s
  1. ਮੌਸਮ

Weather Today: ਮੁੰਬਈ 'ਚ ਮੀਂਹ ਨਾਲ ਆਫ਼ਤ! ਜਾਣੋ ਉੱਤਰ ਭਾਰਤ 'ਚ ਮੌਸਮ ਦਾ ਹਾਲ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਮੁੰਬਈ 'ਚ ਮੀਂਹ ਬਣਿਆ ਆਫ਼ਤ!

ਮੁੰਬਈ 'ਚ ਮੀਂਹ ਬਣਿਆ ਆਫ਼ਤ!

Weather News: ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੱਛਮੀ ਉੱਤਰ ਪ੍ਰਦੇਸ਼ ਵਿੱਚ ਅਗਲੇ ਦੋ ਦਿਨਾਂ ਤੱਕ ਅਤੇ ਰਾਜਸਥਾਨ ਵਿੱਚ 10 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Punjab Weather: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ। ਅਜਿਹੇ 'ਚ ਕੁਝ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ (IMD) ਨੇ 7, 8 ਅਤੇ 9 ਜੁਲਾਈ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੀਂਹ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਦੇ ਨਾਲ-ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਲੂ ਲੱਗਣ ਤੋਂ ਵੀ ਰਾਹਤ ਮਿਲੇਗੀ।

Delhi-NCR Weather: ਦਿੱਲੀ-ਐਨਸੀਆਰ 'ਚ ਇੱਕ ਵਾਰ ਫਿਰ ਤੋਂ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਵੀ ਦਿੱਲੀ 'ਚ ਗਰਮੀ ਨੇ ਲੋਕਾਂ ਦਾ ਪਸੀਨਾ ਵਹਾਇਆ। ਹਾਲਾਂਕਿ, ਦਿਨ ਵੇਲੇ ਬੱਦਲ ਛਾਏ ਰਹੇ ਅਤੇ ਕਈ ਥਾਵਾਂ 'ਤੇ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਵੀਰਵਾਰ ਨੂੰ ਆਸਮਾਨ 'ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ।

Himachal Pradesh Weather: ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਲਾਹੌਲ ਸਪਿਤੀ ਨੂੰ ਛੱਡ ਕੇ ਸਾਰੇ ਜਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਬਾਰੇ ਰੈਡ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਨਦੀਆਂ-ਨਾਲਿਆਂ ਦੇ ਕਿਨਾਰਿਆਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।

Uttar Pradesh Weather: ਉੱਤਰ ਪ੍ਰਦੇਸ਼ 'ਚ ਇਨ੍ਹੀਂ ਦਿਨੀਂ ਹੁੰਮਸ ਭਰੀ ਗਰਮੀ ਨੇ ਪਰੇਸ਼ਾਨ ਕੀਤਾ ਹੋਇਆ ਹੈ। ਹਾਲਾਂਕਿ, ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ 'ਚ ਬੱਦਲ ਛਾਏ ਹੋਏ ਹਨ, ਕਈ ਥਾਵਾਂ 'ਤੇ ਰੁਕ-ਰੁਕ ਕੇ ਬਾਰਿਸ਼ ਵੀ ਹੋ ਰਹੀ ਹੈ ਪਰ ਸੂਬੇ 'ਚ ਅਜੇ ਵੀ ਚੰਗੀ ਬਾਰਿਸ਼ ਦੀ ਉਡੀਕ ਹੈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 8 ਅਤੇ 9 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

Uttarakhand Weather: ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰਾਖੰਡ ਦੇ ਹਰਿਦੁਆਰ, ਦੇਹਰਾਦੂਨ, ਟਿਹਰੀ, ਪੌੜੀ, ਨੈਨੀਤਾਲ ਅਤੇ ਅਲਮੋੜਾ ਜ਼ਿਲ੍ਹਿਆਂ ਵਿੱਚ ਗਰਜ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Bihar Weather: ਬਿਹਾਰ ਦੇ ਕਈ ਖੇਤਰਾਂ ਵਿੱਚ ਮਾਨਸੂਨ ਦੀ ਗਤੀਵਿਧੀ ਘੱਟ ਦਿਖਾਈ ਦੇ ਰਹੀ ਹੈ। ਮੀਂਹ ਨਾ ਪੈਣ ਕਾਰਨ ਜ਼ਿਆਦਾਤਰ ਇਲਾਕਿਆਂ 'ਚ ਤਾਪਮਾਨ ਵਧ ਗਿਆ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ।

Gujarat Weather: ਗੁਜਰਾਤ ਦੇ ਗਿਰ ਸੋਮਨਾਥ ਅਤੇ ਜੂਨਾਗੜ੍ਹ ਜ਼ਿਲ੍ਹਿਆਂ ਵਿੱਚ ਪਿਛਲੇ 30 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਕੱਛ ਖੇਤਰ 'ਚ ਹਵਾ ਦਾ ਦਬਾਅ ਬਣਿਆ ਹੋਇਆ ਹੈ। ਇਸ ਕਾਰਨ ਅਗਲੇ 5-6 ਦਿਨਾਂ ਤੱਕ ਸੂਬੇ ਭਰ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

Rajasthan Weather: ਰਾਜਸਥਾਨ 'ਚ ਮਾਨਸੂਨ ਹੌਲੀ-ਹੌਲੀ ਜ਼ੋਰ ਫੜ ਰਿਹਾ ਹੈ, ਜਿੱਥੇ ਪਿਛਲੇ 25 ਘੰਟਿਆਂ 'ਚ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ ਹੈ। ਇਸ ਦੇ ਨਾਲ ਹੀ ਵੀਰਵਾਰ ਤੋਂ ਸੂਬੇ ਦੇ ਕਈ ਹਿੱਸਿਆਂ ਖਾਸ ਕਰਕੇ ਉੱਤਰੀ ਹਿੱਸੇ 'ਚ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Weather Today: ਉੱਤਰ ਭਾਰਤ 'ਚ ਹੁੰਮਸ ਤੋਂ ਬਾਅਦ ਮੀਂਹ ਦੇ ਆਸਾਰ! ਕਈ ਸੂਬਿਆਂ 'ਚ ਭਾਰੀ ਬਾਰਿਸ਼!

Karnataka Weather: ਕਰਨਾਟਕ ਦੇ ਉਡੁਪੀ 'ਚ ਭਾਰੀ ਮੀਂਹ ਜਾਰੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਲਰਟ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਅੱਜ ਆਂਗਣਵਾੜੀ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਸੈਲਾਨੀਆਂ ਅਤੇ ਮਛੇਰਿਆਂ ਨੂੰ ਬੀਚਾਂ ਅਤੇ ਸਮੁੰਦਰੀ ਖੇਤਰਾਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

Maharashtra Weather: ਮਹਾਰਾਸ਼ਟਰ ਦੇ ਰਾਏਗੜ੍ਹ, ਰਤਨਾਗਿਰੀ ਅਤੇ ਸਿੰਧੂਦੁਰਗ ਵਿੱਚ 9 ਜੁਲਾਈ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਪਾਲਘਰ, ਪੁਣੇ, ਕੋਲਹਾਪੁਰ ਅਤੇ ਸਤਾਰਾ ਵਿੱਚ 8 ਜੁਲਾਈ ਤੱਕ ਅਲਰਟ ਕੀਤਾ ਗਿਆ ਹੈ। ਮੁੰਬਈ ਅਤੇ ਠਾਣੇ 10 ਜੁਲਾਈ ਤੱਕ ਔਰੇਂਜ ਅਲਰਟ 'ਤੇ ਹਨ। ਇਹ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।

Weather Alert: ਨਿੱਜੀ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਕੰਪਨੀ ਸਕਾਈਮੇਟ ਨੇ ਕਿਹਾ ਹੈ ਕਿ ਅਗਲੇ 10 ਦਿਨਾਂ ਤੱਕ ਮਾਨਸੂਨ ਦੀ ਸਰਗਰਮ ਸਥਿਤੀ ਜਾਰੀ ਰਹੇਗੀ ਅਤੇ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਹੈ।

Summary in English: Weather Today: Rain disaster in Mumbai! Find out the weather in North India!

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription