Prawn Fish: ਭਾਰਤ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਮੱਛੀ ਪਾਲਣ ਦੇ ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਖੇਤਰ ਵਿੱਚ ਕਈ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਸੂਬਿਆਂ ਵਿੱਚ ਮੱਛੀ ਪਾਲਣ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ।
Prawn Fish Farming: ਜੇਕਰ ਤੁਸੀ ਵੀ ਕੋਈ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ-ਵਿਚਾਰ ਕਰ ਰਹੇ ਹੋ, ਤਾਂ ਅੱਜ ਅੱਸੀ ਤੁਹਾਨੂੰ ਝੀਂਗਾ ਪਾਲਣ ਦੇ ਕਾਰੋਬਾਰ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀ ਲੱਖਾਂ 'ਚ ਕਮਾਈ ਕਰ ਸਕਦੇ ਹੋ। ਦੱਸ ਦਈਏ ਕਿ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਝੀਂਗਾ ਮੱਛੀ ਦਾ ਵੱਡੇ ਪੱਧਰ 'ਤੇ ਉਤਪਾਦਨ ਕੀਤਾ ਜਾਂਦਾ ਹੈ। ਭਾਵੇਂ ਕਿ ਪਹਿਲਾਂ ਇਸ ਦੀ ਕਾਸ਼ਤ ਲਈ ਸਮੁੰਦਰ ਦੇ ਖਾਰੇ ਪਾਣੀ ਦੀ ਲੋੜ ਹੁੰਦੀ ਸੀ। ਪਰ ਅਜੋਕੇ ਸਾਲਾਂ ਵਿੱਚ, ਖੇਤੀਬਾੜੀ ਖੇਤਰ ਵਿੱਚ ਤਕਨੀਕੀ ਵਿਕਾਸ ਅਤੇ ਖੋਜਾਂ ਕਾਰਨ ਇਸ ਨੂੰ ਤਾਜ਼ੇ ਪਾਣੀ ਵਿੱਚ ਵੀ ਪਾਲਣ ਕਰਨਾ ਸੰਭਵ ਹੋ ਗਿਆ ਹੈ।
ਕਿਵੇਂ ਸ਼ੁਰੂ ਕਰੀਏ ਝੀਂਗਾ ਪਾਲਣ ? (How to start Prawn Farming?)
-ਝੀਂਗਾ ਪਾਲਣ ਲਈ, ਸਭ ਤੋਂ ਪਹਿਲਾਂ ਛੱਪੜ ਲਈ ਸਹੀ ਜਗ੍ਹਾ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
-ਜਿਸ ਮਿੱਟੀ 'ਤੇ ਤੁਸੀਂ ਤਾਲਾਬ ਬਣਾ ਰਹੇ ਹੋ, ਧਿਆਨ ਰੱਖੋ ਕਿ ਉਸ ਦੀ ਮਿੱਟੀ ਦੁਮਲੀ ਹੋਣੀ ਚਾਹੀਦੀ ਹੈ।
-ਇਸ ਗੱਲ ਦਾ ਵੀ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਕਿ ਛੱਪੜ ਦਾ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਣ ਰਹਿਤ ਹੋਣਾ ਚਾਹੀਦਾ ਹੈ।
-ਮਿੱਟੀ ਕਾਰਬੋਨੇਟ, ਕਲੋਰਾਈਡ, ਸਲਫੇਟ ਵਰਗੇ ਹਾਨੀਕਾਰਕ ਤੱਤਾਂ ਤੋਂ ਮੁਕਤ ਹੋਣੀ ਚਾਹੀਦੀ ਹੈ।
-ਛੱਪੜ ਦੇ ਪਾਣੀ ਦਾ PH ਮੁੱਲ ਬਰਕਰਾਰ ਰੱਖਣ ਲਈ ਚੂਨੇ ਦੀ ਵਰਤੋਂ ਕਰਦੇ ਰਹੋ।
-ਇਸ ਤੋਂ ਇਲਾਵਾ ਛੱਪੜ ਵਿੱਚ ਪਾਣੀ ਭਰਨ ਅਤੇ ਨਿਕਾਸ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।
ਝੀਂਗਾ ਪਾਲਣ ਨਾਲ ਜੁੜੀ ਲੋੜੀਂਦੀ ਜਾਣਕਾਰੀ (Required information related to Prawn Farming)
-ਨਰਸਰੀ ਵਿੱਚ 20 ਹਜ਼ਾਰ ਦੇ ਕਰੀਬ ਬੀਜਾਂ ਦੀ ਲੋੜ ਹੁੰਦੀ ਹੈ।
-ਝੀਂਗਾ ਪਾਲਣ ਲਈ ਅਪ੍ਰੈਲ-ਜੁਲਾਈ ਦਾ ਮਹੀਨਾ ਢੁਕਵਾਂ ਹੁੰਦਾ ਹੈ।
-ਝੀਂਗਾ ਪਾਲਣ ਲਈ ਪਹਿਲਾਂ ਛੱਪੜ ਦੀ ਨਰਸਰੀ ਤਿਆਰ ਕੀਤੀ ਜਾਂਦੀ ਹੈ।
-ਪਰ ਇਸ ਤੋਂ ਪਹਿਲਾਂ ਝੀਂਗਾ ਦੇ ਬੀਜਾਂ ਦੀ ਸਟੋਰੇਜ ਪ੍ਰਕਿਰਿਆ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ।
-ਸਭ ਤੋਂ ਪਹਿਲਾਂ ਝੀਂਗਾ ਬੀਜ ਦੇ ਸਾਰੇ ਪੈਕਟਾਂ ਨੂੰ ਛੱਪੜ ਦੇ ਪਾਣੀ ਨਾਲ ਭਰ ਕੇ 15 ਮਿੰਟ ਲਈ ਰੱਖ ਦੇਣਾ ਚਾਹੀਦਾ ਹੈ, ਤਾਂ ਜੋ ਪੈਕਟ ਦੇ ਪਾਣੀ ਅਤੇ ਛੱਪੜ ਦੇ ਪਾਣੀ ਦਾ ਤਾਪਮਾਨ ਇੱਕੋ ਜੇਹਾ ਹੋ ਜਾਵੇ।
-ਇਸ ਤੋਂ ਬਾਅਦ ਇਨ੍ਹਾਂ ਨੂੰ ਸਟੋਰੇਜ ਲਈ ਛੋਟੇ ਟੋਇਆਂ ਜਾਂ ਥਾਵਾਂ 'ਤੇ ਛੱਡ ਦਿੱਤਾ ਜਾਂਦਾ ਹੈ।
-ਜਦੋਂ ਇਹ ਝੀਂਗੇ 3 ਤੋਂ 4 ਗ੍ਰਾਮ ਦੇ ਹੋ ਜਾਣ ਤਾਂ ਇਨ੍ਹਾਂ ਨੂੰ ਬਹੁਤ ਧਿਆਨ ਨਾਲ ਹੱਥਾਂ ਵਿੱਚ ਲੈ ਕੇ ਮੁੱਖ ਛੱਪੜ ਵਿੱਚ ਪਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Fish Farming: ਇਸ ਸਮੇਂ ਕਰ ਸਕਦੇ ਹੋ ਮੱਛੀਪਾਲਣ ਦਾ ਕਾਰੋਬਾਰ ! ਇਨ੍ਹਾਂ ਖਾਸ ਗੱਲਾਂ ਦਾ ਰੱਖੋ ਧਿਆਨ
ਝੀਂਗਾ ਪਾਲਣ ਦੇ ਕਾਰੋਬਾਰ ਨਾਲ ਲੱਖਾਂ ਦੀ ਕਮਾਈ (Millions earned from Prawn Farming)
ਜਿਕਰਯੋਗ ਹੈ ਕਿ ਛੱਪੜ ਵਿੱਚ ਆਉਣ ਵਾਲੇ ਝੀਂਗੇ ਵਿੱਚੋਂ ਸਿਰਫ਼ 50 ਤੋਂ 70 ਪ੍ਰਤੀਸ਼ਤ ਹੀ ਬਚਦੇ ਹਨ। ਇਹ ਲਗਭਗ 5-6 ਮਹੀਨਿਆਂ ਵਿੱਚ ਸਹੀ ਢੰਗ ਨਾਲ ਵਿਕਸਤ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਨੂੰ ਛੱਪੜ ਵਿੱਚੋਂ ਕੱਢਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਏਕੜ ਪਾਣੀ ਵਿੱਚ 2-3 ਲੱਖ ਤੱਕ ਦਾ ਮੁਨਾਫਾ ਆਸਾਨੀ ਨਾਲ ਕਮਾਇਆ ਜਾ ਸਕਦਾ ਹੈ।
Summary in English: Prawn Fish: Earnings in Millions! Here's how to start a prawn farm!