ਸਵਰਾਜ ਟਰੈਕਟਰਜ਼, ਜੋ ਕਿ 20.7 ਬਿਲੀਅਨ ਅਮਰੀਕੀ ਡਾਲਰ ਦੇ ਮਹਿੰਦਰਾ ਸਮੂਹ ਦਾ ਇਕ ਹਿੱਸਾ ਹੈ, ਮੌਜੂਦਾ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਦੌਰਾਨ ਕਿਸਾਨ ਭਾਈਚਾਰੇ ਦੀ ਸਹਾਇਤਾ ਲਈ ਅੱਗੇ ਆਇਆ ਹੈ |ਕੰਪਨੀ ਕਟਾਈ ਦੇ ਸੀਜ਼ਨ ਦੌਰਾਨ ਇੱਕ ਸਟੈਂਡਬਾਏ ਟਰੈਕਟਰ ਦੀ ਪੇਸ਼ਕਸ਼ ਕਰ ਰਹੀ ਹੈ ਜੋ ਇਸ ਨਾਜ਼ੁਕ ਸਮੇਂ ਦੌਰਾਨ ਕਿਸਾਨਾਂ ਦੀ ਮਦਦ ਕਰੇਗਾ | ਕੰਪਨੀ ਨੇ 'ਤੁਹਾਡੇ ਨਾਲ ਹੈ ਤੁਹਾਡਾ ਸਵਰਾਜ' ਅਭਿਯਾਨ ਤਹਿਤ ਪਹਿਲ ਸ਼ੁਰੂ ਕੀਤੀ ਹੈ।
'ਸਾਲਿਡ ਭਰੋਸ' ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਹੋਏ , ਸਵਰਾਜ ਆਪਣੇ ਕਾਲ ਸੈਂਟਰ ਰਾਹੀਂ ਆਪਣੇ ਗਾਹਕਾਂ ਨੂੰ 24x7 ਸਹਾਇਤਾ ਪ੍ਰਦਾਨ ਕਰ ਰਿਹਾ ਹੈ | ਗਾਹਕ ਸੇਵਾ ਅਤੇ ਸਪੇਅਰ ਪਾਰਟਸ ਨਾਲ ਸਬੰਧਤ ਜਾਣਕਾਰੀ ਲਈ, ਤੁਸੀਂ ਟੋਲ ਫ੍ਰੀ ਨੰਬਰ 18004250735 'ਤੇ ਸੰਪਰਕ ਕਰ ਸਕਦੇ ਹੋ | ਸਾਰੇ ਸਵਰਾਜ ਡੀਲਰ ਅਤੇ ਸੇਵਾ ਟੀਮਾਂ ਵੀ ਇਸ ਨਾਜ਼ੁਕ ਸਥਿਤੀ ਵਿਚ ਕਿਸਾਨਾਂ ਦੀ ਮਦਦ ਲਈ ਸਿਰਫ ਇਕ ਫੋਨ-ਕਾਲ ਤੋਂ ਦੂਰ ਰਹਿਣਗੀਆਂ | ਕਟਾਈ ਦਾ ਮੌਸਮ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਅਵਧੀ ਹੈ | ਮੌਜੂਦਾ ਮਹਾਂਮਾਰੀ ਦੇ ਕਾਰਨ, ਸਵਰਾਜ ਨਹੀਂ ਚਾਉਂਦਾ ਸੀ ਕਿ ਉਸਨੂੰ ਆਪਣੇ ਟਰੈਕਟਰਾਂ ਸੰਬੰਧੀ ਕਿਸੇ ਕਿਸਮ ਦੀ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਅਤੇ ਇਸ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ | ਹਮੇਸ਼ਾਂ ਦੀ ਤਰਾਂ ਹੀ ,ਸਵਰਾਜ ਇੱਕ ਗਾਹਕ ਮੁਖੀ ਕੰਪਨੀ ਦੇ ਰੂਪ ਵਿੱਚ ਕਿਸਾਨਾਂ ਦੇ ਨਾਲ ਖੜੇ ਹੋਣਗੇ |
ਸਵਰਾਜ ਇਨ੍ਹਾਂ ਸੰਕਟਮਈ ਸਥਿਤੀਆਂ ਵਿੱਚ ਕਿਸਾਨ ਭਾਈਚਾਰੇ ਦੀ ਸਹਾਇਤਾ ਲਈ ਵਚਨਬੱਧ ਹੈ। ਸਵਰਾਜ ਦੇ ਸਟੈਂਡਬਾਏ ਟਰੈਕਟਰ ਡੀਲਰਾਂ ਦੁਆਰਾ ਵੱਖ-ਵੱਖ ਥਾਵਾਂ 'ਤੇ ਪਹਿਲਾਂ ਆਉਣ, ਪਹਿਲਾਂ ਸੇਵਾ ਕਰਨ ਵਾਲੇ ਸਵਰਾਜ ਦੇ ਗ੍ਰਾਹਕ ਨੂੰ ਉਪਲਬਧ ਕਰਵਾਏ ਜਾਣਗੇ | ਇਸ ਤੋਂ ਇਲਾਵਾ, ਸਵਰਾਜ ਦਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਵਿੰਗ ਡਾਕਟਰੀ ਭਾਈਚਾਰੇ ਅਤੇ ਵੱਡੇ ਪੱਧਰ 'ਤੇ ਲੋਕਾਂ ਦੀ ਸਹਾਇਤਾ ਲਈ ਨਿਰੰਤਰ ਵੱਖ-ਵੱਖ ਗਤੀਵਿਧੀਆਂ ਵਿਚ ਲੱਗਾ ਹੋਇਆ ਹੈ | ਪੀਜੀਆਈਐੱਮਆਈਆਰ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਚੰਡੀਗੜ੍ਹ ਦੇ ਡਾਕਟਰਾਂ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਮਾਸਕ, ਸੈਨੀਟਾਈਜ਼ਰ, ਈ.ਸੀ.ਜੀ. ਮਸ਼ੀਨਾਂ ਅਤੇ ਪ੍ਰੋਟੈਕਟਿਵ ਸੂਟਰਸ ਦਾਨ ਕੀਤੀਆਂ ਗਈਆਂ ਹਨ | ਮੁਹਾਲੀ ਜ਼ਿਲੇ ਵਿਚ ਕਣਕ, ਆਟਾ ਅਤੇ ਚੌਲ ਜਿਵੇਂ ਲੋਜਿਸਟਿਕ ਸਮੱਗਰੀ ਲੋੜਵੰਦਾਂ ਵਿੱਚ ਵੰਡਿਆ ਗਿਆ ਹੈ |
Summary in English: COVID-19: Swaraj launches 'Aapke Saath Hai Aapna Swaraj' campaign to support farmers