Beekeeping Business: ਖੇਤੀਬਾੜੀ ਨਾਲ ਸਬੰਧਤ ਬਹੁਤ ਸਾਰੇ ਸਹਾਇਕ ਧੰਦੇ ਹਨ ਜਿਵੇਂ ਕਿ ਮਧੂ-ਮੱਖੀ ਪਾਲਣ, ਡੇਅਰੀ, ਬੱਕਰੀ ਪਾਲਣ, ਸੂਰ ਪਾਲਣ, ਮਸ਼ਰੂਮ ਉਤਪਾਦਨ, ਪੋਲਟਰੀ ਫਾਰਮਿੰਗ ਆਦਿ ਬਹੁਤ ਮਹੱਤਵਪੂਰਨ ਸਹਾਇਕ ਧੰਦੇ ਹਨ। ਇਹਨਾਂ ਸਾਰੇ ਸਹਾਇਕ ਧੰਦਿਆਂ ਵਿੱਚੋਂ, ਮਧੂ ਮੱਖੀ ਪਾਲਣ ਇੱਕ ਬਹੁਤ ਹੀ ਖਾਸ, ਮਨੋਰੰਜਕ ਅਤੇ ਸਾਫ਼ ਅਤੇ ਸਤਿਕਾਰਯੋਗ ਕੰਮ ਹੈ। ਇਸ ਧੰਦੇ ਦਾ ਜਾਤ, ਧਰਮ ਨਾਲ ਕੋਈ ਸਬੰਧ ਨਹੀਂ ਹੈ ਅਤੇ ਕੋਈ ਵੀ ਵਿਅਕਤੀ ਇਸ ਨੂੰ ਸ਼ੁਰੂ ਕਰ ਸਕਦਾ ਹੈ, ਭਾਵੇਂ ਉਹ ਖੁਸ਼ਹਾਲ ਕਿਸਾਨ ਹੋਵੇ ਜਾਂ ਬਹੁਤ ਘੱਟ ਜ਼ਮੀਨ ਵਾਲਾ ਕਿਸਾਨ, ਸੇਵਾਮੁਕਤ ਕਰਮਚਾਰੀ, ਬੇਰੁਜ਼ਗਾਰ ਨੌਜਵਾਨ ਆਦਿ।
ਮਧੂ-ਮੱਖੀ ਪਾਲਣ ਦੇ ਕੰਮ ਵਿੱਚ ਸ਼ਹਿਦ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਪਦਾਰਥਾਂ ਦੀ ਆਮਦ ਹੂੰਦੀ ਹੈ ਜਿਵੇਂ ਕਿ ਰਾਇਲ ਜੈਲੀ, ਮੋਮ, ਪ੍ਰੋਪਲਿਸ, ਪਰਾਗ, ਮੱਖੀ ਜ਼ਹਿਰ ਆਦਿ ਜਿਹਨਾਂ ਦੇ ਵੱਖੋ-ਵੱਖਰੇ ਫਾਇਦੇ ਹਨ।
ਸਾਲਾਨਾ 153 ਬਿਲੀਅਨ ਦੀ ਆਮਦਨ
ਜੇਕਰ ਮਧੂ-ਮੱਖੀ ਪਾਲਣ ਦੇ ਕਿੱਤੇ ਦਾ ਕਿਸੇ ਹੋਰ ਸਹਾਇਕ ਕਿੱਤੇ ਨਾਲ ਮੁਕਾਬਲਾ ਕਰੀਏ ਤਾਂ ਇਸ ਵਿੱਚ ਸਾਨੂੰ ਸ਼ਹਿਦ ਤੋਂ ਇਲਾਵਾ ਕਈ ਹੋਰ ਪਦਾਰਥ ਮਿਲਦੇ ਹਨ, ਜਦੋਂਕਿ ਡੇਅਰੀ ਤੋਂ ਸਿਰਫ ਦੁੱਧ, ਮੁਰਗੀ ਪਾਲਣ ਵਿੱਚ ਆਂਡੇ, ਆਦਿ ਇੱਕ-ਇੱਕ ਪਦਾਰਥ ਦੀ ਹੀ ਪ੍ਰਾਪਤੀ ਹੁੰਦੀ ਹੈ। ਜੇਕਰ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਾਇਦਾ ਮੱਖੀਆਂ ਵੱਲੋਂ ਕੀਤੀ ਜਾਣ ਵਾਲੀ ਪਰਪਰਾਗਣ ਦੀ ਕਿਰਿਆ ਹੈ। ਵਿਸ਼ਵ ਪੱਧਰ ਤੇ ਕੀੜਿਆਂ ਵੱਲੋਂ ਕੀਤੇ ਜਾਣ ਵਾਲੇ ਪਰਪ੍ਰਾਗਣ ਕਰਕੇ ਸਾਲਾਨਾ 153 ਬਿਲੀਅਨ ਦੀ ਆਮਦਨ ਹੋ ਰਹੀ ਹੈ।
ਫਸਲਾਂ ਦੇ ਝਾੜ ਵਿੱਚ ਮਧੂ-ਮੱਖੀਆਂ ਦਾ ਖਾਸ ਯੋਗਦਾਨ
80-85% ਪਰਪ੍ਰਾਗਣ ਦੀ ਕਿਰਿਆ ਵੱਖ-ਵੱਖ ਕੀੜਿਆਂ ਵੱਲੋਂ ਕੀਤੀ ਜਾਂਦੀ ਹੈ, ਜਿਸ ਵਿੱਚੋਂ 75-80% ਯੋਗਦਾਨ ਮਧੁ-ਮੱਖੀਆਂ ਦਾ ਹੁੰਦਾ ਹੈ। ਪਰਪਰਾਗਣ ਦੀ ਕਿਰਿਆ ਕਰਕੇ ਫਸਲ ਦੇ ਝਾੜ ਅਤੇ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ, ਇਸ ਪਰਪ੍ਰਾਗਣ ਕਰਕੇ ਸਬਜੀਆਂ ਜਿਵੇਂ ਕੀ ਕੱਦੂ ਜਾਤੀ ਦੀਆਂ ਸਬਜੀਆਂ (ਘੀਆਂ, ਕਰੇਲੇ, ਕੱਦੂ, ਤੋਰੀਆਂ, ਖੀਰੇ, ਖਰਬੁਜਾ, ਹਦਵਾਣਾ ਆਦਿ) ਪਿਆਜ, ਭਿੰਡੀ ਆਦਿ ਦੀ ਪੈਦਾਵਾਰ ਵਧਦੀ ਹੈ। ਇਸੇ ਤਰ੍ਹਾਂ ਫਲਾਂ, ਤੇਲ-ਬੀਜ਼ ਫਸਲਾਂ ਦਾ ਝਾੜ ਵੱਧਣ ਵਿੱਚ ਵੀ ਮੱਖੀਆਂ ਦਾ ਖਾਸ ਯੋਗਦਾਨ ਹੈ।
ਕਟੁੰਬਾਂ ਨੂੰ ਕਿਰਾਏ 'ਤੇ ਦੇਣ ਨਾਲ ਚੌਖਾ ਵਾਧਾ
ਇਸ ਕਿੱਤੇ ਵਿੱਚ ਕਿਸਾਨ ਵੀਰ ਹੋਰ ਮੱਖੀਆਂ ਦੇ ਨਵੇਂ ਛੱਤੇ ਤਿਆਰ ਕਰਕੇ ਵੇਚ ਸਕਦੇ ਹਨ ਅਤੇ ਕਟੁੰਬਾਂ ਨੂੰ ਕਿਰਾਏ 'ਤੇ ਦੇ ਕੀ ਵੀ ਆਪਣੀ ਆਮਦਨ ਵਿੱਚ ਚੌਖਾ ਵਾਧਾ ਕਰ ਸਕਦੇ ਹਨ। ਇਸ ਤਰਾਂ ਇਸ ਕਿੱਤੇ ਤੋਂ ਸਾਨੂੰ ਬਹੁ-ਭਾਂਤੀ ਆਮਦਨ ਹੁੰਦੀ ਹੈ। ਇਸ ਕੰਮ ਲਈ ਬਹੁਤ ਹੀ ਸਦਾਰਣ ਸੰਦ-ਸੰਦੇੜੇ ਦੀ ਜਰੂਰਤ ਹੁੰਦੀ ਹੈ ਜਿਵੇਂ ਕਿ ਫਰੇਮ ਨਿਖੇੜਨ ਵਾਲ ਪੱਤੀ (ਹਾਈਵ ਟੂਲ), ਦਸਤਾਨੇ ਤੇ ਸਿਰ ਉੱਤੇ ਪਾਉਣ ਵਾਲੀ ਜਾਲੀ।ਇਸ ਕਿੱਤੇ ਨੂੰ ਸ਼ੁਰੂ ਕਰਨ ਤੋ ਪਹਿਲਾਂ ਇਸ ਕਿੱਤੇ ਨਾਲ ਸੰਬੰਧਿਤ ਕੁਝ ਜਰੂਰੀ ਗੱਲਾਂ ਨੇ ਜਿਹਨਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਦੁੱਧ ਦਾ ਉਤਪਾਦਨ ਵਧਾਉਣ ਲਈ ਪਸ਼ੂਆਂ ਨੂੰ ਖੁਆਓ 'ਮੱਖਣ ਘਾਹ'
ਇਹ ਕੰਮ ਜ਼ਰੂਰੀ
ਸਭ ਤੋਂ ਪਹਿਲਾਂ ਤਾਂ ਕਿਸੇ ਚੰਗੇ ਸਿਖਲਾਈ ਕੇਂਦਰ ਤੋਂ ਮਧੂ-ਮੱਖੀ ਪਾਲਣ ਸੰਬੰਧੀ ਟ੍ਰੇਨਿੰਗ ਲਈ ਜਾਵੇ। ਇਸ ਲਈ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜਾਂ ਫਿਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਸਾਧਿਆ ਜਾਵੇ। ਟ੍ਰੇਨਿੰਗ ਲੈਣ ਤੋਂ ਬਾਅਦ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਗ੍ਹਾਂ ਦੀ ਚੋਣ ਜਰੂਰ ਕਰੋ, ਨਾਲ ਹੀ ਮੱਖੀਆਂ ਲਈ ਫੁੱਲ-ਫੁਲਾਕੇ ਤੋਂ ਇਲਾਵਾ ਚੁਣੀ ਹੋਈ ਜਗ੍ਹਾ ਦੇ ਨੇੜੇ ਪਾਣੀ ਦਾ ਪ੍ਰਬੰਧ ਜਰੂਰ ਦੇਖ ਲ਼ਵੋ, ਕਿਉਂਕਿ ਜੇਕਰ ਫੁੱਲ-ਫੁਲਾਕੇ ਅਤੇ ਪਾਣੀ ਮੱਖੀ ਫਾਰਮ ਤੋਂ 3 ਕਿਲੋਮੀਟਰ ਤੋਂ ਜਿਆਦਾ ਦੂਰ ਹੋਣਹੇ ਤਾਂ ਮੱਖੀਆਂ ਦੀ ਸਾਰੀ ਊਰਜਾ ਰਸ ਤੇ ਪਾਣੀ ਇੱਕਠਾ ਕਰਨ ਵਿੱਚ ਲੱਗ ਜਾਵੇਗੀ ਜਿਸ ਦਾ ਮਾੜਾ ਅਸਰ ਸ਼ਹਿਦ ਦੇ ਉਤਪਾਦਨ ਤੇ ਪਵੇਗਾ। ਮੱਖੀ ਫਾਰਮ ਹਮੇਸ਼ਾਂ ਸੜਕ ਤੋਂ ਥੋੜਾ ਹੱਟ ਕੇ ਸ਼ਾਤਮਈ ਜਗ੍ਹਾਂ ਤੇ ਖੋਲੋ। ਮਧੂ-ਮੱਖੀਆਂ ਦੀ ਮੌਸਮੀ ਸਾਂਭ ਸੰਭਾਲ ਤੇ ਹਿਜਰਤ ਦਾ ਯੋਗ ਪ੍ਰਬੰਧ ਕਰੋ।
ਮਧੂ-ਮੱਖੀ ਪਾਲਕ ਜਤਿੰਦਰ ਸਿੰਘ
ਜੇਕਰ ਇਸ ਕਿੱਤੇ ਨਾਲ ਸੰਬੰਧਿਤ ਸਫਲ ਮੱਖੀ ਪਾਲਕਾਂ ਦੀ ਗੱਲ ਕਰੀਏ ਤਾਂ ਇਹ ਨਾਮ ਸੈਂਕੜਿਆਂ ਵਿੱਚ ਨਜਰ ਆਣਗੇ। ਇਹਨਾਂ ਨਾਮਾਂ ਵਿੱਚੋਂ ਇੱਕ ਚਮਕਦਾ ਨਾਮ ਹੈ ਸ. ਜਤਿੰਦਰ ਸਿੰਘ ਜੀ ਦਾ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਨਿਵਾਸੀ ਹਨ। ਇਹਨਾਂ ਨੇ ਮਕੈਨੀਕਲ ਇੰਜੀਨਅਰਿੰਗ ਵਿੱਚ ਡਿਪਲੋਮਾ ਕਰਨ ਤੋਂ ਬਾਅਦ ਛੇ ਮਹੀਨੇ ਪ੍ਰਾਈਵੇਟ ਨੌਕਰੀ ਵੀ ਕੀਤੀ, ਪਰ ਥੌੜੀ ਤਨਖਾਹ ਹੋਣ ਕਰਕੇ ਗੁਜਾਰਾ ਮੁਸ਼ਕਲ ਹੋ ਰਿਹਾ ਸੀ। ਸੋ ਇਹਨਾਂ ਨੇ ਮੱਧੂ ਮੱਖੀ ਪਾਲਣ ਦੇ ਸਹਾਇਕ ਕਿੱਤੇ ਨੂੰ ਅਪਣਾਉਣ ਬਾਰੇ ਸੋਚਿਆ ਤੇ ਇਸ ਸੰਬੰਧ ਵਿੱਚ ਸਾਲ 2015 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਤੋਂ ਟ੍ਰੇਨਿੰਗ ਲਈ। ਫਿਰ ਉਸੇ ਸਾਲ 5 ਕਟੁੰਬਾਂ ਨਾਲ ਇਸ ਕੰਮ ਦੀ ਸ਼ੁਰੂਆਤ ਕੀਤੀ। ਅਗਲੇ ਸਾਲ 2016 ਵਿੱਚ ਕਟੁੰਬਾਂ ਦੀ ਗਿਣਤੀ ਵਧਾ ਕੇ 80 ਕੀਤੀ ਤੇ ਹੁਣ ਉਹਨਾਂ ਕੋਲ 800 ਕਟੁੰਬ ਨੇ ਜਿਹਨਾਂ ਤੋਂ ਉਹਨਾਂ ਨੂੰ ਲੱਖਾਂ ਦੀ ਆਮਦਨ ਹੋ ਰਹੀ ਹੈ।
ਇਹ ਵੀ ਪੜ੍ਹੋ: Dairy Animals ਲਈ ਸਸਤੀ ਅਤੇ ਪੌਸ਼ਟਿਕ ਖੁਰਾਕ "Azolla", ਸਰਦੀਆਂ ਵਿੱਚ ਪਸ਼ੂਆਂ ਲਈ ਲਾਭਦਾਇਕ
ਮਧੂ-ਮੱਖੀ ਪਾਲਕ ਚਮਕੌਰ ਸਿੰਘ
ਇਸੇ ਤਰਾਂ ਚਮਕੌਰ ਸਿੰਘ, ਪਿੰਡ ਨਥਾਨਾ ਜਿਲਾ ਬਠਿੰਡਾ ਦੇ ਰਹਿਣ ਵਾਲੇ ਹਨ। ਇਹਨਾਂ ਨੇ ਵੀ ਦੁਬਈ ਤੋਂ ਪਰਤਣ ਉਪਰੰਤ ਇਸ ਕਿੱਤੇ ਦੀ ਸ਼ੁਰੂਆਤ ਕੀਤੀ। ਇਸ ਸਮੇਂ ਇਨ੍ਹਾਂ ਕੋਲ ਵੀ 500 ਤੋਂ ਉਪੱਰ ਕਟੁੰਬ ਹਨ ਜਿਨ੍ਹਾਂ ਤੋਂ ਉਹ ਚੰਗਾ ਪੈਸਾ ਕਮਾ ਰਹੇ ਹਨ ਅਤੇ ਨਾਲ ਹੀ ਹੋਰ ਲੋਕਾਂ ਨੂੰ ਵੀ ਰੋਜਗਾਰ ਦੇ ਮੌਕੇ ਦੇ ਰਹੇ ਹਨ। ਸੋ ਅੱਜ ਲੋੜ ਹੈ, ਕਿਸਾਨ ਵੀਰਾਂ ਨੂੰ ਕਿਸਾਨੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਨੂੰ ਅਪਣਾਉਣ ਦੀ ਤਾਂ ਜੋ ਉਹ ਇਹਨਾਂ ਬੁਰੇ ਹਾਲਤਾਂ ਵਿੱਚੋਂ ਬਾਹਰ ਨਿਕਲ ਸਕਣ।
5 ਲੱਖ ਤੱਕ ਕਮਾਈ
ਅਜੋਕੇ ਸਮੇਂ ਵਿੱਚ ਮਾੜੇ ਹਾਲਾਤਾਂ ਵਿੱਚੋਂ ਬਾਹਰ ਨਿਕਲਣ ਲਈ ਕਿਸਾਨ ਵੀਰਾਂ ਨੂੰ ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦੇ ਅਪਣਾਉਣ ਦੀ ਲੋੜ ਹੈ, ਜਿਸ ਨਾਲ ਨਾ ਸਿਰਫ਼ ਖੇਤੀ ਆਮਦਨ ਵਿੱਚ ਵਾਧਾ ਹੋਵੇਗਾ, ਸਗੋਂ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਵਿੱਚ ਰਹਿ ਕੇ ਹੀ ਖੇਤੀ ਧੰਦੇ ਨੂੰ ਨਿਵੇਕਲਾ ਰੂਪ ਦੇ ਸਕੇਗੀ। ਅਜਿਹੇ 'ਚ ਜੇਕਰ ਕੋਈ ਕਿਸਾਨ ਚੰਗੀ ਕਮਾਈ ਕਰਨਾ ਚਾਹੁੰਦਾ ਹੈ ਤਾਂ ਉਹ ਮੱਖੀ ਪਾਲਣ ਤੋਂ ਮਹੀਨੇ 'ਚ ਲੱਖਾਂ ਰੁਪਏ ਕਮਾ ਸਕਦਾ ਹੈ। ਦਰਅਸਲ, ਸ਼ਹਿਦ ਦੀ ਮੌਜੂਦਾ ਬਾਜ਼ਾਰੀ ਕੀਮਤ 500 ਰੁਪਏ ਪ੍ਰਤੀ ਕਿਲੋ ਹੈ। ਇਸ ਲਈ ਮੰਨ ਲਓ ਕਿ ਤੁਹਾਨੂੰ ਪ੍ਰਤੀ ਡੱਬਾ 1000 ਕਿਲੋ ਉਪਜ ਮਿਲਦੀ ਹੈ, ਤਾਂ ਤੁਸੀਂ ਆਸਾਨੀ ਨਾਲ 5 ਲੱਖ ਰੁਪਏ ਤੱਕ ਕਮਾ ਸਕਦੇ ਹੋ।
Summary in English: Start a beekeeping business with less money, can earn up to 5 lakhs per month