1. Home
  2. ਪਸ਼ੂ ਪਾਲਣ

Fish Farming: ਇਸ ਸਮੇਂ ਕਰ ਸਕਦੇ ਹੋ ਮੱਛੀਪਾਲਣ ਦਾ ਕਾਰੋਬਾਰ ! ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ

ਅੱਜ ਦੇ ਸਮੇਂ ਵਿਚ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਪਸ਼ੂਪਾਲਾਂ ਦੇ ਕਾਰੋਬਾਰ ਤੋਂ ਵੀ ਮੁਨਾਫ਼ਾ ਪ੍ਰਾਪਤ ਹੋ ਰਿਹਾ ਹੈ। ਕਿਓਂਕਿ ਇਨ੍ਹਾਂ ਦੋਹਾਂ ਕਾਰੋਬਾਰਾਂ ਵਿਚ ਖਰਚਾ ਭਾਵੇ ਜਿੰਨਾ ਮਰਜੀ ਹੋਵੇ,

Pavneet Singh
Pavneet Singh
Fish Farming

Fish Farming

ਅੱਜ ਦੇ ਸਮੇਂ ਵਿਚ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਪਸ਼ੂਪਾਲਾਂ ਦੇ ਕਾਰੋਬਾਰ ਤੋਂ ਵੀ ਮੁਨਾਫ਼ਾ ਪ੍ਰਾਪਤ ਹੋ ਰਿਹਾ ਹੈ। ਕਿਓਂਕਿ ਇਨ੍ਹਾਂ ਦੋਹਾਂ ਕਾਰੋਬਾਰਾਂ ਵਿਚ ਖਰਚਾ ਭਾਵੇ ਜਿੰਨਾ ਮਰਜੀ ਹੋਵੇ, ਪਰ ਮੁਨਾਫ਼ਾ ਵੀ ਉਨ੍ਹਾਂ ਹੀ ਵੱਧ ਪ੍ਰਾਪਤ ਹੁੰਦਾ ਹੈ, ਅੱਜ ਕਲ ਵੇਖਿਆ ਜਾਂਦਾ ਕਿ ਪਿੰਡਾਂ ਅਤੇ ਕਈ ਸ਼ਹਿਰਾਂ ਦੇ ਘਰਾਂ ਵਿਚ ਕੋਈ ਨਾ ਕੋਈ ਪਸ਼ੂਪਾਲਣ ਦਾ ਕਾਰੋਬਾਰ ਕਰ ਰਿਹਾ ਹੈ। ਅਜਿਹਾ ਹੀ ਇਕ ਮੱਛੀ ਪਾਲਣ ਦਾ ਕਾਰੋਬਾਰ ਵੀ ਅੱਜ ਦੇ ਸਮੇਂ ਵਿਚ ਉਭਰਦਾ ਸਾਮਣੇ ਆ ਰਿਹਾ ਹੈ।

ਭਾਰਤ ਵਿਚ ਕਰੀਬ 60% ਭਾਰਤੀ ਅਜਿਹੇ ਹਨ, ਜੋ ਆਪਣੇ ਭੋਜਨ ਵਿੱਚ ਮੱਛੀ ਮੱਛੀਆਂ ਦਾ ਸੇਵਨ ਕਰਦੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਝੀਲਾਂ, ਛੱਪੜ ਅਤੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਬਹੁਤ ਵਧੀਆ ਹੈ,ਇਸ ਕਾਰਨ ਮੱਛੀਆਂ ਦਾ ਉਤਪਾਦਨ ਕਰਨਾ ਵੀ ਬਹੁਤ ਆਸਾਨ ਹੈ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਮੱਛੀ ਦੀ ਮੰਗ ਵਧ ਰਹੀ ਹੈ,ਜਿਸ ਕਾਰਨ ਮੱਛੀ ਪਾਲਣ ਦਾ ਕਾਰੋਬਾਰ ਬੁਲੰਦੀਆਂ 'ਤੇ ਜਾ ਰਿਹਾ ਹੈ। ਪਸ਼ੂ ਮਾਲਕਾਂ ਦੇ ਚੰਗੇ ਮੁਨਾਫ਼ੇ ਲਈ ਅਸੀਂ ਇੱਕ ਜ਼ਰੂਰੀ ਗੱਲ ਸਾਂਝੀ ਕਰਨ ਜਾ ਰਹੇ ਹਾਂ। ਭਾਵੇਂ ਮੱਛੀ ਪਾਲਣ ਵਿੱਚ ਹਰ ਮਹੀਨਾ ਮਹੱਤਵਪੂਰਨ ਹੁੰਦਾ ਹੈ, ਅਪ੍ਰੈਲ ਮਹੀਨਾ ਅਜਿਹਾ ਹੈ, ਜਿਸ ਵਿਚ ਮੱਛੀ ਪਾਲਣ ਦੇ ਪੁਰਾਣੇ ਛੱਪੜਾ ਦੀ ਸਫਾਈ ਕਰਨ ਦਾ ਸਹੀ ਸਮਾਂ ਮੰਨਿਆ ਜਾਂਦਾ ਹੈ। ਇਸ ਲਈ ਮੱਛੀ ਪਾਲਕਾਂ ਲਈ ਅਪ੍ਰੈਲ ਮਹੀਨਾ ਇੱਕ ਮਹੱਤਵਪੂਰਨ ਮਹੀਨਾ ਮੰਨਿਆ ਜਾਂਦਾ ਹੈ।

ਇਸ ਦੌਰਾਨ ਕੁਝ ਨੁਕਸਾਨ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ, ਅਜਿਹੇ ਵਿੱਚ ਨੁਕਸਾਨ ਤੋਂ ਬਚਣ ਲਈ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਇਹਨਾਂ ਦੇਸੀ ਨਸਲਾਂ ਦੀਆਂ ਗਾਵਾਂ ਦਾ ਕਾਰੋਬਾਰ ਹੋ ਸਕਦਾ ਹੈ ਲਾਹੇਵੰਦ ਸੌਦਾ!

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ :-

  • ਇਸ ਮਹੀਨੇ ਨੂੰ ਨਵੇਂ ਛੱਪੜਾਂ ਦੇ ਨਿਰਮਾਣ ਲਈ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ, ਇਸ ਲਈ ਤੁਸੀਂ ਛੱਪੜਾਂ ਦੇ ਨਿਰਮਾਣ ਲਈ ਜਗ੍ਹਾ ਦੀ ਚੋਣ ਕਰ ਸਕਦੇ ਹੋ।

  • ਪੁਰਾਣੇ ਛੱਪੜਾਂ ਦੀ ਸਹੀ ਢੰਗ ਨਾਲ ਮੁਰੰਮਤ ਕੀਤੀ ਜਾਵੇ।

  • ਮੱਛੀ ਬੀਜ ਉਤਪਾਦਕ ਅਪ੍ਰੈਲ ਮਹੀਨੇ ਵਿੱਚ ਗ੍ਰਾਸ ਕਾਰਪ ਦੀ ਪ੍ਰਜਨਨ ਹੈਚਰੀ ਸ਼ੁਰੂ ਕਰ ਸਕਦੇ ਹਨ।

  • ਛੱਪੜ ਵਿੱਚ ਜਲ-ਕੀੜੇ, ਨਦੀਨ ਅਤੇ ਛੋਟੀਆਂ ਮੱਛੀਆਂ ਦੀ ਸਫ਼ਾਈ ਥੋੜ੍ਹੇ ਸਮੇਂ ਵਿੱਚ ਕਰਨੀ ਚਾਹੀਦੀ ਹੈ। ਤਾਂ ਜੋ ਪਾਣੀ ਸਾਫ਼ ਰਹੇ।

  • ਕਾਮਨ ਕਾਰਪ ਮੱਛੀ ਦੇ ਬੀਜ ਨੂੰ ਅਪ੍ਰੈਲ ਮਹੀਨੇ ਵਿੱਚ ਛੱਪੜ ਵਿੱਚ ਸਟੋਰ ਕਰਨਾ ਚਾਹੀਦਾ ਹੈ।

  • ਇਸ ਮਹੀਨੇ ਪਾਣੀ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਇਸ ਲਈ ਛੱਪੜ ਵਿੱਚ ਮੱਛੀਆਂ ਦੀ ਗਿਣਤੀ ਨਾ ਵਧਾਓ।

  • ਛੱਪੜ ਦੇ ਪਾਣੀ ਵਿੱਚ ਆਕਸੀਜਨ ਵਧਾਉਣ ਵਾਲੀ ਦਵਾਈ ਪਾਓ।

  • ਇਹ ਮਹੀਨਾ ਮੱਛੀਆਂ ਦਾ ਪ੍ਰਜਨਨ ਸੀਜ਼ਨ ਵੀ ਹੈ, ਇਸ ਲਈ ਪੌਸ਼ਟਿਕ ਭੋਜਨ ਪਾਓ।

Summary in English: Fish Farming: Now You Can Do Fishing Business! Keep these special points in mind

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters