1. Home
  2. ਕੰਪਨੀ ਦੀਆ ਖਬਰਾਂ

‘ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ’ ਦੇ ਰੂਪ ਵਿਚ ਭਾਰਤ ਇਨਸੈਕਟੀਸਾਈਜ਼ ਲਿਮਟਿਡ ਨੇ ਬਣਾਈ ਆਪਣੀ ਨਵੀਂ ਪਛਾਣ

ਭਾਰਤ ਇਨਸੈਕਟੀਸਾਈਡਜ਼ ਲਿਮਟਿਡ (BIL), ਮਿਤਸੁਈ ਐਂਡ ਕੰਪਨੀ ਲਿਮਟਿਡ (ਮਿਤਸੁਈ) ਦੀ ਇਕ ਸਮੂਹ ਕੰਪਨੀ, ਜੋ ਫਸਲ ਸੁਰੱਖਿਆ ਉਤਪਾਦਾਂ ਵਿਚ ਆਪਣੀ ਵਿਸ਼ੇਸ਼ਤਾ ਲਈ ਜਾਣੀ ਜਾਂਦੀ ਹੈ, ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ 1 ਅਪ੍ਰੈਲ 2021 ਤੋਂ ਆਪਣਾ ਨਾਮ ਬਦਲਕੇ ‘ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ’ ਰੱਖ ਦਿੱਤਾ ਹੈ।

KJ Staff
KJ Staff
Bharat Certis Agriscience Limited

Bharat Certis Agriscience Limited

ਭਾਰਤ ਇਨਸੈਕਟੀਸਾਈਡਜ਼ ਲਿਮਟਿਡ (BIL), ਮਿਤਸੁਈ ਐਂਡ ਕੰਪਨੀ ਲਿਮਟਿਡ (ਮਿਤਸੁਈ) ਦੀ ਇਕ ਸਮੂਹ ਕੰਪਨੀ, ਜੋ ਫਸਲ ਸੁਰੱਖਿਆ ਉਤਪਾਦਾਂ ਵਿਚ ਆਪਣੀ ਵਿਸ਼ੇਸ਼ਤਾ ਲਈ ਜਾਣੀ ਜਾਂਦੀ ਹੈ, ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ 1 ਅਪ੍ਰੈਲ 2021 ਤੋਂ ਆਪਣਾ ਨਾਮ ਬਦਲਕੇ ‘ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ’ ਰੱਖ ਦਿੱਤਾ ਹੈ।

ਸਰਟਿਸ’ ਫਸਲ ਸੁਰੱਖਿਆ ਉਤਪਾਦਾਂ ਦੇ ਲਈ ਮਿਤਸੁਈ ਦਾ ਦੁਨੀਆ ਭਰ ਵਿਚ ਮਸ਼ਹੂਰ ਬ੍ਰਾਂਡ ਹੈ, ਜਿਵੇਂ ਸਰਟਿਸ ਯੂ.ਐੱਸ.ਏ., ਸਰਟਿਸ ਯੂਰੋਪ ਆਦਿ ਅਤੇ ਐਗਰੀ ਸਾਇੰਸ ਵਿਗਿਆਨ ਦੁਆਰਾ ਖੇਤੀਬਾੜੀ ਉਦਯੋਗ ਦੀ ਉਤਪਾਦਕਤਾ ਵਿਚ ਵਾਧੇ ਵਿਚ ਯੋਗਦਾਨ ਕਰਨ ਦੇ ਲਈ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 ‘ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ’ ਨੇ ਆਪਣਾ ਨਵਾਂ ਲੋਗੋ ਅੱਜ ਨਵੀਂ ਦਿੱਲੀ ਵਿਖੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਧਰਮੇਸ਼ ਗੁਪਤਾ ਅਤੇ ਜੁਆਇੰਟ ਮੈਨੇਜਿੰਗ ਡਾਇਰਕੈਟਰ ਕਿੰਮੀ ਹਾਈਡ ਕੋਂਡੋ ਵਲੋਂ ਆਪਣੀ ਪੂਰੀ ਟੀਮ ਦੀ ਮੌਜੂਦਗੀ ਵਿਚ ਪੇਸ਼ ਕੀਤਾ। ਉਨ੍ਹਾਂ ਦਾ ਇਹ ਲੋਗੋ ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ ਦੇ ਇਕ ਐਗਰੀ ਸਾਇੰਸ ਕੰਪਨੀ ਵਿਚ ਬਦਲਣ ਅਤੇ ਟਿਕਾਊ ਖੇਤੀ ਦੇ ਲਈ ਹੱਲ ਪੇਸ਼ ਕਰਨ ਦਾ ਵਾਅਦਾ ਕਰਦਾ ਨਜ਼ਰ ਆਇਆ। ਇਸ ਵਿਚ ਖੇਤੀ ਦੇ ਦੋ ਮੁੱਖ ਭਾਗ ਹਨ- ਪਾਣੀ ਅਤੇ ਪੌਦੇ। ਨੀਲਾ ਰੰਗ ਪਾਣੀ ਨੂੰ ਦਰਸਾਉਂਦਾ ਹੈ ਅਤੇ ਹਰਾ ਪੌਦਿਆਂ ਨੂੰ ਦਰਸਾਉਂਦਾ ਹੈ। ਖੱਬੇ ਪਾਸੇ ਦਾ ਚਿੰਨ੍ਹ ਇਕ ਖੁੱਲ੍ਹੇ ਚੱਕਰ ’ਤੇ ਫਸਲਾਂ ਨੂੰ ਦਰਸਾਉਂਦਾ ਹੈ। ਫਸਲਾਂ ਕੰਪਨੀ ਦੇ ਪੋਰਟਫੋਲੀਓ ਦੇ ਕਾਰਜ ਖੇਤਰ ਦੀ ਸਿੱਧੀ ਪ੍ਰਤੀਨਿਧਤਾ ਕਰਦੀਆਂ ਹਨ ਜਦੋਂ ਕਿ ਖੁੱਲ੍ਹਾ ਚੱਕਰ ਨਵੀਨਤਾ ਲਈ ਅਣਗਿਣਤ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।

ਇਕ ਬਿਹਤਰੀਨ ਹੱਲ ਦੇਣ ਦੇ ਰੂਪ ਵਿਚ ਕਿਸਾਨਾਂ ਦੇ ਪ੍ਰਤੀ ਆਪਣੇ ਯਤਨ ਦਿਖਾਉਣ ਦੇ ਲਈ, ਕੰਪਨੀ ਨੇ ਨਵਾਂ ਵਿਜ਼ਨ ਐਂਡ ਮਿਸ਼ਨ ਵੀ ਤਿਆਰ ਕੀਤਾ ਹੈ। ਵਿਜ਼ਨ ਹੈ ‘ਐਗਰੀ ਸਾਇੰਸ ਦੇ ਨਾਲ ਮੁਸਕੁਰਾਹਟ ਲਿਆਉਣਾ’ ਅਤੇ ਮਿਸ਼ਨ ਹੈ ‘ਟਿਕਾਊ ਖੇਤੀ ਦੇ ਹੱਲ ਦੇਣ ਦੇ ਲਈ ਇਕ ਨਵੀਨਤਾਕਾਰੀ ਮੰਚ ਦੇਣਾ ਹੈ’।

 ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਇਨਸੈਕਟੀਸਾਈਡਜ਼ ਲਿਮਟਿਡ ਮਿਤਸੁਈ ਅਤੇ ਨਿਪਪਾੱਨ ਸੋਡਾ ਕੰਪਨੀ ਲਿਮਟਿਡ (ਨਿਸਸੋ) ਸਤੰਬਰ 2020 ਵਿਚ ਜੁੜਿਆ ਸੀ, ਜਦੋਂ ਉਨ੍ਹਾਂ ਨੇ ਨਿਸਸੋ ਅਤੇ ਮਿਤਸੁਈ ਦੁਆਰਾ ਸਹਿ-ਸਥਾਪਿਤ ਇਕ ਵਿਸ਼ੇਸ਼ ਉਦੇਸ਼ ਕੰਪਨੀ ਦੇ ਜ਼ਰੀਏ ਬੀਆਈਐਲ ਵਿਚ 56% ਹਿੱਸੇਦਾਰੀ ਪ੍ਰਾਪਤ ਕੀਤੀ ਸੀ। ਇਸ ਲੈਣ-ਦੇਣ ਦੇ ਨਤੀਜੇ ਵਜੋਂ, ਬੀਆਈਐਲ ਮਿਤਸੁਈ ਦੀ ਇਕ ਸਮੂਹ ਕੰਪਨੀ ਬਣ ਗਈ। ਮਿਤਸੁਈ ਅਤੇ ਨਿਸਸੋ ਦੇ ਨਾਲ ਸੰਬੰਧ ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ ਨੂੰ ਨਵੀਨ ਫਸਲ ਸੁਰੱਖਿਆ ਉਤਪਾਦ ਦੇਣ ਅਤੇ ਭਾਰਤ ਦੇ ਖੇਤੀਬਾੜੀ ਖੇਤਰ ਦੇ ਨਿਰੰਤਰ ਵਿਕਾਸ ਦਾ ਸਮਰਥਨ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ।

ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ (ਜ਼ਿਆਦਾਤਰ ਭਾਰਤ ਇਨਸੈਕਟੀਸਾਈਡਜ਼ ਲਿਮਟਿਡ ਵਜੋਂ ਜਾਣਿਆ ਜਾਂਦਾ ਹੈ) ਬਾਰੇ

ਭਾਰਤ ਇਨਸੈਕਟੀਸਾਈਜ਼ ਲਿਮਟਿਡ ਨੇ ਆਪਣੇ ਕੰਮ ਦੀ ਸ਼ੁਰੂਆਤ 1977 ਵਿਚ ਕੀਤੀ ਸੀ ਅਤੇ ਭਾਰਤੀ ਬਾਜ਼ਾਰ ਵਿਚ ਆਪਣੀ ਮੌਜੂਦਗੀ ਲਗਾਤਾਰ ਵਧਾਈ। ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ ਅਖਿਲ ਭਾਰਤੀ ਮੌਜੂਦਗੀ ਅਤੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੀ ਫਸਲ ਸੁਰੱਖਿਆ ਉਤਪਾਦ ਸੇਵਾਵਾਂ ਪ੍ਰਦਾਨ ਕਰਦਾ ਹੈ। ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ ਦੇ ਕੋਲ ਕਈ ਤਰ੍ਹਾਂ ਦੇ ਉਤਪਾਦ ਹਨ ਜੋ 26 ਗੁਦਾਮਾਂ, 4000 ਤੋਂ ਵਧ ਤੋਂ ਵਿਤਰਕਾਂ ਅਤੇ ਵੱਡੀ ਗਿਣਤੀ ਵਿਚ ਖੁਦਰਾ ਵਿਕਰੇਤਾਵਾਂ ਦੇ ਨੈਟਵਰਕ ਦੇ ਜ਼ਰੀਏ ਕਿਸਾਨਾਂ ਨੂੰ ਉਪਲੱਬਧ ਕਰਾਏ ਜਾਂਦੇ ਹਨ। ਭਾਰਤ ਸਰਟਿਸ ਐਗਰੀ ਸਾਇੰਸ ਲਿਮਟਿਡ ਦੀ ਐਗਰੋਨਾੱਮਿਸਟਸ ਦੀ ਟੀਮ ਕਿਸਾਨਾਂ ਦੇ ਨਾਲ ਮਿਲਕੇ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਫਸਲ ਸੁਰੱਖਿਆ ਦੇ ਬਾਰੇ ਵਿਚ ਸਹੀ ਸਲਾਹ ਦਿੰਦੀ ਹੈ ਤਾਂ ਕਿ ਉਨ੍ਹਾਂ ਨੂੰ ਬਿਹਤਰ ਪੈਦਾਵਾਰ ਮਿਲ ਸਕੇ।

ਵਾਧੂ ਜਾਣਕਾਰੀ ਲਈ, ਕੰਪਨੀ ਦੀ ਵੈੱਬਸਾਈਟ ’ਤੇ ਜਾਓ

ਮਿਤਸੁਈ ਐਂਡ ਕੰਪਨੀ ਲਿਮਟਿਡ ਬਾਰੇ

ਮਿਤਸੁਈ ਐਂਡ ਕੰਪਨੀ ਲਿਮਟਿਡ 63 ਬਿਲੀਅਨ ਅਮਰੀਕੀ ਡਾਲਰ ਦੀ ਸਾਲਾਨਾ ਆਮਦਨ ਦੇ ਨਾਲ ਇਕ ਗਲੋਬਲ ਵਪਾਰ ਅਤੇ ਨਿਵੇਸ਼ ਕੰਪਨੀ ਹੈ। ਮਿਤਸੁਈ ਵਿਚ ਇਕ ਵਿਭਿੰਨ ਵਪਾਰ ਪੋਰਟ ਫੋਲੀਓ ਹੈ ਜੋ ਏਸ਼ੀਆ, ਯੂਰੋਪ, ਉੱਤਰ ਪ੍ਰਦੇਸ਼ ਅਤੇ ਦੱਖਣ ਅਮਰੀਕਾ, ਮੱਧਮ ਪੂਰਬ, ਅਫਰੀਕਾ ਅਤੇ ਓਸ਼ੇਨੀਆ ਵਿਚ ਲਗਭਗ 65 ਦੇਸ਼ਾਂ ਤਕ ਫੈਲਿਆ ਹੈ।

ਮਿਤਸੁਈ ਦੇ ਕੋਲ 45,600 ਤੋਂ ਵੱਧ ਕਰਮਚਾਰੀ ਹੈ ਅਤੇ ਪੂਰੀ ਦੁਨੀਆ ਵਿਚ ਪ੍ਰਤੀਭਾਵਾਂ ਨੂੰ ਪਹਿਚਾਨਣ, ਵਿਕਸਿਤ ਕਰਨ ਅਤੇ ਵਿਸ਼ਵਾਸਯੋਗ ਹਿੱਸੇਦਾਰਾਂ ਦੇ ਗਲੋਬਲ ਨੈੱਟਵਰਕ ਦੇ ਸਹਿਯੋਗ ਨਾਲ ਵਿਕਸਿਤ ਕਰਨ ਦੀ ਪ੍ਰਤੀਭਾ ਨੂੰ ਦਰਸਾਉਂਦੇ ਹਨ। ਮਿਤਸੁਈ ਨੇ ਖਣਿਜ ਅਤੇ ਧਾਤੂ ਸਰੋਤ, ਊਰਜਾ, ਮਸ਼ੀਨਰੀ ਅਤੇ ਬੁਨਿਆਦੀ ਢਾਂਚਾ ਅਤੇ ਰਸਾਇਣ ਉਦਯੋਗਾਂ ਨੂੰ ਕਵਰ ਕਰਦੇ ਹੋਏ ਇਕ ਮਜ਼ਬੂਤ ਅਤੇ ਵੱਖ-ਵੱਖ ਕੋਰ ਬਿਜ਼ਨਸ ਪੋਰਟਫੋਲੀਓ ਬਣਾਇਆ ਹੈ।

ਆਪਣੀ ਤਾਕਤ ਦਾ ਲਾਭ ਲੈਂਦੇ ਹੋਏ, ਮਿਤਸੁਈ ਨੇ ਨਵੇਂ ਊਰਜਾ ਖੇਤਰਾਂ, ਸਿਹਤ ਦੇਖਭਾਲ ਅਤੇ ਪੋਸ਼ਣ ਸਹਿਤ ਨਵੇਂ ਖੇਤਰਾਂ ਵਿਚ ਬਹੁਮੁਖੀ ਮੁੱਲ ਬਣਾਉਣ ਦੇ ਲਈ ਆਪਣੇ ਮੁੱਖ ਲਾਭ ਥੰਮ੍ਹਾਂ ਤੋਂ ਇਲਾਵਾ ਵਿਭਿੰਨਤਾ ਕੀਤੀ ਹੈ ਅਤੇ ਉੱਚ ਵਿਕਾਸ ਵਾਲੇ ਏਸ਼ੀਆਈ ਬਾਜ਼ਾਰਾਂ ’ਤੇ ਰਣਨੀਤਕ ਧਿਆਨ ਫੋਕਸ ਕੀਤਾ ਹੈ। ਇਸ ਰਣਨੀਤੀ ਦਾ ਉਦੇਸ਼ ਦੁਨੀਆ ਦੇ ਕੁਝ ਮੁੱਖ ਮੇਗਾ ਟ੍ਰੈਂਡਸ : ਸਥਿਰਤਾ, ਸਿਹਤ ਅਤੇ ਕਲਿਆਣ, ਡਿਜ਼ੀਟਲਾਈਜੇਸ਼ਨ ਅਤੇ ਉਪਭੋਗਤਾ ਦੀ ਵਧਦੀ ਸ਼ਕਤੀ ਦੀ ਵਰਤੋਂ ਕਰਕੇ ਵਿਕਾਸ ਦੇ ਮੌਕਿਆਂ ਨੂੰ ਪ੍ਰਾਪਤ ਕਰਨਾ ਹੈ।

ਮਿਤਸੁਈ ਦੀ ਏਸ਼ੀਆ ਵਿਚ ਇਕ ਵੱਡੀ ਵਿਰਾਸਤ ਹੈ, ਜਿਥੇ ਇਸ ਨੇ ਵਪਾਰਾਂ ਅਤੇ ਹਿੱਸੇਦਾਰਾਂ ਦੇ ਇਕ ਵਿਭਿੰਨ ਅਤੇ ਰਣਨੀਤਕ ਪੋਰਟਫੋਲੀਓ ਸਥਾਪਿਤ ਕੀਤਾ ਹੈ ਜੋ ਇਸ ਨੂੰ ਇਕ ਮਜ਼ਬੂਤ ਅੰਤਰ ਦਿੰਦਾ ਹੈ, ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਹੋਏ ਖੇਤਰ ਵਿਚ ਸਾਰੇ ਗਲੋਬਲ ਹਿੱਸੇਦਾਰਾਂ ਦੇ ਲਈ ਅਸਾਧਾਰਣ ਪਹੁੰਚ ਪ੍ਰਦਾਨ ਕਰਦਾ ਹੈ ਅਤੇ ਆਪਣੇ ਅੰਤਰਰਾਸ਼ਟਰੀ ਪੋਰਟ ਫੋਲੀਓ ਨੂੰ ਮਜ਼ਬੂਤ ਕਰਦਾ ਹੈ।

ਮਿਤਸੁਈ ਦੇ ਆਪਣੇ ਸਮੂਹ ਦੀਆਂ ਕੰਪਨੀਆਂ ਦੇ ਜ਼ਰੀਏ ਖੇਤੀਬਾੜੀ ਉਤਪਾਦਾਂ ਦੀ ਉਤਪਾਦਕਤਾ ਅਤੇ ਗੁਣਵੱਤਾ ਵਿਚ ਸੁਧਾਰ ਕਰਨ ਵਿਚ ਯੋਗਦਾਨ ਦੇਣ ਵਾਲੇ ਖੇਤੀਬਾੜੀ ਆਦਾਨਾਂ ਦੇ ਕਾਰੋਬਾਰ ਵਿਚ ਪੂਰੀ ਦੁਨੀਆ ਵਿਚ ਆਪਣੇ ਗਾਹਕਾਂ ਅਤੇ ਹਿੱਸੇਦਾਰਾਂ ਦੇ ਨਾਲ ਵਿਸ਼ਵਾਸ ਆਧਾਰਿਤ ਸੰਬੰਧ ਬਣਾਏ ਹਨ: ਸਰਟਿਸ ਯੂ.ਐੱਸ.ਏ. (ਜੈਵ ਕੀਟਨਾਸ਼ਕਾਂ ਦਾ ਇਕ ਗਲੋਬਲ ਨੇਤਾ), ਸਪੀਯਸ ਜਰਮਨੀ ਵਿਤ ਯੂਰੇਨੀਆ (ਤਾਂਬੇ ਦੇ ਉਤਪਾਦਾਂ ਵਿਚ ਇਕ ਗਲੋਬਲ ਨੇਤਾ), ਸਰਟਿਸ ਯੂਰੋਪ ਅਤੇ ਓਯੋ ਫਿਨੋ ਕੁਇਮਿਕਾ ਬ੍ਰਾਜ਼ੀਲ। ਮਿਤਸੁਈ ਫਸਲ ਸੁਰੱਖਿਆ ਉਤਪਾਦਾਂ ਦੇ ਵਿਚੋਲੇ ਕਾਰੋਬਾਰ ਵਿਚ ਵੀ ਸਰਗਰਮ ਭੂਮਿਕਾ ਨਿਭਾਉਂਦਾ ਹੈ ਅਤੇ ਭਾਰਤ ਵਿਚ ਕਈ ਫਸਲ ਸੁਰੱਖਿਆ ਉਤਪਾਦਾਂ ਦੇ ਨਿਰਮਾਤਾਵਾਂ ਅਤੇ ਗਲੋਬਲ ਪੱਧਰ ’ਤੇ ਆਪਣੇ ਰਣਨੀਤਕ ਰਿਸ਼ਤਿਆਂ ਦੇ ਨਾਲ ਮਿਲਕੇ ਕੰਮ ਕਰਦਾ ਹੈ।

ਨਿਪੋਨ ਸੋਡਾ ਕੰਪਨੀ ਲਿਮਟਿਡ ਬਾਰੇ

1920 ਵਿਚ ਸਾਡੀ ਸਥਾਪਨਾ ਦੇ ਬਾਅਦ ਤੋਂ, ਨਿਪੋਨ ਸੋਡਾ ਨੇ ਵਿਲੱਖਣ ਤਕਨੀਕਾਂ ਅਤੇ ਗਿਆਨ ਨੂੰ ਇਕੱਠਾ ਕੀਤਾ ਹੈ ਅਤੇ ਖੇਤੀਬਾੜੀ, ਫਾਰਮਾਸਿਊਟੀਕਲਸ ਅਤੇ ਵਿਸ਼ੇਸ਼ ਰਸਾਇਣਾਂ ਜਿਵੇਂ ਵੱਖ-ਵੱਖ ਖੇਤਰਾਂ ਵਿਚ ਵਧ ਤੋਂ ਵਧ ਕਾਰਜਾਤਮਕ ਅਤੇ ਉੱਚ ਮੁੱਲ ਨਾਲ ਜੁੜੇ ਰਸਾਇਣਕ ਉਤਪਾਦ ਪ੍ਰਦਾਨ ਕੀਤੇ ਹਨ। ਇਸ ਤੋਂ ਇਲਾਵਾ, ਇਕ ਕੰਪਨੀ ਦੇ ਰੂਪ ਵਿਚ ਜੋ ਰਸਾਇਣਕ ਪਦਾਰਥਾਂ ਨੂੰ ਸੰਭਾਲਦੀ ਹੈ, ਅਸੀਂ ਹਮੇਸ਼ਾ ਜ਼ਿੰਮੇਦਾਰ ਦੇਖਭਾਲ ਦੇ ਸਿਧਾਂਤ ਦੇ ਪ੍ਰਤੀ ਜਾਗਰੂਕ ਰਹੇ ਹਨ ਅਤੇ ਵਾਤਾਵਰਣ, ਸੁਰੱਖਿਆ ਅਤੇ ਸਿਹਤ ’ਤੇ ਧਿਆਨ ਦੇਣ ਦੇ ਨਾਲ ਵਪਾਰਕ ਗਤੀਵਿਧੀਆਂ ਨੂੰ ਸੰਚਾਲਿਤ ਕੀਤਾ ਹੈ। ਅੱਗੇ ਜਾ ਕੇ, ਨਿਪੋਨ ਸੋਡਾ ਇਕ ਖੁਸ਼ਹਾਲ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਦੇਵੇਗਾ ਜੋ ਅਗਲੀ ਪੀੜ੍ਹੀ ਦੇ ਸੁਪਨਿਆਂ ਨੂੰ ਨਵੀਨਤਾਕਾਰੀ ਤਕਨਾਲੋਜੀਆਂ ਅਤੇ ਉਤਪਾਦਾਂ ਦੇ ਜ਼ਰੀਏ ਸਾਕਾਰ ਕਰਦਾ ਹੈ।

ਵਾਧੂ ਜਾਣਕਾਰੀ ਦੇ ਲਈ, ਕੰਪਨੀ ਦੀ ਵੈੱਬਸਾਈਟ’ ਤੇ ਜਾਓ

Summary in English: Bharat Insecticides Limited carved out its new identity as Bharat Certis Agriscience Limited

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters