Goat Farming: ਦੇਸ਼ ਵਿੱਚ ਬਹੁਤ ਸਾਰੇ ਪਸ਼ੂ ਪਾਲਕ ਬੱਕਰੀਆਂ ਦਾ ਪਾਲਣ ਕਰਕੇ ਆਪਣਾ ਜੀਵਨ ਵਤੀਤ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬੱਕਰੀ ਪਾਲਣ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਆਮਦਨੀ ਵਧਾਉਣ ਲਈ ਇੱਕ ਵਧੀਆ ਵਿਕਲਪ ਹੈ, ਇਹੀ ਕਾਰਨ ਹੈ ਕਿ ਬੱਕਰੀ ਨੂੰ ਗਰੀਬਾਂ ਦੀ ਗਾਂ ਵੀ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬੱਕਰੀਆਂ ਵਿੱਚ ਹੋਣ ਵਾਲੇ ਰੋਗਾਂ ਵਾਰੇ ਦੱਸਾਂਗੇ, ਜਿਸ ਦਾ ਸਮੇਂ ਰਹਿੰਦਿਆਂ ਇਲਾਜ ਕੀਤਾ ਜਾ ਸਕੇ ਤਾਂ ਵੱਡੇ ਨੁਕਸਾਨ ਤੋਂ ਬੱਚਿਆ ਜਾ ਸਕੇ।
ਪੇਂਡੂ ਖੇਤਰਾਂ ਵਿੱਚ, ਗਰੀਬ ਦੀ ਗਾਂ ਦੇ ਨਾਮ ਤੋਂ ਮਸ਼ਹੂਰ ਬੱਕਰੀ ਨੂੰ ਹਮੇਸ਼ਾ ਤੋਂ ਹੀ ਰੋਜ਼ੀ-ਰੋਟੀ ਦੇ ਸੁਰੱਖਿਅਤ ਸਰੋਤ ਵਜੋਂ ਮਾਨਤਾ ਦਿੱਤੀ ਗਈ ਹੈ। ਇੱਕ ਛੋਟਾ ਜਿਹਾ ਜਾਨਵਰ ਹੋਣ ਕਰਕੇ, ਬੱਕਰੀ ਦੀ ਦੇਖਭਾਲ ਦੀ ਲਾਗਤ ਵੀ ਘੱਟ ਲੱਗਦੀ ਹੈ। ਸੋਕੇ ਦੇ ਸਮੇਂ ਵੀ ਇਸਦੇ ਖਾਣ ਦਾ ਇੰਤੇਜਾਮ ਆਸਾਨੀ ਨਾਲ ਹੋ ਸਕਦਾ ਹੈ।
ਆਪਣੇ ਵਿਲੱਖਣ ਸੁਭਾਅ ਕਾਰਨ, ਇਹ ਜਾਨਵਰ ਕਈ ਤਰ੍ਹਾਂ ਦੇ ਭੋਜਨ ਖਾ ਸਕਦੇ ਹਨ, ਜੋ ਕਿ ਕੌੜਾ, ਮਿੱਠਾ, ਨਮਕੀਨ ਅਤੇ ਸੁਆਦ ਵਿੱਚ ਖੱਟਾ ਹੁੰਦਾ ਹੈ। ਇਹ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੇ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲਸਣ ਆਦਿ। ਮੁੱਖ ਤੌਰ ਤੇ ਇਹ ਚਾਰਾ ਖਾਣਾ ਪਸੰਦ ਕਰਦੇ ਹਨ, ਜੋ ਇਨ੍ਹਾਂ ਨੂੰ ਊਰਜਾ ਅਤੇ ਉੱਚ ਪ੍ਰੋਟੀਨ ਦਿੰਦੇ ਹਨ।
ਇਹ ਵੀ ਪੜ੍ਹੋ : ਬੱਕਰੀ ਪਾਲਣ ਨਾਲ ਹੁੰਦਾ ਹੈ ਚੰਗਾ ਮੁਨਾਫਾ, ਜਾਣੋ- ਲਾਭ, ਚੰਗੀ ਨਸਲਾਂ ਅਤੇ ਸੰਭਾਵਿਤ ਬਿਮਾਰੀਆਂ
ਬੱਕਰੀ ਪਾਲਣ 'ਤੇ ਬਹੁਤ ਘੱਟ ਖਰਚਾ ਆਉਂਦਾ ਹੈ, ਪਰ ਜੇ ਬੱਕਰੀਆਂ ਨੂੰ ਰੋਗ ਲੱਗ ਜਾਂਦਾ ਹੈ, ਤਾਂ ਇਹ ਤੁਹਾਡੇ ਲਈ ਸਮੱਸਿਆ ਪੈਦਾ ਕਰ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਨੂੰ ਦੱਸਾਂਗੇ ਬੱਕਰੀਆਂ ਵਿੱਚ ਅਫਾਰੇ ਦੀ ਸਮੱਸਿਆ ਅਤੇ ਜੋਹਨੀ ਬਿਮਾਰੀ ਕਿਸ ਕਾਰਨ ਹੁੰਦੀ ਹੈ ਅਤੇ ਇਸਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ।
ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਆਮ ਤੌਰ 'ਤੇ ਜ਼ਿਆਦਾ ਪਾਈ ਜਾਂਦੀ ਹੈ। ਮੱਝਾਂ/ਗਾਵਾਂ ਦੀ ਤਰ੍ਹਾਂ ਬੱਕਰੀਆਂ ਵਿੱਚ ਵੀ ਅਫਾਰੇ ਦੀ ਸਮੱਸਿਆ ਬਹੁਤ ਹੁੰਦੀ ਹੈ। ਬੱਕਰੀ-ਪਾਲਕਾਂ ਨੂੰ ਬੱਕਰੀਆਂ ਦੀਆਂ ਬਿਮਾਰੀਆਂ ਦੀ ਜੇਕਰ ਪਹਿਚਾਣ ਹੋਵੇਗੀ, ਤਾਂ ਹੀ ਉਹ ਸਮੇਂ ਸਿਰ ਉਸਦਾ ਇਲਾਜ ਕਰ ਸਕਦੇ ਹਨ।
ਇਹ ਵੀ ਪੜ੍ਹੋ : ਬੱਕਰੀ ਦੀ ਇਹ ਸਭ ਤੋਂ ਛੋਟੀ ਨਸਲ ਆਪਣੇ ਮੀਟ ਤੇ ਦੁੱਧ ਲਈ ਮਸ਼ਹੂਰ
ਬੱਕਰੀਆਂ 'ਚ ਅਫਾਰੇ ਦੀ ਸਮੱਸਿਆ ਅਤੇ ਜੋਹਨੀ ਬਿਮਾਰੀ
● ਅਫਾਰਾ: ਇਹ ਮੁੱਖ ਤੌਰ 'ਤੇ ਖੁਰਾਕੀ ਤੱਤ ਜਿਆਦਾ ਖਾਣ ਕਾਰਨ ਹੁੰਦਾ ਹੈ। ਇਸ ਦੇ ਮੁੱਖ ਲੱਛਣ ਬੱਕਰੀ ਦਾ ਤਣਾਅ ਵਿੱਚ ਰਹਿਣਾ, ਦੰਦ ਪੀਹਣਾ, ਮਾਸ-ਪੇਸ਼ੀਆਂ ਨੂੰ ਹਿਲਾਉਣਾ ਅਤੇ ਸੋਜ ਹੋਣਾ ਆਦਿ।
ਅਫਾਰੇ ਦਾ ਇਲਾਜ: ਜਾਨਵਰ ਨੂੰ ਜ਼ਿਆਦਾ ਖਾਣਾ ਨਾ ਦਿਓ ਅਤੇ ਇਸ ਬਿਮਾਰੀ ਦੇ ਇਲਾਜ ਲਈ ਸੋਡਾ ਬਾਈਕਾਰਬੋਨੇਟ(2-3oz) ਦਿਓ।
● ਜੋਹਨੀ ਬਿਮਾਰੀ: ਇਸ ਬਿਮਾਰੀ ਨਾਲ ਬੱਕਰੀ ਦਾ ਭਾਰ ਘੱਟ ਜਾਂਦਾ ਹੈ, ਲਗਾਤਾਰ ਦਸਤ ਲੱਗਦੇ ਹਨ ਅਤੇ ਕਮਜ਼ੋਰੀ ਆ ਜਾਂਦੀ ਹੈ। ਇਹ ਬਿਮਾਰੀ ਬੱਕਰੀ ਨੂੰ ਮੁੱਖ ਤੌਰ 'ਤੇ 1-2 ਸਾਲ ਦੀ ਉਮਰ ਵਿੱਚ ਲੱਗਦੀ ਹੈ।
ਜੋਹਨੀ ਬਿਮਾਰੀ ਦਾ ਇਲਾਜ: ਸ਼ੁਰੂਆਤੀ ਸਮੇਂ ਵਿੱਚ ਇਸ ਬਿਮਾਰੀ ਦਾ ਪਤਾ ਲਗਾਉਣ ਲਈ ਕੋਈ ਜ਼ਰੂਰੀ ਜਾਂਚ ਨਹੀਂ ਕੀਤੀ ਜਾਂਦੀ। ਬੱਕਰੀ ਦੀ ਸਿਹਤ ਦੀ ਜਾਂਚ ਲਈ ਡਾਕਟਰ ਨਾਲ ਸਲਾਹ ਕਰੋ।
ਬਿਮਾਰੀ ਫੈਲਣ ਦਾ ਕਾਰਨ:
● ਇਹ ਬਿਮਾਰੀ ਕੀਟਾਣੂ ਰਾਹੀਂ ਫੈਲਦੀ ਹੈ ਅਤੇ ਇਹ ਬਹੁਤ ਲੰਬੀ ਚੱਲਦੀ ਹੈ। ਇਹ ਗਾਵਾਂ, ਮੱਝਾਂ, ਭੇਡਾਂ ਅਤੇ ਬੱਕਰੀਆਂ ਦੀ ਬਿਮਾਰੀ ਹੈ।
● ਇਸ ਬਿਮਾਰੀ ਦਾ ਕਾਰਨ ਬਿਮਾਰ ਜਾਨਵਰ ਦੀਆਂ ਮੀਂਗਣਾਂ ਰਾਹੀਂ ਦੂਸ਼ਿਤ ਹੋਇਆ ਪਾਣੀ ਅਤੇ ਚਾਰੇ ਨੂੰ ਜਦੋਂ ਛੋਟੀ ਉਮਰ ਦੇ ਜਾਨਵਰ ਖਾਂਦੇ ਹਨ ਫਿਰ ਇਸ ਬਿਮਾਰੀ ਦੇ ਕੀਟਾਣੂ ਉਨ੍ਹਾਂ ਦੇ ਅੰਦਰ ਦਾਖਿਲ ਹੋ ਜਾਂਦੇ ਹਨ।
● ਇਸ ਤੋਂ ਇਲਾਵਾ ਬਿਮਾਰ ਜਾਨਵਰ ਦਾ ਦੁੱਧ ਪੀਣ ਨਾਲ ਵੀ ਇਹ ਬਿਮਾਰੀ ਛੋਟੇ ਜਾਨਵਰਾਂ ਵਿੱਚ ਦਾਖਿਲ ਹੋ ਜਾਂਦੀ ਹੈ।
● ਪਰ ਇਹ ਬਿਮਾਰੀ ਵੱਡੀ ਉਮਰ ਵਿੱਚ ਹੀ ਦੇਖਣ ਨੂੰ ਮਿਲਦੀ ਹੈ। ਇਸ ਬਿਮਾਰੀ ਦੇ ਕੀਟਾਣੂ ਜਾਨਵਰ ਦੀਆਂ ਅੰਤੜੀਆਂ ਉੱਪਰ ਅਸਰ ਕਰਦੇ ਹਨ।
● ਬੱਕਰੀਆਂ ਵਿੱਚ ਮੋਕ ਨਹੀਂ ਲੱਗਦੀ ਫਿਰ ਵੀ ਮੀਂਗਣਾਂ ਨਰਮ ਹੋ ਜਾਂਦੀਆਂ ਹੈ, ਜਾਨਵਰ ਸੁਸਤ ਹੋ ਜਾਂਦਾ ਹੈ ਅਤੇ ਉਸਦੇ ਵਾਲਾਂ ਵਿੱਚ ਕੋਈ ਚਮਕ ਨਹੀਂ ਰਹਿੰਦੀ ਤੇ ਉਹ ਰੁੱਖੇ ਹੋ ਜਾਂਦੇ ਹਨ।
● ਇਸ ਨਾਲ ਜਾਨਵਰ ਦੀ ਭੁੱਖ 'ਤੇ ਕੋਈ ਅਸਰ ਨਹੀਂ ਹੁੰਦਾ, ਪਰ ਉਸਦੇ ਹੱਡ ਨਿਕਲ ਜਾਂਦੇ ਹਨ ਅਤੇ ਉਸਦਾ ਭਾਰ ਵੀ ਘੱਟ ਜਾਂਦਾ ਹੈ।
● ਜਾਨਵਰ ਬਹੁਤ ਕਮਜ਼ੋਰ ਹੋ ਜਾਂਦਾ ਹੈ ਅਤੇ ਪਾਣੀ ਦੀ ਕਮੀ ਕਰਕੇ ਉਸਦੀ ਮੌਤ ਵੀ ਹੋ ਜਾਂਦੀ ਹੈ।
● ਮੀਂਗਣਾਂ ਦਾ ਲਗਾਤਾਰ ਨਰਮ ਰਹਿਣਾ ਇਸ ਬਿਮਾਰੀ ਦਾ ਮੁੱਖ ਸੰਕੇਤ ਹੁੰਦਾ ਹੈ।
● ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਹੈ ਬਾਕੀ ਇਸਦੇ ਲਈ ਤੁਸੀਂ ਛੋਟੇ ਜਾਨਵਰਾਂ ਨੂੰ ਦੁੱਧ ਹਮੇਸ਼ਾ ਉਬਾਲ ਕੇ ਪਿਲਾਓ।
● ਇਸ ਤੋਂ ਇਲਾਵਾ ਤੁਸੀਂ ਜਦੋ ਕੋਈ ਨਵਾਂ ਜਾਨਵਰ ਖਰੀਦੋ ਤਾਂ ਉਸ ਨੂੰ ਸਿੱਧਾ ਝੁੰਡ ਵਿੱਚ ਨਾ ਮਿਲਾਓ। ਪਹਿਲਾ ਉਸ ਨੂੰ ਅਲੱਗ ਰੱਖੋ ਅਤੇ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਝੁੰਡ ਵਿੱਚ ਮਿਲਾਓ।
Summary in English: Why do goats have diarrhea problems and disease?