ਦੁਧ ਉਤਪਾਦਨ ਵਿਚ ਭਾਰਤ ਦਾ ਦੁੱਧ ਵਿਸ਼ਵ ਵਿਚ ਘੁੰਮਦਾ ਹੈ | ਇਹ ਗੱਲ ਵੀ ਕਿਸੀ ਤੋਂ ਲੁਕੀ ਨਹੀਂ ਹੈ ਕਿ ਵਿਸ਼ਵ ਦੇ ਬਾਜ਼ਾਰ ਵਿਚ ਭਾਰਤ ਦੇ ਦੁੱਧ ਦੀ ਇਕ ਵੱਖਰੀ ਪਛਾਣ ਹੈ | ਹਾਲਾਂਕਿ ਸਾਡੇ ਇਥੇ ਦੁੱਧ ਉਤਪਾਦਨ ਵਿਚ ਗਾਵਾਂ ਅਤੇ ਮੱਝਾਂ ਦੋਵਾਂ ਦਾ ਯੋਗਦਾਨ ਮਹੱਤਵਪੂਰਨ ਹੈ, ਪਰ ਗਾਂ ਦਾ ਦੁੱਧ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ | ਇਸਦੀ ਜ਼ਿਆਦਾ ਮੰਗ ਹੋਣ ਕਾਰਨ ਪਸ਼ੂ ਪਾਲਕ ਵੀ ਗਾਵਾਂ ਨੂੰ ਪਾਲਣਾ ਜਿਆਦਾ ਪਸੰਦ ਕਰਦੇ ਹਨ |
ਭਾਰਤੀ ਗਾਂ ਦੀਆਂ ਕਈ ਨਸਲਾਂ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ | ਗਿਰ ਵੀ ਗਾਂ ਦੀ ਇੱਕ ਅਜਿਹੀ ਨਸਲ ਹੈ, ਜੋ ਆਮ ਗਾਵਾਂ ਨਾਲੋਂ ਵਧੇਰਾ ਦੁੱਧ ਦਿੰਦੀ ਹੈ। ਇਸਦਾ ਦੁੱਧ ਗੁਣਵਤਾ ਦੇ ਮਾਮਲੇ ਵਿੱਚ ਵੀ ਦੂਜੀਆਂ ਗਾਵਾਂ ਦੇ ਮੁਕਾਬਲੇ ਵਦੀਆਂ ਹੈ |
ਡੇਅਰੀ ਉਦਯੋਗ ਦੇ ਲਈ ਮੁਨਾਫਾ ਹੈ ਗਿਰ
ਦੇਸੀ ਜਾਨਵਰਾਂ ਵਿਚ, ਗਿਰ ਦਾ ਨਾਮ ਦੁੱਧ ਦੇਣ ਵਿਚ ਸਭ ਤੋਂ ਅੱਗੇ ਆਉਂਦਾ ਹੈ | ਦੁਧਾਰੂ ਨਸਲ ਦੀ ਇਸ ਗਾਂ ਨੂੰ ਖੇਤਰੀ ਭਾਸ਼ਾਵਾ ਵਿੱਚ ਹੋਰ ਵੀ ਨਾਮਾ ਨਾਲ ਬੁਲਾਇਆ ਜਾਂਦਾ ਹੈ। ਜਿਵੇਂ ਭੋਡਲੀ, ਦੇਸਨ, ਗੁਰਾਤੀ ਅਤੇ ਕਾਠਿਆਵਾੜੀ ਆਦਿ ਇਸ ਦੇ ਨਾਮ ਨਾਲ ਹੀ ਪਤਾ ਲਗਦਾ ਹੈ ਕਿ ਇਸਦਾ ਅਸਲ ਨਿਵਾਸ ਸਥਾਨ ਗਿਰ ਜੰਗਲ ਖੇਤਰ ਹੀ ਰਿਹਾ ਹੋਵੇਗਾ |
12 ਤੋਂ 15 ਸਾਲ ਦੀ ਹੈ ਉਮਰ
ਇਸ ਦੀ ਉਮਰ 12 ਤੋਂ 15 ਸਾਲ ਤੱਕ ਹੁੰਦੀ ਹੈ | ਗਿਰ ਆਪਣੇ ਜੀਵਨ ਕਾਲ ਵਿੱਚ 6 ਤੋਂ 12 ਬੱਚੇ ਪੈਦਾ ਕਰ ਸਕਦੀ ਹੈ | ਇਸਦਾ ਭਾਰ ਲਗਭਗ 400-475 ਕਿਲੋਗ੍ਰਾਮ ਹੋ ਸਕਦਾ ਹੈ | ਇਨ੍ਹਾਂ ਗਾਵਾਂ ਨੂੰ ਉਨ੍ਹਾਂ ਦੇ ਰੰਗ ਨਾਲ ਪਛਾਣਿਆ ਜਾ ਸਕਦਾ ਹੈ | ਆਮ ਤੌਰ 'ਤੇ, ਇਹ ਚਿੱਟੇ, ਲਾਲ ਅਤੇ ਹਲਕੇ ਚਾਕਲੇਟ ਰੰਗ ਦੀ ਹੁੰਦੀ ਹੈ | ਅਤੇ ਇਨ੍ਹਾਂ ਦੇ ਕੰਨ ਲੰਬੇ ਅਤੇ ਲਟਕਨਦਾਰ ਹੁੰਦੇ ਹਨ |
ਦੁੱਧ ਦਾ ਉਤਪਾਦਨ
ਇਹ ਗਾਂ ਹਰ ਰੋਜ਼ 12 ਲੀਟਰ ਤੋਂ ਵੱਧ ਦੁੱਧ ਦੇਣ ਦੇ ਸਮਰੱਥ ਹੈ | ਇਸ ਦੇ ਦੁੱਧ ਵਿਚ ਚਰਬੀ ਦੀ ਮਾਤਰਾ 4.5 ਪ੍ਰਤੀਸ਼ਤ ਹੁੰਦੀ ਹੈ |ਇੰਨਾ ਹੀ ਨਹੀਂ, ਇਹ ਗਾਂ ਇਕ ਵਾਰ ਵਿਚ 5000 ਲੀਟਰ ਦੁੱਧ ਦੇ ਸਕਦੀ ਹੈ | ਇਸ ਨਸਲ ਦੇ ਬਲਦ ਭਾਰ ਚੁੱਕਣ ਲਈ ਜਾਣੇ ਜਾਂਦੇ ਹਨ | ਦੁਰਗਮ ,ਪਹਾੜੀ ਅਤੇ ਪੱਥਰ ਵਾਲੇ ਰਸਤੇ ਪਾਰ ਕਰਨ ਵਿੱਚ ਇਹਨਾਂ ਨੂੰ ਮੁਹਾਰਤ ਹਾਸਲ ਹੈ |
Summary in English: Gir cow will get 12 liters milk per day