1. Home
  2. ਕੰਪਨੀ ਦੀਆ ਖਬਰਾਂ

ਕੋਰੋਮੰਡਲ ਨੇ ਲਾਂਚ ਕੀਤਾ 'ਅਸਤ੍ਰ, ਝੋਨੇ ਦੇ ਇਸ ਕੀੜੇ ਨੂੰ ਕਰੇਗਾ ਸਾਫ

ਕੋਰੋਮੰਡਲ ਇੰਟਰਨੈਸ਼ਨਲ ਲਿਮਟਿਡ ਭਾਰਤ ਦੀ ਉਗੀ ਅਤੇ ਪ੍ਰਮੁੱਖ ਖੇਤੀਬਾੜੀ ਹੱਲ ਉਪਲਬਧ ਕਰਾਉਣ ਵਾਲੀ ਕੰਪਨੀ ਹੈ |ਕੋਰੋਮੰਡਲ ਮੁੱਖ ਤੌਰ ਤੇ ਦੋ ਖੇਤਰਾਂ ਵਿੱਚ ਕੰਮ ਕਰਦੀ ਹੈ | ਇਨ੍ਹਾਂ ਵਿੱਚ ਪੌਸ਼ਟਿਕ ਤੱਤ ਅਤੇ ਹੋਰ ਸਬੰਧਤ ਕਾਰੋਬਾਰ ਦੇ ਨਾਲ ਹੀ ਫਸਲਾਂ ਦੀ ਸੁਰੱਖਿਆ ਸ਼ਾਮਲ ਹੈ | ਕੰਪਨੀ ਖੇਤੀਬਾੜੀ ਤੋਂ ਜੁੜੇ ਕਈ ਤਰ੍ਹਾਂ ਦੇ ਉਤਪਾਦ ਤਿਆਰ ਕਰਦੀ ਹੈ ਅਤੇ ਕਿਸਾਨਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ | ਕੋਰੋਮੰਡਲ ਫਾਸਫੇਟਿਕ ਖਾਦ ਦੇ ਨਿਰਮਾਣ ਅਤੇ ਮਾਰਕੀਟਿੰਗ ਦੇ ਮਾਮਲੇ ਵਿੱਚ ਭਾਰਤ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ |

KJ Staff

ਕੋਰੋਮੰਡਲ ਇੰਟਰਨੈਸ਼ਨਲ ਲਿਮਟਿਡ ਨੇ ਇਕ ਵਧੀਆ ਉਤਪਾਦ ਲਾਂਚ ਕੀਤਾ ਹੈ | ਕੰਪਨੀ ਨੇ 'ਅਸਤ੍ਰ' ਨਾਮ ਦਾ ਇਕ ਕੀਟਨਾਸ਼ਕ ਪੇਸ਼ ਕੀਤਾ ਹੈ,ਜਿਸ ਨਾਲ ਕਿਸਾਨਾਂ ਨੂੰ ਇਕ ਵੱਡੀ ਰਾਹਤ ਮਿਲੇਗੀ । ਝੋਨੇ ਦੀ ਕਾਸ਼ਤ ਨੂੰ ਨੁਕਸਾਨ ਪਹੁੰਚਾਣ ਵਾਲੇ ਬਰਾਉਨ ਪਲਾਂਟ  ਹੌਪਰ (Brown Plant Hopper) ਦੇ ਲਈ ਇਹ ਅਸਤ੍ਰ ਕੀਟਨਾਸ਼ਕ ਨੂੰ ਬਣਾਇਆ ਗਿਆ ਹੈ। ਇਹ ਕੀਟਨਾਸ਼ਕ ਬਰਾਉਨ ਪਲਾਂਟ ਹੌਪਰ ਦੇ ਨਾਲ ਚਿੱਟੇ ਬੈਕਡ ਪਲਾਂਟ ਹੌਪਰ (White Backed Plant Hopper) ਤੋਂ ਛੁਟਕਾਰਾ ਪਾਉਣ ਦਾ ਇਲਾਜ਼ ਹੈ |

ਕੋਰੋਮੰਡਲ ਦੇ ਫਸਲ ਸੁੱਰਖਿਆ ਖੇਤਰ ਦੇ ਸੀਨੀਅਰ ਜਨਰਲ ਮੈਨੇਜਰ ਸਤੀਸ਼ ਤਿਵਾਰੀ  ਨੇ ਦੱਸਿਆ ਕਿ,'ਅਸਤ੍ਰ' ਦਾ ਫ਼ਸਲ ਵਿੱਚ ਸਹੀ ਉਪਯੋਗ ਕਰਕੇ ਉਸ ਨੂੰ ਬੀਪੀਐਚ ਦੇ ਪ੍ਰਕੋਪ ਤੋਂ ਬਚਾ ਸਕਦੇ ਹਾਂ | ਇਸ ਨਾਲ ਉਹਨਾਂ ਦੇ ਉਤਪਾਦਨ 'ਤੇ ਵੀ ਕਾਫੀ ਚੰਗਾ ਪ੍ਰਭਾਵ ਪਏਗਾ |ਉਹਨਾਂ ਨੇ ਦੱਸਿਆ ਕਿ ਕਿਸਾਨ ਆਪਣੀ ਫਸਲ ਨੂੰ ਬੀਪੀਐਚ ਤੋਂ ਬਚਾਉਣ ਲਈ 'ਅਸਤ੍ਰ' ਦੀ ਵਰਤੋਂ 120 ਗ੍ਰਾਮ ਪ੍ਰਤੀ ਏਕੜ ਦੀ ਦਰ ਨਾਲ ਕਰ ਸਕਦੇ ਹਨ।

'ਅਸਤ੍ਰ,ਦੀ ਵਿਸ਼ੇਸ਼ਤਾ

  • ਪ੍ਰਤੀਰੋਧੀ ਬੀਪੀਐਚ (BPH) ਦੇ ਵਿਰੁੱਧ ਵਿਲੱਖਣ ਕ੍ਰਿਆ ਢੰਗ ਨਾਲ ਲੈਸ

  • ਤੇਜ਼ ਪੀਐਸਪੀ (PSP) ਐਕਸ਼ਨ ਦੁਆਰਾ ਰਸ ਚੂਸਣ ਨੂੰ ਰੋਕਦਾ ਹੈ

  • ਇਸ ਦੇ ਪ੍ਰਭਾਵ ਨਾਲ ਕੀੜੇ ਦੀ ਪਿੱਛਲੀ ਲੱਤਾਂ ਵਿਚ ਅਧਰੰਗ ਦੀ ਬਿਮਾਰੀ ਹੋ ਜਾਂਦੀ ਹੈ

  • ਇਸ ਦੀ ਵਰਤੋਂ ਨਾਲ ਕੀੜੇ ਦੇ ਅੰਡੇ ਦੇਣ ਦੀ ਤਾਕਤ ਵਿੱਚ ਆਉਂਦੀ ਹੈ ਕਮੀ

  • ਵਾਤਾਵਰਣ ਲਈ ਸੁਰੱਖਿਅਤ ਹੈ ਕੀਟਨਾਸ਼ਕ

Summary in English: Coromandel launches astra for paddy pests

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters