1. Home
  2. ਫਾਰਮ ਮਸ਼ੀਨਰੀ

Harvester Machine 'ਤੇ 50% ਸਬਸਿਡੀ, ਜਾਣੋ ਅਰਜ਼ੀ ਦੇਣ ਦੀ ਪ੍ਰਕਿਰਿਆ

ਜੇਕਰ ਤੁਸੀਂ ਵੀ ਹਾਰਵੈਸਟਰ ਮਸ਼ੀਨ ਖਰੀਦਣੀ ਚਾਹੁੰਦੇ ਹੋ, ਪਰ ਤੁਹਾਡੇ ਕੋਲ ਲੋੜੀਂਦੇ ਪੈਸੇ ਨਹੀਂ ਹਨ। ਅਜਿਹੇ 'ਚ ਚਿੰਤਾ ਕਰਨ ਦੀ ਲੋੜ ਨਹੀਂ, ਸਰਕਾਰ ਦੀ ਇਸ ਸਕੀਮ ਵਿੱਚ ਅਪਲਾਈ ਕਰਨ ਨਾਲ, ਤੁਹਾਨੂੰ ਬਿਹਤਰ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।

Gurpreet Kaur Virk
Gurpreet Kaur Virk
ਹਾਰਵੈਸਟਰ ਮਸ਼ੀਨ 'ਤੇ ਸਬਸਿਡੀ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ

ਹਾਰਵੈਸਟਰ ਮਸ਼ੀਨ 'ਤੇ ਸਬਸਿਡੀ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ

Government Scheme: ਦੇਸ਼ ਦੇ ਕਿਸਾਨ ਭਰਾਵਾਂ ਲਈ ਖੇਤੀ ਨਾਲ ਸਬੰਧਤ ਕੰਮਾਂ ਨੂੰ ਆਸਾਨੀ ਨਾਲ ਅਤੇ ਸਮੇਂ ਸਿਰ ਪੂਰਾ ਕਰਨ ਲਈ ਖੇਤੀ ਮਸ਼ੀਨਾਂ ਦੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਸ਼ੀਨ ਬਿਨਾਂ ਕਿਸੇ ਪਰੇਸ਼ਾਨੀ ਦੇ ਹਰ ਤਰ੍ਹਾਂ ਦੇ ਖੇਤ ਦਾ ਕੰਮ ਪੂਰਾ ਕਰਦੀ ਹੈ। ਪਰ ਛੋਟੇ ਅਤੇ ਗ਼ਰੀਬ ਕਿਸਾਨਾਂ ਨੂੰ ਮੰਡੀ ਵਿੱਚੋਂ ਖੇਤੀ ਸੰਦ ਖ਼ਰੀਦਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੁਝ ਕਿਸਾਨ ਇਹ ਮਸ਼ੀਨਾਂ ਖਰੀਦਣ ਲਈ ਬੈਂਕ ਤੋਂ ਕਰਜ਼ਾ ਵੀ ਲੈਂਦੇ ਹਨ। ਪਰ ਸਰਕਾਰ ਵੱਲੋਂ ਕਈ ਕਿਸਮ ਦੇ ਵੱਡੇ ਖੇਤੀ ਸੰਦ ਖਰੀਦਣ ਲਈ ਬਿਹਤਰ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਇੱਕ ਹਾਰਵੈਸਟਰ ਸਬਸਿਡੀ ਸਕੀਮ ਹੈ। ਇਸ ਸਕੀਮ ਵਿੱਚ ਕਿਸਾਨਾਂ ਨੂੰ ਹਾਰਵੈਸਟਰ ਲਈ 50 ਫੀਸਦੀ ਤੱਕ ਸਬਸਿਡੀ ਦੀ ਸਹੂਲਤ ਦਿੱਤੀ ਜਾਂਦੀ ਹੈ।

ਹਾਰਵੈਸਟਰ ਕੀ ਹੈ?

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਝੋਨੇ ਅਤੇ ਕਣਕ ਦੀ ਵਾਢੀ ਲਈ ਕਿਸਾਨ ਭਰਾਵਾਂ ਨੂੰ ਹਾਰਵੈਸਟਰ ਮਸ਼ੀਨ ਦੀ ਲੋੜ ਹੁੰਦੀ ਹੈ। ਇਹ ਮਸ਼ੀਨ ਭਾਰਤੀ ਬਾਜ਼ਾਰ ਵਿੱਚ ਬਹੁਤ ਮਹਿੰਗੀ ਆਉਂਦੀ ਹੈ, ਇਸਦੀ ਕੀਮਤ ਲਗਭਗ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਹੈ ਅਤੇ ਇਹ ਮਸ਼ੀਨ ਖਰੀਦਣਾ ਹਰ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈ। ਇਸੇ ਲਈ ਸਰਕਾਰ ਨੇ ਹਾਰਵੈਸਟਰ ਮਸ਼ੀਨ ਖਰੀਦਣ ਲਈ ਇਹ ਸਕੀਮ ਸ਼ੁਰੂ ਕੀਤੀ ਹੈ, ਤਾਂ ਜੋ ਕਿਸਾਨ ਆਪਣੀ ਫਸਲ ਦੀ ਵਾਢੀ ਆਸਾਨੀ ਨਾਲ ਕਰ ਸਕਣ।

ਇਸ ਤਰ੍ਹਾਂ ਮਿਲੇਗਾ ਸਕੀਮ ਦਾ ਲਾਭ

ਹਾਰਵੈਸਟਰ ਸਬਸਿਡੀ ਸਕੀਮ ਦਾ ਲਾਭ ਭਾਰਤ ਸਰਕਾਰ ਦੁਆਰਾ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿੱਚ ਦਿੱਤਾ ਜਾਂਦਾ ਹੈ, ਜੋ ਉਸ ਸੂਬੇ ਦੀ ਸਰਕਾਰ 'ਤੇ ਨਿਰਭਰ ਕਰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਸ਼ੀਨ ਲਈ ਸਬਸਿਡੀ ਦਾ ਵਰਗੀਕਰਨ ਕੀਤਾ ਗਿਆ ਹੈ ਯਾਨੀ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਕਿਸਾਨਾਂ ਨੂੰ 50 ਫੀਸਦੀ ਅਤੇ ਜਨਰਲ ਵਰਗ ਦੇ ਕਿਸਾਨਾਂ ਨੂੰ 30 ਤੋਂ 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਮੱਛੀਆਂ ਨੂੰ ਹੁੰਦੀਆਂ ਹਨ ਇਹ ਗੰਭੀਰ ਬਿਮਾਰੀਆਂ, ਇਸ ਤਰ੍ਹਾਂ ਕਰੋ ਇਲਾਜ

ਸਕੀਮ ਲਈ ਯੋਗਤਾ

● ਉਮਰ 18 ਸਾਲ ਤੋਂ ਵੱਧ।
● ਪਿਛਲੇ 7 ਸਾਲਾਂ ਤੋਂ ਕਿਸੇ ਵੀ ਸਰਕਾਰੀ ਸਕੀਮ ਤੋਂ ਖੇਤੀ ਸੰਦ ਨਾ ਲਿਆ ਹੋਵੇ।
● ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਲਿੰਕ ਕਰਨਾ ਚਾਹੀਦਾ ਹੈ।

ਸਕੀਮ ਲਈ ਲੋੜੀਂਦੇ ਦਸਤਾਵੇਜ਼

● ਆਧਾਰ ਕਾਰਡ
● ਫਾਰਮ ਕਾਗਜ਼
● ਜਾਤੀ ਸਰਟੀਫਿਕੇਟ
● ਬੈੰਕ ਖਾਤਾ
● ਪਾਸਪੋਰਟ ਆਕਾਰ ਦੀ ਫੋਟੋ
● ਮੋਬਾਇਲ ਨੰਬਰ

ਹਾਰਵੈਸਟਰ 'ਤੇ ਸਬਸਿਡੀ ਲਈ ਅਰਜ਼ੀ ਕਿਵੇਂ ਦੇਣੀ ਹੈ?

● ਜੇਕਰ ਤੁਸੀਂ ਵੀ ਇਸ ਮਸ਼ੀਨ ਨੂੰ ਖਰੀਦਣ ਲਈ ਸਰਕਾਰ ਦੀ ਮਦਦ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਨੂੰ ਆਪਣੇ ਨਜ਼ਦੀਕੀ ਲੋਕ ਸੇਵਾ ਕੇਂਦਰ 'ਤੇ ਜਾ ਕੇ ਸੰਪਰਕ ਕਰਨਾ ਹੋਵੇਗਾ।

● ਇਸ ਤੋਂ ਇਲਾਵਾ ਤੁਸੀਂ ਇਸ ਸਕੀਮ ਲਈ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ।

● ਇਸਦੇ ਲਈ, ਤੁਹਾਨੂੰ ਆਪਣੇ ਸੂਬੇ ਦੇ ਖੇਤੀਬਾੜੀ ਉਪਕਰਣਾਂ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ। ਜਿੱਥੇ ਤੁਹਾਨੂੰ ਇਸ ਨਾਲ ਜੁੜੀ ਪੂਰੀ ਜਾਣਕਾਰੀ ਵਿਸਥਾਰ ਨਾਲ ਦੱਸੀ ਗਈ ਹੈ।

Summary in English: 50% Subsidy on Harvester Machine, Know How to Apply

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters