1. Home
  2. ਪਸ਼ੂ ਪਾਲਣ

ਡੇਅਰੀ ਫਾਰਮ ਦੇ ਕਾਰੋਬਾਰ ਲਈ ਇਹ ਬੈਂਕ ਦਿੰਦੇ ਹਨ ਲੋਨ!

ਆਓ ਅੱਜ ਦੇਸ਼ ਭਰ ਵਿੱਚ ਡੇਅਰੀ ਫਾਰਮ ਲੋਨ ਦੀ ਪੇਸ਼ਕਸ਼ ਕਰਨ ਵਾਲੇ ਕੁਝ ਪ੍ਰਮੁੱਖ ਬੈਂਕਾਂ ਬਾਰੇ ਚਰਚਾ ਕਰੀਏ।

Gurpreet Kaur Virk
Gurpreet Kaur Virk
ਡੇਅਰੀ ਫਾਰਮ ਲਈ ਇਹ ਬੈਂਕ ਦਿੰਦੇ ਹਨ ਲੋਨ

ਡੇਅਰੀ ਫਾਰਮ ਲਈ ਇਹ ਬੈਂਕ ਦਿੰਦੇ ਹਨ ਲੋਨ

ਜੇਕਰ ਤੁੱਸੀ ਵੀ ਡੇਅਰੀ ਫਾਰਮ ਬਿਜ਼ਨਸ ਸ਼ੁਰੂ ਕਰਨ ਬਾਰੇ ਸੋਚ-ਵਿਚਾਰ ਕਰ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਅੱਜ ਅੱਸੀ ਤੁਹਾਨੂੰ ਡੇਅਰੀ ਫਾਰਮ ਲੋਨ ਦੀ ਪੇਸ਼ਕਸ਼ ਕਰਨ ਵਾਲੇ ਕੁਝ ਪ੍ਰਮੁੱਖ ਬੈਂਕਾਂ ਬਾਰੇ ਦੱਸਣ ਜਾ ਰਹੇ ਹਾਂ।

ਡੇਅਰੀ ਫਾਰਮ ਬਿਜ਼ਨਸ ਲੋਨ ਮੁੱਖ ਤੌਰ 'ਤੇ ਕਿਸਾਨਾਂ, ਵਿਅਕਤੀਆਂ, ਫਾਰਮ ਅਤੇ ਕਾਰੋਬਾਰੀ ਮਾਲਕਾਂ ਦੁਆਰਾ ਆਪਣੇ ਡੇਅਰੀ ਕਾਰੋਬਾਰ ਨੂੰ ਵਿੱਤ ਦੇਣ ਲਈ ਲਿਆ ਜਾਂਦਾ ਹੈ। ਡੇਅਰੀ ਬਿਜ਼ਨਸ ਲੋਨ ਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ ਜਿਵੇਂ ਕਿ ਪਸ਼ੂਆਂ ਦੀ ਖਰੀਦ, ਡੇਅਰੀ ਉਤਪਾਦ, ਫਾਰਮ ਨਿਰਮਾਣ, ਮਿਲਕਿੰਗ ਮਸ਼ੀਨਾਂ, ਸ਼ੈੱਡ ਦੀ ਉਸਾਰੀ, ਡੇਅਰੀ ਵਸਤੂਆਂ, ਫਾਰਮ ਉਪਕਰਣ, ਤੂੜੀ ਕੱਟਣਾ ਆਦਿ। ਬਹੁਤ ਸਾਰੇ ਬੈਂਕ ਜਾਂ ਲੋਨ ਸੰਸਥਾਵਾਂ ਆਸਾਨ ਮੁੜ ਅਦਾਇਗੀ ਵਿਕਲਪਾਂ ਦੇ ਨਾਲ ਆਕਰਸ਼ਕ ਵਿਆਜ ਦਰਾਂ 'ਤੇ ਡੇਅਰੀ ਫਾਰਮਾਂ ਜਾਂ ਖੇਤੀ ਲਈ ਵਪਾਰਕ ਕਰਜ਼ੇ ਦੀ ਪੇਸ਼ਕਸ਼ ਕਰਦੀਆਂ ਹਨ। ਡੇਅਰੀ ਫਾਰਮ ਲੋਨ ਵਿਅਕਤੀਆਂ, ਕਾਰੋਬਾਰੀ ਮਾਲਕਾਂ, ਕਿਸਾਨਾਂ ਅਤੇ ਡੇਅਰੀ ਸੋਸਾਇਟੀਆਂ ਦੁਆਰਾ ਨਾਬਾਰਡ ਸਕੀਮ ਅਧੀਨ ਲਿਆ ਜਾ ਸਕਦਾ ਹੈ। ਆਓ ਦੇਸ਼ ਭਰ ਵਿੱਚ ਡੇਅਰੀ ਫਾਰਮ ਲੋਨ ਦੀ ਪੇਸ਼ਕਸ਼ ਕਰਨ ਵਾਲੇ ਕੁਝ ਪ੍ਰਮੁੱਖ ਬੈਂਕਾਂ ਅਤੇ NBFCs ਬਾਰੇ ਚਰਚਾ ਕਰੀਏ।

ਡੇਅਰੀ ਫਾਰਮ ਲੋਨ ਲਈ ਯੋਗਤਾ

-ਉਮਰ: ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 70 ਸਾਲ।

-ਵਿਅਕਤੀ, ਕਾਰੋਬਾਰੀ ਮਾਲਕ ਅਤੇ ਕਿਸਾਨ ਜੋ ਡੇਅਰੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਇੱਕ ਡੇਅਰੀ ਚਲਾਉਂਦੇ ਹਨ
NGO, ਸਵੈ-ਸਹਾਇਤਾ ਸਮੂਹ (SHGs), ਸੰਯੁਕਤ ਦੇਣਦਾਰੀ ਸਮੂਹ (JLGs), ਦੁੱਧ ਯੂਨੀਅਨਾਂ, ਸਹਿਕਾਰੀ ਸਭਾਵਾਂ ਆਦਿ ਯੋਗ ਸੰਸਥਾਵਾਂ ਹਨ।

-ਕਿਸੇ ਵੀ ਬੈਂਕ / ਲੋਨ ਸੰਸਥਾ ਵਿੱਚ ਕੋਈ ਡਿਫਾਲਟ ਰਿਕਾਰਡ ਨਹੀਂ ਹੋਏ।

-ਅਪਰਾਧਿਕ ਰਿਕਾਰਡ ਤੋਂ ਬਿਨਾਂ ਭਾਰਤੀ ਨਾਗਰਿਕ ਹੋਵੇ।

ਵਿਸ਼ੇਸ਼ਤਾ

-ਵਿਆਜ ਦਰ: ਹਰੇਕ ਲੋਨ ਸੰਸਥਾ ਵਿੱਚ ਵੱਖ-ਵੱਖ ਹੈ ਅਤੇ ਬਿਨੈਕਾਰ ਦੇ ਪ੍ਰੋਫਾਈਲ 'ਤੇ ਨਿਰਭਰ ਕਰਦਾ ਹੈ।

-ਲੋਨ ਦੀ ਰਕਮ: ਪ੍ਰੋਜੈਕਟ ਅਤੇ ਕਾਰੋਬਾਰੀ ਲੋੜਾਂ 'ਤੇ ਨਿਰਭਰ ਕਰਦਾ ਹੈ।

-ਕਰਜ਼ੇ ਦੀ ਵਰਤੋਂ ਸਾਜ਼ੋ-ਸਾਮਾਨ ਦੀ ਖਰੀਦ, ਵਾਹਨਾਂ, ਸਟੋਰੇਜ ਸਹੂਲਤਾਂ, ਫਰਿੱਜ, ਦੁੱਧ ਇਕੱਠਾ ਕਰਨ ਆਦਿ ਲਈ ਕੀਤੀ ਜਾ ਸਕਦੀ ਹੈ।

-ਭੁਗਤਾਨ ਦੀ ਮਿਆਦ: 7 ਸਾਲ ਤੱਕ।

-ਪ੍ਰੋਜੈਕਟ ਦੀ ਲਾਗਤ: ਲੋਨ ਸੰਸਥਾ ਦੁਆਰਾ 85% ਤੱਕ ਵਿੱਤ।

-ਆਸਾਨ ਲੋਨ ਪ੍ਰਕਿਰਿਆ ਅਤੇ ਘੱਟ ਕਾਗਜ਼ੀ ਕਾਰਵਾਈ।

-ਤੁਰੰਤ ਲੋਨ ਮਨਜ਼ੂਰੀ ਅਤੇ ਤੁਰੰਤ ਟ੍ਰਾਂਸਫਰ।

ਡੇਅਰੀ ਫਾਰਮ ਲੋਨ ਦੀ ਪੇਸ਼ਕਸ਼ ਕਰਨ ਵਾਲੇ ਵੱਡੇ ਬੈਂਕ

1. SBI - ਡੇਅਰੀ ਫਾਰਮ ਬਿਜ਼ਨਸ ਲੋਨ
2. ਲੈਂਡਿੰਗਕਾਰਟ - ਡੇਅਰੀ ਫਾਰਮ ਲੋਨ
3. ਬੈਂਕ ਆਫ ਬੜੌਦਾ - ਡੇਅਰੀ ਫਾਰਮ ਲੋਨ
4. ਸੈਂਟਰਲ ਬੈਂਕ ਆਫ਼ ਇੰਡੀਆ - ਡੇਅਰੀ ਫਾਰਮ ਲੋਨ
5. ਜੰਮੂ ਅਤੇ ਕਸ਼ਮੀਰ ਗ੍ਰਾਮੀਣ ਬੈਂਕ - ਡੇਅਰੀ ਫਾਰਮ ਲੋਨ

ਇਹ ਵੀ ਪੜ੍ਹੋ ਪਸ਼ੂਆਂ ਦੇ ਇਲਾਜ ਲਈ ਵਰਤੋਂ ਇਹ ਹੋਮਿਓਪੈਥਿਕ ਦਵਾਈਆਂ! ਦੁੱਧ ਵਿੱਚ ਹੋਵੇਗਾ ਵਾਧਾ!

ਡੇਅਰੀ ਫਾਰਮਿੰਗ ਲਈ ਨਾਬਾਰਡ ਸਬਸਿਡੀ ਕਿਵੇਂ ਪ੍ਰਾਪਤ ਕੀਤੀ ਜਾਵੇ?

-ਇੱਕ ਢੁਕਵਾਂ ਡੇਅਰੀ ਕਾਰੋਬਾਰ ਚੁਣੋ ਜੋ ਡੇਅਰੀ ਸਕੀਮ ਅਧੀਨ ਆਉਂਦਾ ਹੈ, ਜੋ ਸਬਸਿਡੀ ਲਈ ਯੋਗ ਹੈ।

-ਆਪਣੇ ਕਾਰੋਬਾਰ ਨੂੰ ਇੱਕ ਕਿਸਮ ਦੀ ਕੰਪਨੀ ਜਾਂ NGO ਵਜੋਂ ਰਜਿਸਟਰ ਕਰੋ।

-ਬੈਂਕ ਜਾਂ ਲੋਨ ਸੰਸਥਾ ਨੂੰ ਪੇਸ਼ ਕਰਨ ਲਈ ਇੱਕ ਕਾਰੋਬਾਰੀ ਯੋਜਨਾ ਤਿਆਰ ਕਰੋ।

-ਆਪਣੇ ਡੇਅਰੀ ਕਾਰੋਬਾਰ ਲਈ ਬੈਂਕ ਲੋਨ ਲਈ ਅਰਜ਼ੀ ਦਿਓ।

-EMI ਦੇ ਤੌਰ 'ਤੇ ਕਰਜ਼ੇ ਦਾ ਭੁਗਤਾਨ ਕਰੋ ਅਤੇ ਬੈਂਕ ਦੁਆਰਾ ਆਖਰੀ ਕੁਝ EMIs ਮੁਆਫ ਕਰ ਦਿੱਤੀਆਂ ਜਾਣਗੀਆਂ।

-EMI 'ਤੇ ਦਿੱਤੀ ਗਈ ਛੋਟ ਦੀ ਰਕਮ ਨੂੰ ਨਾਬਾਰਡ ਸਬਸਿਡੀ ਦੇ ਵਿਰੁੱਧ ਐਡਜਸਟ ਕੀਤਾ ਜਾਵੇਗਾ

Summary in English: These banks provide loans for dairy business!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters