1. Home
  2. ਪਸ਼ੂ ਪਾਲਣ

ਬਰਸਾਤ ਦੇ ਮੌਸਮ ਵਿੱਚ ਮੱਛੀ ਦੀ ਸੰਭਾਲ ਜ਼ਰੂਰੀ, ਨੁਕਸਾਨ ਤੋਂ ਬਚਣ ਅਤੇ ਚੰਗੇ ਵਾਧੇ ਲਈ ਸੁਝਾਅ

ਬਰਸਾਤ ਦੇ ਮੌਸਮ ਵਿੱਚ ਮੱਛੀ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਖ਼ਰਾਬ ਪਾਣੀ ਵੱਡੇ ਪੱਧਰ ਤੇ ਮੱਛੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਮੱਛੀ ਦੀ ਸੰਭਾਲ ਲਈ ਸੁਝਾਅ...

Gurpreet Kaur Virk
Gurpreet Kaur Virk

Rainy Season: ਬਰਸਾਤ ਦੇ ਮੌਸਮ ਵਿਚ ਮੱਛੀ ਪਾਲਕਾਂ ਨੂੰ ਮੱਛੀ ਦੇ ਤਲਾਬਾਂ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਪਾਣੀ ਦੀ ਕਵਾਲਿਟੀ ਵਿੱਚ ਕੰਢਿਆਂ ਦੀ ਮਿੱਟੀ ਖੁਰਣ ਨਾਲ ਆਈ ਤਬਦੀਲੀ ਜਾਂ ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਣ ਮੱਛੀ ਨੂੰ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਮੱਛੀ ਦੀ ਸੰਭਾਲ ਲਈ ਸੁਝਾਅ...

Fish Conservation: ਬਰਸਾਤ ਦੇ ਮੌਸਮ ਵਿੱਚ ਮੱਛੀ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਖ਼ਰਾਬ ਪਾਣੀ ਵੱਡੇ ਪੱਧਰ ਤੇ ਮੱਛੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਮੁੱਦੇ 'ਤੇ ਗੱਲ ਕਰਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਦੇ ਡੀਨ, ਡਾ. ਮੀਰਾ ਡੀ ਆਂਸਲ ਨੇ ਬਰਸਾਤੀ ਮੌਸਮ ਦੌਰਾਨ ਮੱਛੀ ਦੀ ਸਾਂਭ ਸੰਭਾਲ ਕਰਣ ਬਾਰੇ ਕਈ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਕਿਹਾ ਕਿ ਤਲਾਬਾਂ ਵਿਚ ਪਾਣੀ ਦਾ ਪੱਧਰ 5 ਤੋਂ 6 ਫੁੱਟ ਹੋਣਾ ਚਾਹੀਦਾ ਹੈ ,ਪਰ ਤਲਾਬਾਂ ਦੇ ਕੰਢਿਆਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਬਰਸਾਤੀ ਪਾਣੀ ਵਿਚ ਪੈਣ ਤੇ ਉਹ 2 ਫੁੱਟ ਪਾਣੀ ਦੇ ਵਾਧੇ ਨੂੰ ਸੰਭਾਲ ਸਕੇ। ਜੇ ਮੱਛੀ ਪਾਲਣ ਨੀਵੇਂ ਖੇਤਰਾਂ ਵਿਚ ਕੀਤਾ ਜਾ ਰਿਹਾ ਹੈ ਤਾਂ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਵਧੇਰੇ ਪਾਣੀ ਆਉਣ ਦੀ ਸੂਰਤ ਵਿਚ ਮੱਛੀ ਕਿਤੇ ਕੰਢਿਆਂ ਤੋਂ ਬਾਹਰ ਨਾ ਨਿਕਲ ਜਾਵੇ। ਜੇ ਕੰਢੇ ਨੀਵੇਂ ਹੋਣਗੇ ਤਾਂ ਕਈ ਤਰ੍ਹਾਂ ਦਾ ਪ੍ਰਦੂਸ਼ਣ ਜਾਂ ਹੋਰ ਜੀਵ ਤਲਾਬਾਂ ਵਿਚ ਪਹੁੰਚ ਸਕਦੇ ਹਨ। ਕੰਢਿਆਂ ਨੂੰ ਖੁਰਣ ਤੋਂ ਬਚਾਉਣ ਲਈ ਉਨ੍ਹਾਂ ’ਤੇ ਘਾਹ ਜਾਂ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ।

ਡਾ. ਮੀਰਾ ਨੇ ਦਿੱਤੇ ਸੁਝਾਅ

● ਜ਼ਿਆਦਾ ਮਿੱਟੀ ਵਾਲਾ ਪਾਣੀ ਹੋ ਜਾਣ ਦੀ ਸੂਰਤ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਅਜਿਹੇ ਮੌਕੇ ’ਤੇ ਪਾਣੀ ਵਿਚ ਏਰੀਏਟਰ ਚਲਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
● ਬਰਸਾਤ ਹੋਣ ਤੋਂ ਬਾਅਦ ਪਾਣੀ ਦੇ ਤੇਜ਼ਾਬੀ ਅਤੇ ਖਾਰੇਪਣ ਨੂੰ ਜਰੂਰ ਜਾਂਚ ਲੈਣਾ ਚਾਹੀਦਾ ਹੈ ਅਤੇ ਉਸ ਦੇ ਸੰਤੁਲਨ ਨੂੰ ਬਣਾਈ ਰੱਖਣਾ ਚਾਹੀਦਾ ਹੈ।
● ਪਾਣੀ ਦੀ ਉਪਰਲੀ ਤਹਿ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ ਇਸ ਲਈ ਪਾਣੀ ਨੂੰ ਹਿਲਦਾ ਜੁਲਦਾ ਰੱਖਣਾ ਚਾਹੀਦਾ ਹੈ।
● ਅਜਿਹੇ ਮੱਟਮੈਲੇ ਪਾਣੀ ਨੂੰ ਖੇਤਾਂ ਵਿਚ ਵਰਤ ਲੈਣਾ ਚਾਹੀਦਾ ਹੈ ਅਤੇ ਤਾਜ਼ਾ ਪਾਣੀ ਤਲਾਬ ਵਿਚ ਪਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Fish Farming: ਇਸ ਸਮੇਂ ਕਰ ਸਕਦੇ ਹੋ ਮੱਛੀਪਾਲਣ ਦਾ ਕਾਰੋਬਾਰ ! ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ

● ਜੇ ਜ਼ਿਆਦਾ ਬੱਦਲਵਾਈ ਵਾਲਾ ਮੌਸਮ ਰਹੇ ਤਾਂ ਫੀਡ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ ਜਾਂ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਮੌਸਮ ਖੁਲ੍ਹਣ ’ਤੇ ਹੀ ਫੀਡ ਪਾਉਣੀ ਚਾਹੀਦੀ ਹੈ।
● ਪਾਣੀ ਵਿਚ ਕੋਈ ਬੂਟੀਆਂ ਆਦਿ ਵੱਧ ਜਾਣ ਜਾਂ ਉਨ੍ਹਾਂ ਦਾ ਵਿਕਾਸ ਹੋ ਜਾਏ ਤਾਂ ਉਦੋਂ ਵੀ ਮੱਛੀਆਂ ਨੂੰ ਖੁਰਾਕ ਪਾਉਣੀ ਰੋਕ ਦੇਣੀ ਚਾਹੀਦੀ ਹੈ।
● ਆਕਸੀਜਨ ਪੱਧਰ ਦਾ ਘਟਣਾ ਮੱਛੀਆਂ ਲਈ ਨੁਕਸਾਨਦੇਹ ਹੋ ਸਕਦਾ ਹੈ ਇਸ ਲਈ ਅਜਿਹੀ ਤਬਦੀਲੀ ਦੇ ਮੌਕੇ ਏਰੀਏਟਰ ਜਰੂਰ ਵਰਤਣਾ ਚਾਹੀਦਾ ਹੈ।
● ਜੇ ਕਿਸੇ ਤਲਾਬ ਵਿਚ ਜ਼ਿਆਦਾ ਮੱਛੀਆਂ ਦਿਖ ਰਹੀਆਂ ਹੋਣ ਤਾਂ ਉਥੋਂ ਦੀ ਮੱਛੀ ਦੂਸਰੇ ਤਲਾਬ ਵਿਚ ਤਬਦੀਲ ਕਰ ਦੇਣੀ ਚਾਹੀਦੀ ਹੈ।

Summary in English: Fish care essential in rainy season, tips for avoiding damage and better growth

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters