1. Home
  2. ਪਸ਼ੂ ਪਾਲਣ

Top Goat Breeds: ਬੱਕਰੀ ਦੀਆਂ ਇਨ੍ਹਾਂ ਨਸਲਾਂ ਨਾਲ ਬੰਪਰ ਕਮਾਈ, ਇਸ ਨੰਬਰ 'ਤੇ ਕਾਲ ਕਰਕੇ ਟ੍ਰੇਨਿੰਗ ਸੈਂਟਰ ਬਾਰੇ ਜਾਣੋ

ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਪਸ਼ੂ ਪਾਲਣ ਤਾਂ ਬੱਕਰੀ ਦੀਆਂ ਇਹ ਦੋ ਨਸਲਾਂ ਘੱਟ ਨਿਵੇਸ਼ 'ਚ ਦੇਣਗੀਆਂ ਜ਼ਿਆਦਾ ਮੁਨਾਫਾ...

Gurpreet Kaur Virk
Gurpreet Kaur Virk
ਬੱਕਰੀ ਦੀਆਂ ਵਧੀਆ ਨਸਲਾਂ

ਬੱਕਰੀ ਦੀਆਂ ਵਧੀਆ ਨਸਲਾਂ

Goat Breeds: ਅਜੋਕੇ ਸਮੇਂ ਵਿੱਚ ਹਰ ਕੋਈ ਚਾਹੇ ਛੋਟਾ ਹੋਵੇ ਜਾਂ ਵੱਡਾ, ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਜੋ ਉਹ ਘੱਟ ਨਿਵੇਸ਼ ਵਿੱਚ ਵੱਧ ਮੁਨਾਫਾ ਕਮਾ ਸਕੇ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਪਸ਼ੂ ਪਾਲਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਬੱਕਰੀ ਪਾਲਣ ਦਾ ਧੰਦਾ ਤੁਹਾਡੇ ਲਈ ਆਮਦਨ ਦਾ ਇੱਕ ਚੰਗਾ ਸਾਧਨ ਬਣ ਸਕਦਾ ਹੈ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਜ਼ਿਆਦਾ ਨਿਵੇਸ਼ ਅਤੇ ਜ਼ਿਆਦਾ ਗਿਆਨ ਦੀ ਵੀ ਲੋੜ ਨਹੀਂ ਹੈ।

Top Goat Breeds: ਬੱਕਰੀ ਪਾਲਣ ਆਮ ਤੌਰ ਤੇ ਸਾਰੇ ਜਲਵਾਯੂ ਵਿੱਚ ਘੱਟ ਲਾਗਤ, ਸਧਾਰਨ ਆਵਾਸ, ਸਧਾਰਨ ਰੱਖ-ਰਖਾਅ ਅਤੇ ਪਾਲਣ-ਪੋਸ਼ਣ ਦੇ ਨਾਲ ਸੰਭਵ ਹੈ। ਇਸ ਦੇ ਉਤਪਾਦ ਦੀ ਵਿਕਰੀ ਦੇ ਲਈ ਬਾਜ਼ਾਰ ਹਰ ਜਗ੍ਹਾ ਉਪਲਬਧ ਹਨ। ਇਨ੍ਹਾਂ ਕਾਰਨਾਂ ਨਾਲ ਪਸ਼ੂ ਧਨ ਵਿੱਚ ਬੱਕਰੀ ਦਾ ਇੱਕ ਵਿਸ਼ੇਸ਼ ਸਥਾਨ ਹੈ। ਪਸ਼ੂਆਂ ਦੀਆਂ ਦੂਜੀਆਂ ਕਿਸਮਾਂ ਨਾਲੋਂ ਬੱਕਰੀ ਦਾ ਦੁੱਧ ਮਨੁੱਖੀ ਪੋਸ਼ਣ ਲਈ ਵਧੀਆ ਮੰਨਿਆ ਜਾਂਦਾ ਹੈ। ਇਹ ਦੁੱਧ ਸਸਤਾ, ਅਸਾਨੀ ਨਾਲ ਹਜ਼ਮ ਹੋਣ ਵਾਲਾ ਤੇ ਪੌਸਟਿਕ ਹੁੰਦਾ ਹੈ। ਬੱਕਰੀ ਦਾ ਦੁਧ ਗਾਂ ਦੇ ਦੁੱਧ ਨਾਲੋਂ ਵਧੀਆ ਹੁੰਦਾ ਹੈ, ਮਤਲਬ ਚਰਬੀ ਤੇ ਪ੍ਰੋਟੀਨ ਇਸ ਵਿੱਚ ਵਧੀਆ ਸਥਿਤੀ 'ਚ ਮੌਜੂਦ ਹੁੰਦੇ ਹਨ।

ਸਾਡੇ ਦੇਸ਼ ਵਿੱਚ ਬੱਕਰੀ ਪਾਲਣ ਕੋਈ ਨਵੀਂ ਗੱਲ ਨਹੀਂ ਹੈ, ਪੇਂਡੂ ਭਾਰਤ ਦੇ ਲੋਕ ਪੁਰਾਣੇ ਸਮੇਂ ਤੋਂ ਹੀ ਬੱਕਰੀ ਪਾਲਦੇ ਆ ਰਹੇ ਹਨ। ਇਸ ਲਈ ਅੱਜ ਅਸੀਂ ਆਪਣੇ ਲੇਖ ਵਿੱਚ ਬੱਕਰੀਆਂ ਦੀਆਂ ਦੋ ਲਾਭਦਾਇਕ ਨਸਲਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਥੋੜ੍ਹੇ ਸਮੇਂ ਵਿੱਚ ਭਾਰੀ ਮੁਨਾਫ਼ਾ ਕਮਾ ਸਕਦੇ ਹੋ।

ਦੁੰਬਾ ਬੱਕਰੀ ਦੀ ਸੁਧਰੀ ਨਸਲ

● ਇਹ ਨਸਲ ਜਿਆਦਾਤਰ ਯੂਪੀ (ਉੱਤਰ ਪ੍ਰਦੇਸ਼) ਵਿੱਚ ਪਾਈ ਜਾਂਦੀ ਹੈ।
● ਤੁਹਾਨੂੰ ਦੱਸ ਦੇਈਏ ਕਿ ਬਕਰੀਦ ਦੇ ਦੌਰਾਨ ਬਾਜ਼ਾਰਾਂ ਵਿੱਚ ਇਸ ਦੀ ਮੰਗ ਕਾਫੀ ਵੱਧ ਜਾਂਦੀ ਹੈ।
● ਇਸ ਨਸਲ ਦਾ ਬੱਚਾ ਸਿਰਫ 2 ਮਹੀਨਿਆਂ ਵਿੱਚ 30,000 ਤੱਕ ਵਿਕ ਜਾਂਦਾ ਹੈ, ਕਿਉਂਕਿ ਇਸਦਾ ਭਾਰ 25 ਕਿਲੋ ਤੱਕ ਹੁੰਦਾ ਹੈ।
● ਪਰ 3 ਤੋਂ 4 ਮਹੀਨਿਆਂ ਬਾਅਦ ਇਨ੍ਹਾਂ ਦੀ ਕੀਮਤ 70 ਤੋਂ 75 ਹਜ਼ਾਰ ਰੁਪਏ ਤੱਕ ਪਹੁੰਚ ਜਾਂਦੀ ਹੈ।

ਓਸਮਾਨਾਬਾਦੀ ਬੱਕਰੀ ਦੀ ਨਸਲ

● ਇਹ ਨਸਲ ਮਹਾਰਾਸ਼ਟਰ ਦੇ ਓਸਮਾਨਾਬਾਦੀ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ, ਇਸ ਲਈ ਇਸ ਦਾ ਨਾਂ ਉਸਮਾਨਾਬਾਦੀ ਬੱਕਰੀ ਪਿਆ ਹੈ।
● ਇਸ ਨੂੰ ਦੁੱਧ ਅਤੇ ਮਾਸ ਦੇ ਉਤਪਾਦਨ ਦੋਵਾਂ ਲਈ ਵਰਤਿਆ ਜਾਂਦਾ ਹੈ।
● ਇਹ ਬੱਕਰੀ ਕਈ ਤਰ੍ਹਾਂ ਦੇ ਰੰਗਾਂ ਵਿੱਚ ਵੀ ਪਾਈ ਜਾਂਦੀ ਹੈ।
● ਇਸਦੀ ਬਾਲਗ ਨਰ ਬੱਕਰੀ ਦਾ ਭਾਰ ਲਗਭਗ 34 ਕਿਲੋਗ੍ਰਾਮ ਅਤੇ ਮਾਦਾ ਬੱਕਰੀ ਦਾ ਭਾਰ 32 ਕਿਲੋਗ੍ਰਾਮ ਤੱਕ ਹੁੰਦਾ ਹੈ।
● ਬੱਕਰੀ ਦੀ ਇਹ ਨਸਲ ਪ੍ਰਤੀ ਦਿਨ 0.5 ਤੋਂ 1.5 ਲੀਟਰ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ।
● ਇਹ ਬੱਕਰੀ ਹਰ ਕਿਸਮ ਦਾ ਚਾਰਾ ਖਾਂਦੀ ਹੈ। ਇਹ ਖੱਟਾ, ਮਿੱਠਾ ਅਤੇ ਕੌੜਾ ਚਾਰਾ ਵੀ ਬੜੇ ਚਾਅ ਨਾਲ ਖਾਧਾ ਜਾਂਦਾ ਹੈ।

ਇਹ ਵੀ ਪੜ੍ਹੋ: ਬੱਕਰੀ ਪਾਲਣ: ਵੱਖ-ਵੱਖ ਉਪਯੋਗੀ ਨਸਲਾਂ! ਬੱਕਰੀ ਪਾਲਕਾਂ ਲਈ ਧਿਆਨਯੋਗ ਗੱਲਾਂ

ਬੱਕਰੀ ਪਾਲਣ ਦੀ ਸਿਖਲਾਈ ਕਿਵੇਂ ਪ੍ਰਾਪਤ ਕਰੀਏ?

ਇਸ ਰਾਸ਼ਟਰੀ ਸਿਖਲਾਈ ਦੇ ਆਯੋਜਨ ਦਾ ਮੁੱਖ ਮੰਤਵ ਲੋਕਾਂ ਨੂੰ ਬੱਕਰੀ ਪਾਲਣ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦੇ ਸਿਖਲਾਈ ਕੇਂਦਰ ਬਾਰੇ ਜਾਣਕਾਰੀ ਤੁਸੀਂ ਕੇਂਦਰੀ ਬੱਕਰੀ ਖੋਜ ਸੰਸਥਾ (ਸੀ.ਆਈ.ਆਰ.ਜੀ.) ਦੀ ਵੈੱਬਸਾਈਟ 'ਤੇ ਜਾ ਕੇ ਜਾਂ ਇਸ ਨੰਬਰ 0565-2763320 'ਤੇ ਕਾਲ ਕਰਕੇ ਇਸ ਨਾਲ ਸਬੰਧਤ ਸਿਖਲਾਈ ਕੇਂਦਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Summary in English: Top Goat Breeds: Earn bumper with these goat breeds, call this number to know about the training center

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters