦਾ ਪ੍ਰਕੋਪ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਕੁਝ ਇਲਾਕਿਆਂ 'ਚ ਤੇਜ਼ ਧੁੱਪ ਨਿਕਲਣ ਨਾਲ ਸਰਦੀ ਨੂੰ ਅਲਵਿਦਾ ਕਹਿਣ ਦਾ ਵੇਲਾ ਆ ਗਿਆ ਹੈ। ਤਾਪਮਾਨ 'ਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸਦੇ ਚਲਦਿਆਂ ਠੰਡਕ ਦਾ ਇਹਸਾਸ ਪਹਿਲਾਂ ਵਾਂਗ ਮਹਿਸੂਸ ਨਹੀਂ ਕੀਤਾ ਜਾ ਰਿਹਾ। ਨਾ ਸਿਰਫ ਦਿੱਲੀ ਸਗੋਂ ਐਨਸੀਆਰ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਯਾਨੀ 6 ਫਰਵਰੀ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਇੱਥੇ ਮੀਂਹ ਦੀ ਸੰਭਾਵਨਾ

● 8 ਫਰਵਰੀ ਤੋਂ 10 ਫਰਵਰੀ ਦਰਮਿਆਨ ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਵਿੱਚ ਬਰਫਬਾਰੀ ਅਤੇ ਮੀਂਹ ਦੀ ਸੰਭਾਵਨਾ ਹੈ।

● 9 ਫਰਵਰੀ ਤੋਂ 11 ਫਰਵਰੀ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਅਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

● ਬਰਫਬਾਰੀ ਕਾਰਨ ਉੱਤਰੀ ਭਾਰਤ ਦੇ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਖੇਤਰਾਂ ਵਿੱਚ ਇੱਕ ਵਾਰ ਫਿਰ ਠੰਡੀਆਂ ਹਵਾਵਾਂ ਦਾ ਪ੍ਰਕੋਪ ਦੇਖਿਆ ਜਾ ਸਕਦਾ ਹੈ।

Summary in English: Sunny in the day and cold in the night, know when you will get relief

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters