s
  1. Home
  2. ਪਸ਼ੂ ਪਾਲਣ

Muskaan Cattle Feed ਨਾਲ ਵਧਾਓ ਪਸ਼ੂਆਂ ਵਿੱਚ ਦੁੱਧ ਦੀ ਪੈਦਾਵਾਰ

ਪਸ਼ੂ ਪਾਲਕਾਂ ਨੂੰ ਪਸ਼ੂਆਂ ਵਿੱਚ ਪਾਈਆਂ ਜਾਣ ਵਾਲੀਆਂ ਆਮ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਲਈ ਮਾਹਿਰਾਂ ਵੱਲੋਂ Muskaan Cattle Feed ਨੂੰ ਤਿਆਰ ਕੀਤਾ ਗਿਆ ਹੈ।

Gurpreet Kaur
Gurpreet Kaur
ਪਸ਼ੂਆਂ ਦਾ ਤੰਦਰੁਸਤ ਰਹਿਣਾ ਅਤੇ ਦੁੱਧ ਦੇਣਾ ਸਹੀ ਖੁਰਾਕ 'ਤੇ ਨਿਰਭਰ

ਪਸ਼ੂਆਂ ਦਾ ਤੰਦਰੁਸਤ ਰਹਿਣਾ ਅਤੇ ਦੁੱਧ ਦੇਣਾ ਸਹੀ ਖੁਰਾਕ 'ਤੇ ਨਿਰਭਰ

Animal Feed: ਪਸ਼ੂਆਂ ਦਾ ਤੰਦਰੁਸਤ ਰਹਿਣਾ ਅਤੇ ਦੁੱਧ ਦੇਣਾ ਹਮੇਸ਼ਾ ਉਨ੍ਹਾਂ ਦੀ ਸਹੀ ਖੁਰਾਕ 'ਤੇ ਨਿਰਭਰ ਕਰਦਾ ਹੈ। ਇਸ ਦੇ ਨਾਲ-ਨਾਲ ਪਸ਼ੂਆਂ ਨੂੰ ਕੈਲਸ਼ੀਅਮ ਦੀ ਵੀ ਸਹੀ ਮਾਤਰਾ ਮਿਲਣੀ ਚਾਹੀਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਨਾਲ ਪਸ਼ੂਆਂ ਵਿੱਚ ਦੁੱਧ ਦੀ ਪੈਦਾਵਾਰ ਵਧਾਉਣ ਅਤੇ ਉਨ੍ਹਾਂ ਵਿੱਚ ਪਾਈਆਂ ਜਾਣ ਵਾਲੀਆਂ ਆਮ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰ ਕੀਤੀ ਗਈ ਮੁਸਕਾਨ ਕੈਟਲ ਫੀਡ ਬਾਰੇ ਸਭ ਤੋਂ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਤੁਹਾਨੂੰ ਦੱਸ ਦੇਈਏ ਕਿ ਮੁਸਕਾਨ ਕੈਟਲ ਫੀਡ ਨੂੰ ਬਨਾਉਣ ਸਮੇਂ ਵਧੀਆ ਕਿਸਮ ਦੀ ਫਸਲ ਅਤੇ ਫਸਲ ਵਿੱਚਲੀ ਤੇਲ ਦੀ ਮਾਤਰਾ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ, ਜੋ ਪਸ਼ੂ ਵਿੱਚ ਦੁੱਧ ਦੀ ਪੈਦਾਵਾਰ ਵਧਾਉਣ ਵਿੱਚ ਸਹਾਇਕ ਹੁੰਦੀ ਹੈ। ਇਸ ਨਾਲ ਪਸ਼ੂ ਦੇ ਦੁੱਧ ਅਤੇ ਫੈਟ ਦੀ ਮਾਤਰਾ ਭਰਪੂਰ ਬਣੀ ਰਹਿੰਦੀ ਹੈ। ਇਸ ਫੀਡ ਵਿੱਚ ਅਨਾਜ਼ ਅਤੇ ਖਲਾਂ ਦਾ ਸੰਤੁਲਿਤ ਮਿਸ਼ਰਨ ਹੈ, ਅਜਿਹੇ 'ਚ ਇਸ ਨੂੰ ਇੱਕ ਸੰਤੁਲਿਤ ਆਹਾਰ ਕਿਹਾ ਜਾ ਸਕਦਾ ਹੈ। ਇਹ ਫੀਡ ਪਸ਼ੂ ਨੂੰ ਨਸਲ ਮੁਤਾਬਕ ਪੂਰਾ ਦੁੱਧ ਦੇਣ ਵਿੱਚ ਸਹਾਇਕ ਹੁੰਦੀ ਹੈ। ਇਸ ਫੀਡ ਵਿੱਚ ਔਰਗੇਨਿਕ ਮਿਨਰਲ ਤੇ ਵਿਟਾਮਿਨ ਹਨ ਜੋ ਪਸ਼ੂਆਂ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਵਿੱਚ ਸਹਾਇਕ ਹੁੰਦੇ ਹਨ। ਇਸ ਫੀਡ ਨਾਲ ਪਸ਼ੂ ਸਮੇਂ ਸਿਰ ਹੇਹੇ (ਹੀਟ) ਵਿੱਚ ਆਉਂਦਾ ਹੈ ਅਤੇ ਸਹੀ ਸਮੇਂ ਸੂਆਂ ਦੇਦਾਂ ਹੈ।

ਆਮ ਤੌਰ 'ਤੇ ਪਸ਼ੂ ਪਾਲਕ ਗਾਂਵਾਂ-ਮੱਝਾਂ ਨੂੰ ਇਕ ਪ੍ਰਕਾਰ ਦੀ ਖੁਰਾਕ ਦਿੰਦੇ ਰਹਿੰਦੇ ਹਨ ਜੋ ਕਿ ਠੀਕ ਨਹੀ ਹੈ ਕਿਉਂਕਿ ਗਾਂਵਾਂ ਅਤੇ ਮੱਝਾਂ ਦੀਆਂ ਸਰੀਰਕ ਜ਼ਰੂਰਤਾਂ ਅਲੱਗ-ਅਲੱਗ ਹੁੰਦੀਆ ਹਨ। ਇਸ ਮੁਸ਼ਕਿਲ ਨੂੰ ਹੱਲ ਕਰਦੇ ਹੋਏ ਮੁਸਕਾਨ ਫੀਡ ਦੇ ਮਾਹਿਰ ਡਾਕਟਰਾਂ ਵੱਲੋਂ ਇਹ ਫੀਡ ਤਿਆਰ ਕੀਤੀ ਗਈ ਹੈ। ਇਸ ਨਾਲ ਪਸ਼ੂਆਂ ਵਿੱਚ ਆਮ ਪਾਇਆ ਜਾਣ ਵਾਲੀਆਂ ਮੁਸ਼ਕਿਲਾਂ ਜਿਵੇਂ ਕਿ ਨਸਲ ਮੁਤਾਬਿਕ ਦੁੱਧ ਘੱਟ ਦੇਣਾ, ਦੁੱਧ ਵਿੱਚ ਫੈਟ ਅਤੇ ਐਸ.ਐਨ.ਐਫ. ਘੱਟ ਆਉਣਾ, ਹੀਟ ਵਿੱਚ ਨਾ ਆਉਣਾ ਜਾ ਬਾਰ ਬਾਰ ਹੀਟ ਵਿੱਚ ਆਉਣਾ, ਖਣਿਜਾਂ ਦੀ ਕਮੀ ਆਦਿ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਕੋਫੀ ਫੀਡ

ਇਹ ਫੀਡ ਇੱਕ ਸੰਤੁਲਿਤ ਆਹਾਰ ਹੈ। ਇਸ ਫੀਡ ਵਿੱਚ ਅਨਾਜ਼ ਅਤੇ ਖਲਾਂ ਦਾ ਸੰਤੁਲਿਤ ਮਿਸ਼ਰਨ ਹੈ। ਇਹ ਫੀਡ ਪਸ਼ੂ ਨੂੰ ਨਸਲ ਮੁਤਾਬਕ ਪੂਰਾ ਦੁੱਧ ਦੇਣ ਵਿੱਚ ਸਹਾਇਕ ਹੈ। ਇਸ ਫੀਡ ਵਿੱਚ ਔਰਗੇਨਿਕ ਮਿਨਰਲ ਤੇ ਵਿਟਾਮਿਨ ਹਨ ਜੋ ਪਸ਼ੂਆਂ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਵਿੱਚ ਸਹਾਇਕ ਹਨ। ਇਸ ਫੀਡ ਨਾਲ ਪਸ਼ੂ ਸਮੇਂ ਸਿਰ ਹੇਹੇ (ਹੀਟ) ਵਿੱਚ ਆਉਂਦਾ ਹੈ ਅਤੇ ਸਹੀ ਸਮੇਂ ਸੂਆਂ ਦੇਦਾਂ ਹੈ।

ਇਹ ਵੀ ਪੜ੍ਹੋ: Animal Feed: ਗਾਵਾਂ ਅਤੇ ਮੱਝਾਂ ਨੂੰ ਖੁਆਓ ਇਹ ਘਾਹ, ਦੁੱਧ ਉਤਪਾਦਨ 'ਚ ਹੋਵੇਗਾ ਵਾਧਾ

ਮੁਸਕਾਨ 8000

ਇਹ ਫੀਡ ਮਾਹਿਰ ਡਾਕਟਰਾਂ ਦੁਆਰਾ ਤਿਆਰ ਕੀਤੀ ਗਈ ਹੈ। ਇਸ ਵਿੱਚ ਪ੍ਰੋਟੀਨ ਅਤੇ ਊਰਜਾ (ਐਨਰਜੀ) ਦਾ ਸਹੀ ਸੰਤੁਲਨ ਹੈ ਜੋ ਕਿ ਪਸ਼ੂ ਵਿੱਚ ਦੁੱਧ ਦੀ ਪੈਦਾਵਾਰ ਵਧਾਉਣ ਵਿੱਚ ਸਹਾਇਕ ਹੈ। ਇਸ ਫੀਡ ਵਿੱਚ ਧਾਤਾਂ ਅਤੇ ਵਿਟਾਮਿਨ ਦਾ ਸਹੀ ਮਿਸ਼ਰਨ ਹੈ ਜਿਸ ਨਾਲ ਪਸ਼ੂ ਸਮੇਂ ਸਿਰ ਹੇਹੇ (ਹੀਟ) ਵਿੱਚ ਆਉਂਦਾ ਹੈ ਅਤੇ ਗੱਭਣ ਰਹਿੰਦਾ ਹੈ।

ਮੁਸਕਾਨ ਸੁਪਰ ਗੋਲਡ

ਆਮ ਤੌਰ ਤੇ ਕਿਸਾਨ ਵੀਰ ਅਲੱਗ ਅਲੱਗ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਇੱਕ ਹੀ ਪ੍ਰਕਾਰ ਦੀ ਪਸ਼ੂ ਖੁਰਾਕ ਦਿੰਦੇ ਰਹਿੰਦੇ ਹਨ ਜੋ ਕਿ ਠੀਕ ਨਹੀ ਹੈ ਕਿਉਂਕਿ ਪਸ਼ੂ ਦੀ ਫੀਡ ਅਤੇ ਚਾਰਾ ਖਾਣ ਦੀ ਇੱਕ ਸਮਰੱਥਾ ਨਹੀ ਹੁੰਦੀ। ਇਸ ਲਈ ਜੇਕਰ ਫੀਡ ਵਿੱਚ ਪੋਸ਼ਟਿਕ ਤੱਤਾਂ ਦੀ ਮਾਤਰਾ ਦਾ ਪੱਧਰ ਠੀਕ ਨਾ ਹੋਵੇ ਤਾਂ ਪੂਰੀ ਖੁਰਾਕ ਦੇਣ ਤੋਂ ਬਾਅਦ ਵੀ ਪਸ਼ੂ ਦੀ ਸਰੀਰਕ ਅਤੇ ਦੁੱਧ ਦੇਣ ਸੰਬੰਧੀ ਜਰੂਰਤਾਂ ਪੂਰੀਆਂ ਨਹੀ ਹੁੰਦੀਆਂ। ਇਹ 10 ਤੋਂ 15 ਲਿਟਰ ਦੁੱਧ ਦੇਣ ਵਾਲੇ ਪਸ਼ੂਆਂ ਲਈ ਉਪਯੋਗੀ ਹੈ ਅਤੇ ਇਸ ਫੀਡ ਨਾਲ ਪਸ਼ੂ ਪਾਲਕਾਂ ਨੂੰ ਅਲੱਗ ਤੋਂ ਖਲ, ਤੇਲ ਅਤੇ ਹੋਰ ਜਿਣਸਾਂ ਨਹੀ ਦੇਣੀਆਂ ਪੈਂਦੀਆਂ।

ਡਾਇਮੰਡ ਫੀਡ

ਇਹ ਫੀਡ ਇੱਕ ਸੰਤੁਲਿਤ ਆਹਾਰ ਹੈ। ਇਸ ਫੀਡ ਵਿੱਚ ਅਨਾਜ਼ ਅਤੇ ਖਲਾਂ ਦਾ ਸੰਤੁਲਿਤ ਮਿਸ਼ਰਨ ਹੈ। ਇਹ ਫੀਡ ਪਸ਼ੂ ਨੂੰ ਨਸਲ ਮੁਤਾਬਕ ਪੂਰਾ ਦੁੱਧ ਦੇਣ ਵਿੱਚ ਸਹਾਇਕ ਹੈ। ਇਸ ਫੀਡ ਵਿੱਚ ਔਰਗੇਨਿਕ ਮਿਨਰਲ ਤੇ ਵਿਟਾਮਿਨ ਹਨ ਜੋ ਪਸ਼ੂਆ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਵਿੱਚ ਸਹਾਇਕ ਹਨ।

ਇਹ ਵੀ ਪੜ੍ਹੋ: ਗਾਂ, ਮੱਝ, ਬੱਕਰੀ ਖਰੀਦਣ-ਵੇਚਣ ਲਈ ਸ਼ਾਨਦਾਰ ਐਪ, ਇਕ ਕਲਿੱਕ ਨਾਲ ਹੋਣਗੇ ਸਾਰੇ ਕੰਮ

ਪਸ਼ੂਆਂ ਦਾ ਤੰਦਰੁਸਤ ਰਹਿਣਾ ਅਤੇ ਦੁੱਧ ਦੇਣਾ ਸਹੀ ਖੁਰਾਕ 'ਤੇ ਨਿਰਭਰ

ਪਸ਼ੂਆਂ ਦਾ ਤੰਦਰੁਸਤ ਰਹਿਣਾ ਅਤੇ ਦੁੱਧ ਦੇਣਾ ਸਹੀ ਖੁਰਾਕ 'ਤੇ ਨਿਰਭਰ

ਸੁਪਰ ਡਾਇਮੰਡ ਫੀਡ

ਇਹ ਫੀਡ ਮਾਹਿਰ ਡਾਕਟਰਾਂ ਦੁਆਰਾ ਤਿਆਰ ਕੀਤੀ ਗਈ ਹੈ। ਇਸ ਵਿੱਚ ਪ੍ਰੋਟੀਨ ਅਤੇ ਊਰਜਾ (ਐਨਰਜੀ) ਦਾ ਸਹੀ ਸੰਤੁਲਨ ਹੈ, ਜੇ ਕਿ ਪਸ਼ੂ ਵਿੱਚ ਦੁੱਧ ਦੀ ਪੈਦਾਵਾਰ ਵਧਾਉਣ ਵਿੱਚ ਸਹਾਇਕ ਹੈ। ਇਸ ਫੀਡ ਵਿੱਚ ਧਾਤਾਂ ਅਤੇ ਵਿਟਾਮਿਨ ਦਾ ਸਹੀ ਮਿਸ਼ਰਨ ਹੈ, ਜਿਸ ਨਾਲ ਪਸ਼ੂ ਸਮੇਂ ਸਿਰ ਹੇਹੇ (ਹੀਟ) ਵਿੱਚ ਆਉਂਦਾ ਹੈ ਅਤੇ ਗੱਭਣ ਰਹਿੰਦਾ ਹੈ।

ਮੁਸਕਾਨ ਕੱਚੀ ਬਿਨੌਲਾ ਖਲ

ਇਹ ਖਲ ਵਧੀਆ ਕੁਆਲਿਟੀ ਦੀ ਮਸ਼ੀਨਰੀ ਦੁਆਰਾ ਤਿਆਰ ਕੀਤੀ ਜਾਂਦੀ ਹੈ । ਮੁਸਕਾਨ ਬਿਨੌਲਾ ਖਲ ਨੂੰ ਬਨਾਉਣ ਸਮੇਂ ਵਧੀਆ ਕਿਸਮ ਦੀ ਫਸਲ ਅਤੇ ਫਸਲ ਵਿੱਚਲੀ ਤੇਲ ਦੀ ਮਾਤਰਾ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ । ਜੋ ਪਸ਼ੂ ਵਿੱਚ ਦੁੱਧ ਦੀ ਪੈਦਾਵਾਰ ਵਧਾਉਣ ਵਿੱਚ ਸਹਾਇਕ ਹੁੰਦੀ ਹੈ । ਇਸ ਖਲ ਨਾਲ ਪਸ਼ੂ ਦੇ ਦੁੱਧ ਅਤੇ ਫੈਟ ਦੀ ਮਾਤਰਾ ਭਰਪੂਰ ਬਣੀ ਰਹਿੰਦੀ ਹੈ ।

ਹਮੇਸ਼ਾ ਧਿਆਨ ਵਿੱਚ ਰੱਖੀਆਂ ਜਾਣ ਵਾਲੀਆਂ ਗੱਲਾਂ:

● ਜਿਸ ਤਰ੍ਹਾਂ ਅਸੀਂ ਆਪਣੀ ਇੱਛਾ ਅਨੁਸਾਰ ਪਾਣੀ ਪੀਂਦੇ ਹਾਂ, ਉਸੇ ਤਰ੍ਹਾਂ ਪਸ਼ੂਆਂ ਨੂੰ ਪਾਣੀ ਸਾਨੂੰ ਆਪਣੀ ਇੱਛਾ ਅਨੁਸਾਰ ਨਹੀਂ ਬਲਕਿ ਉਹਨਾਂ ਦੀ ਇੱਛਾ ਅਨੁਸਾਰ ਪਿਲਾਉਂਣਾ ਚਾਹੀਦਾ ਹੈ ਜਾਂ ਪਸ਼ੂਆ ਲਈ ਪਾਣੀ ਦੀ ਉਪਲਬਧਤਾ ਹਮੇਸ਼ਾ ਰੱਖਣੀ ਚਾਹੀਦੀ ਹੈ।

● ਪਸ਼ੂ ਆਹਾਰ ਨੂੰ ਹਮੇਸ਼ਾ ਚਾਰੇ (ਹਰੇ ਅਤੇ ਸੁੱਕੇ) ਦੇ ਨਾਲ ਮਿਲਾ ਕੇ ਦੇਣਾ ਚਾਹੀਦਾ ਹੈ।

● ਪਸ਼ੂਆਂ ਨੂੰ ਪੇਟ ਦੇ ਕੀੜੇ ਮਾਰਣ ਦੀ ਦਵਾਈ ਪਸ਼ੂਆਂ ਦੇ ਡਾਕਟਰ ਦੀ ਸਲਾਹ ਦੇ ਨਾਲ ਦੇਣੀ ਚਾਹੀਦੀ ਹੈ ਤਦ ਹੀ ਪਸ਼ੂਆਂ ਦੀ ਖੁਰਾਕ ਦਾ ਪੂਰਾ ਫਾਇਦਾ ਪਸ਼ੂ ਨੂੰ ਮਿਲਦਾ ਹੈ।

Summary in English: Increase milk production in cattle with Muskaan Cattle Feed

Like this article?

Hey! I am Gurpreet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters