1. Home
  2. ਪਸ਼ੂ ਪਾਲਣ

ਸੂਰ ਪਾਲਕਾਂ ਲਈ ਸੁਨਹਿਰਾ ਮੌਕਾ, ਆਪਣੇ ਧੰਦੇ ਤੋਂ ਕਮਾਓ ਲੱਖਾਂ ਰੁਪਏ

ਸੂਰ ਪਾਲਣ ਦਾ ਧੰਦਾ ਘੱਟ ਪੈਸਿਆਂ ਨਾਲ ਵੱਧ ਮੁਨਾਫ਼ਾ ਕਮਾਉਣ ਦਾ ਵਧੀਆ ਸਾਧਨ ਹੈ।

 Simranjeet Kaur
Simranjeet Kaur
Pig farming

Pig farming

Pig Farming: ਸਾਥੀਓ ਜੇਕਰ ਤੁਸੀਂ ਵੀ ਘੱਟ ਲਾਗਤ `ਚ ਕੋਈ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਸੂਰ ਪਾਲਣ ਦਾ ਧੰਦਾ ਤੁਹਾਡੇ ਲਈ ਬਹੁਤ ਲਾਹੇਵੰਦ ਸਾਬਿਤ ਹੋ ਸਕਦਾ ਹੈ। ਦਰਅਸਲ, ਇਸ ਕਾਰੋਬਾਰ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਤੁਸੀ ਘੱਟ ਨਿਵੇਸ਼ 'ਚ ਵਾਧੂ ਮੁਨਾਫ਼ਾ ਕਮਾ ਸਕਦੇ ਹੋ।

ਸੂਰ ਪਾਲਣ ਭਾਰਤ ਵਿੱਚ ਸਭ ਤੋਂ ਵੱਧ ਟਿਕਾਊ ਉਦਯੋਗਾਂ ਵਿੱਚੋਂ ਇੱਕ ਹੈ। ਸੂਰ ਪਾਲਣ ਦਾ ਅਰਥ ਹੈ ਘਰੇਲੂ ਸੂਰਾਂ ਨੂੰ ਪਸ਼ੂਆਂ ਵਜੋਂ ਪਾਲਣ ਅਤੇ ਪ੍ਰਜਨਨ ਕਰਨਾ। ਤੁਹਾਨੂੰ ਦੱਸ ਦੇਈਏ ਕਿ ਸੂਰ ਪਾਲਣ ਲਈ ਜ਼ਿਆਦਾ ਨਿਵੇਸ਼ ਦੀ ਲੋੜ ਨਹੀਂ ਹੁੰਦੀ ਹੈ। ਇਹੀ ਕਾਰਨ ਹੈ ਕਿ ਪਸ਼ੂ ਪਾਲਕ ਅੱਜ-ਕੱਲ੍ਹ ਸੂਰ ਪਾਲਣ ਦੇ ਧੰਦੇ ਵੱਲ ਪਰਤ ਰਹੇ ਹਨ।

ਸੂਰ ਪਾਲਣ ਦੀ ਸ਼ੁਰੂਆਤ ਕਿਵੇਂ ਕਰੀਏ
ਛੋਟੇ ਪੈਮਾਨੇ `ਤੇ ਜੇ ਤੁਸੀਂ ਸੂਰ ਪਾਲਣਾ ਚਾਹੁੰਦੇ ਹੋ ਤਾਂ 250 ਸੂਰਾਂ ਦੇ ਝੁੰਡ ਨਾਲ ਸ਼ੁਰੂਆਤ ਕਰੋ। ਜਿਆਦਾਤਰ ਲੋਕਾਂ ਦੇ ਮਨ `ਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਸੂਰ ਪਾਲਣ ਲਈ ਘੱਟ ਜਗ੍ਹਾ ਦੀ ਲੋੜ ਹੁੰਦੀ ਹੈ। ਪਰ ਹੁਣ ਅਜੋਕੀ ਤਕਨੀਕਾਂ ਨੂੰ ਦੇਖਦੇ ਹੋਏ ਸੂਰ ਪਾਲਣ ਧੰਦੇ `ਚ ਵੀ ਸੁਧਾਰ ਆਏ ਹਨ। ਸੁਰਾਂ ਨੂੰ ਰੱਖਣ ਲਈ ਵਧੀਆ ਢਾਂਚੇ ਨੂੰ ਤਿਆਰ ਕਰੋ। ਸੂਰ ਪਾਲਣ ਲਈ ਤੁਹਾਡੀ ਚੁਣੀ ਗਈ ਜ਼ਮੀਨ ਦੇ ਨੇੜੇ ਤਾਜ਼ੇ ਅਤੇ ਸਾਫ਼ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ।

ਸੂਰ ਪਾਲਣ ਵਾਲੀ ਥਾਂ ਤੁਹਾਡੇ ਬਾਜ਼ਾਰ ਤੋਂ 200 ਕਿਲੋਮੀਟਰ ਤੋਂ ਵੱਧ ਨਾ ਹੋਵੇ। ਜਿਸ ਨਾਲ ਸੂਰ ਪਾਲਕਾਂ ਦੀ ਆਵਾਜਾਈ ਲਾਗਤ ਘੱਟ ਤੋਂ ਘੱਟ ਲਗੇ। ਇਸ ਧੰਦੇ ਨੂੰ ਵਧਾਉਣ ਲਈ ਸੂਰ ਪਾਲਕਾਂ ਨੂੰ ਸੂਰਾਂ ਦੀ ਖ਼ੁਰਾਕ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਸੂਰਾਂ ਦੀ ਖ਼ੁਰਾਕ `ਚ ਸਭ ਜ਼ਰੂਰੀ ਤੱਤਾਂ ਦੀ ਪ੍ਰਾਪਤੀ ਹੋਣੀ ਜ਼ਰੂਰੀ ਹੈ। ਜਿਸ ਨਾਲ ਸੂਰਾਂ ਦੇ ਮਾਸ ਦੀ ਗੁਣਵੱਤਾ ਵੱਧਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਸੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਲੱਗੇ।

ਆਓ ਜਾਣਦੇ ਹਾਂ ਸੂਰ ਦੀਆਂ ਕੁਝ ਖ਼ਾਸ ਨਸਲਾਂ ਬਾਰੇ:

1.ਲਾਰਜ ਵ੍ਹਾਈਟ ਯੋਰਕਸ਼ਰੀਨੇ(Large white Yorkshire)
-ਇਹ ਭਾਰਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਵਿਦੇਸ਼ੀ ਨਸਲ ਹੈ।
-ਸਰੀਰ ਦਾ ਰੰਗ ਕਦੇ-ਕਦਾਈਂ ਕਾਲੇ, ਰੰਗਦਾਰ ਧੱਬਿਆਂ ਦੇ ਨਾਲ ਠੋਸ ਚਿੱਟਾ ਹੁੰਦਾ ਹੈ।
-ਇਹ ਲਾਭਕਾਰੀ ਨਸਲ ਹੈ।

ਇਹ ਵੀ ਪੜ੍ਹੋ: ਲੰਪੀ ਰੋਗ ਦਾ ਕਹਿਰ ਜਾਰੀ, ਇਨ੍ਹਾਂ ਹੋਮਿਓਪੈਥਿਕ ਦਵਾਈਆਂ ਨਾਲ ਕਰੋ ਪਸ਼ੂਆਂ ਦੀ ਰਾਖੀ

2. ਦੁਰੋਕ(Duroc)
-ਇਹ ਸੂਰਾਂ ਦੀ ਦੂਜੀ-ਸਭ ਤੋਂ ਵੱਧ ਵਰਤੀ ਜਾਣ ਵਾਲੀ ਨਸਲ ਹੈ।
-ਇਹ ਲਾਲ ਰੰਗ ਅਤੇ ਝੁਕਦੇ ਕੰਨਾਂ ਵਾਲੇ ਸੂਰ ਹਨ।
-ਇਹ ਨਸਲ ਆਪਣੇ ਤੇਜ਼ ਵਿਕਾਸ ਅਤੇ ਉਤਪਾਦ ਦੀ ਗੁਣਵੱਤਾ ਕਾਰਨ ਮਸ਼ਹੂਰ ਹੈ।

3. ਲੈਂਡਰੇਸ(Landrace)
-ਇਸ ਕਿਸਮ ਦੇ ਸੂਰਾਂ ਦਾ ਲੰਬਾ ਸਰੀਰ, ਵੱਡੇ ਝੁਕਦੇ ਕੰਨ ਹੁੰਦੇ ਹਨ।
-ਇਨ੍ਹਾਂ ਦੀ ਕਾਲੀ ਚਮੜੀ `ਤੇ ਚਿੱਟੇ ਦਾਗ ਹੁੰਦੇ ਹਨ।
-ਇਹ ਭਰਪੂਰ ਪ੍ਰਜਨਨ ਅਤੇ ਫੀਡ ਦੀ ਵਰਤੋਂ ਕਰਨ ਵਿੱਚ ਕੁਸ਼ਲ ਨਸਲ ਹਨ।
-ਕਰਾਸਬ੍ਰੀਡਿੰਗ(crossbreeding) ਲਈ ਉੱਤਮ ਨਸਲ ਹੈ।

4. ਬਰਕਸ਼ਾਇਰ(Berkshire)
-ਇਹ ਸੂਰ ਦੀ ਨਸਲ ਤੇਜ਼ ਅਤੇ ਕੁਸ਼ਲ ਵਿਕਾਸ ਲਈ ਜਾਣੀ ਜਾਂਦੀ ਹੈ।
-ਇਸਦੇ ਮੀਟ ਦਾ ਸੁਆਦ ਅਤੇ ਮੁੱਲ ਬਹੁਤ ਪੈਂਦਾ ਹੈ।
-ਇਸਨੂੰ ਦੁਨੀਆ ਵਿੱਚ ਸਭ ਤੋਂ ਪੁਰਾਣੀ ਨਸਲਾਂ `ਚੋਂ ਇੱਕ ਗਿਣਿਆ ਜਾਂਦਾ ਹੈ।

ਮੀਟ ਵੇਚ ਕੇ ਵੱਡਾ ਮੁਨਾਫਾ ਕਮਾਓ
ਬਾਜ਼ਾਰ `ਚ ਸੂਰਾਂ ਦੇ ਮੀਟ ਦੀ ਵਧੇਰੀ ਮੰਗ ਹੈ। ਸੁਰ ਦੇ ਮੀਟ ਦੀ ਮਾਤਰਾ ਵੀ ਵੱਧ ਹੁੰਦੀ ਹੈ। ਬਾਲਗ(adult) ਸੂਰਾਂ ਤੋਂ ਜ਼ਿਆਦਾਤਰ 60 ਤੋਂ 70 ਕਿਲੋਗ੍ਰਾਮ ਮੀਟ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਨਾਲ ਮੀਟ ਵੇਚਣ ਵਾਲੇ ਲੋਕਾਂ ਨੂੰ ਭਾਰੀ ਮੁਨਾਫ਼ਾ ਪ੍ਰਾਪਤ ਹੁੰਦਾ ਹੈ।

Summary in English: Golden opportunity for pig farmers, earn lakhs of rupees from your business

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters