1. Home

ਮੱਛੀ ਪਾਲਣ 'ਤੇ 60 ਫੀਸਦੀ ਤੱਕ ਸਬਸਿਡੀ! ਇਸ ਯੋਜਨਾ ਦੇ ਤਹਿਤ ਕਰੋ ਅਪਲਾਈ!

ਅੱਜ ਅੱਸੀ ਸਰਕਾਰ ਦੀ ਇੱਕ ਅਜਿਹੀ ਯੋਜਨਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਤਹਿਤ ਨਾ ਸਿਰਫ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ, ਸਗੋਂ ਕਾਰੋਬਾਰ ਸ਼ੁਰੂ ਕਰਨ ਲਈ ਚੰਗੀ ਸਬਸਿਡੀ ਵੀ ਦਿੱਤੀ ਜਾਂਦੀ ਹੈ।

Gurpreet Kaur Virk
Gurpreet Kaur Virk
ਮੱਛੀ ਪਾਲਣ 'ਤੇ ਮਿਲਦੀ ਹੈ ਇੰਨ੍ਹੀ ਸਬਸਿਡੀ

ਮੱਛੀ ਪਾਲਣ 'ਤੇ ਮਿਲਦੀ ਹੈ ਇੰਨ੍ਹੀ ਸਬਸਿਡੀ

ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਸਰਕਾਰ ਦੀ ਇੱਕ ਅਜਿਹੀ ਯੋਜਨਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਤਹਿਤ ਕਿਸਾਨਾਂ ਨੂੰ ਨਾ ਸਿਰਫ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ, ਸਗੋਂ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਚੰਗੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਤਾਂ ਚਲੋ ਫਿਰ ਇਸ ਯੋਜਨਾ ਬਾਰੇ ਵਿਸਥਾਰ ਨਾਲ ਗੱਲ ਕਰੀਏ...

ਅੱਜ ਅੱਸੀ ਜਿਸ ਕਾਰੋਬਾਰ ਬਾਰੇ ਗੱਲ ਕਰਨ ਜਾ ਰਹੇ ਹਾਂ, ਉਹ ਕਿਸਾਨਾਂ ਨੂੰ ਘੱਟ ਲਾਗਤ ਵਿੱਚ ਵਾਧੂ ਮੁਨਾਫ਼ਾ ਦੇਣ ਲਈ ਤਿਆਰ ਖੜਾ ਹੈ, ਲੋੜ ਹੈ ਇਸ ਕਾਰੋਬਾਰ ਵੱਲ ਆਪਣਾ ਰੁੱਖ ਕਰਨ ਦੀ। ਜੀ ਹਾਂ, ਅੱਸੀ ਗੱਲ ਕਰ ਰਹੇ ਹਾਂ ਮੱਛੀ ਪਾਲਣ ਦੀ, ਜੋ ਅੱਜ-ਕੱਲ ਕਿਸਾਨਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਹੋਏ ਵੀ ਕਿਉਂ ਨਾ, ਇੱਕ ਪਾਸੇ ਜਿੱਥੇ ਇਸ ਕਾਰੋਬਾਰ ਲਈ ਸਰਕਾਰ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ, ਉੱਥੇ ਹੀ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਚੰਗੀ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਦਰਅਸਲ, ਮੱਛੀ ਪਾਲਣ ਦਾ ਧੰਦਾ ਇਨ੍ਹਾਂ ਦਿਨੀਂ ਕਿਸਾਨਾਂ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ। ਸਰਕਾਰ ਵੀ ਕਿਸਾਨਾਂ ਨੂੰ ਇਸ ਖੇਤਰ ਵੱਲ ਜਾਣ ਲਈ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਲਈ ਰਾਸ਼ਟਰੀ ਪੱਧਰ 'ਤੇ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਚਲਾਈ ਜਾ ਰਹੀ ਹੈ, ਜਿਸ ਤਹਿਤ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਲਈ ਸਬਸਿਡੀ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਸਤੰਬਰ 2020 ਨੂੰ ਸ਼ੁਰੂ ਕੀਤੀ ਗਈ ਸੀ। ਇਸ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾਵਾਂ ਵਿੱਚ ਗਿਣਿਆ ਜਾਂਦਾ ਹੈ।

ਇਸ ਸਕੀਮ ਦੇ ਤਹਿਤ ਕਿਸਾਨਾਂ ਨੂੰ ਮੱਛੀ ਪਾਲਣ ਲਈ ਕਰਜ਼ਾ ਅਤੇ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਮੱਛੀ ਪਾਲਣ ਲਈ ਕਰਜ਼ਾ ਲੈਣ ਲਈ ਪਹਿਲਾਂ ਤੁਹਾਨੂੰ ਆਪਣੇ ਖੇਤਰ ਦੇ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰਨਾ ਪਵੇਗਾ। ਇਸ ਤੋਂ ਅਲਾਵਾ, ਅਨੁਸੂਚਿਤ ਜਾਤੀਆਂ ਅਤੇ ਔਰਤਾਂ ਨੂੰ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ 60 ਫੀਸਦੀ ਗ੍ਰਾਂਟ ਦਿੱਤੀ ਜਾਂਦੀ ਹੈ। ਦੂਜੇ ਪਾਸੇ ਬਾਕੀ ਸਾਰਿਆਂ ਨੂੰ 40 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ।

ਜੇਕਰ ਤੁਸੀਂ ਵੀ ਇਸ ਸਕੀਮ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸਦੀ ਅਧਿਕਾਰਤ ਵੈੱਬਸਾਈਟ https://dof.gov.in/pmmsy 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।

ਇਸ ਸਕੀਮ ਲਈ ਅਪਲਾਈ ਕਰਨ ਦੀ ਯੋਗਤਾ

-ਬਿਨੈਕਾਰ ਨੂੰ ਭਾਰਤ ਦਾ ਸਥਾਈ ਨਾਗਰਿਕ ਹੋਣਾ ਚਾਹੀਦਾ ਹੈ।

-ਦੇਸ਼ ਦੇ ਸਾਰੇ ਮੱਛੀ ਪਾਲਕ ਅਤੇ ਕਿਸਾਨ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ।

-ਇਸ ਯੋਜਨਾ ਤਹਿਤ ਕੁਦਰਤੀ ਆਫ਼ਤਾਂ ਤੋਂ ਪੀੜਤ ਲੋਕਾਂ ਨੂੰ ਲਾਭ ਦਿੱਤਾ ਜਾਵੇਗਾ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਤਹਿਤ ਮੱਛੀ ਪਾਲਕ ਕ੍ਰੈਡਿਟ ਕਾਰਡ ਬਣਾ ਕੇ 1.60 ਲੱਖ ਰੁਪਏ ਦਾ ਕਰਜ਼ਾ ਬਿਨਾਂ ਗਰੰਟੀ ਦੇ ਲੈ ਸਕਦੇ ਹਨ। ਇਸ ਤੋਂ ਇਲਾਵਾ ਇਸ ਕ੍ਰੈਡਿਟ ਕਾਰਡ ਤੋਂ ਵੱਧ ਤੋਂ ਵੱਧ 3 ਲੱਖ ਰੁਪਏ ਦਾ ਕਰਜ਼ਾ ਲਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਕਿਸਾਨ ਕ੍ਰੈਡਿਟ ਕਾਰਡ 'ਤੇ ਲੋਨ ਲੈਣ 'ਤੇ ਦੂਜੇ ਕਰਜ਼ਿਆਂ ਦੇ ਮੁਕਾਬਲੇ ਘੱਟ ਵਿਆਜ ਦੇਣਾ ਪੈਂਦਾ ਹੈ।

ਇਹ ਵੀ ਪੜ੍ਹੋ: ਬਤਖ ਪਾਲਣ ਬਣਿਆ ਪਸੰਦੀਦਾ ਕਿੱਤਾ! ਘੱਟ ਲਾਗਤ ਵਿੱਚ ਵਧੀਆ ਮੁਨਾਫ਼ਾ!

ਜਿਕਰਯੋਗ ਹੈ ਕਿ ਮੱਛੀ ਪਾਲਣ ਨੂੰ ਹਮੇਸ਼ਾ ਤੋਂ ਹੀ ਇੱਕ ਲਾਹੇਵੰਦ ਧੰਦਾ ਮੰਨਿਆ ਜਾਂਦਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਕੀਮ ਤਹਿਤ ਕਿਸਾਨ ਘੱਟ ਖਰਚੇ ਵਿੱਚ ਵੱਧ ਮੁਨਾਫਾ ਕਮਾ ਸਕਦਾ ਹੈ। ਜਿੰਨਾ ਵੱਡੇ ਹੈਕਟੇਅਰ ਵਿੱਚ ਤੁਸੀਂ ਇਸ ਕਾਰੋਬਾਰ ਨੂੰ ਸ਼ੁਰੂ ਕਰੋਗੇ, ਓਨਾ ਹੀ ਜ਼ਿਆਦਾ ਲਾਭ ਹੋਵੇਗਾ।

Summary in English: Up to 60 percent subsidy on fish farming! Apply Under This Plan!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters